الشرح
The Relief • 8 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1(ਹੇ ਨਬੀ ਸ:!) ਕੀ ਅਸੀਂ ਤੁਹਾਡਾ ਸੀਨਾ (ਹੱਕ ਦੀ ਰੌਸ਼ਨੀ) ਲਈ ਨਹੀਂ ਖੋਲ੍ਹਿਆ।
2ਅਤੇ ਸਾਨੇ ਤੁਹਾਡੇ ਉੱਤੋਂ ਤੁਹਾਡਾ ਬੋਝ ਉਤਾਰ ਦਿੱਤਾ।
3ਜਿਸ (ਬੋਝ) ਨੇ ਤੁਹਾਡੀ ਢੂੰਹੀ ਤੋੜ ਸੁੱਟੀ ਸੀ।
4ਅਤੇ ਅਸੀਂ ਤੁਹਾਡੇ ਲਈ ਤੁਹਾਡੇ ਜ਼ਿਕਰ (ਚਰਚਾ) ਨੂੰ ਉੱਚਾ ਕਰ ਦਿੱਤਾ।
5ਬੇਸ਼ੱਕ ਹਰੇਕ ਔਖਿਆਈ ਤੋਂ ਮਗਰੋਂ ਸੌਖਿਆਈ ਹੈ।
6ਬੇਸ਼ੱਕ ਹਰੇਕ ਤੰਗੀ ਦੇ ਨਾਲ ਆਸਾਨੀ ਜੁੜੀ ਹੋਈ ਹੈ।
7ਸੋ ਜਦੋਂ ਵੀ ਤੁਸੀਂ (ਤਬਲੀਗ ਤੋਂ) ਵਿਹਲੇ ਹੋਵੋ ਤਾਂ (ਇਬਾਦਤ ਵਿਚ) ਮਿਹਨਤ ਕਰੋ।
8ਅਤੇ ਆਪਣੇ ਰੱਬ ਨਾਲ ਹੀ ਮੋਹ ਰੱਖੋ।