Ya-Sin

يس

Ya-Sin83 ayahsMeccan

بِسْمِ ٱللَّهِ ٱلرَّحْمَٰنِ ٱلرَّحِيمِ

يسٓ﴿١

1ਯਾ, ਸੀਨ।

وَٱلۡقُرۡءَانِ ٱلۡحَكِيمِ﴿٢

2ਕਸਮ ਹੈ ਹਿਕਮਤ ਭਰੇ .ਕੁਰਆਨ ਦੀ।

إِنَّكَ لَمِنَ ٱلۡمُرۡسَلِينَ﴿٣

3ਨਿਰਸੰਦੇਹ, ਤੁਸੀਂ (ਹੇ ਮੁਹੰਮਦ!) ਪੈਗ਼ੰਬਰਾਂ ਵਿੱਚੋਂ ਹੀ ਹੋ।

عَلَىٰ صِرَٰطٖ مُّسۡتَقِيمٖ﴿٤

4ਅਤੇ ਸਿੱਧੇ ਰਾਹ ’ਤੇ ਹੋ।

تَنزِيلَ ٱلۡعَزِيزِ ٱلرَّحِيمِ﴿٥

5ਇਹ (.ਕੁਰਆਨ) ਜ਼ੋਰਾਵਰ ਤੇ ਮਿਹਰਾਂ ਵਾਲੇ (ਅੱਲਾਹ) ਵੱਲੋਂ ਉਤਾਰਿਆ ਗਿਆ ਹੈ।

لِتُنذِرَ قَوۡمٗا مَّآ أُنذِرَ ءَابَآؤُهُمۡ فَهُمۡ غَٰفِلُونَ﴿٦

6ਤਾਂ ਜੋ ਤੁਸੀਂ ਉਹਨਾਂ ਲੋਕਾਂ ਨੂੰ (ਕਿਆਮਤ ਤੋਂ) ਡਰਾਵੋ ਜਿਨ੍ਹਾਂ ਦੇ ਪਿਓ ਦਾਦਿਆਂ ਨੂੰ ਡਰਾਇਆ ਨਹੀਂ ਗਿਆ ਸੀ, ਇਸੇ ਕਾਰਨ ਉਹ ਵੀ (ਨਕਰ ਤੋਂ) ਬੇਪਰਵਾਹ ਹਨ।

لَقَدۡ حَقَّ ٱلۡقَوۡلُ عَلَىٰٓ أَكۡثَرِهِمۡ فَهُمۡ لَا يُؤۡمِنُونَ﴿٧

7ਨਿਰਸੰਦੇਹ, ਉਹਨਾਂ ਦੀ ਬਹੁ ਗਿਣਤੀ ਅੱਲਾਹ ਦੇ ਫ਼ੈਸਲੇ (ਭਾਵ ਅਜ਼ਾਬ) ਦੀ ਭਾਗੀ ਬਣ ਚੁੱਕੀ ਹੈ, ਸੋ ਇਹ ਈਮਾਨ ਨਹੀਂ ਲਿਆਉਣਗੇ।

إِنَّا جَعَلۡنَا فِيٓ أَعۡنَٰقِهِمۡ أَغۡلَٰلٗا فَهِيَ إِلَى ٱلۡأَذۡقَانِ فَهُم مُّقۡمَحُونَ﴿٨

8ਅਸਾਂ ਉਹਨਾਂ ਦੇ ਗਲਾਂ ਵਿਚ ਸੰਗਲ ਪਾ ਛੱਡੇ ਹਨ, ਜਿਹੜੇ ਉਹਨਾਂ ਦੀਆਂ ਠੋਡੀਆਂ ਤੀਕ ਹਨ ਇਸ ਲਈ ਉਹ ਸਿਰ ਚੁੱਕੀਂ ਖੜ੍ਹੇ ਹਨ।

وَجَعَلۡنَا مِنۢ بَيۡنِ أَيۡدِيهِمۡ سَدّٗا وَمِنۡ خَلۡفِهِمۡ سَدّٗا فَأَغۡشَيۡنَٰهُمۡ فَهُمۡ لَا يُبۡصِرُونَ﴿٩

9ਅਤੇ ਅਸੀਂ ਉਹਨਾਂ ਦੇ ਅੱਗੇ (ਨਫ਼ਰਤ ਦੀ) ਇਕ ਕੰਧ ਖੜ੍ਹੀ ਕਰ ਛੱਡੀ ਹੈ ਅਤੇ ਇਕ ਕੰਧ ਉਹਨਾਂ ਦੇ ਪਿੱਛੇ, ਜਿਸ ਨਾਲ ਅਸੀਂ ਉਹਨਾਂ ਦੀਆਂ ਅੱਖਾਂ ਨੂੰ ਢੱਕ ਦਿੱਤਾ ਹੈ, ਹੁਣ ਉਹ (ਹੱਕ ਸੱਚ) ਵੇਖ ਨਹੀਂ ਸਕਦੇ।

وَسَوَآءٌ عَلَيۡهِمۡ ءَأَنذَرۡتَهُمۡ أَمۡ لَمۡ تُنذِرۡهُمۡ لَا يُؤۡمِنُونَ﴿١٠

10(ਹੇ ਨਬੀ!) ਤੁਸੀਂ ਭਾਵੇਂ ਉਹਨਾਂ ਨੂੰ ਡਰਾਓ ਜਾਂ ਨਾ ਡਰਾਓ, ਉਹਨਾਂ ਲਈ ਇਕ ਬਰਾਬਰ ਹੈ। ਉਹ ਈਮਾਨ ਨਹੀਂ ਲਿਆਉਣਗੇ।

إِنَّمَا تُنذِرُ مَنِ ٱتَّبَعَ ٱلذِّكۡرَ وَخَشِيَ ٱلرَّحۡمَٰنَ بِٱلۡغَيۡبِۖ فَبَشِّرۡهُ بِمَغۡفِرَةٖ وَأَجۡرٖ كَرِيمٍ﴿١١

11(ਹੇ ਨਬੀ!) ਤੁਸੀਂ ਤਾਂ ਕੇਵਲ ਉਸੇ ਵਿਅਕਤੀ ਨੂੰ ਹੀ ਡਰਾ ਸਕਦੇ ਹੋ ਜਿਹੜਾ ਨਸੀਹਤ (.ਕੁਰਆਨ) ਦੀ ਪੈਰਵੀ ਕਰੇ ਤੇ ਬਿਨਾਂ ਵੇਖੇ ਰਹਿਮਾਨ ਤੋਂ ਡਰੇ, ਸੋ ਤੁਸੀਂ ਉਸ ਵਿਅਕਤੀ ਨੂੰ ਬਖ਼ਸ਼ਿਸ਼ ਤੇ ਮਾਨ-ਸਨਮਾਨ ਵਾਲੇ ਬਦਲੇ (ਭਾਵ ਜੰਨਤ) ਦੀਆਂ ਖ਼ੁਸ਼ਖ਼ਬਰੀਆਂ ਸੁਣਾ ਦਿਓ।

إِنَّا نَحۡنُ نُحۡيِ ٱلۡمَوۡتَىٰ وَنَكۡتُبُ مَا قَدَّمُواْ وَءَاثَٰرَهُمۡۚ وَكُلَّ شَيۡءٍ أَحۡصَيۡنَٰهُ فِيٓ إِمَامٖ مُّبِينٖ﴿١٢

12ਨਿਰਸੰਦੇਹ, ਅਸੀਂ ਹੀ ਮੁਰਦਿਆਂ ਨੂੰ (ਮੁੜ) ਜਿਊਂਦਾ ਕਰਾਂਗੇ ਅਤੇ ਜਿਹੜੇ ਕਰਮ ਉਹ ਅੱਗੇ (ਪਰਲੋਕ ਲਈ) ਭੇਜ ਚੁੱਕੇ ਹਨ, ਉਹਨਾਂ ਸਭ ਨੂੰ ਅਸੀਂ ਲਿਖ ਰਹੇ ਹਾਂ ਅਤੇ ਜਿਹੜੇ (ਚੰਗੇ ਜਾਂ ਮਾੜੇ) ਚਿੰਨ੍ਹ ਉਹ ਪਿੱਛੇ ਛੱਡ ਆਏ ਹਨ, ਉਹ ਵੀ ਦਰਜ ਕਰਦੇ ਹਾਂ। ਅਸੀਂ ਉਹਨਾਂ ਸਭ ਨੂੰ ਇਕ ਸਪਸ਼ਟ ਕਿਤਾਬ ਵਿਚ ਲਿਖ ਰੱਖਿਆ ਹੈ।

وَٱضۡرِبۡ لَهُم مَّثَلًا أَصۡحَٰبَ ٱلۡقَرۡيَةِ إِذۡ جَآءَهَا ٱلۡمُرۡسَلُونَ﴿١٣

13(ਹੇ ਨਬੀ!) ਤੁਸੀਂ ਇਹਨਾਂ (ਇਨਕਾਰੀਆਂ) ਲਈ ਇਕ ਬਸਤੀ ਦੀ ਉਦਾਹਰਨ ਦਾ ਉੱਲੇਖ ਕਰੋ, ਜਦੋਂ ਕਿ ਉਸ ਬਸਤੀ ਵਿਚ ਪੈਗ਼ੰਬਰ ਆਏ ਸਨ।

إِذۡ أَرۡسَلۡنَآ إِلَيۡهِمُ ٱثۡنَيۡنِ فَكَذَّبُوهُمَا فَعَزَّزۡنَا بِثَالِثٖ فَقَالُوٓاْ إِنَّآ إِلَيۡكُم مُّرۡسَلُونَ﴿١٤

14ਜਦੋਂ ਅਸੀਂ ਉਹਨਾਂ (ਬਸਤੀ ਵਾਲਿਆਂ) ਕੋਲ ਦੋ (ਪੈਗ਼ੰਬਰਾਂ) ਨੂੰ ਭੇਜਿਆ, ਪਰ ਉਹਨਾਂ ਨੇ ਉਹਨਾਂ ਦੋਵਾਂ ਨੂੰ ਝੁਠਲਾਇਆ, ਫੇਰ ਅਸੀਂ ਤੀਜਾ ਪੈਗ਼ੰਬਰ ਉਹਨਾਂ ਦੋਵਾਂ ਦੀ ਸਹਾਇਤਾ ਲਈ ਭੇਜਿਆ, ਸੋ ਉਹਨਾਂ (ਤਿੰਨਾਂ) ਨੇ ਕਿਹਾ ਕਿ ਅਸੀਂ ਤੁਹਾਡੇ ਵੱਲ (ਰੱਬ ਵੱਲੋਂ) ਘੱਲੇ ਗਏ (ਰਸੂਲ) ਹਾਂ।

قَالُواْ مَآ أَنتُمۡ إِلَّا بَشَرٞ مِّثۡلُنَا وَمَآ أَنزَلَ ٱلرَّحۡمَٰنُ مِن شَيۡءٍ إِنۡ أَنتُمۡ إِلَّا تَكۡذِبُونَ﴿١٥

15ਉਹਨਾਂ (ਬਸਤੀ ਵਾਲਿਆਂ) ਨੇ ਕਿਹਾ ਕਿ ਤੁਸੀਂ ਤਾਂ ਸਾਡੇ ਹੀ ਵਰਗੇ ਇਕ ਮਨੁੱਖ ਹੋ ਅਤੇ ਰਹਿਮਾਨ (ਰੱਬ) ਨੇ ਤੁਹਾਡੇ ਉੱਤੇ ਕੋਈ ਵੀ ਚੀਜ਼ (ਭਾਵ ਪੈਗ਼ੰਬਰੀ) ਨਹੀਂ ਉਤਾਰੀ, ਤੁਸੀਂ ਤਾਂ ਨਿਰਾ ਹੀ ਝੂਠ ਬੋਲਦੇ ਹੋ।

قَالُواْ رَبُّنَا يَعۡلَمُ إِنَّآ إِلَيۡكُمۡ لَمُرۡسَلُونَ﴿١٦

16ਉਹਨਾਂ (ਪੈਗ਼ੰਬਰਾਂ) ਨੇ ਕਿਹਾ ਕਿ ਸਾਡਾ ਪਾਲਣਹਾਰ ਜਾਣਦਾ ਹੈ ਕਿ ਬੇਸ਼ੱਕ ਅਸੀਂ ਤੁਹਾਡੇ ਵੱਲ ਹੀ ਭੇਜੇ ਗਏ ਹਾਂ।

وَمَا عَلَيۡنَآ إِلَّا ٱلۡبَلَٰغُ ٱلۡمُبِينُ﴿١٧

17ਸਾਡੇ ਜ਼ਿੰਮੇ ਤਾਂ ਕੇਵਲ ਸਪਸ਼ਟ ਰੂਪ ਵਿਚ (ਰੱਬੀ ਸੁਨੇਹਾ) ਪਹੁੰਚਾਉਣਾ ਹੈ।

قَالُوٓاْ إِنَّا تَطَيَّرۡنَا بِكُمۡۖ لَئِن لَّمۡ تَنتَهُواْ لَنَرۡجُمَنَّكُمۡ وَلَيَمَسَّنَّكُم مِّنَّا عَذَابٌ أَلِيمٞ﴿١٨

18ਉਹ (ਬਸਤੀ ਵਾਲੇ) ਆਖਣ ਲੱਗੇ ਕਿ ਅਸੀਂ ਤਾਂ ਤੁਹਾਨੂੰ ਮਨਹੂਸ (ਬੇ-ਭਾਗ) ਸਮਝਦੇ ਹਾਂ, ਜੇ ਤੁਸੀਂ ਬਾਜ਼ ਨਾ ਆਏ ਤਾਂ ਅਸੀਂ ਤੁਹਾਨੂੰ ਪੱਥਰ ਮਾਰ-ਮਾਰ ਕੇ ਮਾਰ ਸੁੱਟਾਂਗੇ ਅਤੇ ਸਾਡੇ ਵੱਲੋਂ ਤੁਹਾਨੂੰ ਕਰੜੀ ਸਜ਼ਾ ਮਿਲੇਗੀ।

قَالُواْ طَٰٓئِرُكُم مَّعَكُمۡ أَئِن ذُكِّرۡتُمۚ بَلۡ أَنتُمۡ قَوۡمٞ مُّسۡرِفُونَ﴿١٩

19ਉਹਨਾਂ (ਪੈਗ਼ੰਬਰਾਂ) ਨੇ ਕਿਹਾ ਕਿ ਤੁਹਾਡੀ ਨਹੂਸਤ ਤੁਹਾਡੇ ਨਾਲ ਹੀ ਜੁੜੀ ਹੋਈ ਹੈ। ਕੀ ਤੁਸੀਂ ਇਸ ਨਸੀਹਤ ਨੂੰ ਨਹੂਸਤ ਸਮਝਦੇ ਹੋ ਜਿਹੜੀ ਤੁਹਾਨੂੰ ਕੀਤੀ ਜਾਂਦੀ ਹੈ। (ਉੱਕਾ ਹੀ ਨਹੀਂ ਸਗੋਂ) ਤੁਸੀਂ ਹੱਦੋਂ ਟੱਪਣ ਵਾਲੇ ਲੋਕ ਹੋ।

وَجَآءَ مِنۡ أَقۡصَا ٱلۡمَدِينَةِ رَجُلٞ يَسۡعَىٰ قَالَ يَٰقَوۡمِ ٱتَّبِعُواْ ٱلۡمُرۡسَلِينَ﴿٢٠

20ਇਨ੍ਹਾਂ ਕੋਲ ਇਕ ਵਿਅਕਤੀ, ਬਸਤੀ ਦੇ ਪਰਲੇ ਸਿਿਰਓ, ਨੱਸਦਾ ਹੋਇਆ ਆਇਆ ਅਤੇ ਆਖਣ ਲੱਗਾ ਕਿ ਹੇ ਮੇਰੀ ਕੌਮ! ਤੁਸੀਂ ਇਹਨਾਂ (ਪੈਗ਼ੰਬਰਾਂ) ਦੀ ਪੈਰਵੀ ਕਰੋ।

ٱتَّبِعُواْ مَن لَّا يَسۡـَٔلُكُمۡ أَجۡرٗا وَهُم مُّهۡتَدُونَ﴿٢١

21ਤੁਸੀਂ ਇਹਨਾਂ ਲੋਕਾਂ ਦੀ ਪੈਰਵੀ ਕਰੋ ਜਿਹੜੇ ਤੁਹਾਥੋਂ (ਨਸੀਹਤਾਂ ਕਰਨ ਦਾ) ਕੋਈ ਬਦਲਾ ਵੀ ਨਹੀਂ ਮੰਗਦੇ ਅਤੇ ਇਹ ਲੋਕ ਸਿੱਧੇ ਰਾਹ ’ਤੇ ਵੀ ਹਨ।

وَمَالِيَ لَآ أَعۡبُدُ ٱلَّذِي فَطَرَنِي وَإِلَيۡهِ تُرۡجَعُونَ﴿٢٢

22ਅਤੇ ਮੈਨੂੰ ਕੀ ਹੋਇਆ ਹੈ ਕਿ ਮੈਂ ਉਸ ਜ਼ਾਤ ਦੀ ਇਬਾਦਤ ਨਾ ਕਰਾਂ, ਜਿਸ ਨੇ ਮੈਨੂੰ ਪੈਦਾ ਕੀ? ਤਾ ਹੈ ਅਤੇ ਤੁਸੀਂ ਸਾਰੇ (ਮਰਨ ਮਗਰੋਂ) ਉਸੇ ਵੱਲ ਪਰਤਾਏ ਜਾਵੋਗੇ।

ءَأَتَّخِذُ مِن دُونِهِۦٓ ءَالِهَةً إِن يُرِدۡنِ ٱلرَّحۡمَٰنُ بِضُرّٖ لَّا تُغۡنِ عَنِّي شَفَٰعَتُهُمۡ شَيۡـٔٗا وَلَا يُنقِذُونِ﴿٢٣

23ਕੀ ਮੈਂ ਉਸ (ਅੱਲਾਹ) ਨੂੰ ਛੱਡ ਦੂਜਿਆਂ ਨੂੰ ਇਸ਼ਟ ਬਣਾ ਲਵਾਂ ? ਜੇ ਰਹਿਮਾਨ ਮੈਨੂੰ ਕੋਈ ਹਾਨੀ ਪਚਾਉਣਾ ਚਾਹਵੇ ਤਾਂ ਨਾ ਉਹਨਾਂ (ਇਸ਼ਟਾਂ) ਦੀ ਸਿਫ਼ਾਰਸ਼ ਮੇਰੇ ਕੁਝ ਕੰਮ ਆਵੇਗੀ ਅਤੇ ਨਾ ਹੀ ਉਹ ਮੈਨੂੰ (ਅਜ਼ਾਬ ਤੋਂ) ਛੁਡਵਾ ਸਕਦੇ ਹਨ।

إِنِّيٓ إِذٗا لَّفِي ضَلَٰلٖ مُّبِينٍ﴿٢٤

24ਇੰਜ ਤਾਂ ਮੈਂ ਸਪਸ਼ਟ ਰੂਪ ਵਿਚ ਗੁਮਰਾਹੀ ਵਿਚ ਫਸ ਜਾਵਾਂਗਾ।

إِنِّيٓ ءَامَنتُ بِرَبِّكُمۡ فَٱسۡمَعُونِ﴿٢٥

25(ਉਹੀ ਵਿਅਕਤੀ ਨੇ ਕਿਹਾ ਕਿ) ਮੈਂ ਤਾਂ ਤੁਹਾਡੇ ਸਭ ਦੇ ਪਾਲਣਹਾਰ ’ਤੇ ਈਮਾਨ ਲੈ ਆਇਆ ਹਾਂ (ਇਹ ਸੁਣ ਕੇ ਕੌਮ ਨੇ ਉਸ ਨੂੰ ਮਾਰ ਦਿੱਤਾ)।

قِيلَ ٱدۡخُلِ ٱلۡجَنَّةَۖ قَالَ يَٰلَيۡتَ قَوۡمِي يَعۡلَمُونَ﴿٢٦

26(ਰੱਬ ਵੱਲੋਂ ਉਸ ਵਿਅਕਤੀ ਨੂੰ) ਕਿਹਾ ਗਿਆ ਕਿ ਸਵਰਗ ਵਿਚ ਪ੍ਰਵੇਸ਼ ਕਰ ਜਾ। ਉਹ (ਵਿਅਕਤੀ ਆਖਣ ਲੱਗਿਆ ਕਿ) ਕਾਸ਼ ਮੇਰੀ ਕੌਮ ਨੂੰ ਵੀ ਗਿਆਨ ਹੋ ਜਾਂਦਾ।

بِمَا غَفَرَ لِي رَبِّي وَجَعَلَنِي مِنَ ٱلۡمُكۡرَمِينَ﴿٢٧

27ਕਿ ਮੇਰੇ ਮਾਲਿਕ ਨੇ ਮੈਨੂੰ ਬਖ਼ਸ਼ ਦਿੱਤਾ ਹੈ ਅਤੇ ਉਸ ਨੇ ਮੈਨੂੰ ਪਤਵੰਤੇ ਲੋਕਾਂ ਵਿਚ ਸ਼ਾਮਿਲ ਕਰ ਲਿਆ ਹੈ।

۞ وَمَآ أَنزَلۡنَا عَلَىٰ قَوۡمِهِۦ مِنۢ بَعۡدِهِۦ مِن جُندٖ مِّنَ ٱلسَّمَآءِ وَمَا كُنَّا مُنزِلِينَ﴿٢٨

28ਉਸ (ਵਿਅਕਤੀ ਦੇ ਕਤਲ) ਮਗਰੋਂ ਅਸੀਂ ਉਸ ਦੀ ਕੌਮ ’ਤੇ ਅਕਾਸ਼ੋਂ ਕੋਈ ਫ਼ੌਜ (ਸਜ਼ਾ ਦੇਣ ਲਈ) ਨਹੀਂ ਉਤਾਰੀ ਅਤੇ ਨਾ ਹੀ ਅਸੀਂ ਇਸ ਪ੍ਰਕਾਰ ਭੇਜਿਆ ਕਰਦੇ ਹਾਂ।

إِن كَانَتۡ إِلَّا صَيۡحَةٗ وَٰحِدَةٗ فَإِذَا هُمۡ خَٰمِدُونَ﴿٢٩

29ਉਹ ਤਾਂ ਕੇਵਲ ਇਕ (ਦਿਲ ਦਹਲਾਉਣ ਵਾਲੀ) ਚੀਕ ਸੀ (ਜਿਸ ਨੂੰ ਸੁਣ ਕੇ) ਅਚਣਚੇਤ ਉਹ ਸਾਰੇ ਲੋਕੀ ਬੁਝ ਕੇ ਰਹਿ ਗਏ (ਭਾਵ ਮਰ ਗਏ)।

يَٰحَسۡرَةً عَلَى ٱلۡعِبَادِۚ مَا يَأۡتِيهِم مِّن رَّسُولٍ إِلَّا كَانُواْ بِهِۦ يَسۡتَهۡزِءُونَ﴿٣٠

30ਹਾਏ ਅਫ਼ਸੋਸ ਬੰਦਿਆਂ ਦੇ ਹਾਲ ’ਤੇ, ਜਿਹੜਾ ਵੀ ਰਸੂਲ ਉਹਨਾਂ ਕੋਲ ਆਇਆ, ਉਹ ਉਸ ਦਾ ਮਖੌਲ ਹੀ ਉਡਾਉਂਦੇ ਰਹੇ।

أَلَمۡ يَرَوۡاْ كَمۡ أَهۡلَكۡنَا قَبۡلَهُم مِّنَ ٱلۡقُرُونِ أَنَّهُمۡ إِلَيۡهِمۡ لَا يَرۡجِعُونَ﴿٣١

31ਕੀ ਉਹਨਾਂ ਨੇ ਨਹੀਂ ਵੇਖਿਆ ਕਿ ਉਹਨਾਂ ਤੋਂ ਪਹਿਲਾਂ ਅਸੀਂ ਕਿੰਨੀਆਂ ਕੌਮਾਂ ਨੂੰ ਬਰਬਾਦ ਕਰ ਚੁੱਕੇ ਹਾਂ ? ਬੇਸ਼ੱਕ ਉਹ ਉਹਨਾਂ ਕੋਲ ਮੁੜ ਕੇ ਨਹੀਂ ਆਉਣਗੀਆਂ।

وَإِن كُلّٞ لَّمَّا جَمِيعٞ لَّدَيۡنَا مُحۡضَرُونَ﴿٣٢

32ਅਤੇ ਸਾਰੇ ਦੇ ਸਾਰੇ ਲੋਕ ਸਾਡੀ ਹਜ਼ੂਰੀ ਵਿਚ ਹਾਜ਼ਰ ਕੀਤੇ ਜਾਣਗੇ।

وَءَايَةٞ لَّهُمُ ٱلۡأَرۡضُ ٱلۡمَيۡتَةُ أَحۡيَيۡنَٰهَا وَأَخۡرَجۡنَا مِنۡهَا حَبّٗا فَمِنۡهُ يَأۡكُلُونَ﴿٣٣

33(ਜਿਹੜੇ ਲੋਕੀ ਮੁੜ ਜੀਵਨ ਨੂੰ ਨਹੀਂ ਮੰਨੇਦ) ਉਹਨਾਂ ਲਈ ਮੁਰਦਾ (ਭਾਵ ਬੰਜਰ) ਧਰਤੀ ਇਕ ਨਿਸ਼ਾਨੀ ਹੈ, ਜਿਸ ਨੂੰ ਅਸੀਂ ਜਿਊਂਦਾ (ਉਪਜਾਊ) ਕਰ ਦਿੱਤਾ ਅਤੇ ਇਸ ਵਿੱਚੋਂ ਅਨਾਜ ਕੱਢਿਆ, ਫੇਰ ਇਸ ਵਿੱਚੋਂ ਇਹ ਖਾਂਦੇ ਹਨ।

وَجَعَلۡنَا فِيهَا جَنَّٰتٖ مِّن نَّخِيلٖ وَأَعۡنَٰبٖ وَفَجَّرۡنَا فِيهَا مِنَ ٱلۡعُيُونِ﴿٣٤

34ਅਤੇ ਅਸੀਂ ਇਸ (ਧਰਤੀ) ਵਿੱਚੋਂ ਖਜੂਰ ਅਤੇ ਅੰਗੂਰਾਂ ਦੇ ਬਾਗ਼ ਪੈਦਾ ਕੀਤੇ ਅਤੇ ਇਸ (ਧਰਤੀ) ਵਿੱਚੋਂ ਨਹਿਰਾਂ ਵੀ ਵਗਾਈਆਂ।

لِيَأۡكُلُواْ مِن ثَمَرِهِۦ وَمَا عَمِلَتۡهُ أَيۡدِيهِمۡۚ أَفَلَا يَشۡكُرُونَ﴿٣٥

35ਤਾਂ ਜੋ (ਲੋਕੀ) ਇਸ ਦੇ ਫਲ ਖਾਣ ਅਤੇ ਇਹਨਾਂ ਫਲਾਂ ਨੂੰ ਇਹਨਾਂ (ਇਨਕਾਰੀਆਂ) ਦੇ ਹੱਥਾਂ ਨੇ ਨਹੀਂ ਬਣਾਇਆ (ਇਹ ਸਭ ਜਾਣਦੇ ਹੋਏ ਵੀ) ਉਹ ਲੋਕ ਧੰਨਵਾਦ ਕਿਉਂ ਨਹੀਂ ਕਰਦੇ।

سُبۡحَٰنَ ٱلَّذِي خَلَقَ ٱلۡأَزۡوَٰجَ كُلَّهَا مِمَّا تُنۢبِتُ ٱلۡأَرۡضُ وَمِنۡ أَنفُسِهِمۡ وَمِمَّا لَا يَعۡلَمُونَ﴿٣٦

36ਪਾਕ ਹੈ ਉਹ ਜ਼ਾਤ ਜਿਸ ਨੇ ਹਰ ਚੀਜ਼ ਦੇ ਜੋੜੇ ਪੈਦਾ ਕੀਤੇ, ਉਹਨਾਂ ਚੀਜ਼ਾਂ ਦੇ ਵੀ ਜਿਨ੍ਹਾਂ ਨੂੰ ਧਰਤੀ ਉਗਾਉਂਦੀ ਹੈ ਅਤ ਇਹਨਾਂ (ਮਨੁੱਖਾਂ) ਦੇ ਵੀ ਅਤੇ ਉਹਨਾਂ ਦੇ ਵੀ (ਜੋੜੇ ਬਣਾਏ) ਜਿਨ੍ਹਾਂ ਨੂੰ ਇਹ ਜਾਣਦੇ ਵੀ ਨਹੀਂ।

وَءَايَةٞ لَّهُمُ ٱلَّيۡلُ نَسۡلَخُ مِنۡهُ ٱلنَّهَارَ فَإِذَا هُم مُّظۡلِمُونَ﴿٣٧

37ਅਤੇ ਇਹਨਾਂ ਲੋਕਾਂ ਲਈ ਰਾਤ ਵੀ ਇਕ ਨਿਸ਼ਾਨੀ ਹੈ। ਅਸੀਂ ਇਸ ਵਿੱਚੋਂ ਦਿਨ ਨੂੰ ਕੱਢਦੇ ਹਾਂ ਤਾਂ ਉਹ (ਦਿਨ) ਹਨੇਰੇ ਵਿਚ ਡੁੱਬ ਜਾਂਦਾ ਹੈ।

وَٱلشَّمۡسُ تَجۡرِي لِمُسۡتَقَرّٖ لَّهَاۚ ذَٰلِكَ تَقۡدِيرُ ٱلۡعَزِيزِ ٱلۡعَلِيمِ﴿٣٨

38ਅਤੇ ਸੂਰਜ ਆਪਣੇ ਨਿਯਤ ਟਿਕਾਣੇ ਪਹੁੰਚਣ ਲਈ ਚਲਦਾ ਰਹਿੰਦਾ ਹੈ, ਇਹ (ਨਿਯਤ ਚਾਲਾਂ) ਦਾ ਹਿਸਾਬ ਵੱਡੇ ਜ਼ੋਰਾਵਰ ਤੇ ਜਾਣਨਹਾਰ ਵੱਲੋਂ ਹੈ।

وَٱلۡقَمَرَ قَدَّرۡنَٰهُ مَنَازِلَ حَتَّىٰ عَادَ كَٱلۡعُرۡجُونِ ٱلۡقَدِيمِ﴿٣٩

39ਅਤੇ ਚੰਨ ਦੀਆਂ (ਅਠਾਈ) ਮੰਜ਼ਿਲਾਂ (ਚਾਲਾਂ) ਅਸੀਂ ਨਿਯਤ ਕਰ ਰੱਖੀਆਂ ਹਨ, ਇੱਥੋਂ ਤਕ ਕਿ (ਮਹੀਨੇ ਦੇ ਅਖੀਰ ਵਿਚ) ਉਹ ਮੁੜ ਖਜੂਰ ਦੀ ਇਕ ਪੁਰਾਣੀ ਟੇਢੀ ਟਹਿਣੀ ਵਾਂਗ ਹੋ ਜਾਂਦਾ ਹੈ।

لَا ٱلشَّمۡسُ يَنۢبَغِي لَهَآ أَن تُدۡرِكَ ٱلۡقَمَرَ وَلَا ٱلَّيۡلُ سَابِقُ ٱلنَّهَارِۚ وَكُلّٞ فِي فَلَكٖ يَسۡبَحُونَ﴿٤٠

40ਨਾ ਹੀ ਸੂਰਜ ਦੇ ਵੱਸ ਵਿਚ ਹੈ ਕਿ ਉਹ ਚੰਨ ਨੂੰ ਫੜ ਲਵੇ ਅਤੇ ਨਾ ਹੀ ਰਾਤ ਤੋਂ ਪਹਿਲਾਂ ਦਿਨ ਆ ਸਕਦਾ ਹੈ ਅਤੇ ਹਰੇਕ (ਸੂਰਜ, ਚੰਨ, ਤਾਰੇ ਆਦਿ) ਆਪਣੇ ਨਿਯਤ ਘੇਰੇ ਵਿਚ ਤੇਰਦਾ ਫਿਰਦਾ ਹੈ।

وَءَايَةٞ لَّهُمۡ أَنَّا حَمَلۡنَا ذُرِّيَّتَهُمۡ فِي ٱلۡفُلۡكِ ٱلۡمَشۡحُونِ﴿٤١

41ਉਹਨਾਂ (ਰੱਬ ਦੇ ਇਨਕਾਰੀਆਂ) ਲਈ ਇਕ ਨਿਸ਼ਾਨੀ ਇਹ ਵੀ ਹੈ ਕਿ ਅਸੀਂ ਉਹਨਾਂ ਦੀ ਨਸਲ ਨੂੰ (ਨੂਹ ਦੀ) ਭਰੀ ਹੋਈ ਕਿਸ਼ਤੀ ਵਿਚ ਸਵਾਰ ਕੀਤਾ।

وَخَلَقۡنَا لَهُم مِّن مِّثۡلِهِۦ مَا يَرۡكَبُونَ﴿٤٢

42ਅਤੇ ਅਸੀਂ ਉਹਨਾਂ ਲਈ ਅਜਿਹੀਆਂ ਕਈ ਚੀਜ਼ਾਂ ਹੋਰ ਵੀ ਪੈਦਾ ਕੀਤੀਆਂ ਜਿਨ੍ਹਾਂ ’ਤੇ ਉਹ ਸਵਾਰ ਹੁੰਦੇ ਹਨ।

وَإِن نَّشَأۡ نُغۡرِقۡهُمۡ فَلَا صَرِيخَ لَهُمۡ وَلَا هُمۡ يُنقَذُونَ﴿٤٣

43ਜੇਕਰ ਅਸੀਂ ਚਾਹੀਏ ਤਾਂ ਉਹਨਾਂ ਨੂੰ ਡੋਬ ਦਈਏ, ਫੇਰ ਨਾ ਤਾਂ ਕੋਈ ਉਹਨਾਂ ਦੀਆਂ ਅਰਦਾਸਾਂ ਸੁਣਨ ਵਾਲਾ ਹੋਵੇਗਾ ਅਤੇ ਨਾ ਹੀ ਉਹਨਾਂ ਨੂੰ ਬਚਾਇਆ ਜਾ ਸਕੇਗਾ।

إِلَّا رَحۡمَةٗ مِّنَّا وَمَتَٰعًا إِلَىٰ حِينٖ﴿٤٤

44ਪ੍ਰੰਤੂ (ਉਹਨਾਂ ਦਾ ਬਚਾਓ) ਸਾਡੀ ਮਿਹਰਾਂ ’ਤੇ ਨਿਰਭਰ ਹੈ ਅਤੇ ਇਕ ਖ਼ਾਸ ਸਮੇਂ ਤਕ (ਭਾਵ ਮਰਨ ਤੱਕ) ਉਹਨਾਂ ਨੂੰ ਜੀਵਨ ਦਾ ਲਾਭ ਦੇ ਰਹੇ ਹਾਂ।

وَإِذَا قِيلَ لَهُمُ ٱتَّقُواْ مَا بَيۡنَ أَيۡدِيكُمۡ وَمَا خَلۡفَكُمۡ لَعَلَّكُمۡ تُرۡحَمُونَ﴿٤٥

45ਜਦੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਸ ਅਜ਼ਾਬ ਤੋਂ ਡਰੋ ਜਿਹੜਾ ਤੁਹਾਡੇ ਸਾਹਮਣੇ (ਸੰਸਾਰ ਵਿਚ) ਹੈ ਅਤੇ ਜਿਹੜਾ ਤੁਹਾਡੇ ਪਿੱਛੇ (ਪਰਲੋਕ ਵਿਚ) ਹੈ ਤਾਂ ਜੋ ਤੁਹਾਡੇ ’ਤੇ ਰਹਿਮ ਕੀਤਾ ਜਾਵੇ (ਤਾਂ ਉਹ ਕੰਨੀ ਕਤਰਾਉਂਦੇ ਹਨ)।

وَمَا تَأۡتِيهِم مِّنۡ ءَايَةٖ مِّنۡ ءَايَٰتِ رَبِّهِمۡ إِلَّا كَانُواْ عَنۡهَا مُعۡرِضِينَ﴿٤٦

46ਅਤੇ ਉਹਨਾਂ ਦੇ ਰੱਬ ਦੀਆਂ ਨਿਸ਼ਾਨੀਆਂ ਵਿੱਚੋਂ ਜਿਹੜੀ ਵੀ ਨਿਸ਼ਾਨੀ ਉਹਨਾਂ ਕੋਲ ਆਉਂਦੀ ਹੈ ਤਾਂ ਉਸ ਤੋਂ ਮੂੰਹ ਫੇਰ ਲੈਂਦੇ ਹਨ।

وَإِذَا قِيلَ لَهُمۡ أَنفِقُواْ مِمَّا رَزَقَكُمُ ٱللَّهُ قَالَ ٱلَّذِينَ كَفَرُواْ لِلَّذِينَ ءَامَنُوٓاْ أَنُطۡعِمُ مَن لَّوۡ يَشَآءُ ٱللَّهُ أَطۡعَمَهُۥٓ إِنۡ أَنتُمۡ إِلَّا فِي ضَلَٰلٖ مُّبِينٖ﴿٤٧

47ਜਦੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜੋ ਅੱਲਾਹ ਨੇ ਤੁਹਾਨੂੰ ਦਿੱਤਾ ਹੈ ਉਸ (ਮਾਲ) ਵਿੱਚੋਂ ਖ਼ਰਚ ਕਰੋ, ਤਾਂ ਉਹ ਕਾਫ਼ਿਰ ਈਮਾਨ ਵਾਲਿਆਂ ਨੂੰ ਕਹਿੰਦੇ ਹਨ, ਕੀ ਅਸੀਂ ਇਹਨਾਂ ਨੂੰ ਖਵਾਈਏ? ਜੇ ਅੱਲਾਹ ਚਾਹੁੰਦਾ ਤਾਂ ਇਹਨਾਂ ਨੂੰ ਆਪ ਹੀ ਖੁਆ ਦਿੰਦਾ। ਤੁਸੀਂ ਤਾਂ ਕੁਰਾਹੇ ਪਏ ਹੋਏ ਹੋ।

وَيَقُولُونَ مَتَىٰ هَٰذَا ٱلۡوَعۡدُ إِن كُنتُمۡ صَٰدِقِينَ﴿٤٨

48ਇਹ (ਕਾਫ਼ਿਰ) ਆਖਦੇ ਹਨ ਕਿ ਇਹ (ਕਿਆਮਤ ਆਉਣ ਦਾ) ਵਚਨ ਕਦੋਂ ਪੂਰਾ ਹੋਵੇਗਾ, (ਹੇ ਨਬੀ!) ਜੇ ਤੁਸੀਂ ਸੱਚੇ ਹੋ ਤਾਂ ਦੱਸੋ।

مَا يَنظُرُونَ إِلَّا صَيۡحَةٗ وَٰحِدَةٗ تَأۡخُذُهُمۡ وَهُمۡ يَخِصِّمُونَ﴿٤٩

49(ਹੇ ਨਬੀ!) ਉਹ ਤਾਂ ਇਕ ਕਰੜੀ ਜਿਹੀ ਚੀਕ ਦੀ ਉਡੀਕ ਕਰ ਰਹੇ ਹਨ ਅਤੇ ਉਹ ਉਹਨਾਂ ਨੂੰ (ਅਚਣਚੇਤ) ਆ ਨੱਪੇਗੀ ਅਤੇ ਉਸ ਸਮੇਂ ਉਹ ਆਪਸ ਵਿਚ ਝਗੜ ਰਹੇ ਹੋਣਗੇ।

فَلَا يَسۡتَطِيعُونَ تَوۡصِيَةٗ وَلَآ إِلَىٰٓ أَهۡلِهِمۡ يَرۡجِعُونَ﴿٥٠

50(ਉਸ ਸਮੇਂ) ਨਾ ਤਾਂ ਉਹ ਕੋਈ ਵਸੀਅਤ ਕਰ ਸਕਣਗੇ ਅਤੇ ਨਾ ਹੀ ਆਪਣੇ ਪਰਿਵਾਰ ਵੱਲ ਆ ਸਕਣਗੇ।

وَنُفِخَ فِي ٱلصُّورِ فَإِذَا هُم مِّنَ ٱلۡأَجۡدَاثِ إِلَىٰ رَبِّهِمۡ يَنسِلُونَ﴿٥١

51ਅਤੇ ਜਦੋਂ ਸੂਰ (ਬਿਗਲ) ਬਜਾਇਆ ਜਾਵੇਗਾ ਤਾਂ ਇਕ ਦਮ ਉਹ ਸਾਰੇ ਆਪਣੀਆਂ ਕਬਰਾਂ ਵਿੱਚੋਂ ਨਿਕਲ ਕੇ ਆਪਣੇ ਮਾਲਿਕ ਵੱਲ ਨੱਸਣਗੇ।

قَالُواْ يَٰوَيۡلَنَا مَنۢ بَعَثَنَا مِن مَّرۡقَدِنَاۜۗ هَٰذَا مَا وَعَدَ ٱلرَّحۡمَٰنُ وَصَدَقَ ٱلۡمُرۡسَلُونَ﴿٥٢

52ਆਖਣਗੇ ਕਿ ਹਾਏ ਸਾਡੇ ਮਾੜੇ ਭਾਗ! ਸਾਨੂੰ ਸਾਡੇ ਨੀਂਦਰ ਸਥਾਨ ਤੋਂ ਕਿਸ ਨੇ ਜਗਾ ਦਿੱਤਾ? (ਉੱਤਰ ਵਿਚ ਕਿਹਾ ਜਾਵੇਗਾ) ਕਿ ਇਹ ਉਹੀਓ (ਕਿਆਮਤ) ਹੈ, ਜਿਸ ਦਾ ਵਚਨ ਰਹਿਮਾਨ ਨੇ ਕੀਤਾ ਸੀ ਅਤੇ ਪੈਗ਼ੰਬਰਾਂ ਨੇ ਸੱਚ ਹੀ ਆਖਿਆ ਸੀ।

إِن كَانَتۡ إِلَّا صَيۡحَةٗ وَٰحِدَةٗ فَإِذَا هُمۡ جَمِيعٞ لَّدَيۡنَا مُحۡضَرُونَ﴿٥٣

53ਉਹ ਤਾਂ ਕੇਵਲ ਇਕ ਕਰੜੀ (ਡਰਾਉਣ ਵਾਲੀ) ਚੀਕ ਹੋਵੇਗੀ, ਫੇਰ ਉਹ ਸਾਰੇ ਦੇ ਸਾਰੇ ਸਾਡੇ ਹਜ਼ੂਰ ਪੇਸ਼ ਕਰ ਦਿੱਤੇ ਜਾਣਗੇ।

فَٱلۡيَوۡمَ لَا تُظۡلَمُ نَفۡسٞ شَيۡـٔٗا وَلَا تُجۡزَوۡنَ إِلَّا مَا كُنتُمۡ تَعۡمَلُونَ﴿٥٤

54ਅੱਜ ਕਿਸੇ ਵਿਅਕਤੀ ’ਤੇ ਕੋਈ ਜ਼ੁਲਮ (ਨਾ-ਇਨਸਾਫ਼ੀ) ਨਹੀਂ ਹੋਵੇਗਾ, ਤੁਹਾਨੂੰ ਕੇਵਲ ਉਹਨਾਂ ਕੰਮਾਂ ਦਾ ਹੀ ਬਦਲਾ ਦਿੱਤਾ ਜਾਵੇਗਾ ਜੋ ਤੁਸੀਂ ਕਰਦੇ ਸੀ।

إِنَّ أَصۡحَٰبَ ٱلۡجَنَّةِ ٱلۡيَوۡمَ فِي شُغُلٖ فَٰكِهُونَ﴿٥٥

55ਬੇਸ਼ੱਕ ਸਵਰਗਾਂ ਵਾਲੇ ਅੱਜ ਐਸ਼ੋ-ਆਰਾਮ ਵਿਚ ਰੁਝੇ ਹੋਣਗੇ।

هُمۡ وَأَزۡوَٰجُهُمۡ فِي ظِلَٰلٍ عَلَى ٱلۡأَرَآئِكِ مُتَّكِـُٔونَ﴿٥٦

56ਉਹ ਤੇ ਉਹਨਾਂ ਦੀਆਂ ਪਤਨੀਆਂ ਛਾਵਾਂ ਹੇਠ ਸਿੰਘਾਸਣਾਂ ਉੱਤੇ ਗਾਵੇ ਲਾਈਂ ਬੈਠੀਆਂ ਹੋਣਗੀਆਂ।

لَهُمۡ فِيهَا فَٰكِهَةٞ وَلَهُم مَّا يَدَّعُونَ﴿٥٧

57ਉਹਨਾਂ ਲਈ ਉੱਥੇ ਹਰ ਪ੍ਰਕਾਰ ਦੇ ਫਲ ਹੋਣਗੇ ਅਤੇ ਜੋ ਵੀ ਉਹ ਇੱਛਾ ਕਰਣਗੇ ਉਹਨਾਂ ਨੂੰ ਉਹੀਓ ਮਿਲੇਗਾ।

سَلَٰمٞ قَوۡلٗا مِّن رَّبّٖ رَّحِيمٖ﴿٥٨

58ਅਤੇ ਅਤਿਅੰਤ ਮਿਹਰਾਂ ਵਾਲੇ ਰੱਬ ਵੱਲੋਂ ਉਹਨਾਂ ਨੂੰ ਸਲਾਮ ਕਿਹਾ ਜਾਵੇਗਾ।

وَٱمۡتَٰزُواْ ٱلۡيَوۡمَ أَيُّهَا ٱلۡمُجۡرِمُونَ﴿٥٩

59(ਅਤੇ ਪਾਪੀਆਂ ਨੂੰ ਕਿਹਾ ਜਾਵੇਗਾ ਕਿ) ਹੇ ਪਾਪੀਓ! ਅੱਜ ਤੁਸੀਂ (ਨੇਕ ਲੋਕਾਂ ਤੋਂ) ਅੱਡ ਹੋ ਜਾਓ।

۞ أَلَمۡ أَعۡهَدۡ إِلَيۡكُمۡ يَٰبَنِيٓ ءَادَمَ أَن لَّا تَعۡبُدُواْ ٱلشَّيۡطَٰنَۖ إِنَّهُۥ لَكُمۡ عَدُوّٞ مُّبِينٞ﴿٦٠

60ਹੇ ਆਦਮ ਦੀ ਔਲਾਦ! ਕੀ ਮੈਂਨੇ ਤੁਹਾਨੂੰ ਇਹ ਹਿਦਾਇਤ ਨਹੀਂ ਸੀ ਦਿੱਤੀ ਕਿ ਤੁਸੀਂ ਸ਼ੈਤਾਨ ਦੀ ਬੰਦਗੀ ਨਾ ਕਰੀਓ, ਉਹ ਤਾਂ ਤੁਹਾਡਾ ਖੁੱਲ੍ਹਾ ਵੈਰੀ ਹੈ।

وَأَنِ ٱعۡبُدُونِيۚ هَٰذَا صِرَٰطٞ مُّسۡتَقِيمٞ﴿٦١

61ਸਗੋਂ ਮੇਰੀ ਹੀ ਇਬਾਦਤ ਕਰਨਾ, ਇਹੋ ਸਿੱਧੀ ਰਾਹ ਹੈ।[1]

وَلَقَدۡ أَضَلَّ مِنكُمۡ جِبِلّٗا كَثِيرًاۖ أَفَلَمۡ تَكُونُواْ تَعۡقِلُونَ﴿٦٢

62ਬੇਸ਼ਕ ਉਸ (ਸ਼ੈਤਾਨ ਨੇ ਤਾਂ ਤੁਹਾਡੇ ਵਿੱਚੋਂ ਕਈਆਂ ਨੂੰ ਕੁਰਾਹੇ ਪਾ ਦਿੱਤਾ ਹੈ। ਕੀ ਤੁਹਾਨੂੰ ਕੁੱਝ ਵੀ ਅਕਲ ਨਹੀਂ ?

هَٰذِهِۦ جَهَنَّمُ ٱلَّتِي كُنتُمۡ تُوعَدُونَ﴿٦٣

63(ਵੇਖੋ) ਇਹੋ ਉਹ ਨਰਕ ਹੈ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਸੀ।

ٱصۡلَوۡهَا ٱلۡيَوۡمَ بِمَا كُنتُمۡ تَكۡفُرُونَ﴿٦٤

64ਅੱਜ ਇਸ ਵਿਚ ਪ੍ਰਵੇਸ਼ ਕਰ ਜਾਓ। ਕਿਉਂ ਜੋ ਤੁਸੀਂ ਕੁਫ਼ਰ ਕਰਿਆ ਕਰਦੇ ਸੀ।

ٱلۡيَوۡمَ نَخۡتِمُ عَلَىٰٓ أَفۡوَٰهِهِمۡ وَتُكَلِّمُنَآ أَيۡدِيهِمۡ وَتَشۡهَدُ أَرۡجُلُهُم بِمَا كَانُواْ يَكۡسِبُونَ﴿٦٥

65ਅੱਜ (ਕਿਆਮਤ ਦਿਹਾੜੇ) ਅਸੀਂ ਉਹਨਾਂ (ਕਾਫ਼ਿਰਾਂ) ਦੇ ਮੂੰਹਾਂ ’ਤੇ ਮੋਹਰਾਂ ਲਾ ਦੇਵਾਂਗੇ ਅਤੇ ਉਹਨਾਂ ਦੇ ਹੱਥ ਸਾਡੇ ਨਾਲ (ਭਾਵ ਅੱਲਾਹ ਨਾਲ) ਗੱਲਾਂ ਕਰਨਗੇ ਅਤੇ ਉਹਨਾਂ ਦੇ ਪੈਰ ਉਹਨਾਂ ਦੇ ਕੰਮਾਂ ਦੀ ਗਵਾਹੀਆਂ ਦੇਣਗੇ ਜੋ ਉਹ (ਸੰਸਾਰ ਵਿਚ) ਕਰਦੇ ਸਨ।

وَلَوۡ نَشَآءُ لَطَمَسۡنَا عَلَىٰٓ أَعۡيُنِهِمۡ فَٱسۡتَبَقُواْ ٱلصِّرَٰطَ فَأَنَّىٰ يُبۡصِرُونَ﴿٦٦

66ਜੇ ਅਸੀਂ ਚਾਹੀਏ ਤਾਂ ਅਸੀਂ ਉਹਨਾਂ (ਕਾਫ਼ਿਰਾਂ) ਨੂੰ ਅੱਖਾਂ ਤੋਂ ਅੰਨ੍ਹਾ ਕਰ ਦਈਏ ਫੇਰ ਉਹ (ਰਾਹ ਲੱਭਣ ਲਈ) ਨੱਸਦੇ, ਪ੍ਰੰਤੂ ਉਹਨਾਂ ਨੂੰ ਵਿਖਾਈ ਕਿਵੇਂ ਦੇਵੇਗਾ ?

وَلَوۡ نَشَآءُ لَمَسَخۡنَٰهُمۡ عَلَىٰ مَكَانَتِهِمۡ فَمَا ٱسۡتَطَٰعُواْ مُضِيّٗا وَلَا يَرۡجِعُونَ﴿٦٧

67ਜੇ ਅਸੀਂ ਚਾਹੁੰਦੇ ਤਾਂ ਇਸੇ ਥਾਂ ਉਹਨਾਂ ਦੀਆਂ ਸ਼ਕਲਾਂ ਨੂੰ ਵਿਗਾੜ ਦਿੰਦੇ ਫੇਰ ਉਹ ਨਾ ਹੀ ਅੱਗੇ ਜਾ ਸਕਣਗੇ ਅਤੇ ਨਾ ਹੀ ਪਿੱਛੇ ਮੁੜ ਸਕਣਗੇ।[2]

وَمَن نُّعَمِّرۡهُ نُنَكِّسۡهُ فِي ٱلۡخَلۡقِۚ أَفَلَا يَعۡقِلُونَ﴿٦٨

68ਜਿਸ ਵਿਅਕਤੀ ਨੂੰ ਅਸੀਂ ਵੱਡੀ ਉਮਰ (ਭਾਵ ਬੁਢਾਪਾ) ਦਿੰਦੇ ਹਾਂ, ਤਾਂ ਉਸ ਨੂੰ ਪੈਦਾ ਹੋਣ ਵਾਲੀ ਸਥਿਤੀ (ਭਾਵ ਬਚਪਣ) ਵੱਲ ਉਲਟਾ ਦਿੰਦੇ ਹਾਂ। ਕੀ ਉਹ ਫੇਰ ਵੀ ਨਹੀਂ ਸਮਝਦੇ ?

وَمَا عَلَّمۡنَٰهُ ٱلشِّعۡرَ وَمَا يَنۢبَغِي لَهُۥٓۚ إِنۡ هُوَ إِلَّا ذِكۡرٞ وَقُرۡءَانٞ مُّبِينٞ﴿٦٩

69ਅਸੀਂ ਇਸ (ਮੁਹੰਮਦ ਸ:) ਨੂੰ ਕਵਿਤਾ ਕਹਿਣੀ ਨਹੀਂ ਸਿਖਾਈ ਅਤੇ ਨਾ ਹੀ ਇਸ ਨੂੰ ਸ਼ੋਭਦਾ ਹੈ। ਇਹ (ਰੱਬੀ ਬਾਣੀ) ਤਾਂ ਕੇਵਲ ਇਕ ਨਸੀਹਤ ਤੇ ਖੁੱਲ੍ਹੇ ਰੂਪ ਵਿਚ .ਕੁਰਆਨ ਹੈ।

لِّيُنذِرَ مَن كَانَ حَيّٗا وَيَحِقَّ ٱلۡقَوۡلُ عَلَى ٱلۡكَٰفِرِينَ﴿٧٠

70ਤਾਂ ਜੋ ਉਹ (ਨਬੀ) ਉਸ ਨੂੰ (.ਕੁਰਆਨ ਰਾਹੀਂ) ਰੱਬ ਦੇ ਅਜ਼ਾਬ ਤੋਂ ਸਾਵਧਾਨ ਕਰੇ ਜਿਹੜਾ ਜਿਊਂਦਾ ਹੈ (ਭਾਵ ਜਿਸ ਦੀ ਅਕਲ ਨਹੀਂ ਮਰੀ) ਅਤੇ ਕਾਫ਼ਿਰਾਂ ਲਈ (ਅਜ਼ਾਬ ਦੇਣ ਦੀ) ਹੁੱਜਤ ਪੂਰੀ ਹੋ ਜਾਵੇ।

أَوَلَمۡ يَرَوۡاْ أَنَّا خَلَقۡنَا لَهُم مِّمَّا عَمِلَتۡ أَيۡدِينَآ أَنۡعَٰمٗا فَهُمۡ لَهَا مَٰلِكُونَ﴿٧١

71ਕੀ ਉਹ (ਕਾਫ਼ਿਰ) ਨਹੀਂ ਵੇਖਦੇ ਕਿ ਅਸੀਂ ਆਪਣੇ ਹੱਥੀਂ ਬਣਾਈਆਂ ਹੋਈਆਂ ਚੀਜ਼ਾਂ ਵਿੱਚੋਂ ਉਹਨਾਂ ਲਈ ਪਸ਼ੂ ਪੈਦਾ ਕੀਤੇ ਜਿਨ੍ਹਾਂ ਦੇ ਉਹ ਮਾਲਿਕ ਬਣ ਗਏ ਹਨ।

وَذَلَّلۡنَٰهَا لَهُمۡ فَمِنۡهَا رَكُوبُهُمۡ وَمِنۡهَا يَأۡكُلُونَ﴿٧٢

72ਉਹਨਾਂ (ਪਸ਼ੂਆਂ) ਨੂੰ ਅਸੀਂ ਉਹਨਾਂ ਦੇ ਅਧੀਨ ਕਰ ਛੱਡਿਆ ਹੈ, ਸੋ ਇਹਨਾਂ ਵਿੱਚੋਂ ਕੁੱਝ ਪਸ਼ੂਆਂ (ਘੋੜਾ, ਗਧਾ ਊਂਠ ਆਦਿ) ਦੀ ਤਾਂ ਉਹ ਸਵਾਰੀ ਕਰਦੇ ਹਨ ਅਤੇ ਉਹਨਾਂ ਵਿੱਚੋਂ ਕੁੱਝ (ਪਸ਼ੂਆਂ) ਨੂੰ ਉਹ ਖਾਂਦੇ ਹਨ (ਜਿਵੇਂ ਬਕਰੀ, ਭੈਡ, ਊਂਠ, ਗਊ, ਮੈਸ) ਆਦਿ।

وَلَهُمۡ فِيهَا مَنَٰفِعُ وَمَشَارِبُۚ أَفَلَا يَشۡكُرُونَ﴿٧٣

73ਉਹਨਾਂ ਲਈ ਉਹਨਾਂ ਪਸ਼ੂਆਂ ਵਿਚ ਹੋਰ ਵੀ ਕਈ ਤਰ੍ਹਾਂ ਦੇ ਲਾਭ ਹਨ, (ਜਿਵੇਂ ਚਮੜੀ, ਵਾਲ, ਉੱਨ ਆਦਿ) ਅਤੇ ਪੀਣ ਲਈ (ਦੁੱਧ) ਹੈ। ਕੀ ਉਹ ਫੇਰ ਵੀ (ਰੱਬ ਦਾ) ਸ਼ੁਕਰ ਅਦਾ ਨਹੀਂ ਕਰਦੇ?

وَٱتَّخَذُواْ مِن دُونِ ٱللَّهِ ءَالِهَةٗ لَّعَلَّهُمۡ يُنصَرُونَ﴿٧٤

74ਅਤੇ ਉਹਨਾਂ (ਕਾਫ਼ਿਰਾਂ) ਨੇ ਅੱਲਾਹ ਨੂੰ ਛੱਡ ਹੋਰਾਂ ਨੂੰ ਇਸ਼ਟ ਬਣਾ ਲਿਆ ਹੈ ਤਾਂ ਜੋ ਉਹਨਾਂ ਦੀ ਮਦਦ ਕਰ ਸਕਣ।

لَا يَسۡتَطِيعُونَ نَصۡرَهُمۡ وَهُمۡ لَهُمۡ جُندٞ مُّحۡضَرُونَ﴿٧٥

75ਜਦੋਂ ਕਿ ਉਹ (ਇਸ਼ਟਾਂ) ਉਹਨਾਂ ਦੀ ਮਦਦ ਨਹੀਂ ਕਰ ਸਕਦੇ ਸਗੋਂ ਇਹ (ਮੁਸ਼ਰਿਕ) ਤਾਂ ਉਲਟੇ ਉਹਨਾਂ (ਬੁਤਾਂ) ਦੀ ਮਦਦ ਕਰਨ ਲਈ ਹਰ ਵੇਲੇ ਹਾਜ਼ਿਰ ਰਹਿੰਦੇ ਹਨ।

فَلَا يَحۡزُنكَ قَوۡلُهُمۡۘ إِنَّا نَعۡلَمُ مَا يُسِرُّونَ وَمَا يُعۡلِنُونَ﴿٧٦

76ਸੋ (ਹੇ ਨਬੀ!) ਤੁਸੀਂ ਇਹਨਾਂ (ਕਾਫ਼ਿਰਾਂ) ਦੀਆਂ ਗੱਲਾਂ ਤੋਂ ਦੁਖੀ ਨਾ ਹੋਵੋ, ਅਸੀਂ ਉਹਨਾਂ (ਕਾਫ਼ਿਰਾਂ) ਦੀਆਂ ਖੁੱਲ੍ਹੀਆਂ ਤੇ ਲੁਕੀਆਂ ਹੋਈਆਂ ਸਾਰੀਆਂ ਗੱਲਾਂ ਦੀ ਜਾਣਕਾਰੀ ਰੱਖਦੇ ਹਾਂ।

أَوَلَمۡ يَرَ ٱلۡإِنسَٰنُ أَنَّا خَلَقۡنَٰهُ مِن نُّطۡفَةٖ فَإِذَا هُوَ خَصِيمٞ مُّبِينٞ﴿٧٧

77ਕੀ ਮਨੁੱਖ ਇਹ ਵੀ ਨਹੀਂ ਜਾਣਦਾ ਕਿ ਅਸੀਂ ਉਸ ਨੂੰ ਵੀਰਜ ਤੋਂ ਪੈਦਾ ਕੀਤਾ ਹੈ ?ਫੇਰ ਉਹ (ਸਿਆਣਾ ਹੋਣ ’ਤੇ ਸਾਡੇ ਮੁਕਾਬਲੇ ਵਿਚ) ਇਕ ਦਮ ਝਗੜਾਲੂ ਬਣ ਗਿਆ।

وَضَرَبَ لَنَا مَثَلٗا وَنَسِيَ خَلۡقَهُۥۖ قَالَ مَن يُحۡيِ ٱلۡعِظَٰمَ وَهِيَ رَمِيمٞ﴿٧٨

78ਅਤੇ ਇਸ (ਝਗੜਾਲੂ ਮਨੁੱਖ) ਨੇ ਸਾਡੇ ਲਈ ਉਦਾਹਰਨ ਬਿਆਨ ਕੀਤੀ ਅਤੇ ਆਪਣੀ ਸਿਰਜਣਾ ਨੂੰ ਭੁੱਲ ਗਿਆ। ਆਖਣ ਲੱਗਾ ਕਿ ਉਹਨਾਂ ਗਲੀਆਂ-ਸੜੀਆਂ ਹੱਡੀਆਂ ਨੂੰ ਕੌਣ ਜਿਊਂਦਾ ਕਰ ਸਕਦਾ ਹੈ।

قُلۡ يُحۡيِيهَا ٱلَّذِيٓ أَنشَأَهَآ أَوَّلَ مَرَّةٖۖ وَهُوَ بِكُلِّ خَلۡقٍ عَلِيمٌ﴿٧٩

79(ਹੇ ਨਬੀ!) ਤੁਸੀਂ ਕਹੋ ਕਿ ਉਹਨਾਂ (ਗਲੀਆਂ ਸੜੀਆਂ ਹੱਡੀਆਂ) ਨੂੰ ਉਹੀ (ਅੱਲਾਹ) ਜਿਊਂਦਾ ਕਰੇਗਾ, ਜਿਨ੍ਹੇ ਉਹਨਾਂ ਨੂੰ ਪਹਿਲੀ ਵਾਰ ਪੈਦਾ ਕੀਤਾ ਹੈ ਅਤੇ ਉਹ ਹਰ ਤਰ੍ਹਾਂ ਦੇ ਪੈਦਾ ਕਰਨ ਨੂੰ ਚੰਗੀ ਤਰ੍ਹਾਂ ਜਾਣਦਾ ਹੈ।

ٱلَّذِي جَعَلَ لَكُم مِّنَ ٱلشَّجَرِ ٱلۡأَخۡضَرِ نَارٗا فَإِذَآ أَنتُم مِّنۡهُ تُوقِدُونَ﴿٨٠

80ਉਹੀਓ (ਅੱਲਾਹ ਮੁੜ ਪੈਦਾ ਕਰੇਗਾ) ਜਿਸ ਨੇ ਤੁਹਾਡੇ ਲਈ ਹਰੇ ਭਰੇ ਰੁੱਖ ਤੋਂ ਅੱਗ (ਬਾਲਣ ਲਈ ਲੱਕੜ) ਬਣਾਈ ਜਿਸ ਤੋਂ ਤੁਸੀਂ ਅਚਣਚੇਤ ਅੱਗ ਬਾਲ ਲੈਂਦੇ ਹੋ।

أَوَلَيۡسَ ٱلَّذِي خَلَقَ ٱلسَّمَٰوَٰتِ وَٱلۡأَرۡضَ بِقَٰدِرٍ عَلَىٰٓ أَن يَخۡلُقَ مِثۡلَهُمۚ بَلَىٰ وَهُوَ ٱلۡخَلَّٰقُ ٱلۡعَلِيمُ﴿٨١

81ਉਹੀ (ਅੱਲਾਹ ਮੁੜ ਪੈਦਾ ਕਰੇਗਾ) ਜਿਸ ਨੇ ਅਕਾਸ਼ਾਂ ਤੇ ਧਰਤੀ ਨੂੰ ਪੈਦਾ ਕੀਤਾ। ਕੀ ਉਹ ਉਹਨਾਂ ਵਰਗਿਆਂ ਨੂੰ (ਮੁੜ) ਪੈਦਾ ਕਰਨ ਦੀ ਸਮਰਥਾ ਨਹੀਂ ਰੱਖਦਾ ? ਨਿਰਸੰਦੇਹ, ਸਮਰਥਾ ਰੱਖਦਾ ਹੈ, ਉਹੀਓ ਤਾਂ ਪੈਦਾ ਕਰਨ ਵਾਲਾ ਤੇ ਗਿਆਨ ਰੱਖਣ ਵਾਲਾ ਹੈ।

إِنَّمَآ أَمۡرُهُۥٓ إِذَآ أَرَادَ شَيۡـًٔا أَن يَقُولَ لَهُۥ كُن فَيَكُونُ﴿٨٢

82ਜਦੋਂ ਉਹ (ਅੱਲਾਹ) ਕੁੱਝ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਕੇਵਲ ਇੱਨਾ ਹੀ ਕਹਿਣਾ ਬਥੇਰਾ ਹੁੰਦਾ ਹੈ ਕਿ ‘ਹੋ ਜਾ’ ਤਾਂ ਉਹ (ਕੰਮ) ਹੋ ਜਾਂਦਾ ਹੈ।

فَسُبۡحَٰنَ ٱلَّذِي بِيَدِهِۦ مَلَكُوتُ كُلِّ شَيۡءٖ وَإِلَيۡهِ تُرۡجَعُونَ﴿٨٣

83ਪਾਕ ਹੈ ਉਹ ਅੱਲਾਹ ਜਿਸ ਦੇ ਹੱਥ ਵਿਚ ਹਰ ਚੀਜ਼ ਦੀ ਸੰਪੂਰਨ ਸੱਤਾ ਹੈ ਅਤੇ ਤੁਸੀਂ ਸਾਰੇ ਉਸੇ ਵੱਲ ਪਰਤਾਏ ਜਾਵੋਗੇ।

RELATED SURAHS