Al-Fatiha

الفاتحة

The Opening7 ayahsMeccan

بِسۡمِ ٱللَّهِ ٱلرَّحۡمَٰنِ ٱلرَّحِيمِ﴿١

1ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।

ٱلۡحَمۡدُ لِلَّهِ رَبِّ ٱلۡعَٰلَمِينَ﴿٢

2ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹਨ ਜਿਹੜਾ ਕੁੱਲ ਜਹਾਨਾਂ ਦਾ ਰੱਬ ਹੈ। [1]

ٱلرَّحۡمَٰنِ ٱلرَّحِيمِ﴿٣

3ਅਤਿਅੰਤ ਮਿਹਰਬਾਨ ਤੇ ਰਹਿਮ ਫ਼ਰਮਾਉਣ ਵਾਲਾ ਹੈ।

مَٰلِكِ يَوۡمِ ٱلدِّينِ﴿٤

4ਬਦਲੇ ਵਾਲੇ ਦਿਨ (ਕਿਆਮਤ) ਦਾ ਮਾਲਿਕ ਹੈ।

إِيَّاكَ نَعۡبُدُ وَإِيَّاكَ نَسۡتَعِينُ﴿٥

5ਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ ਅਤੇ ਤੇਥੋਂ ਹੀ (ਹਰ ਪ੍ਰਕਾਰ ਦੀ) ਮਦਦ ਚਾਹੁੰਦੇ ਹਾਂ।

ٱهۡدِنَا ٱلصِّرَٰطَ ٱلۡمُسۡتَقِيمَ﴿٦

6(ਹੇ ਅੱਲਾਹ!) ਸਾਨੂ ਸਿੱਧਾ ਰਾਹ ਵਿਖਾ। [2]

صِرَٰطَ ٱلَّذِينَ أَنۡعَمۡتَ عَلَيۡهِمۡ غَيۡرِ ٱلۡمَغۡضُوبِ عَلَيۡهِمۡ وَلَا ٱلضَّآلِّينَ﴿٧

7ਉਹਨਾਂ ਲੋਕਾਂ ਦੀ ਰਾਹ ਜਿਨ੍ਹਾਂ ਨੂ ਨੂੰ ਤੂੰ ਇਨਾਮ ਬਖ਼ਸ਼ਿਆ,[3] ਜਿਨ੍ਹਾਂ ’ਤੇ ਤੇਰਾ ਕਰੋਪ (ਅਜ਼ਾਬ) ਨਹੀਂ ਹੋਇਆ ਅਤੇ ਨਾ ਹੀ (ਸਿੱਧੀ ਰਾਹ ਤੋਂ) ਭਟਕੇ ਹੋਏ ਸੀ। [4]

RELATED SURAHS