التين
The Fig • 8 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1ਸਹੁੰ ਹੈ ਅੰਜੀਰ ਅਤੇ ਜ਼ੈਤੂਨ ਦੀ।
2ਅਤੇ ਤੂਰ ਪਹਾੜ ਦੀ।
3ਅਤੇ ਇਸ ਅਮਨ ਵਾਲੇ ਸ਼ਹਿਰ (ਮੱਕੇ) ਦੀ।
4ਬੇਸ਼ੱਕ ਅਸੀਂ ਮਨੁੱਖ ਨੂੰ ਸਭ ਤੋਂ ਵੱਧ ਸੋਹਣੇ ਰੂਪ ਵਿਚ ਪੈਦਾ ਕੀਤਾ।
5(ਉਸ ਦੀਆਂ ਕੁਰਤੂਤਾਂ ਕਾਰਨ) ਫੇਰ ਅਸੀਂ ਇਸ (ਮਨੁੱਖ ਨੂੰ ਨਰਕ ਦੀ) ਘਟੀਆ ਤੋਂ ਘਟੀਆ (ਭਾਵ ਹੇਠਲੀ) ਥਾਂ ਵਿਚ ਸੁੱਟ ਦਿੱਤਾ।
6ਪਰ ਜਿਹੜੇ ਲੋਕੀ (ਰੱਬ ਅਤੇ ਮੁਹੰਮਦ (ਸ:) ਦੀਆਂ ਗੱਲਾਂ ’ਤੇ) ਈਮਾਨ ਲਿਆਏ ਅਤੇ ਉਹਨਾਂ ਨੇ (.ਕੁਰਆਨ ਅਨੁਸਾਰ) ਚੰਗੇ ਕੰਮ ਵੀ ਕੀਤੇ। ਉਹਨਾਂ ਲਈ ਹੱਦੋਂ ਵੱਧ (ਚੰਗਾ) ਬਦਲਾ ਹੈ।
7(ਹੇ ਮਨੁੱਖ!) ਇਸ (.ਕੁਰਆਨ) ਤੋਂ ਬਾਅਦ ਵੀ ਤੈਨੂੰ ਕਿਹੜੀ ਗੱਲ ਨੇ ਬਦਲੇ ਵਾਲੇ ਦਿਨ ਨੂੰ ਝੁਠਲਾਉਣ ਲਈ ਪ੍ਰੇਰਿਤ ਕੀਤਾ ਹੈ।
8ਭਲਾਂ ਕੀ ਅੱਲਾਹ ਸਾਰੇ ਹਾਕਮਾਂ ਤੋਂ ਵੱਡਾ ਹਾਕਮ ਨਹੀਂ ਹੈ ?