As-Saffat

الصافات

Those Ranged in Ranks182 ayahsMeccan

بِسْمِ ٱللَّهِ ٱلرَّحْمَٰنِ ٱلرَّحِيمِ

وَٱلصَّٰٓفَّٰتِ صَفّٗا﴿١

1ਕਸਮ ਹੈ (ਰੱਬ ਦੇ ਹਜ਼ੂਰ) ਕਤਾਰਾਂ ਬੰਨੀ ਖੜ੍ਹੇ (ਫ਼ਰਿਸ਼ਤਿਆਂ ਦੀ)।

فَٱلزَّٰجِرَٰتِ زَجۡرٗا﴿٢

2ਕਸਮ ਹੈ (ਕਿਆਮਤ ਦਿਹਾੜੇ ਅਪਰਾਧੀਆਂ ਨੂੰ) ਝਿੜਕੀਆਂ ਦੇਣ ਵਾਲੇ (ਫ਼ਰਿਸ਼ਤਿਆਂ ਦੀ)।

فَٱلتَّٰلِيَٰتِ ذِكۡرًا﴿٣

3ਫੇਰ ਕਸਮ ਉਹਨਾਂ ਦੀ ਜਿਹੜੇ .ਕੁਰਆਨ ਪੜ੍ਹਦੇ ਹਨ।

إِنَّ إِلَٰهَكُمۡ لَوَٰحِدٞ﴿٤

4ਨਿਰਸੰਦੇਹ, ਤੁਹਾਡਾ ਸਭ ਦਾ ਇਸ਼ਟ ਇੱਕੋ ਇੱਕ (ਅੱਲਾਹ) ਹੈ।

رَّبُّ ٱلسَّمَٰوَٰتِ وَٱلۡأَرۡضِ وَمَا بَيۡنَهُمَا وَرَبُّ ٱلۡمَشَٰرِقِ﴿٥

5ਉਹੀ ਅਕਾਸ਼ਾਂ ਤੇ ਧਰਤੀ ਦਾ ਅਤੇ ਉਹਨਾਂ ਦੋਵਾਂ ਵਿਚਕਾਰ ਸਾਰੀਆਂ ਚੀਜ਼ਾਂ ਦਾ ਮਾਲਿਕ ਹੈ ਅਤੇ ਸਾਰੀਆਂ ਪੂਰਬੀ ਦਿਸ਼ਾਵਾਂ ਦਾ ਵੀ ਮਾਲਿਕ ਹੈ।

إِنَّا زَيَّنَّا ٱلسَّمَآءَ ٱلدُّنۡيَا بِزِينَةٍ ٱلۡكَوَاكِبِ﴿٦

6ਅਸੀਂ ਸੰਸਾਰਿਕ ਅਕਾਸ਼ ਨੂੰ ਤਾਰਿਆਂ ਤੇ ਸੋਹੱਪਣ ਨਾਲ ਸਜਾਇਆ ਹੈ।[1]

وَحِفۡظٗا مِّن كُلِّ شَيۡطَٰنٖ مَّارِدٖ﴿٧

7ਅਤੇ ਹਰੇਕ ਸਰਕਸ਼ ਸ਼ੈਤਾਨ ਤੋਂ ਉਸ ਨੂੰ ਸੁਰੱਖਿਅਤ ਰੱਖਣ ਦਾ ਪ੍ਰਬੰਧ ਕੀਤਾ ਹੈ।

لَّا يَسَّمَّعُونَ إِلَى ٱلۡمَلَإِ ٱلۡأَعۡلَىٰ وَيُقۡذَفُونَ مِن كُلِّ جَانِبٖ﴿٨

8ਤਾਂ ਜੋ ਉਹ (ਸ਼ੈਤਾਨ) ਸਰਵਉੱਚ (ਰੱਬੀ) ਦਰਬਾਰ ਦੀਆਂ ਗੱਲਾਂ ਨਾ ਸੁਣ ਸਕਣ, ਸਗੋਂ ਹਰ ਪਾਸਿਓਂ ਉਹਨਾਂ ’ਤੇ ਸ਼ਹਾਬ (ਤਾਰੇ) ਸੁੱਟੇ ਜਾਂਦੇ ਹਨ।

دُحُورٗاۖ وَلَهُمۡ عَذَابٞ وَاصِبٌ﴿٩

9(ਇਹ ਤਾਰੇ) ਉਹਨਾਂ ਨੂੰ ਨਠਾਉਣ ਲਈ ਸੁੱਟੇ ਜਾਂਦੇ ਹਨ ਅਤੇ ਉਹਨਾਂ ਲਈ ਸਦੀਵੀ ਅਜ਼ਾਬ ਹੈ।

إِلَّا مَنۡ خَطِفَ ٱلۡخَطۡفَةَ فَأَتۡبَعَهُۥ شِهَابٞ ثَاقِبٞ﴿١٠

10ਪਰ ਜੇ ਕੋਈ (ਸ਼ੈਤਾਨ) ਉੱਥਿਓਂ ਇਕ ਅੱਧ ਗੱਲ ਸੁਣ ਕੇ ਨੱਸ ਵੀ ਜਾਵੇ ਤਾਂ ਉਹ ਦਾ ਪਿੱਛਾ ਇਕ ਦਹਕਦਾ ਹੋਇਆ ਅੰਗਿਆਰਾ ਕਰਦਾ ਹੈ।

فَٱسۡتَفۡتِهِمۡ أَهُمۡ أَشَدُّ خَلۡقًا أَم مَّنۡ خَلَقۡنَآۚ إِنَّا خَلَقۡنَٰهُم مِّن طِينٖ لَّازِبِۭ﴿١١

11(ਹੇ ਨਬੀ!) ਇਹਨਾਂ (ਕਾਫ਼ਿਰਾਂ) ਤੋਂ ਪੁੱਛੋ, ਕੀ ਉਹਨਾਂ ਨੂੰ ਪੈਦਾ ਕਰਨਾ ਵਧੇਰੇ ਔਖਾ ਹੈ ਜਾਂ ਜੋ ਅਸੀਂ ਪੈਦਾ ਕਰ ਚੁੱਕੇ ਹਾਂ ? ਬੇਸ਼ੱਕ ਅਸੀਂ ਇਹਨਾਂ (ਮਨੁੱਖਾਂ ਨੂੰ) ਇਕ ਲੇਸਦਾਰ ਚੀਕਣੀ ਮਿੱਟੀ ਤੋਂ ਪੈਦਾ ਕੀਤਾ ਹੈ।

بَلۡ عَجِبۡتَ وَيَسۡخَرُونَ﴿١٢

12(ਹੇ ਨਬੀ!) ਤੁਸੀਂ ਤਾਂ (ਪਰਲੋਕ ਦੇ ਇਨਕਾਰ ਕਰਨ ’ਤੇ) ਰੁਰਾਨ ਹੁੰਦੇ ਹੋ, ਜਦ ਕਿ ਉਹ ਇਸ ਦਾ ਮਖੌਲ ਕਰਦੇ ਹਨ।

وَإِذَا ذُكِّرُواْ لَا يَذۡكُرُونَ﴿١٣

13ਜਦੋਂ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਤਾਂ ਵੀ ਨਹੀਂ ਸਮਝਦੇ।

وَإِذَا رَأَوۡاْ ءَايَةٗ يَسۡتَسۡخِرُونَ﴿١٤

14ਅਤੇ ਜਦੋਂ ਕਿਸੇ ਨਿਸ਼ਾਨੀ ਨੂੰ ਵੇਖਦੇ ਹਨ ਤਾਂ ਮਖੌਲ ਕਰਦੇ ਹਨ।

وَقَالُوٓاْ إِنۡ هَٰذَآ إِلَّا سِحۡرٞ مُّبِينٌ﴿١٥

15ਅਤੇ ਆਖਦੇ ਹਨ ਕਿ ਇਹ ਤਾਂ ਖੁੱਲ੍ਹਮ-ਖੁੱਲ੍ਹਾ ਇਕ ਜਾਦੂ ਹੈ।

أَءِذَا مِتۡنَا وَكُنَّا تُرَابٗا وَعِظَٰمًا أَءِنَّا لَمَبۡعُوثُونَ﴿١٦

16(ਪੁੱਛਦੇ ਹਨ) ਕਿ ਜਦੋਂ ਅਸੀਂ ਮਰ ਜਾਵਾਂਗੇ ਅਤੇ ਮਿੱਟੀ ਤੇ ਹੱਡੀ ਹੋ ਜਾਵਾਂਗੇ ਤਾਂ ਕੀ ਅਸੀਂ ਮੁੜ ਜਿਊਂਦੇ ਕੀਤੇ ਜਾਵਾਂਗੇ?

أَوَءَابَآؤُنَا ٱلۡأَوَّلُونَ﴿١٧

17ਕੀ ਸਾਥੋਂ ਪਹਿਲਾਂ ਮਰੇ ਹੋਏ ਪਿਓ ਦਾਦੇ ਵੀ (ਜਿਊਂਦੇ ਕੀਤੇ ਜਾਣਗੇ) ?

قُلۡ نَعَمۡ وَأَنتُمۡ دَٰخِرُونَ﴿١٨

18ਤੁਸੀਂ (ਹੇ ਨਬੀ!) ਆਖੋ ਕਿ ‘ਹਾਂ’ ਅਤੇ (ਉਸੇ ਵੇਲੇ) ਤੁਸੀਂ (ਲੋਕ) ਜ਼ਲੀਲ ਵੀ ਹੋਵੋਗੇ।

فَإِنَّمَا هِيَ زَجۡرَةٞ وَٰحِدَةٞ فَإِذَا هُمۡ يَنظُرُونَ﴿١٩

19ਉਹ (ਕਿਆਮਤ ਦਿਹਾੜੇ ਓਠਾਣਾ) ਤਾਂ ਇਕ ਝਿੜਕੀ ਵਾਂਗ ਹੈ ਅਤੇ ਅਚਣਚੇਤ ਉਹ (ਜਿਊਂਦੇ ਹੋ ਕੇ) ਵੇਖਣਗੇ।

وَقَالُواْ يَٰوَيۡلَنَا هَٰذَا يَوۡمُ ٱلدِّينِ﴿٢٠

20ਅਤੇ ਆਖਣਗੇ, ਹਾਏ ਸਾਡੇ ਮਾੜੇ ਭਾਗ! ਇਹ ਤਾਂ ਬਦਲਾ ਮਿਲਣ ਵਾਲਾ ਦਿਨ ਹੈ।

هَٰذَا يَوۡمُ ٱلۡفَصۡلِ ٱلَّذِي كُنتُم بِهِۦ تُكَذِّبُونَ﴿٢١

21(ਉਹਨਾਂ ਨੂੰ ਕਿਹਾ ਜਾਵੇਗਾ ਕਿ) ਇਹ ਫੈਸਲਿਆਂ ਦਾ ਵੇਲਾ ਹੈ, ਜਿਸ ਨੂੰ ਤੁਸੀਂ ਝੁਠਲਾਇਆ ਕਰਦੇ ਸੀ।

۞ ٱحۡشُرُواْ ٱلَّذِينَ ظَلَمُواْ وَأَزۡوَٰجَهُمۡ وَمَا كَانُواْ يَعۡبُدُونَ﴿٢٢

22(ਹੇ ਫ਼ਰਿਸ਼ਤਿਓ!) ਉਹਨਾਂ ਲੋਕਾਂ ਨੂੰ ਇਕੱਠਾ ਕਰੋ ਜਿਨ੍ਹਾਂ ਨੇ ਜ਼ੁਲਮ (ਸ਼ਿਰਕ) ਕੀਤਾ ਸੀ ਫੇਰ ਉਹਨਾਂ ਦੇ ਸਾਥੀਆਂ ਨੂੰ ਅਤੇ ਉਹਨਾਂ (ਇਸ਼ਟ) ਨੂੰ ਵੀ ਇਕੱਠਾ ਕਰੋ, ਜਿਨ੍ਹਾਂ ਦੀ ਉਹ (ਕਾਫ਼ਿਰ) ਪੂਜਾ ਕਰਦੇ ਸਨ।

مِن دُونِ ٱللَّهِ فَٱهۡدُوهُمۡ إِلَىٰ صِرَٰطِ ٱلۡجَحِيمِ﴿٢٣

23ਅਤੇ (ਜਿਹੜੇ) ਅੱਲਾਹ ਨੂੰ ਛੱਡ ਹੋਰਾਂ ਦੀ ਪੂਜਾ ਕਰਦੇ ਸਨ, ਉਹਨਾਂ ਸਭ ਨੂੰ ਨਰਕ ਦੀ ਰਾਹ ਵਿਖਾਓ।

وَقِفُوهُمۡۖ إِنَّهُم مَّسۡـُٔولُونَ﴿٢٤

24ਉਹਨਾਂ (ਜ਼ਾਲਮਾਂ) ਨੂੰ ਰੋਕੋ, ਬੇਸ਼ੱਕ ਉਹਨਾਂ ਤੋਂ ਪੁੱਛ-ਗਿੱਛ ਕੀਤੀ ਜਾਵੇਗੀ।

مَا لَكُمۡ لَا تَنَاصَرُونَ﴿٢٥

25(ਕਿਹਾ ਜਾਵੇਗਾ) ਤੁਹਾਨੂ ਕੀ ਹੋ ਗਿਆ ਕਿ ਤੁਸੀਂ ਇਕ ਦੂਜੇ ਦੀ ਸਹਾਇਤਾ ਨਹੀਂ ਕਰ ਰਹੇ ?

بَلۡ هُمُ ٱلۡيَوۡمَ مُسۡتَسۡلِمُونَ﴿٢٦

26ਸਗੋਂ ਅੱਜ ਤਾਂ (ਸਾਰੇ ਹੀ) ਆਗਿਆਕਾਰੀ ਬਣ ਗਏ।

وَأَقۡبَلَ بَعۡضُهُمۡ عَلَىٰ بَعۡضٖ يَتَسَآءَلُونَ﴿٢٧

27ਉਹ (ਇਨਕਾਰੀ) ਇਕ ਦੂਜੇ ਵੱਲ ਵੇਖਣਗੇ ਅਤੇ ਵਾਦ ਵਿਵਾਦ ਕਰਨਗੇ।

قَالُوٓاْ إِنَّكُمۡ كُنتُمۡ تَأۡتُونَنَا عَنِ ٱلۡيَمِينِ﴿٢٨

28ਪੈਰੋਕਾਰ ਆਖਣਗੇ, ਬੇਸ਼ੱਕ ਤੁਸੀਂ (ਸਾਨੂੰ ਕੁਰਾਹੇ ਪਾਉਣ ਲਈ) ਸਾਡੇ ਕੋਲ ਸੱਜੇ ਪਾਸਿਓਂ ਆਇਆ ਕਰਦੇ ਸੀ।

قَالُواْ بَل لَّمۡ تَكُونُواْ مُؤۡمِنِينَ﴿٢٩

29ਉਹ (ਇਸ਼ਟ) ਆਖਣਗੇ ਕਿ ਨਹੀਂ, ਸਗੋਂ ਤੁਸੀਂ ਆਪ ਹੀ ਈਮਾਨ ਲਿਆਉਣ ਵਾਲੇ ਨਹੀਂ ਸੀ।

وَمَا كَانَ لَنَا عَلَيۡكُم مِّن سُلۡطَٰنِۭۖ بَلۡ كُنتُمۡ قَوۡمٗا طَٰغِينَ﴿٣٠

30ਅਤੇ ਤੁਹਾਡੇ ’ਤੇ ਸਾਡਾ ਕੁੱਝ ਵੀ ਜ਼ੋਰ ਨਹੀਂ ਸੀ, ਤੁਸੀਂ ਤਾਂ ਆਪੇ ਹੀ ਸਰਕਸ਼ ਸੀ।

فَحَقَّ عَلَيۡنَا قَوۡلُ رَبِّنَآۖ إِنَّا لَذَآئِقُونَ﴿٣١

31ਹੁਣ ਤਾਂ ਸਾਡੇ ’ਤੇ ਸਾਡੇ ਰੱਬ ਦਾ ਇਹ ਕਹਿਣਾ ਸੱਚ ਸਿੱਧ ਹੋ ਗਿਆ ਹੈ ਕਿ ਬੇਸ਼ੱਕ ਅਸੀਂ (ਸਾਰੇ ਹੀ ਅਜ਼ਾਬ ਦਾ) ਸੁਆਦ ਚਖਣ ਵਾਲੇ ਹਾਂ।

فَأَغۡوَيۡنَٰكُمۡ إِنَّا كُنَّا غَٰوِينَ﴿٣٢

32ਸੋ ਅਸੀਂ ਤੁਹਾਨੂੰ ਰਾਹੋਂ ਭਟਕਾਇਆ ਤੇ ਅਸੀਂ ਆਪ ਵੀ ਭਟਕੇ ਹੋਏ ਸੀ।

فَإِنَّهُمۡ يَوۡمَئِذٖ فِي ٱلۡعَذَابِ مُشۡتَرِكُونَ﴿٣٣

33ਉਸ ਦਿਨ ਉਹ ਸਾਰੇ ਅਜ਼ਾਬ ਵਿਚ ਭਾਈਵਾਲ ਹੋਣਗੇ।

إِنَّا كَذَٰلِكَ نَفۡعَلُ بِٱلۡمُجۡرِمِينَ﴿٣٤

34ਅਸੀਂ ਅਪਰਾਧੀਆਂ ਨਾਲ ਇੰਜ ਹੀ ਕਰਿਆ ਕਰਦੇ ਹਾਂ।

إِنَّهُمۡ كَانُوٓاْ إِذَا قِيلَ لَهُمۡ لَآ إِلَٰهَ إِلَّا ٱللَّهُ يَسۡتَكۡبِرُونَ﴿٣٥

35ਇਹ ਉਹ ਲੋਕ ਹਨ ਕਿ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਅੱਲਾਹ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਤਾਂ ਉਹ ਹੰਕਾਰ ਕਰਦੇ ਸਨ।[2]

وَيَقُولُونَ أَئِنَّا لَتَارِكُوٓاْ ءَالِهَتِنَا لِشَاعِرٖ مَّجۡنُونِۭ﴿٣٦

36ਅਤੇ ਕਹਿੰਦੇ ਸਨ, ਕੀ ਅਸੀਂ ਆਪਣੇ ਇਸ਼ਟਾਂ ਨੂੰ ਇਕ ਸੁਦਾਈ ਕਵੀ ਦੇ ਕਹਿਣੇ ’ਤੇ ਛੱਡ ਦਈਏ?

بَلۡ جَآءَ بِٱلۡحَقِّ وَصَدَّقَ ٱلۡمُرۡسَلِينَ﴿٣٧

37ਜਦ ਕਿ ਉਹ (ਮੁਹੰਮਦ) ਤਾਂ ਹੱਕ (ਸੱਚਾ ਦੀਨ) ਲੈ ਕੇ ਆਇਆ ਹੈ ਅਤੇ ਇਸ ਨੇ ਸਾਰੇ ਰਸੂਲਾਂ ਦੀ ਪੁਸ਼ਟੀ ਕੀਤੀ ਹੈ।

إِنَّكُمۡ لَذَآئِقُواْ ٱلۡعَذَابِ ٱلۡأَلِيمِ﴿٣٨

38ਬੇਸ਼ੱਕ ਹੁਣ ਤੁਸੀਂ ਦਰਦਨਾਕ ਅਜ਼ਾਬ ਦਾ ਸੁਆਦ ਚਖੋਗੇ।

وَمَا تُجۡزَوۡنَ إِلَّا مَا كُنتُمۡ تَعۡمَلُونَ﴿٣٩

39ਹੁਣ ਤੁਹਾਨੂੰ ਤੁਹਾਡੇ ਕਰਮਾਂ ਦਾ ਬਦਲਾ ਦਿੱਤਾ ਜਾਵੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ।

إِلَّا عِبَادَ ٱللَّهِ ٱلۡمُخۡلَصِينَ﴿٤٠

40ਪ੍ਰੰਤੂ ਅੱਲਾਹ ਦੇ ’ਚੋਂਣਵੇਂ ਬੰਦੇ (ਅਜ਼ਾਬ ਤੋਂ) ਸੁਰੱਖਿਅਤ ਰਹਿਣਗੇ।

أُوْلَٰٓئِكَ لَهُمۡ رِزۡقٞ مَّعۡلُومٞ﴿٤١

41ਉਹਨਾਂ ਲਈ ਜਾਣਿਆ-ਪਛਾਣਿਆ ਰਿਜ਼ਕ ਹੈ।

فَوَٰكِهُ وَهُم مُّكۡرَمُونَ﴿٤٢

42(ਭਾਵ) ਜੰਨਤ ਦੇ ਸੁਆਦਲੇ ਫਲ ਹੋਣਗੇ ਅਤੇ ਉਹ ਜੰਨਤ ਵਾਸੀ ਸਤਿਕਾਰਯੋਗ ਹੋਣਗੇ।

فِي جَنَّٰتِ ٱلنَّعِيمِ﴿٤٣

43ਨਿਅਮਤਾਂ ਵਾਲੀ ਸਵਰਗ ਵਿਚ ਰੱਖਿਆ ਜਾਵੇਗਾ।

عَلَىٰ سُرُرٖ مُّتَقَٰبِلِينَ﴿٤٤

44ਇਕ ਦੂਜੇ ਦੇ ਸਾਹਮਣੇ ਤਖ਼ਤਾਂ ’ਤੇ ਬੈਠੇ ਹੋਣਗੇ।

يُطَافُ عَلَيۡهِم بِكَأۡسٖ مِّن مَّعِينِۭ﴿٤٥

45ਉਹਨਾਂ ਲਈ ਵਗਦੇ ਚਸ਼ਮਿਆਂ ਤੋਂ ਪਵਿੱਤਰ ਸ਼ਰਾਬ ਦਾ ਦੌਰ ਚੱਲ ਰਿਹਾ ਹੋਵੇਗਾ।

بَيۡضَآءَ لَذَّةٖ لِّلشَّٰرِبِينَ﴿٤٦

46(ਉਹ ਸ਼ਰਾਬ) ਵੇਖਣ ਵਿਚ ਸਫ਼ੇਦ (ਸਾਫ਼-ਸੁਥਰੀ) ਹੋਵੇਗੀ ਅਤੇ ਪੀਣ ਵਾਲਿਆਂ ਲਈ ਸੁਆਦਲੀ ਹੋਵੇਗੀ।

لَا فِيهَا غَوۡلٞ وَلَا هُمۡ عَنۡهَا يُنزَفُونَ﴿٤٧

47ਨਾ ਉਸ ਦੇ ਪੀਣ ਨਾਲ ਸਿਰ ਚਕਰਾਵੇਗਾ ਅਤੇ ਨਾ ਹੀ ਮੱਤ ਮਾਰੀ ਜਾਵੇਗੀ।

وَعِندَهُمۡ قَٰصِرَٰتُ ٱلطَّرۡفِ عِينٞ﴿٤٨

48ਅਤੇ ਉਹਨਾਂ (ਜੰਨਤੀਆਂ) ਦੇ ਕੋਲ ਨਜ਼ਰਾਂ ਨੂੰ ਨੀਵੀਆਂ ਰੱਖਣ ਵਾਲੀਆਂ ਤੇ ਵੱਡੀਆਂ-ਵੱਡੀਆਂ (ਸੋਹਣੀਆਂ) ਅੱਖਾਂ ਵਾਲੀਆਂ (ਹੂਰਾਂ) ਹੋਣਗੀਆਂ।

كَأَنَّهُنَّ بَيۡضٞ مَّكۡنُونٞ﴿٤٩

49ਜਿਵੇਂ ਉਹ ਅੱਖਾਂ (ਸ਼ੁਤਰ ਮੁਰਗ਼ ਦੇ) ਆਂਡੇ ਹੋਣ, ਜਿਹੜੇ ਪੜਦਿਆਂ ਵਿਚ ਲੁਕਾਏ ਹੋਏ ਹਨ।

فَأَقۡبَلَ بَعۡضُهُمۡ عَلَىٰ بَعۡضٖ يَتَسَآءَلُونَ﴿٥٠

50ਉਹ (ਜੰਨਤੀ) ਇਕ ਦੂਜੇ ਵੱਲ ਰੁੱਖ ਕਰਕੇ (ਇਕ ਦੂਜੇ ਦਾ ਹਾਲ) ਪੁੱਛਣਗੇ।

قَالَ قَآئِلٞ مِّنۡهُمۡ إِنِّي كَانَ لِي قَرِينٞ﴿٥١

51ਉਹਨਾਂ (ਜੰਨਤੀਆਂ) ਵਿੱਚੋਂ ਇਕ ਆਖੇਗਾ ਕਿ (ਸੰਸਾਰ ਵਿਚ) ਮੇਰਾ ਇਕ ਸਾਥੀ ਸੀ।

يَقُولُ أَءِنَّكَ لَمِنَ ٱلۡمُصَدِّقِينَ﴿٥٢

52ਜਿਹੜਾ (ਮੈਨੂੰ) ਕਿਹਾ ਕਰਦਾ ਸੀ ਕਿ ਕੀ ਤੂੰ ਵੀ (ਕਿਆਮਤ ਦੇ ਆਉਣ ਦੀ) ਪੁਸ਼ਟੀ ਕਰਨ ਵਾਲਿਆਂ ਵਿੱਚੋਂ ਹੈ ?

أَءِذَا مِتۡنَا وَكُنَّا تُرَابٗا وَعِظَٰمًا أَءِنَّا لَمَدِينُونَ﴿٥٣

53ਕੀ ਜਦੋਂ ਅਸੀਂ ਮਰ ਜਾਵਾਂਗੇ ਤੇ ਹੱਡੀਆਂ ਹੋ ਜਾਵਾਂਗੇ ਤਾਂ ਕੀ ਸਾਨੂੰ (ਮੁੜ ਜਿਊਂਦਾ ਕਰਕੇ ਕਰਮਾਂ ਅਨੁਸਾਰ) ਬਦਲਾ ਦਿੱਤਾ ਜਾਵੇਗਾ?

قَالَ هَلۡ أَنتُم مُّطَّلِعُونَ﴿٥٤

54ਉਹ (ਜੰਨਤੀ ਸਾਥੀਆਂ ਨੂੰ) ਆਖੇਗਾ ਕਿ ਜੇ ਤੂੰ (ਉਸ ਇਨਕਾਰੀ ਨੂੰ) ਵੇਖਣਾ ਚਾਹੁੰਦਾ ਹੈ ਤਾਂ (ਨਰਕ ਵਿਚ) ਝਾਤੀ ਮਾਰ ਕੇ ਵੇਖ ਲੇ।

فَٱطَّلَعَ فَرَءَاهُ فِي سَوَآءِ ٱلۡجَحِيمِ﴿٥٥

55ਜਦੋਂ ਉਹ ਝਾਤੀ ਮਾਰੇਗਾ ਤਾਂ ਉਸ ਨੂੰ ਨਰਕ ਦੇ ਵਿਚਾਲੇ (ਜਲਦਾ ਹੋਇਆ) ਵੇਖੇਗਾ।

قَالَ تَٱللَّهِ إِن كِدتَّ لَتُرۡدِينِ﴿٥٦

56ਜੰਨਤੀ ਉਸ ਨੂੰ ਆਖੇਗਾ ਕਿ ਅੱਲਾਹ ਦੀ ਸੁੰਹ, ਤੂੰ ਤਾਂ ਮੈਨੂੰ ਵੀ ਬਰਬਾਦ ਕਰਨਾ ਚਾਹੁੰਦਾ ਸੀ।

وَلَوۡلَا نِعۡمَةُ رَبِّي لَكُنتُ مِنَ ٱلۡمُحۡضَرِينَ﴿٥٧

57ਜੇ ਮੇਰੇ ਰੱਬ ਦੀ ਮੇਰੇ ’ਤੇ ਕ੍ਰਿਪਾ ਨਾ ਹੁੰਦੀ ਤਾਂ ਅੱਜ ਮੈਂ ਵੀ ਨਰਕ ਵਿਚ ਇਹਨਾਂ ਅਪਰਾਧੀਆਂ ਵਾਂਗ ਹਾਜ਼ਰ ਕੀਤਾ ਗਿਆ ਹੁੰਦਾ।

أَفَمَا نَحۡنُ بِمَيِّتِينَ﴿٥٨

58(ਜੰਨਤੀ ਆਖੇਗਾ) ਕੀ ਮੈਂ ਤੈਨੂੰ ਨਹੀਂ ਸੀ ਕਹਿੰਦਾ ਕਿ ਹੁਣ ਅਸੀਂ ਨਹੀਂ ਮਰਾਂਗੇ ?

إِلَّا مَوۡتَتَنَا ٱلۡأُولَىٰ وَمَا نَحۡنُ بِمُعَذَّبِينَ﴿٥٩

59(ਹਾਂ ਕੋਈ ਮੌਤ ਨਹੀਂ) ਛੁੱਟ ਪਹਿਲੀ (ਸੰਸਾਰਿਕ) ਮੌਤ ਤੋਂ ਅਤੇ ਨਾ ਹੀ ਸਾਨੂੰ (ਪ੍ਰਲੋਕ ਵਿਚ) ਕੋਈ ਅਜ਼ਾਬ ਦਿੱਤਾ ਜਾਵੇਗਾ।

إِنَّ هَٰذَا لَهُوَ ٱلۡفَوۡزُ ٱلۡعَظِيمُ﴿٦٠

60ਨਿਰਸੰਦੇਹ, ਇਹੋ ਸਭ ਤੋਂ ਵੱਡੀ ਕਾਮਯਾਬੀ ਹੈ।

لِمِثۡلِ هَٰذَا فَلۡيَعۡمَلِ ٱلۡعَٰمِلُونَ﴿٦١

61ਅਮਲ ਕਰਨ ਵਾਲਿਆਂ ਨੂੰ ਅਜਿਹੀ ਸਫ਼ਲਤਾ ਲਈ ਹੀ ਅਮਲ ਕਰਨੇ ਚਾਹੀਦੇ ਹਨ।

أَذَٰلِكَ خَيۡرٞ نُّزُلًا أَمۡ شَجَرَةُ ٱلزَّقُّومِ﴿٦٢

62ਕੀ ਇਹ (ਜੰਨਤ ਦੀ) ਮਹਿਮਾਨਦਾਰੀ ਚੰਗੀ ਹੈ ਜਾਂ (ਨਰਕ ਵਿਚ) ਥੋਹਰ ਦਾ ਰੱਖ ?

إِنَّا جَعَلۡنَٰهَا فِتۡنَةٗ لِّلظَّٰلِمِينَ﴿٦٣

63ਜਿਸ ਨੂੰ ਅਸੀਂ ਜ਼ਾਲਮਾਂ ਲਈ ਪ੍ਰੀਖਿਆ ਬਣਾ ਛੱਡਿਆ ਹੈ।

إِنَّهَا شَجَرَةٞ تَخۡرُجُ فِيٓ أَصۡلِ ٱلۡجَحِيمِ﴿٦٤

64ਇਹ ਉਹ ਰੁੱਖ ਹੈ ਜਿਹੜਾ ਨਰਕ ਦੇ ਹੇਠ ਤੋਂ ਨਿਕਲਦਾ ਹੈ।

طَلۡعُهَا كَأَنَّهُۥ رُءُوسُ ٱلشَّيَٰطِينِ﴿٦٥

65ਉਸ ਦੇ ਫਲ ਸ਼ੈਤਾਨ ਦੇ ਸਿਰਾਂ ਵਾਂਗ ਹਨ।

فَإِنَّهُمۡ لَأٓكِلُونَ مِنۡهَا فَمَالِـُٔونَ مِنۡهَا ٱلۡبُطُونَ﴿٦٦

66ਉਹਨਾਂ ਰੁੱਖਾਂ (ਦੇ ਫਲਾਂ) ਵਿੱਚੋਂ ਹੀ (ਨਰਕਧਾਰੀ) ਖਾਣਗੇ ਅਤੇ ਆਪਣੇ ਢਿੱਡ ਭਰਨਗੇ।

ثُمَّ إِنَّ لَهُمۡ عَلَيۡهَا لَشَوۡبٗا مِّنۡ حَمِيمٖ﴿٦٧

67ਫੇਰ ਉਹਨਾਂ ਨੂੰ ਖੌਲਦਾ ਹੋਇਆ ਪਾਣੀ ਪੀਣ ਨੂੰ ਮਿਲੇਗਾ।

ثُمَّ إِنَّ مَرۡجِعَهُمۡ لَإِلَى ٱلۡجَحِيمِ﴿٦٨

68(ਖਾਣ ਪੀਣ ਮਗਰੋਂ) ਉਹਨਾਂ ਦੀ ਵਾਪਸੀ ਮੁੜ ਭੜਕਦੀ ਅੱਗ ਵੱਲ ਹੋਵੇਗੀ।

إِنَّهُمۡ أَلۡفَوۡاْ ءَابَآءَهُمۡ ضَآلِّينَ﴿٦٩

69ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਪਿਓ ਦਾਦਿਆਂ ਨੂੰ ਕੁਰਾਹੇ ਪਿਆ ਹੋਇਆ ਵੇਖਿਆ।

فَهُمۡ عَلَىٰٓ ءَاثَٰرِهِمۡ يُهۡرَعُونَ﴿٧٠

70ਅਤੇ ਉਹਨਾਂ ਦੀ ਹੀ ਪੈਰਵੀ ਕਰਨ ਲਈ ਉਹਨਾਂ ਦੇ ਪਿੱਛੇ ਨੱਠੇ ਚਲੇ ਗਏ।

وَلَقَدۡ ضَلَّ قَبۡلَهُمۡ أَكۡثَرُ ٱلۡأَوَّلِينَ﴿٧١

71ਬੇਸ਼ੱਕ ਉਹਨਾਂ ਤੋਂ ਪਹਿਲਾਂ ਵੀ ਵਧੇਰੇ ਲੋਕ ਕੁਰਾਹੇ ਪੈ ਚੁੱਕੇ ਹਨ।

وَلَقَدۡ أَرۡسَلۡنَا فِيهِم مُّنذِرِينَ﴿٧٢

72ਅਤੇ ਅਸੀਂ ਉਹਨਾਂ ਵਿਚ (ਨਰਕ ਤੋਂ) ਡਰਾਉਣ ਵਾਲੇ (ਪੈਗ਼ੰਬਰ) ਵੀ ਭੇਜੇ ਸਨ।

فَٱنظُرۡ كَيۡفَ كَانَ عَٰقِبَةُ ٱلۡمُنذَرِينَ﴿٧٣

73ਹੁਣ ਤੂੰ ਵੇਖ, ਜਿਨ੍ਹਾਂ ਨੂੰ ਡਰਇਆ ਗਿਆ ਸੀ (ਪ੍ਰੰਤੂ ਨਾ ਡਰੇ) ਉਹਨਾਂ ਦਾ ਅੰਤ ਕਿਹੋ ਜਿਹਾ ਹੋਇਆ।

إِلَّا عِبَادَ ٱللَّهِ ٱلۡمُخۡلَصِينَ﴿٧٤

74(ਉਸ ਭੈੜੇ ਅੰਤ ਤੋਂ) ਕੋਈ ਨਹੀਂ ਬਚੇਗਾ, ਛੁਟ ਅੱਲਾਹ ਦੇ ਚੁਣਵੇਂ ਤੇ ਖ਼ਾਲਸ ਬੰਦਿਆਂ ਤੋਂ।

وَلَقَدۡ نَادَىٰنَا نُوحٞ فَلَنِعۡمَ ٱلۡمُجِيبُونَ﴿٧٥

75ਅਤੇ (ਇਸ ਤੋਂ ਪਹਿਲਾਂ ਆਪਣੀ ਕੌਮ ਤੋਂ ਨਿਰਾਸ਼ ਹੋ ਕੇ) ਸਾਨੂੰ ਨੂਹ ਨੇ ਪੁਕਾਰਿਆ ਸੀ, ਵੇਖੋ ਕਿ ਅਸੀਂ ਕਿੰਨਾ ਸੋਹਣਾ ਉੱਤਰ ਦੇਣ ਵਾਲੇ ਹਾਂ।

وَنَجَّيۡنَٰهُ وَأَهۡلَهُۥ مِنَ ٱلۡكَرۡبِ ٱلۡعَظِيمِ﴿٧٦

76ਅਸੀਂ ਉਸ (ਨੂਹ) ਨੂੰ ਅਤੇ ਉਸ ਦੇ ਘਰ ਵਾਲਿਆਂ ਨੂੰ ਵੱਡੀ ਮੁਸੀਬਤ ਤੋਂ ਬਚਾ ਲਿਆ।

وَجَعَلۡنَا ذُرِّيَّتَهُۥ هُمُ ٱلۡبَاقِينَ﴿٧٧

77ਅਤੇ ਉਸ ਦੀ ਔਲਾਦ ਨੂੰ ਬਾਕੀ ਰਹਿਣ ਵਾਲਾ ਬਣਾਇਆ।

وَتَرَكۡنَا عَلَيۡهِ فِي ٱلۡأٓخِرِينَ﴿٧٨

78ਮਗਰੋਂ ਆਉਣ ਵਾਲੀਆਂ ਨਸਲਾਂ ਲਈ ਅਸੀਂ ਉਸ ਦੀ ਪ੍ਰਸ਼ੰਸਾ ਤੇ ਚਰਚੇ ਨੂੰ ਬਾਕੀ ਰੱਖਿਆ।

سَلَٰمٌ عَلَىٰ نُوحٖ فِي ٱلۡعَٰلَمِينَ﴿٧٩

79ਸਾਰੇ ਜਹਾਨਾਂ ਵਿਚ ਨੂਹ ’ਤੇ ਸਲਾਮਤੀ ਹੋਵੇ।

إِنَّا كَذَٰلِكَ نَجۡزِي ٱلۡمُحۡسِنِينَ﴿٨٠

80ਬੇਸ਼ੱਕ ਨੇਕੀ ਕਰਨ ਵਾਲਿਆਂ ਨੂੰ ਅਸੀਂ ਇਸੇ ਪ੍ਰਕਾਰ (ਚੰਗਾ) ਬਦਲਾ ਦਿੰਦੇ ਹਾਂ।

إِنَّهُۥ مِنۡ عِبَادِنَا ٱلۡمُؤۡمِنِينَ﴿٨١

81ਉਹ (ਨੂਹ) ਸਾਡੇ ਈਮਾਨਦਾਰ ਬੰਦਿਆਂ ਵਿੱਚੋਂ ਸੀ।

ثُمَّ أَغۡرَقۡنَا ٱلۡأٓخَرِينَ﴿٨٢

82ਅਸੀਂ ਦੂਜਿਆਂ (ਨੂਹ ਦੇ ਦਸ਼ਮਣਾਂ) ਨੂੰ ਡੋਬ ਦਿੱਤਾ।

۞ وَإِنَّ مِن شِيعَتِهِۦ لَإِبۡرَٰهِيمَ﴿٨٣

83ਬੇਸ਼ੱਕ ਇਬਰਾਹੀਮ ਵੀ ਨੂਹ ਦੀ ਟੋਲੀ ਵਿੱਚੋਂ ਸੀ।

إِذۡ جَآءَ رَبَّهُۥ بِقَلۡبٖ سَلِيمٍ﴿٨٤

84ਜਦੋਂ ਉਹ (ਇਬਰਾਹੀਮ) ਆਪਣੇ ਰੱਬ ਦੇ ਹਜ਼ੂਰ ਨਿਰਮਲ ਹਿਰਦਾ ਲੈ ਕੇ ਆਇਆ।

إِذۡ قَالَ لِأَبِيهِ وَقَوۡمِهِۦ مَاذَا تَعۡبُدُونَ﴿٨٥

85ਉਸ ਨੇ ਆਪਣੇ ਪਿਤਾ ਤੇ ਆਪਣੀ ਕੌਮ ਨੂੰ ਕਿਹਾ, ਤੁਸੀਂ ਕਿਸ ਚੀਜ਼ ਦੀ ਪੂਜਾ ਕਰਦੇ ਹੋ?

أَئِفۡكًا ءَالِهَةٗ دُونَ ٱللَّهِ تُرِيدُونَ﴿٨٦

86ਕੀ ਤੁਸੀਂ ਅੱਲਾਹ ਨੂੰ ਛੱਡ ਕੇ (ਆਪਣੇ ਹੱਥੀਂ) ਘੜ੍ਹੇ ਹੋਏ ਇਸ਼ਟ ਚਾਹੁੰਦੇ ਹੋ ?

فَمَا ظَنُّكُم بِرَبِّ ٱلۡعَٰلَمِينَ﴿٨٧

87ਸਾਰੇ ਜਹਾਨਾਂ ਦੇ ਪਾਲਣਹਾਰ ਬਾਰੇ ਤੁਹਾਡਾ ਕੀ ਵਿਚਾਰ ਹੈ ?

فَنَظَرَ نَظۡرَةٗ فِي ٱلنُّجُومِ﴿٨٨

88ਫੇਰ ਉਸ ਨੇ ਇਕ ਨਜ਼ਰ ਤਾਰਿਆਂ ਵੱਲ ਵੇਖਿਆ (ਭਾਵ ਸੋਚਣ ਲੱਗਾ)।

فَقَالَ إِنِّي سَقِيمٞ﴿٨٩

89ਅਤੇ (ਆਪਣੇ ਘਰ ਵਾਲਿਆਂ ਨੂੰ) ਕਿਹਾ ਕਿ ਮੈਂ ਤਾਂ ਬੀਮਾਰ ਹਾਂ।

فَتَوَلَّوۡاْ عَنۡهُ مُدۡبِرِينَ﴿٩٠

90ਇਸ ਤੋਂ ਉਹ ਉਸ (ਇਬਰਾਹੀਮ) ਨੂੰ ਘਰ ਛੱਡ ਕੇ (ਮੇਲੇ ਵਿਚ) ਚਲੇ ਗਏ।

فَرَاغَ إِلَىٰٓ ءَالِهَتِهِمۡ فَقَالَ أَلَا تَأۡكُلُونَ﴿٩١

91ਫੇਰ ਉਹ (ਇਬਰਾਹੀਮ) ਉਹਨਾਂ ਦੇ ਇਸ਼ਟਾਂ ਕੋਲ ਗਿਆ ਅਤੇ ਪੁੱਛਣ ਲੱਗਾ, ਤੁਸੀਂ (ਆਪਣੇ ਅੱਗੇ ਪਏ ਭੋਗ ਨੂੰ) ਖਾਂਦੇ ਕਿਉਂ ਨਹੀਂ ?

مَا لَكُمۡ لَا تَنطِقُونَ﴿٩٢

92ਤੁਹਾਨੂੰ ਕੀ ਹੋਇਆ ਕਿ ਤੁਸੀਂ ਬੋਲਦੇ ਵੀ ਨਹੀਂ ?

فَرَاغَ عَلَيۡهِمۡ ضَرۡبَۢا بِٱلۡيَمِينِ﴿٩٣

93ਫੇਰ ਤਾਂ ਉਹ (ਇਬਰਾਹੀਮ) ਉਹਨਾਂ ਨੂੰ ਸੱਜੇ ਹੱਥ (ਸ਼ਕਤੀ) ਨਾਲ ਮਾਰ-ਮਾਰ ਕੇ ਤੋੜਣ ਲੱਗ ਪਿਆ।

فَأَقۡبَلُوٓاْ إِلَيۡهِ يَزِفُّونَ﴿٩٤

94(ਫੇਰ ਜਦੋਂ ਮੁਸ਼ਰਿਕ ਮੇਲਾ ਵੇਖ ਦੇ ਘਰ ਆਏ ਅਤੇ ਬੁਤਾਂ ਦਾ ਹਾਲ ਵੇਖਿਆ ਤਾਂ) ਉਹ ਲੋਕ ਨੱਸਦੇ ਹੋਏ ਉਸ ਵੱਲ ਆਏ।

قَالَ أَتَعۡبُدُونَ مَا تَنۡحِتُونَ﴿٩٥

95ਉਸ (ਇਬਰਾਹੀਮ) ਨੇ ਆਖਿਆ, ਕੀ ਤੁਸੀਂ ਉਹਨਾਂ ਨੂੰ ਪੂਜਦੇ ਹੋ ਜਿਨ੍ਹਾਂ ਨੂੰ ਤੁਸਾਂ ਆਪ ਹੀ ਘੜ੍ਹਿਆ ਹੈ ?

وَٱللَّهُ خَلَقَكُمۡ وَمَا تَعۡمَلُونَ﴿٩٦

96ਜਦ ਕਿ ਤੁਹਾਨੂੰ ਵੀ ਅੱਲਾਹ ਨੇ ਸਾਜਿਆ ਹੈ ਅਤੇ ਤੁਹਾਡੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਵੀ ਉਸ (ਅੱਲਾਹ) ਨੇ ਹੀ ਪੈਦਾ ਕੀਤਾ ਹੈ।

قَالُواْ ٱبۡنُواْ لَهُۥ بُنۡيَٰنٗا فَأَلۡقُوهُ فِي ٱلۡجَحِيمِ﴿٩٧

97ਉਹ (ਮੁਸ਼ਰਿਕ) ਆਖਣ ਲੱਗੇ ਕਿ ਇਸ (ਇਬਰਾਹੀਮ) ਲਈ ਇਕ ਭੱਠੀ ਬਣਾਓ ਅਤੇ ਉਸ ਵਿਚ ਅੱਗ ਬਾਲੋ ਤੇ ਉਸ ਦਗਦੀ ਹੋਈ ਅੱਗ ਵਿਚ ਉਸ ਨੂੰ ਸੁੱਟ ਦਿਓ।

فَأَرَادُواْ بِهِۦ كَيۡدٗا فَجَعَلۡنَٰهُمُ ٱلۡأَسۡفَلِينَ﴿٩٨

98ਉਹ ਲੋਕ ਤਾਂ ਇਬਰਾਹੀਮ ਦੇ ਵਿਰੁੱਧ ਚਾਲ ਚਲਣਾ ਚਾਹੁੰਦੇ ਸੀ ਪ੍ਰੰਤੂ ਅਸੀਂ (ਅੱਗ ਨੂੰ ਗੁਲਜ਼ਾਰ ਬਣਾ ਕੇ) ਉਹਨਾਂ (ਮੁਸ਼ਰਿਕਾਂ) ਨੂੰ ਹੀ ਹੀਣਾ ਕਰ ਵਿਖਾਇਆ।

وَقَالَ إِنِّي ذَاهِبٌ إِلَىٰ رَبِّي سَيَهۡدِينِ﴿٩٩

99ਅਤੇ ਉਸ (ਇਬਰਾਹੀਮ) ਨੇ (ਆਪਣੀ ਕੌਮ ਦਾ ਵਤੀਰਾ ਵੇਖ ਕੇ) ਕਿਹਾ ਕਿ ਮੈਂ ਤਾਂ ਆਪਣੇ ਰੱਬ ਵੱਲ ਜਾਂਦਾ ਹੈ, ਉਹੀਓ ਮੈਂ ਨੂੰ ਰਾਹ ਵਿਖਾਵੇਗਾ।

رَبِّ هَبۡ لِي مِنَ ٱلصَّٰلِحِينَ﴿١٠٠

100(ਇਬਰਾਹੀਮ ਨੇ ਦੁਆ ਕੀਤੀ ਕਿ) ਹੇ ਮੇਰੇ ਰੱਬਾ! ਮੈਨੂੰ ਇਕ ਪੁੱਤਰ ਦੀ ਦਾਤ ਬਖ਼ਸ਼, ਜਿਹੜਾ ਨੇਕ ਲੋਕਾਂ ਵਿੱਚੋਂ ਹੋਵੇ।

فَبَشَّرۡنَٰهُ بِغُلَٰمٍ حَلِيمٖ﴿١٠١

101ਅਸੀਂ ਉਸ ਨੂੰ ਇਕ ਸਹਿਨਸ਼ੀਲ ਪੁੱਤਰ ਦੀ ਖ਼ੁਸ਼ਖ਼ਬਰੀ ਦਿੱਤੀ।

فَلَمَّا بَلَغَ مَعَهُ ٱلسَّعۡيَ قَالَ يَٰبُنَيَّ إِنِّيٓ أَرَىٰ فِي ٱلۡمَنَامِ أَنِّيٓ أَذۡبَحُكَ فَٱنظُرۡ مَاذَا تَرَىٰۚ قَالَ يَٰٓأَبَتِ ٱفۡعَلۡ مَا تُؤۡمَرُۖ سَتَجِدُنِيٓ إِن شَآءَ ٱللَّهُ مِنَ ٱلصَّٰبِرِينَ﴿١٠٢

102ਜਦੋਂ ਉਹ (ਪੁੱਤਰ) ਆਪਣੀ ਨੱਠਣ ਭੱਜਣ ਦੀ ਉਮਰ ਨੂੰ ਪਹੁੰਚਿਆ ਤਾਂ ਉਸ (ਪਿਤਾ) ਨੇ (ਪੁੱਤਰ) ਨੂੰ ਆਖਿਆ ਕਿ ਹੇ ਮੇਰੇ ਪੁੱਤਰ! ਮੈਂਨੇ ਇਕ ਸੁਪਨਾ ਵੇਖਿਆ ਹੈ ਕਿ ਮੈਂ ਤੈਨੂੰ ਜ਼ਿਬਹ (ਅੱਲਾਹ ਦੀ ਰਾਹ ਵਿਚ ਕੁਰਬਾਨ) ਕਰ ਰਿਹਾ ਹਾਂ, ਹੁਣ ਤੂੰ ਦੱਸ ਤੇਰਾ ਕੀ ਵਿਚਾਰ ਹੈ ? ਪੁੱਤਰ ਬੋਲਿਆ ਕਿ ਪਿਤਾ ਜੀ, ਜੋ ਵੀ (ਰੱਬ ਵੱਲੋਂ) ਤੁਹਾਨੂੰ ਹੁਕਮ ਹੋਇਆ ਹੈ ਉਸ ਨੂੰ ਪੂਰਾ ਕਰੋ, ਜੇ ਅੱਲਾਹ ਨੇ ਚਾਹਿਆ ਤਾਂ ਤੁਸੀਂ ਮੈਨੂੰ ਸਬਰ ਕਰਨ ਵਾਲਿਆਂ ’ਚੋਂ ਹੀ ਪਾਉਗੇ।

فَلَمَّآ أَسۡلَمَا وَتَلَّهُۥ لِلۡجَبِينِ﴿١٠٣

103ਅਖ਼ੀਰ ਜਦੋਂ ਦੋਵਾਂ (ਪਿਓ ਪੁੱਤਰ) ਨੇ (ਰੱਬ ਦੇ) ਹੁਕਮ ਅੱਗੇ ਆਪਣੇ ਸੀਸ ਝੁਕਾ ਦਿੱਤੇ ਅਤੇ ਇਬਰਾਹੀਮ ਨੇ ਉਸ (ਪੁੱਤਰ) ਨੂੰ ਪਾਸੇ ਭਾਰ (ਧਰਤੀ ’ਤੇ) ਪਾ ਦਿੱਤਾ।

وَنَٰدَيۡنَٰهُ أَن يَٰٓإِبۡرَٰهِيمُ﴿١٠٤

104ਫੇਰ ਅਸੀਂ (ਅੱਲਾਹ ਨੇ ਉਸ ਦਾ ਇਰਾਦਾ ਵੇਖ ਕੇ) ਆਵਾਜ਼ ਦਿੱਤੀ ਕਿ ਹੇ ਇਬਰਾਹੀਮ!

قَدۡ صَدَّقۡتَ ٱلرُّءۡيَآۚ إِنَّا كَذَٰلِكَ نَجۡزِي ٱلۡمُحۡسِنِينَ﴿١٠٥

105ਬੇਸ਼ੱਕ ਤੂੰ ਆਪਣਾ ਸੁਪਨਾ ਸੱਚਾ ਕਰ ਕੇ ਵਿਖਾ ਦਿੱਤਾ। ਅਸੀਂ ਨੇਕੀ ਕਰਨ ਵਾਲਿਆਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ।

إِنَّ هَٰذَا لَهُوَ ٱلۡبَلَٰٓؤُاْ ٱلۡمُبِينُ﴿١٠٦

106ਅਸਲ ਵਿਚ ਇਹ ਇਕ ਸਪਸ਼ਟ ਪਰੀਖਿਆ ਸੀ।

وَفَدَيۡنَٰهُ بِذِبۡحٍ عَظِيمٖ﴿١٠٧

107ਅਤੇ ਅਸੀਂ ਇਸ (ਇਸਮਾਈਲ) ਦੇ ਬਦਲੇ ਵਿਚ ਇਕ ਵੱਡਾ ਜਾਨਵਰ ਜ਼ਿਬਹ (ਕੁਰਬਾਨੀ) ਕਰਨ ਲਈ ਬਖ਼ਸ਼ ਦਿੱਤਾ।

وَتَرَكۡنَا عَلَيۡهِ فِي ٱلۡأٓخِرِينَ﴿١٠٨

108ਅਤੇ ਇਸ ਦੀ ਸ਼ੁਭ ਚਰਚਾ ਅਸੀਂ ਮਗਰੋਂ ਆਉਣ ਵਾਲਿਆਂ (ਨਸਲਾਂ) ਲਈ ਬਾਕੀ ਰੱਖੀ।

سَلَٰمٌ عَلَىٰٓ إِبۡرَٰهِيمَ﴿١٠٩

109ਇਬਰਾਹੀਮ ’ਤੇ ਸਲਾਮਤੀ ਹੋਵੇ।

كَذَٰلِكَ نَجۡزِي ٱلۡمُحۡسِنِينَ﴿١١٠

110ਅਸੀਂ ਨੇਕ ਲੋਕਾਂ ਨੂੰ ਇਸੇ ਪ੍ਰਕਾਰ ਵਧੀਆ ਬਦਲਾ ਦਿਆ ਕਰਦੇ ਹਾਂ।

إِنَّهُۥ مِنۡ عِبَادِنَا ٱلۡمُؤۡمِنِينَ﴿١١١

111ਬੇਸ਼ੱਕ ਉਹ (ਇਬਰਾਹੀਮ) ਸਾਡੇ ਮੋਮਿਨ ਬੰਦਿਆਂ ਵਿੱਚੋਂ ਸੀ।

وَبَشَّرۡنَٰهُ بِإِسۡحَٰقَ نَبِيّٗا مِّنَ ٱلصَّٰلِحِينَ﴿١١٢

112ਅਤੇ ਅਸੀਂ ਉਸ (ਇਬਰਾਹੀਮ) ਨੂੰ ਇਸਹਾਕ (ਪੁੱਤਰ) ਦੀ ਖ਼ੁਸ਼ਖ਼ਬਰੀ ਦਿੱਤੀ, ਜਿਹੜਾ ਨੇਕ ਲੋਕਾਂ ਵਿੱਚੋਂ ਇਕ ਨਬੀ ਹੋਵੇਗਾ।

وَبَٰرَكۡنَا عَلَيۡهِ وَعَلَىٰٓ إِسۡحَٰقَۚ وَمِن ذُرِّيَّتِهِمَا مُحۡسِنٞ وَظَالِمٞ لِّنَفۡسِهِۦ مُبِينٞ﴿١١٣

113ਅਸੀਂ ਉਸ (ਇਬਰਾਹੀਮ) ਅਤੇ ਇਸਹਾਕ ’ਤੇ ਬਰਕਤਾਂ ਨਾਜ਼ਿਲ ਕੀਤੀਆਂ ਅਤੇ ਉਹਨਾਂ ਦੀ ਔਲਾਦ ਵਿੱਚੋਂ ਕੁੱਝ ਤਾਂ ਨੇਕੀ ਕਰਨ ਵਾਲੇ ਹਨ ਅਤੇ ਕੁੱਝ ਆਪਣੇ ਆਪ ਉੱਤੇ ਜ਼ੁਲਮ ਕਰਨ ਵਾਲੇ ਹਨ।

وَلَقَدۡ مَنَنَّا عَلَىٰ مُوسَىٰ وَهَٰرُونَ﴿١١٤

114ਬੇਸ਼ੱਕ ਅਸਾਂ ਮੂਸਾ ਤੇ ਹਾਰੂਨ ’ਤੇ ਵੀ ਉਪਕਾਰ ਕੀਤਾ।

وَنَجَّيۡنَٰهُمَا وَقَوۡمَهُمَا مِنَ ٱلۡكَرۡبِ ٱلۡعَظِيمِ﴿١١٥

115ਅਸੀਂ ਉਹਨਾਂ ਦੋਵਾਂ ਨੂੰ ਅਤੇ ਉਹਨਾਂ ਦੀ ਕੌਮ ਨੂੰ ਇਕ ਵੱਡੀ ਕਠਿਨਾਈ ਤੋਂ ਮੁਕਤੀ ਦਿੱਤੀ।

وَنَصَرۡنَٰهُمۡ فَكَانُواْ هُمُ ٱلۡغَٰلِبِينَ﴿١١٦

116ਅਤੇ ਅਸੀਂ ਉਹਨਾਂ ਦੀ ਸਹਾਇਤਾ ਕੀਤੀ ਅਤੇ ਉਹੀਓ ਭਾਰੂ ਰਹੇ।

وَءَاتَيۡنَٰهُمَا ٱلۡكِتَٰبَ ٱلۡمُسۡتَبِينَ﴿١١٧

117ਅਤੇ ਅਸੀਂ ਉਹਨਾਂ ਦੋਵਾਂ (ਮੂਸਾ ਤੇ ਹਾਰੂਨ) ਨੂੰ ਇਕ ਸਪਸ਼ਟ ਕਿਤਾਬ (ਤੌਰੈਤ) ਦਿੱਤੀ।

وَهَدَيۡنَٰهُمَا ٱلصِّرَٰطَ ٱلۡمُسۡتَقِيمَ﴿١١٨

118ਅਤੇ ਉਹਨਾਂ ਦੋਵਾਂ ਨੂੰ ਸਿੱਧੇ ਰਾਹ ਦੀ ਸਿੱਖਿਆ ਦਿੱਤੀ।

وَتَرَكۡنَا عَلَيۡهِمَا فِي ٱلۡأٓخِرِينَ﴿١١٩

119ਅਤੇ ਅਸੀਂ ਉਹਨਾਂ ਦੋਵਾਂ (ਮੂਸਾ ਤੇ ਹਾਰੂਨ) ਦੀ ਸ਼ੁਭ ਚਰਚਾ ਨੂੰ ਪਿੱਛਿਓਂ ਆਉਣ ਵਾਲਿਆਂ ਲਈ ਬਾਕੀ ਰੱਖਿਆ।

سَلَٰمٌ عَلَىٰ مُوسَىٰ وَهَٰرُونَ﴿١٢٠

120ਮੂਸਾ ਤੇ ਹਾਰੂਨ ਉੱਤੇ ਸਲਾਮ ਹੋਵੇ।

إِنَّا كَذَٰلِكَ نَجۡزِي ٱلۡمُحۡسِنِينَ﴿١٢١

121ਅਸੀਂ ਨੇਕ ਲੋਕਾਂ ਨੂੰ ਇਸੇ ਪ੍ਰਕਾਰ ਬਦਲਾ ਦਿਆ ਕਰਦੇ ਹਾਂ।

إِنَّهُمَا مِنۡ عِبَادِنَا ٱلۡمُؤۡمِنِينَ﴿١٢٢

122ਨਿਰਸੰਦੇਹ, ਉਹ ਸਾਡੇ ਮੋਮਿਨ ਬੰਦਿਆਂ ਵਿੱਚੋਂ ਸਨ।

وَإِنَّ إِلۡيَاسَ لَمِنَ ٱلۡمُرۡسَلِينَ﴿١٢٣

123ਬੇਸ਼ੱਕ ਇਲਿਆਸ ਵੀ ਪੈਗ਼ੰਬਰਾਂ ਵਿੱਚੋਂ ਹੀ ਸੀ।

إِذۡ قَالَ لِقَوۡمِهِۦٓ أَلَا تَتَّقُونَ﴿١٢٤

124ਜਦੋਂ ਉਸ (ਇਲਿਆਸ) ਨੇ ਆਪਣੀ ਕੌਮ ਨੂੰ ਕਿਹਾ ਕਿ ਕੀ ਤੁਸੀਂ (ਅੱਲਾਹ ਤੋਂ) ਨਹੀਂ ਡਰਦੇ ?

أَتَدۡعُونَ بَعۡلٗا وَتَذَرُونَ أَحۡسَنَ ٱلۡخَٰلِقِينَ﴿١٢٥

125ਕੀ ਤੁਸੀਂ ਬੋਅਲ (ਨਾਂ ਦੇ ਬੁਤ) ਨੂੰ ਪੁਕਾਰਦੇ ਹੋ ? ਅਤੇ ਸਭ ਤੋਂ ਵਧੀਆ ਰਚਨਾਹਾਰ ਨੂੰ ਛੱਡ ਦਿੰਦੇ ਹੋ।

ٱللَّهَ رَبَّكُمۡ وَرَبَّ ءَابَآئِكُمُ ٱلۡأَوَّلِينَ﴿١٢٦

126ਭਾਵ ਅੱਲਾਹ ਨੂੰ ਛੱਡ ਦਿੰਦੇ ਹੋ ਜਿਹੜਾ ਤੁਹਾਡਾ ਤੇ ਤੁਹਾਡੇ ਪਿਓ ਦਾਦਿਆਂ ਦਾ ਰੱਬ ਹੈ।

فَكَذَّبُوهُ فَإِنَّهُمۡ لَمُحۡضَرُونَ﴿١٢٧

127ਪਰ ਉਹਨਾਂ (ਕੌਮ) ਨੇ ਉਸ (ਇਲਿਆਸ) ਨੂੰ ਝੁਠਲਾਇਆ, ਹੁਣ ਉਹ ਸਾਰੇ ਜ਼ਰੂਰ ਹੀ (ਸਜ਼ਾ ਲਈ) ਹਾਜ਼ਰ ਕੀਤੇ ਜਾਣਗੇ।

إِلَّا عِبَادَ ٱللَّهِ ٱلۡمُخۡلَصِينَ﴿١٢٨

128ਰੱਬ ਦੇ ਨੇਕ ਬੰਦਿਆਂ ਤੋਂ ਛੁੱਟ (ਸਜ਼ਾ ਤੋਂ ਕੋਈ ਨਹੀਂ ਬਚ ਸਕੇਗਾ)।

وَتَرَكۡنَا عَلَيۡهِ فِي ٱلۡأٓخِرِينَ﴿١٢٩

129ਅਸੀਂ ਇਲਿਆਸ ਦੀ) ਸ਼ੁਭ ਚਰਚਾ ਮਗਰੋਂ ਆਉਣ ਵਾਲਿਆਂ ਲਈ ਬਾਕੀ ਰੱਖ ਛੱਡੀ ਹੈ।

سَلَٰمٌ عَلَىٰٓ إِلۡ يَاسِينَ﴿١٣٠

130ਇਲਯਾਸੀਨ (ਇਲਿਆਸ) ’ਤੇ ਸਲਾਮਤੀ ਹੋਵੇ।

إِنَّا كَذَٰلِكَ نَجۡزِي ٱلۡمُحۡسِنِينَ﴿١٣١

131ਨੇਕੀ ਕਰਨ ਵਾਲਿਆਂ ਨੂੰ ਅਸੀਂ ਇੰਜ ਹੀ ਬਦਲਾ ਦਿਆ ਕਰਦੇ ਹਾਂ।

إِنَّهُۥ مِنۡ عِبَادِنَا ٱلۡمُؤۡمِنِينَ﴿١٣٢

132ਬੇਸ਼ੱਕ ਉਹ (ਇਲਿਆਸ) ਸਾਡੇ ਮੋਮਿਨ ਬੰਦਿਆਂ ਵਿੱਚੋਂ ਹੀ ਸੀ।

وَإِنَّ لُوطٗا لَّمِنَ ٱلۡمُرۡسَلِينَ﴿١٣٣

133ਨਿਰਸੰਦੇਹ, ਲੂਤ ਵੀ ਪੈਗ਼ੰਬਰਾਂ ਵਿੱਚੋਂ ਹੀ ਸੀ।

إِذۡ نَجَّيۡنَٰهُ وَأَهۡلَهُۥٓ أَجۡمَعِينَ﴿١٣٤

134ਅਸੀਂ ਉਸ (ਲੂਤ) ਨੂੰ ਤੇ ਉਸ ਦੇ ਘਰ ਵਾਲਿਆਂ ਨੂੰ (ਅਜ਼ਾਬ ਤੋਂ) ਬਚਾ ਲਿਆ।

إِلَّا عَجُوزٗا فِي ٱلۡغَٰبِرِينَ﴿١٣٥

135ਛੁੱਟ ਉਸ ਬੁੱਢੀ (ਲੂਤ ਦੀ ਪਤਨੀ) ਤੋਂ ਜਿਹੜੀ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਸੀ (ਭਾਵ ਜਿਨ੍ਹਾਂ ਨੂੰ ਅਜ਼ਾਬ ਆਉਣਾ ਸੀ)।

ثُمَّ دَمَّرۡنَا ٱلۡأٓخَرِينَ﴿١٣٦

136ਫੇਰ ਅਸੀਂ ਬਾਕੀ ਸਾਰਿਆਂ ਨੂੰ ਹਲਾਕ (ਤਬਾਹ) ਕਰ ਦਿੱਤਾ।

وَإِنَّكُمۡ لَتَمُرُّونَ عَلَيۡهِم مُّصۡبِحِينَ﴿١٣٧

137ਨਿਰਸੰਦੇਹ, ਤੁਸੀਂ ਸਵੇਰ ਨੂੰ ਉਹਨਾਂ (ਨਾਸ਼ ਕੀਤੀਆਂ ਹੋਈਆਂ) ਬਸਤੀਆਂ ਵਿੱਚੋਂ ਦੀ ਲੰਘਦੇ ਹੋ।

وَبِٱلَّيۡلِۚ أَفَلَا تَعۡقِلُونَ﴿١٣٨

138ਅਤੇ ਰਾਤ ਨੂੰ ਵੀ ਲੰਘਦੇ ਹੋ। ਕੀ ਤੁਸੀਂ ਫੇਰ ਵੀ ਨਹੀਂ ਸਮਝਦੇ ?

وَإِنَّ يُونُسَ لَمِنَ ٱلۡمُرۡسَلِينَ﴿١٣٩

139ਬੇਸ਼ੱਕ ਯੂਨੁਸ ਵੀ ਨਬੀਆਂ ਵਿੱਚੋਂ ਸੀ।

إِذۡ أَبَقَ إِلَى ٱلۡفُلۡكِ ٱلۡمَشۡحُونِ﴿١٤٠

140ਜਦੋਂ ਉਹ (ਯੂਨੁਸ ਕੌਮ ਤੋਂ ਨਿਰਾਸ਼ ਹੋ ਕੇ) ਇਕ ਭਰੀ ਹੋਈ ਬੇੜੀ ਵੱਲ ਨੱਸ ਤੁਰਿਆ ਸੀ।

فَسَاهَمَ فَكَانَ مِنَ ٱلۡمُدۡحَضِينَ﴿١٤١

141ਜਦੋਂ (ਬੇੜੀ ਦਾ ਬੋਝ ਘਟਾਉਣ ਲਈ ਬੇੜੀ ਵਾਲਿਆਂ ਨੇ) ਪਰਚੀਆਂ ਪਾਈਆਂ ਤਾਂ ਉਹ (ਯੂਨੁਸ) ਫਸ ਗਿਆ (ਭਾਵ ਯੂਨੁਸ ਦੀ ਹੀ ਪਰਚੀ ਨਿੱਕਲੀ)।

فَٱلۡتَقَمَهُ ٱلۡحُوتُ وَهُوَ مُلِيمٞ﴿١٤٢

142(ਜਦੋਂ ਉਸ ਨੇ ਸਮੁੰਦਰ ਵਿਚ ਛਾਲ ਮਾਰੀ) ਤਦ ਹੀ ਮੱਛੀ ਨੇ ਉਸ ਨੂੰ ਨਿਗਲ ਲਿਆ ਜਦ ਕਿ ਉਹ ਆਪਣੀ ਨਿੰਦਾ ਆਪ ਹੀ ਕਰ ਰਿਹਾ ਸੀ।

فَلَوۡلَآ أَنَّهُۥ كَانَ مِنَ ٱلۡمُسَبِّحِينَ﴿١٤٣

143ਜੇਕਰ ਉਹ ਰੱਬ ਦੀ ਪਾਕੀ ਬਿਆਨ ਕਰਨ ਵਾਲਿਆਂ ਵਿੱਚੋਂ ਨਾ ਹੁੰਦਾ।

لَلَبِثَ فِي بَطۡنِهِۦٓ إِلَىٰ يَوۡمِ يُبۡعَثُونَ﴿١٤٤

144ਤਾਂ ਉਹ ਲੋਕਾਂ ਦੇ ਮੁੜ ਜਿਊਂਦਾ ਉਠਾਉਣ ਜਾਣ ਵਾਲੇ ਦਿਨ (ਕਿਆਮਤ) ਤੱਕ ਉਸੇ ਮੱਛੀ ਦੇ ਢਿੱਡ ਵਿਚ ਹੀ ਰਹਿੰਦਾ।

۞ فَنَبَذۡنَٰهُ بِٱلۡعَرَآءِ وَهُوَ سَقِيمٞ﴿١٤٥

145ਫੇਰ ਅਸੀਂ ਉਸ (ਯੂਨੁਸ) ਨੂੰ (ਮੱਛੀ ਦੇ ਢਿੱਡ ਵਿੱਚੋਂ ਕੱਢ ਕੇ) ਇਕ ਰੜੇ ਮੈਦਾਨ ਵਿਚਸੁੱਟ ਦਿੱਤਾ। ਉਸ ਵੇਲੇ ਉਹ ਅਸੁਵਸਥ ਸੀ।

وَأَنۢبَتۡنَا عَلَيۡهِ شَجَرَةٗ مِّن يَقۡطِينٖ﴿١٤٦

146ਅਤੇ ਅਸੀਂ ਉਸ (ਯੂਨੁਸ) ਉੱਤੇ (ਕੱਦੂ ਦਾ) ਇਕ ਵੇਲਦਾਰ ਰੁੱਖ ਉਗਾ ਦਿੱਤਾ।

وَأَرۡسَلۡنَٰهُ إِلَىٰ مِاْئَةِ أَلۡفٍ أَوۡ يَزِيدُونَ﴿١٤٧

147ਫੇਰ ਅਸੀਂ ਉਸ (ਯੂਨੁਸ) ਨੂੰ ਇਕ ਲੱਖ ਲੋਕਾਂ ਵੱਲ (ਰੱਬੀ ਪੈਗ਼ਾਮ ਦੇ ਕੇ) ਭੇਜਿਆ, ਉਹ ਲੋਕ ਇਸ ਗਿਣਤੀ ਤੋਂ ਕੁੱਝ ਵੱਧ ਹੀ ਹੋਣਗੇ।

فَـَٔامَنُواْ فَمَتَّعۡنَٰهُمۡ إِلَىٰ حِينٖ﴿١٤٨

148ਸੋ ਉਹ ਸਾਰੇ ਈਮਾਨ ਲਿਆਏ ਅਤੇ ਅਸਾਂ ਉਹਨਾਂ ਨੂੰ ਇਕ ਨਿਯਤ ਸਮੇਂ ਤੀਕ (ਸੰਸਾਰ ਦਾ) ਲਾਭ ਉਠਾਉਣ ਦਾ ਅਵਸਰ ਪ੍ਰਦਾਨ ਕੀਤਾ।

فَٱسۡتَفۡتِهِمۡ أَلِرَبِّكَ ٱلۡبَنَاتُ وَلَهُمُ ٱلۡبَنُونَ﴿١٤٩

149ਇਹਨਾਂ (ਮੁਸ਼ਰਿਕਾਂ) ਤੋਂ ਪੁੱਛੋ, ਕੀ ਤੁਹਾਡੇ ਰੱਬ ਲਈ ਧੀਆਂ ਅਤੇ ਉਹਨਾਂ (ਲੋਕਾਂ) ਲਈ ਪੁੱਤਰ ਹਨ ?

أَمۡ خَلَقۡنَا ٱلۡمَلَٰٓئِكَةَ إِنَٰثٗا وَهُمۡ شَٰهِدُونَ﴿١٥٠

150ਕੀ ਉਹ ਉਸ ਸਮੇਂ ਹਾਜ਼ਰ ਸਨ ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਇਸਤਰੀਆਂ ਬਣਾਇਆ ਸੀ ?

أَلَآ إِنَّهُم مِّنۡ إِفۡكِهِمۡ لَيَقُولُونَ﴿١٥١

151(ਖ਼ਬਰਦਾਰ) ਇਹ ਲੋਕ ਆਪਣੇ ਵੱਲੋਂ ਝੂਠ ਘੜ੍ਹ ਰਹੇ ਹਨ।

وَلَدَ ٱللَّهُ وَإِنَّهُمۡ لَكَٰذِبُونَ﴿١٥٢

152ਕਿ ਅੱਲਾਹ ਦੀ ਸੰਤਾਨ ਹੈ। ਬੇਸ਼ੱਕ ਉਹ ਸਾਰੇ ਝੂਠੇ ਹਨ।

أَصۡطَفَى ٱلۡبَنَاتِ عَلَى ٱلۡبَنِينَ﴿١٥٣

153ਕੀ ਉਹ (ਅੱਲਾਹ) ਪੁੱਤਰਾਂ ਦੀ ਥਾਂ ਧੀਆਂ ਨੂੰ ਪਸੰਦ ਕਰਦਾ ਹੈ?

مَا لَكُمۡ كَيۡفَ تَحۡكُمُونَ﴿١٥٤

154ਤੁਹਾਨੂੰ ਕੀ ਹੋ ਗਿਆ ਹੈ ? ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ ?

أَفَلَا تَذَكَّرُونَ﴿١٥٥

155ਕੀ ਤੁਸੀਂ ਕੁੱਝ ਵੀ ਨਹੀਂ ਸੋਚਦੇ ?

أَمۡ لَكُمۡ سُلۡطَٰنٞ مُّبِينٞ﴿١٥٦

156ਜਾਂ ਤੁਹਾਡੇ ਕੋਲ ਕੋਈ ਸਪਸ਼ਟ ਦਲੀਲ ਹੈ ?

فَأۡتُواْ بِكِتَٰبِكُمۡ إِن كُنتُمۡ صَٰدِقِينَ﴿١٥٧

157ਜਾਂ ਤੁਸੀਂ ਆਪਣੀ ਕਿਤਾਬ ਲੈ ਆਓ, ਜੇ ਤੁਸੀਂ ਸੱਚੇ ਹੋ।

وَجَعَلُواْ بَيۡنَهُۥ وَبَيۡنَ ٱلۡجِنَّةِ نَسَبٗاۚ وَلَقَدۡ عَلِمَتِ ٱلۡجِنَّةُ إِنَّهُمۡ لَمُحۡضَرُونَ﴿١٥٨

158ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਅਤੇ ਜਿੰਨਾਂ ਦੇ ਵਿਚਾਲੇ ਇਕ ਸੰਬੰਧ ਬਣਾ ਛੱਡਿਆ ਹੈ, ਜਦ ਕਿ ਜਿੰਨਾਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਉਹ (ਰੱਬ ਅੱਗੇ) ਜ਼ਰੂਰ ਹੀ ਹਾਜ਼ਰ ਕੀਤੇ ਜਾਣਗੇ।

سُبۡحَٰنَ ٱللَّهِ عَمَّا يَصِفُونَ﴿١٥٩

159ਅੱਲਾਹ ਉਹਨਾਂ ਸਾਰੀਆਂ ਗੱਲਾਂ ਤੋਂ ਪਾਕ ਹੈ ਜਿਹੜੀਆਂ ਉਹ (ਮੁਸ਼ਰਿਕ) ਉਸ ਦੇ ਬਾਰੇ ਕਰਦੇ ਹਨ।

إِلَّا عِبَادَ ٱللَّهِ ٱلۡمُخۡلَصِينَ﴿١٦٠

160ਅੱਲਾਹ ਦੇ ਨੇਕ ਬੰਦੇ (ਅਜਿਹੀਆਂ ਗੱਲਾਂ ਤੋਂ) ਬਚੇ ਹੋਏ ਹਨ।

فَإِنَّكُمۡ وَمَا تَعۡبُدُونَ﴿١٦١

161ਹੇ ਮੁਸ਼ਰਿਕੋ! ਬੇਸ਼ੱਕ ਤੁਸੀਂ ਅਤੇ ਉਹ, ਜਿਨ੍ਹਾਂ ਦੀ ਤੁਸੀਂ ਬੰਦਗੀ ਕਰਦੇ ਹੋ।

مَآ أَنتُمۡ عَلَيۡهِ بِفَٰتِنِينَ﴿١٦٢

162ਤੁਸੀਂ ਸਾਰੇ ਮਿਲ ਕੇ ਵੀ (ਨੇਕ ਬੰਦਿਆਂ ਨੂੰ) ਅੱਲਾਹ ਦੇ ਵਿਰੁੱਧ ਬਹਕਾ ਨਹੀਂ ਸਕਦੇ।

إِلَّا مَنۡ هُوَ صَالِ ٱلۡجَحِيمِ﴿١٦٣

163ਛੁੱਟ ਉਸ ਤੋਂ ਜਿਹੜਾ ਨਰਕ ਵਿਚ ਜਾਣ ਵਾਲਾ ਹੈ।

وَمَا مِنَّآ إِلَّا لَهُۥ مَقَامٞ مَّعۡلُومٞ﴿١٦٤

164(ਫ਼ਰਿਸ਼ਤੇ ਆਖਦੇ ਹਨ ਕਿ) ਸਾਡੇ ਵਿੱਚੋਂ ਹਰੇਕ ਦੀ ਜ਼ਿੰਮੇਵਾਰੀ ਨਿਯਤ ਹੈ।

وَإِنَّا لَنَحۡنُ ٱلصَّآفُّونَ﴿١٦٥

165ਅਸੀਂ ਤਾਂ ਅੱਲਾਹ ਦੇ ਹਜ਼ੂਰ ਕਤਾਰ ਬੰਨੀ ਖੜ੍ਹੇ ਰਹਿਣ ਵਾਲੇ ਹਾਂ।

وَإِنَّا لَنَحۡنُ ٱلۡمُسَبِّحُونَ﴿١٦٦

166ਬੇਸ਼ੱਕ ਅਸੀਂ ਅੱਲਾਹ ਦੀ ਤਸਬੀਹ (ਸ਼ਲਾਘਾ) ਕਰਨ ਵਾਲੇ ਹਾਂ।

وَإِن كَانُواْ لَيَقُولُونَ﴿١٦٧

167ਅਤੇ ਉਹ (ਇਨਕਾਰੀ) ਲੋਕ ਕਿਹਾ ਕਰਦੇ ਸਨ।

لَوۡ أَنَّ عِندَنَا ذِكۡرٗا مِّنَ ٱلۡأَوَّلِينَ﴿١٦٨

168ਕਿ ਜੇ ਸਾਡੇ ਕੋਲ ਸਾਥੋਂ ਪਹਿਲਾਂ ਦੇ ਲੋਕਾਂ (ਦੇ ਅਜ਼ਾਬ) ਦੀ ਚਰਚਾ ਕੀਤੀ ਹੁੰਦੀ।

لَكُنَّا عِبَادَ ٱللَّهِ ٱلۡمُخۡلَصِينَ﴿١٦٩

169ਤਾਂ ਅਸੀਂ ਵੀ ਅੱਲਾਹ ਦੇ ’ਚੋਂਣਵੇ ਬੰਦੇ ਹੁੰਦੇ।

فَكَفَرُواْ بِهِۦۖ فَسَوۡفَ يَعۡلَمُونَ﴿١٧٠

170ਜਦੋਂ ਪੈਗ਼ੰਬਰ .ਕੁਰਆਨ ਲੈ ਕੇ ਆਇਆ ਤਾਂ ਉਹਨਾਂ ਨੇ ਉਸ (.ਕੁਰਆਨ ਦਾ) ਇਨਕਾਰ ਕਰ ਦਿੱਤਾ। ਉਹ ਛੇਤੀ ਹੀ ਜਾਣ ਲੈਣਗੇ (ਕਿ ਉਹ ਕੀ ਕਰਦੇ ਸਨ?)।

وَلَقَدۡ سَبَقَتۡ كَلِمَتُنَا لِعِبَادِنَا ٱلۡمُرۡسَلِينَ﴿١٧١

171ਅਸਲ ਵਿਚ ਅਸੀਂ ਪਹਿਲਾਂ ਹੀ ਆਪਣੇ ਉਹਨਾਂ ਬੰਦਿਆਂ ਨੂੰ, ਜਿਹੜੇ ਪੈਗ਼ੰਬਰ ਹਨ, ਵਚਨ ਦੇ ਚੁੱਕੇ ਹਾਂ।

إِنَّهُمۡ لَهُمُ ٱلۡمَنصُورُونَ﴿١٧٢

172ਕਿ ਜ਼ਰੂਰ ਹੀ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ।

وَإِنَّ جُندَنَا لَهُمُ ٱلۡغَٰلِبُونَ﴿١٧٣

173ਅਤੇ ਬੇਸ਼ੱਕ ਸਾਡੀਆਂ (ਅੱਲਾਹ ਦੀਆਂ) ਫ਼ੌਜਾਂ ਹੀ ਭਾਰੂ ਰਹਿਣਗੀਆਂ।

فَتَوَلَّ عَنۡهُمۡ حَتَّىٰ حِينٖ﴿١٧٤

174ਸੋ ਹੇ ਨਬੀ! ਤੁਸੀਂ ਕੁੱਝ ਸਮੇਂ ਲਈ ਉਹਨਾਂ (ਕਾਫ਼ਿਰਾਂ) ਤੋਂ ਮੂੰਹ ਮੋੜ ਲਵੋ (ਭਾਵ ਧਿਆਨ ਨਾ ਦਿਓ)।

وَأَبۡصِرۡهُمۡ فَسَوۡفَ يُبۡصِرُونَ﴿١٧٥

175ਅਤੇ ਉਹਨਾਂ ਨੂੰ ਵੇਖਦੇ ਰਹੋ (ਕਿ ਉਹਨਾਂ ’ਤੇ ਅਜ਼ਾਬ ਆਉਣ ਵਾਲਾ ਹੈ) ਫੇਰ ਛੇਤੀ ਹੀ ਉਹ ਵੀ ਵੇਖ ਲੈਣਗੇ।

أَفَبِعَذَابِنَا يَسۡتَعۡجِلُونَ﴿١٧٦

176ਕੀ ਉਹ ਸਾਡੇ ਅਜ਼ਾਬ ਲਈ ਕਾਹਲੀ ਕਰ ਰਹੇ ਹਨ ?

فَإِذَا نَزَلَ بِسَاحَتِهِمۡ فَسَآءَ صَبَاحُ ٱلۡمُنذَرِينَ﴿١٧٧

177ਪ੍ਰੰਤੂ ਜਦੋਂ ਉਹ (ਅਜ਼ਾਬ) ਉਹਨਾਂ ਦੇ ਵਿਹੜੇ ਉੱਤਰੇਗਾ ਤਾਂ ਡਰਾਏ ਗਏ ਲੋਕਾਂ ਲਈ ਉਹ ਸਵੇਰ ਬਹੁਤ ਹੀ ਭੈੜੀ ਹੋਵੇਗੀ।

وَتَوَلَّ عَنۡهُمۡ حَتَّىٰ حِينٖ﴿١٧٨

178(ਹੇ ਨਬੀ!) ਤੁਸੀਂ ਕੁੱਝ ਸਮੇਂ ਲਈ ਇਹਨਾਂ ਦੀ ਚਿੰਤਾ ਛੱਡ ਦਿਓ।

وَأَبۡصِرۡ فَسَوۡفَ يُبۡصِرُونَ﴿١٧٩

179ਕੇਵਲ ਉਹਨਾਂ ਨੂੰ ਵੇਖਦੇ ਰਹੋ ਅਤੇ ਉਹ ਵੀ ਛੇਤੀ ਹੀ ਵੇਖ ਲੈਣਗੇ।

سُبۡحَٰنَ رَبِّكَ رَبِّ ٱلۡعِزَّةِ عَمَّا يَصِفُونَ﴿١٨٠

180ਤੁਹਾਡਾ ਰੱਬ, ਜਿਹੜਾ ਇੱਜ਼ਤਾਂ ਦਾ ਮਾਲਿਕ ਹੈ, ਉਹਨਾਂ ਸਾਰੀਆਂ ਗੱਲਾਂ ਤੋਂ ਪਾਕ ਹੈ ਜਿਹੜੀਆਂ ਉਹ ਮੁਸ਼ਰਿਕ ਬਿਆਨ ਕਰਦੇ ਹਨ।

وَسَلَٰمٌ عَلَى ٱلۡمُرۡسَلِينَ﴿١٨١

181ਸਮੂਹ ਪੈਗ਼ੰਬਰਾਂ ’ਤੇ ਸਲਾਮ ਹੋਵੇ।

وَٱلۡحَمۡدُ لِلَّهِ رَبِّ ٱلۡعَٰلَمِينَ﴿١٨٢

182ਅਤੇ ਸਾਰੀਆਂ ਤਾਰੀਫ਼ਾਂ (ਤੇ ਸ਼ੁਕਰਾਨੇ) ਅੱਲਾਹ ਲਈ ਹਨ ਜਿਹੜਾ ਸਾਰੇ ਜਹਾਨਾਂ ਦਾ ਪਾਲਣਹਾਰ ਹੈ।

RELATED SURAHS