Al-Hijr

الحجر

The Rocky Tract99 ayahsMeccan

بِسْمِ ٱللَّهِ ٱلرَّحْمَٰنِ ٱلرَّحِيمِ

الٓرۚ تِلۡكَ ءَايَٰتُ ٱلۡكِتَٰبِ وَقُرۡءَانٖ مُّبِينٖ﴿١

1ਅਲਿਫ਼, ਲਾਮ, ਰਾ। ਇਹ ਰੱਬੀ ਕਿਤਾਬ ਤੇ ਸਪਸ਼ਟ .ਕੁਰਆਨ ਦੀਆਂ ਆਇਤਾਂ ਹਨ।

رُّبَمَا يَوَدُّ ٱلَّذِينَ كَفَرُواْ لَوۡ كَانُواْ مُسۡلِمِينَ﴿٢

2ਇਕ ਸਮਾਂ ਉਹ ਵੀ ਹੋਵੇਗਾ ਜਦੋਂ ਕਾਫ਼ਿਰ ਚਾਹੁਣਗੇ ਕਿ ਕਾਸ਼ ਉਹ ਮੁਸਲਮਾਨ ਹੁੰਦੇ।[1]

ذَرۡهُمۡ يَأۡكُلُواْ وَيَتَمَتَّعُواْ وَيُلۡهِهِمُ ٱلۡأَمَلُۖ فَسَوۡفَ يَعۡلَمُونَ﴿٣

3(ਹੇ ਨਬੀ!) ਇਹਨਾਂ (ਦੀ ਚਿੰਤਾ) ਛੱਡ ਦਿਓ! ਇਹ ਖਾਣ ਪੀਣ ਤੇ ਆਨੰਦ ਮਾਣਨ। ਝੂਠੀਆਂ ਆਸਾਂ ਨੇ ਇਹਨਾਂ ਨੂੰ ਭੁਲੇਖੇ ਵਿਚ ਪਾ ਛੱਡਿਆ ਹੈ। ਇਹ ਛੇਤੀ ਹੀ (ਹਕੀਕਤ) ਜਾਣ ਲੈਣਗੇ।

وَمَآ أَهۡلَكۡنَا مِن قَرۡيَةٍ إِلَّا وَلَهَا كِتَابٞ مَّعۡلُومٞ﴿٤

4ਅਸੀਂ ਜਿਸ ਬਸਤੀ ਨੂੰ ਵੀ ਬਰਬਾਦ ਕੀਤਾ ਹੈ, ਉਸ (ਦੀ ਬਰਬਾਦੀ) ਲਈ ਇਕ ਵਿਸ਼ੇਸ਼ ਮੋਹਲਤ ਨਿਯਤ ਕੀਤੀ ਸੀ।

مَّا تَسۡبِقُ مِنۡ أُمَّةٍ أَجَلَهَا وَمَا يَسۡتَـٔۡخِرُونَ﴿٥

5ਕੋਈ ਵੀ ਕੌਮ ਨਾ ਆਪਣੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਹਲਾਕ ਹੋ ਸਕਦੀ ਹੈ ਤੇ ਨਾ ਹੀ ਉਸ ਤੋਂ ਮਗਰੋਂ ਬਚ ਸਕਦੀ ਹੈ।

وَقَالُواْ يَٰٓأَيُّهَا ٱلَّذِي نُزِّلَ عَلَيۡهِ ٱلذِّكۡرُ إِنَّكَ لَمَجۡنُونٞ﴿٦

6ਉਹਨਾਂ (ਇਨਕਾਰੀਆਂ) ਨੇ ਆਖਿਆ ਕਿ ਹੇ ਉਹ ਵਿਅਕਤੀ! (ਭਾਵ ਮੁਹੰਮਦ ਸ:) ਜਿਸ ’ਤੇ ਇਹ ਜ਼ਿਕਰ (.ਕੁਰਆਨ) ਉਤਾਰਿਆ ਗਿਆ ਹੈ, ਤੂੰ ਤਾਂ ਜ਼ਰੂਰ ਹੀ ਸੁਦਾਈ ਹੈ।

لَّوۡمَا تَأۡتِينَا بِٱلۡمَلَٰٓئِكَةِ إِن كُنتَ مِنَ ٱلصَّٰدِقِينَ﴿٧

7ਜੇ ਤੂੰ ਸੱਚਾ ਹੈ ਤਾਂ ਸਾਡੇ ਸਾਹਮਣੇ ਫ਼ਰਿਸ਼ਤੇ ਕਿਉਂ ਨਹੀਂ ਲੈ ਆਉਂਦਾ।

مَا نُنَزِّلُ ٱلۡمَلَٰٓئِكَةَ إِلَّا بِٱلۡحَقِّ وَمَا كَانُوٓاْ إِذٗا مُّنظَرِينَ﴿٨

8(ਅੱਲਾਹ ਨੇ ਆਖਿਆ) ਫ਼ਰਿਸ਼ਤਿਆਂ ਨੂੰ ਤਾਂ ਅਸੀਂ ਹੱਕ (ਭਾਵ ਅਜ਼ਾਬ) ਨਾਲ ਹੀ (ਧਰਤੀ ’ਤੇ) ਉਤਾਰਦੇ ਹਨ ਅਤੇ ਫੇਰ ਉਸ ਸਮੇਂ ਉਹਨਾਂ (ਕਾਫ਼ਿਰਾਂ) ਨੂੰ ਮੋਹਲਤ ਨਹੀਂ ਦਿੱਤੀ ਜਾਂਦੀ।

إِنَّا نَحۡنُ نَزَّلۡنَا ٱلذِّكۡرَ وَإِنَّا لَهُۥ لَحَٰفِظُونَ﴿٩

9ਬੇਸ਼ੱਕ ਅਸੀਂ ਹੀ ਇਸ ਜ਼ਿਕਰ (.ਕੁਰਆਨ) ਦੇ ਉਤਾਰਨ ਵਾਲੇ ਹਾਂ ਅਤੇ ਅਸੀਂ ਹੀ ਇਸ ਦੇ ਰਖਵਾਲੇ ਹਾਂ। [2]

وَلَقَدۡ أَرۡسَلۡنَا مِن قَبۡلِكَ فِي شِيَعِ ٱلۡأَوَّلِينَ﴿١٠

10(ਹੇ ਨਬੀ!) ਤੁਹਾਥੋਂ ਪਹਿਲਾਂ ਵੀ ਅਸੀਂ ਕਈ ਉੱਮਤਾਂ ਵਿਚ ਆਪਣੇ ਰਸੂਲ ਭੇਜ ਚੁੱਕੇ ਹਾਂ।

وَمَا يَأۡتِيهِم مِّن رَّسُولٍ إِلَّا كَانُواْ بِهِۦ يَسۡتَهۡزِءُونَ﴿١١

11ਉਹਨਾਂ ਕੋਲ ਜਿਹੜਾ ਵੀ ਰਸੂਲ ਆਇਆ, ਉਹ ਉਸ ਨਾਲ ਮਖੌਲ ਕਰਦੇ ਸੀ।

كَذَٰلِكَ نَسۡلُكُهُۥ فِي قُلُوبِ ٱلۡمُجۡرِمِينَ﴿١٢

12ਇਸ ਤਰ੍ਹਾਂ ਅਸੀਂ ਆਪਰਾਧੀਆਂ ਦੇ ਦਿਲਾਂ ਵਿਚ (ਰਸੂਲਾਂ ਦਾ) ਮਖੌਲ ਉਡਾਉਣਾ ਰਚਾ-ਬਸਾ ਦਿੰਦੇ ਹਾਂ।

لَا يُؤۡمِنُونَ بِهِۦ وَقَدۡ خَلَتۡ سُنَّةُ ٱلۡأَوَّلِينَ﴿١٣

13ਉਹ (ਕਾਫ਼ਿਰ) ਇਸ .ਕੁਰਆਨ ’ਤੇ ਈਮਾਨ ਨਹੀਂ ਲਿਆਉਂਦੇ, ਇਹੋ ਰੀਤ ਪਹਿਲਾਂ ਤੋਂ ਚਲੀ ਆ ਰਹੀ ਹੈ।

وَلَوۡ فَتَحۡنَا عَلَيۡهِم بَابٗا مِّنَ ٱلسَّمَآءِ فَظَلُّواْ فِيهِ يَعۡرُجُونَ﴿١٤

14ਜੇਕਰ ਅਸੀਂ ਉਹਨਾਂ ਲਈ ਅਕਾਸ਼ ਦਾ ਇਕ ਬੂਹਾ ਖੋਲ੍ਹ ਦਈਏ ਅਤੇ ਉਹ (ਇਨਕਾਰੀ) ਉੱਥੇ ਚੜ੍ਹ ਵੀ ਜਾਣ।

لَقَالُوٓاْ إِنَّمَا سُكِّرَتۡ أَبۡصَٰرُنَا بَلۡ نَحۡنُ قَوۡمٞ مَّسۡحُورُونَ﴿١٥

15ਫੇਰ ਵੀ ਉਹ ਇਹੋ ਕਹਿਣਗੇ ਕਿ ਸਾਡੀਆਂ ਨਜ਼ਰਾਂ ਤਾਂ ਬੰਨ੍ਹ ਦਿੱਤੀਆਂ ਗਈਆਂ ਹਨ, ਸਗੋਂ ਸਾਡੇ ’ਤੇ ਜਾਦੂ ਕਰ ਦਿੱਤਾ ਗਿਆ ਹੈ।

وَلَقَدۡ جَعَلۡنَا فِي ٱلسَّمَآءِ بُرُوجٗا وَزَيَّنَّٰهَا لِلنَّٰظِرِينَ﴿١٦

16ਅਸਾਂ ਅਕਾਸ਼ ਵਿਚ ਬੁਰਜ ਬਣਾਏ ਅਤੇ ਵੇਖਣ ਵਾਲਿਆਂ ਲਈ ਇਸ ਨੂੰ (ਤਾਰਿਆਂ ਨਾਲ) ਸਜਾ ਦਿੱਤਾ।[3]

وَحَفِظۡنَٰهَا مِن كُلِّ شَيۡطَٰنٖ رَّجِيمٍ﴿١٧

17ਅਤੇ ਅਸੀਂ ਇਸ (ਅਕਾਸ਼) ਨੂੰ ਹਰੇਕ ਫਿਟਕਾਰੇ ਹੋਏ ਸ਼ੈਤਾਨ ਤੋਂ ਸੁਰੱਖਿਅਤ ਰੱਖਿਆ।

إِلَّا مَنِ ٱسۡتَرَقَ ٱلسَّمۡعَ فَأَتۡبَعَهُۥ شِهَابٞ مُّبِينٞ﴿١٨

18ਹਾਂ! ਜਿਹੜਾ ਕੋਈ ਚੋਰੀ ਛੁਪੇ ਸੁਣਨ ਦੀ ਕੋਸ਼ਿਸ਼ ਕਰੇ, ਤਾਂ ਉਸ ਦਾ ਪਿੱਛਾ ਦਹਕਦਾ ਹੋਇਆ ਅੰਗਿਆਰਾ ਕਰਦਾ ਹੈ

وَٱلۡأَرۡضَ مَدَدۡنَٰهَا وَأَلۡقَيۡنَا فِيهَا رَوَٰسِيَ وَأَنۢبَتۡنَا فِيهَا مِن كُلِّ شَيۡءٖ مَّوۡزُونٖ﴿١٩

19ਅਤੇ ਧਰਤੀ ਨੂੰ ਅਸੀਂ ਪਸਾਰਿਆ ਅਤੇ ਇਸ ਵਿਚ ਪਹਾੜ ਗੜ੍ਹ ਦਿੱਤੇ ਅਤੇ ਇਸ (ਧਰਤੀ) ਵਿਚ ਅਸੀਂ ਹਰੇਕ ਚੀਜ਼ ਨਪੀ-ਤੁਲੀ ਮਾਤਰਾ ਵਿਚ ਉਗਾਈ ਹੈ।

وَجَعَلۡنَا لَكُمۡ فِيهَا مَعَٰيِشَ وَمَن لَّسۡتُمۡ لَهُۥ بِرَٰزِقِينَ﴿٢٠

20ਅਤੇ ਇਸੇ (ਧਰਤੀ) ਵਿਚ ਅਸਾਂ ਤੁਹਾਡੇ ਲਈ ਰੋਜ਼ੀਆਂ ਰੱਖ ਛੱਡੀਆਂ ਹਨ ਅਤੇ ਉਹਨਾਂ ਲਈ ਵੀ ਜਿਨ੍ਹਾਂ ਨੂੰ ਰੋਜ਼ੀ ਦੇਣ ਵਾਲੇ (ਦਾਤਾ) ਤੁਸੀਂ ਨਹੀਂ।

وَإِن مِّن شَيۡءٍ إِلَّا عِندَنَا خَزَآئِنُهُۥ وَمَا نُنَزِّلُهُۥٓ إِلَّا بِقَدَرٖ مَّعۡلُومٖ﴿٢١

21ਸਾਰੀਆਂ ਚੀਜ਼ਾਂ ਦੇ ਭੰਡਾਰ ਸਾਡੇ ਕੋਲ ਹੀ ਹਨ ਅਤੇ ਅਸੀਂ ਹਰ ਚੀਜ਼ ਨੂੰ ਇਕ ਨਿਸ਼ਚਿਤ ਮਾਤਰਾ ਵਿਚ ਉਤਾਰਦੇ ਹਾਂ।

وَأَرۡسَلۡنَا ٱلرِّيَٰحَ لَوَٰقِحَ فَأَنزَلۡنَا مِنَ ٱلسَّمَآءِ مَآءٗ فَأَسۡقَيۡنَٰكُمُوهُ وَمَآ أَنتُمۡ لَهُۥ بِخَٰزِنِينَ﴿٢٢

22ਅਸੀਂ ਹੀ (ਪਾਣੀ ਨਾਲ) ਬੋਝਲ ਹਵਾਵਾਂ ਨੂੰ ਭੇਜਦੇ ਹਾਂ ਫੇਰ ਅਕਾਸ਼ ਤੋਂ ਪਾਣੀ ਵਰ੍ਹਾਉਂਦੇ ਹਾਂ ਅਤੇ ਤੁਹਾਨੂੰ ਪਿਆਉਂਦੇ ਹਾਂ, ਇਸ (ਪਾਣੀ ਦੀ) ਦੌਲਤ ਦੇ ਭੰਡਾਰੀ ਤੁਸੀਂ ਨਹੀਂ (ਅਸੀਂ ਹਾਂ)।

وَإِنَّا لَنَحۡنُ نُحۡيِۦ وَنُمِيتُ وَنَحۡنُ ٱلۡوَٰرِثُونَ﴿٢٣

23ਬੇਸ਼ੱਕ ਅਸੀਂ ਹੀ ਜੀਵਨ ਅਤੇ ਮੌਤ ਦਿੰਦੇ ਹਾਂ ਅਤੇ ਅੰਤ ਅਸੀਂ ਹੀ (ਸਾਰੀਆਂ ਚੀਜ਼ਾਂ) ਦੇ ਵਾਰਸ ਹਾਂ।[4]

وَلَقَدۡ عَلِمۡنَا ٱلۡمُسۡتَقۡدِمِينَ مِنكُمۡ وَلَقَدۡ عَلِمۡنَا ٱلۡمُسۡتَـٔۡخِرِينَ﴿٢٤

24ਅਸੀਂ ਉਹਨਾਂ ਸਾਰੇ ਲੋਕਾਂ ਨੂੰ ਜਾਣਦੇ ਹਾਂ ਜਿਹੜੇ ਤੁਹਾਥੋਂ ਪਹਿਲਾਂ ਬੀਤ ਚੁੱਕੇ ਹਨ ਅਤੇ ਜਿਹੜੇ ਪਿੱਛੋਂ ਆਉਣ ਵਾਲੇ ਹਨ, ਉਹਨਾਂ ਦੀ ਵੀ ਜਾਣਕਾਰੀ ਹੈ।

وَإِنَّ رَبَّكَ هُوَ يَحۡشُرُهُمۡۚ إِنَّهُۥ حَكِيمٌ عَلِيمٞ﴿٢٥

25(ਹੇ ਨਬੀ!) ਬੇਸ਼ੱਕ ਤੁਹਾਡਾ ਪਾਲਣਹਾਰ ਇਹਨਾਂ ਸਭ ਨੂੰ ਇਕੱਠਾ ਕਰੇਗਾ। ਉਹ ਵੱਡਾ ਸੂਝਵਾਨ ਤੇ ਗਿਆਨ ਰੱਖਣ ਵਾਲਾ ਹੈ।

وَلَقَدۡ خَلَقۡنَا ٱلۡإِنسَٰنَ مِن صَلۡصَٰلٖ مِّنۡ حَمَإٖ مَّسۡنُونٖ﴿٢٦

26ਅਸੀਂ ਮਨੁੱਖ ਨੂੰ ਗਲੀ ਸੜ੍ਹੀ ਮਿੱਟੀ ਦੇ ਸੁੱਕੇ ਹੋਏ ਗਾਰੇ ਤੋਂ ਪੈਦਾ ਕੀਤਾ ਹੈ।

وَٱلۡجَآنَّ خَلَقۡنَٰهُ مِن قَبۡلُ مِن نَّارِ ٱلسَّمُومِ﴿٢٧

27ਅਤੇ ਉਸ ਤੋਂ ਪਹਿਲਾਂ ਜਿੰਨਾਂ ਨੂੰ ਅਸੀਂ ਅੱਗ ਦੀ ਲਾਟ ਤੋਂ ਪੈਦਾ ਕੀਤਾ ਸੀ।

وَإِذۡ قَالَ رَبُّكَ لِلۡمَلَٰٓئِكَةِ إِنِّي خَٰلِقُۢ بَشَرٗا مِّن صَلۡصَٰلٖ مِّنۡ حَمَإٖ مَّسۡنُونٖ﴿٢٨

28(ਹੇ ਨਬੀ! ਯਾਦ ਕਰੋ!) ਜਦੋਂ ਤੁਹਾਡੇ ਰੱਬ ਨੇ ਫ਼ਰਿਸ਼ਤਿਆਂ ਨੂੰ ਆਖਿਆ ਸੀ ਕਿ ਮੈਂ ਗਲੀ-ਸੜੀ ਖਣਖਣ ਕਰਦੀ ਹੋਈ ਮਿੱਟੀ ਤੋਂ ਇਕ ਮਨੁੱਖ ਦੀ ਰਚਨਾ ਕਰਨ ਵਾਲਾ ਹਾਂ

فَإِذَا سَوَّيۡتُهُۥ وَنَفَخۡتُ فِيهِ مِن رُّوحِي فَقَعُواْ لَهُۥ سَٰجِدِينَ﴿٢٩

29ਜਦੋਂ ਮੈਂ ਉਸ (ਮਨੁੱਖ) ਨੂੰ ਪੂਰੀ ਤਰ੍ਹਾਂ ਬਣਾ ਲਵਾਂ ਅਤੇ ਉਸ ਵਿਚ ਆਪਣੀ ਰੂਹ (ਆਤਮਾ) ਤੋਂ ਕੁੱਝ ਫੂਂਕ ਦਿਆਂ ਤਾਂ ਤੁਸੀਂ ਸਾਰੇ ਉਸ ਦੇ ਅੱਗੇ ਸਿਜਦੇ ਵਿਚ ਡਿਗ ਜਾਣਾ।

فَسَجَدَ ٱلۡمَلَٰٓئِكَةُ كُلُّهُمۡ أَجۡمَعُونَ﴿٣٠

30ਸਾਰੇ ਹੀ ਫ਼ਰਿਸ਼ਤੇ ਸਿਜਦੇ ਵਿਚ ਝੁਕ ਗਏ।

إِلَّآ إِبۡلِيسَ أَبَىٰٓ أَن يَكُونَ مَعَ ٱلسَّٰجِدِينَ﴿٣١

31ਛੁੱਟ ਇਬਲੀਸ ਤੋਂ, ਉਸ ਨੇ ਸਿਜਦਾ ਕਰਨ ਵਾਲਿਆਂ ਦਾ ਸਾਥ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤ

قَالَ يَٰٓإِبۡلِيسُ مَا لَكَ أَلَّا تَكُونَ مَعَ ٱلسَّٰجِدِينَ﴿٣٢

32ਪੁੱਛਿਆ, ਹੇ ਇਬਲੀਸ! ਤੈਨੂੰ ਕੀ ਹੋਇਆ, ਕਿ ਤੂੰ ਸਿਜਦਾ ਕਰਨ ਵਾਲਿਆਂ ਦੀ ਸੰਗਤ ਨਹੀਂ ਕੀਤੀ ?

قَالَ لَمۡ أَكُن لِّأَسۡجُدَ لِبَشَرٍ خَلَقۡتَهُۥ مِن صَلۡصَٰلٖ مِّنۡ حَمَإٖ مَّسۡنُونٖ﴿٣٣

33ਉਸ (ਇਬਲੀਸ) ਨੇ ਕਿਹਾ, ਮੈਂ ਉਹ ਨਹੀਂ ਹਾਂ ਜਿਹੜਾ ਉਸ ਮਨੁੱਖ ਨੂੰ ਸਿਜਦਾ ਕਰੇ ਜਿਸ ਨੂੰ ਤੂੰ ਗਲੀ-ਸੜੀ ਖਣਕਦੀ ਹੋਈ ਮਿੱਟੀ ਤੋਂ ਪੈਦਾ ਕੀਤਾ ਹੈ।

قَالَ فَٱخۡرُجۡ مِنۡهَا فَإِنَّكَ رَجِيمٞ﴿٣٤

34ਕਿਹਾ, ਚੰਗਾ! ਹੁਣ ਤੂੰ ਇੱਥੋਂ (ਫ਼ਰਿਸ਼ਤਿਆਂ ਦੀ ਸੰਗਤ ਵਿੱਚੋਂ) ਨਿਕਲ ਜਾ, ਹੁਣ ਤੂੰ ਫਿਟਕਾਰਿਆ ਹੋਇਆ ਹੈ।

وَإِنَّ عَلَيۡكَ ٱللَّعۡنَةَ إِلَىٰ يَوۡمِ ٱلدِّينِ﴿٣٥

35ਅਤੇ ਤੇਰੇ ’ਤੇ ਮੇਰੀ ਇਹ ਫਿਟਕਾਰ ਬਦਲੇ ਵਾਲੇ ਦਿਨ (ਭਾਵ ਕਿਆਮਤ ਦਿਹਾੜੇ) ਤੀਕ ਰਹੇਗੀ

قَالَ رَبِّ فَأَنظِرۡنِيٓ إِلَىٰ يَوۡمِ يُبۡعَثُونَ﴿٣٦

36(ਇਬਲੀਸ ਨੇ) ਕਿਹਾ ਕਿ ਹੇ ਮੇਰੇ ਮਾਲਿਕ! ਮੈਨੂੰ ਉਸ ਦਿਨ ਤੀਕ ਮੋਹਲਤ ਦੇ ਦੇ ਜਦੋਂ ਕਿ ਸਾਰੇ ਮਨੁੱਖ ਮੁੜ ਸੁਰਜੀਤ ਕੀਤੇ ਜਾਣਗੇ।

قَالَ فَإِنَّكَ مِنَ ٱلۡمُنظَرِينَ﴿٣٧

37ਫ਼ਰਮਾਇਆ ਕਿ ਚੰਗਾ ਤੈਨੂੰ ਮੋਹਲਤ ਦੇ ਦਿੱਤੀ ਗਈ

إِلَىٰ يَوۡمِ ٱلۡوَقۡتِ ٱلۡمَعۡلُومِ﴿٣٨

38ਇਕ ਨਿਸ਼ਚਿਤ ਸਮੇਂ ਤੀਕ (ਭਾਵ ਕਿਆਮਤ ਤੱਕ) ਲਈ (ਇਹ ਮੋਹਲਤ ਹੈ)।

قَالَ رَبِّ بِمَآ أَغۡوَيۡتَنِي لَأُزَيِّنَنَّ لَهُمۡ فِي ٱلۡأَرۡضِ وَلَأُغۡوِيَنَّهُمۡ أَجۡمَعِينَ﴿٣٩

39ਉਸ (ਇਬਲੀਸ ਭਾਵ ਸ਼ੈਤਾਨ) ਨੇ ਆਖਿਆ ਕਿ ਹੇ ਮੇਰੇ ਰੱਬਾ! ਜਿਵੇਂ ਤੈਨੇ ਮੈਨੂੰ ਕੁਰਾਹੇ ਪਾਇਆ ਹੈ ਮੈਨੂੰ ਵੀ ਕਸਮ ਹੈ ਕਿ ਮੈਂ ਵੀ ਧਰਤੀ ਉੱਤੇ ਉਹਨਾਂ (ਲੋਕਾਂ) ਲਈ (ਸੰਸਾਰਿਕ ਸਮੱਗਰੀ ਨੂੰ) ਮਨਮੋਹਣਾ ਬਣਾ ਦਿਆਂਗਾ, ਇੰਜ ਇਹਨਾਂ ਸਭ (ਮਨੁੱਖਾਂ) ਨੂੰ ਗੁਮਰਾਹ ਕਰਾਂਗਾ।

إِلَّا عِبَادَكَ مِنۡهُمُ ٱلۡمُخۡلَصِينَ﴿٤٠

40ਛੁੱਟ ਤੇਰੇ ਉਹਨਾਂ ਬੰਦਿਆਂ ਤੋਂ ਜਿਹੜੇ ਤੂੰ ਉਹਨਾਂ ਵਿੱਚੋਂ ਚੁਣ ਲਏ ਹਨ।

قَالَ هَٰذَا صِرَٰطٌ عَلَيَّ مُسۡتَقِيمٌ﴿٤١

41ਫ਼ਰਮਾਇਆ, ਇਹੋ (ਮੇਰੇ ਹੁਕਮਾਂ ਦੀ ਪਾਲਣਾ ਹੀ) ਸਿੱਧਾ ਰਾਹ ਹੈ, ਜਿਹੜਾ ਮੇਰੇ ਤਕ ਪਹੁੰਚਦਾ ਹੈ

إِنَّ عِبَادِي لَيۡسَ لَكَ عَلَيۡهِمۡ سُلۡطَٰنٌ إِلَّا مَنِ ٱتَّبَعَكَ مِنَ ٱلۡغَاوِينَ﴿٤٢

42ਬੇਸ਼ੱਕ ਮੇਰੇ ਨੇਕ ਬੰਦਿਆਂ ’ਤੇ ਤੇਰਾ ਕੋਈ ਜ਼ੋਰ ਨਹੀਂ। ਤੇਰਾ ਜ਼ੋਰ ਕੇਵਲ ਉਹਨਾਂ ਕੁਰਾਹੇ ਪਏ ਲੋਕਾਂ ’ਤੇ ਹੀ ਚੱਲੇਗਾ ਜਿਹੜੇ ਤੇਰੇ ਪਿੱਛੇ ਲੱਗਣਗੇ।

وَإِنَّ جَهَنَّمَ لَمَوۡعِدُهُمۡ أَجۡمَعِينَ﴿٤٣

43ਅਤੇ ਉਹਨਾਂ ਸਭ ਲਈ ਨਰਕ ਦਾ ਵਾਅਦਾ ਹੈ।

لَهَا سَبۡعَةُ أَبۡوَٰبٖ لِّكُلِّ بَابٖ مِّنۡهُمۡ جُزۡءٞ مَّقۡسُومٌ﴿٤٤

44ਉਸ (ਨਰਕ) ਦੇ ਸੱਤ ਬੂਹੇ ਹਨ ਅਤੇ ਹਰ ਬੂਹੇ ਲਈ ਉਹਨਾਂ (ਗੁਮਰਾਹਾਂ) ਵਿੱਚੋਂ ਇਕ ਵਿਸ਼ੇਸ਼ ਭਾਗ ਵੰਡਿਆ ਹੋਇਆ ਹੈ।

إِنَّ ٱلۡمُتَّقِينَ فِي جَنَّٰتٖ وَعُيُونٍ﴿٤٥

45ਜਦ ਕਿ ਪਰਹੇਜ਼ਗਾਰ ਲੋਕ ਸਵਰਗ ਵਿਚ ਬਾਗ਼ਾਂ ਤੇ ਝਰਨਿਆਂ ਵਿਚ ਹੋਣਗੇ।

ٱدۡخُلُوهَا بِسَلَٰمٍ ءَامِنِينَ﴿٤٦

46ਉਹਨਾਂ ਨੂੰ ਕਿਹਾ ਜਾਵੇਗਾ ਕਿ ਸਲਾਮਤੀ ਤੇ ਅਮਨ ਨਾਲ ਇਸ (ਸਵਰਗ) ਵਿਚ ਦਾਖ਼ਲ ਹੋ ਜਾਓ।

وَنَزَعۡنَا مَا فِي صُدُورِهِم مِّنۡ غِلٍّ إِخۡوَٰنًا عَلَىٰ سُرُرٖ مُّتَقَٰبِلِينَ﴿٤٧

47ਅਤੇ ਜੋ ਵੀ ਉਹਨਾਂ (ਨੇਕ ਲੋਕਾਂ) ਦੇ ਮਨਾਂ ਵਿਚ (ਕਿਸੇ ਲਈ ਕੁੱਝ ਵੀ) ਵੈਰ-ਵਿਰੋਧ ਹੋਵੇਗਾ ਉਸ ਨੂੰ ਅਸੀਂ ਕੱਢ ਦਿਆਂਗੇ। ਉਹ ਆਪੋ ਵਿਚ ਭਰਾ-ਭਰਾ ਬਣ ਕੇ ਇਕ ਦੂਜੇ ਦੇ ਆਹਮਣੋ-ਸਾਹਮਣੇ ਤਖ਼ਤਾਂ ਉੱਤੇ ਬੈਠੇ ਹੋਣਗੇ।

لَا يَمَسُّهُمۡ فِيهَا نَصَبٞ وَمَا هُم مِّنۡهَا بِمُخۡرَجِينَ﴿٤٨

48ਨਾ ਹੀ ਉੱਥੇ ਉਹਨਾਂ ਨੂੰ ਕੋਈ ਤਕਲੀਫ਼ ਹੋਵੇਗੀ ਅਤੇ ਨਾ ਹੀ ਉੱਥਿਓਂ ਕਦੇ ਕੱਢੇ ਜਾਣਗੇ।

۞ نَبِّئۡ عِبَادِيٓ أَنِّيٓ أَنَا ٱلۡغَفُورُ ٱلرَّحِيمُ﴿٤٩

49(ਹੇ ਨਬੀ!) ਮੇਰੇ ਬੰਦਿਆਂ ਨੂੰ ਦੱਸ ਦਿਓ ਕਿ ਮੈਂ ਅਤਿ ਬਖ਼ਸ਼ਣਹਾਰ ਅਤੇ ਅਤਿ ਮਿਹਰਬਾਨ ਹਾਂ।

وَأَنَّ عَذَابِي هُوَ ٱلۡعَذَابُ ٱلۡأَلِيمُ﴿٥٠

50ਬੇਸ਼ੱਕ ਮੇਰੀ ਸਜ਼ਾ (ਅਜ਼ਾਬ) ਵੀ ਅਤਿਅੰਤ ਦੁਖਦਾਈ ਹੈ।

وَنَبِّئۡهُمۡ عَن ضَيۡفِ إِبۡرَٰهِيمَ﴿٥١

51(ਹੇ ਨਬੀ!) ਇਹਨਾਂ ਲੋਕਾਂ ਨੂੰ ਰਤਾ ਇਬਰਾਹੀਮ ਦੇ ਮਹਿਮਾਨਾਂ ਦਾ ਕਿੱਸਾ ਸੁਣਾਓ।

إِذۡ دَخَلُواْ عَلَيۡهِ فَقَالُواْ سَلَٰمٗا قَالَ إِنَّا مِنكُمۡ وَجِلُونَ﴿٥٢

52ਜਦੋਂ ਉਹ (ਮਹਿਮਾਨ) ਉਸ (ਇਬਰਾਹੀਮ) ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਸਲਾਮ ਕੀਤਾ ਤਾਂ ਉਸ ਨੇ (ਇਬਰਾਹੀਮ) ਨੇ ਕਿਹਾ ਕਿ ਸਾਨੂੰ ਤਾਂ ਤੁਹਾਥੋਂ ਡਰ ਲੱਗਦਾ ਹੈ।

قَالُواْ لَا تَوۡجَلۡ إِنَّا نُبَشِّرُكَ بِغُلَٰمٍ عَلِيمٖ﴿٥٣

53ਉਹਨਾਂ (ਮਹਿਮਾਨਾਂ) ਨੇ ਕਿਹਾ ਕਿ ਡਰੋ ਨਾ, ਅਸੀਂ ਤੈਨੂੰ ਇਕ ਗਿਆਨਵਾਨ ਪੁੱਤਰ ਦੀ ਖ਼ੁਸ਼ਖ਼ਬਰੀ ਸੁਣਾਉਂਦੇ ਹਾਂ।

قَالَ أَبَشَّرۡتُمُونِي عَلَىٰٓ أَن مَّسَّنِيَ ٱلۡكِبَرُ فَبِمَ تُبَشِّرُونَ﴿٥٤

54(ਇਬਰਾਹੀਮ ਨੇ) ਕਿਹਾ ਕਿ ਇਸ ਬੁਢਾਪੇ ਵਿਚ ਮੈਨੂੰ ਖ਼ੁਸ਼ਖ਼ਬਰੀ ਦੇ ਰਹੇ ਹੋ, ਇਹ ਖ਼ੁਸ਼ਖ਼ਬਰੀ ਤੁਸੀਂ ਕਿਵੇਂ ਦੇ ਰਹੇ ਹੋ ?

قَالُواْ بَشَّرۡنَٰكَ بِٱلۡحَقِّ فَلَا تَكُن مِّنَ ٱلۡقَٰنِطِينَ﴿٥٥

55ਉਹਨਾਂ (ਮਹਿਮਾਨਾਂ) ਨੇ ਕਿਹਾ ਕਿ ਅਸੀਂ ਤੁਹਾਨੂੰ ਇਕ ਸੱਚੀ ਖ਼ੁਸ਼ਖ਼ਬਰੀ ਦੇ ਰਹੇ ਹਾਂ, ਤੂੰ ਨਿਰਾਸ਼ ਨਾ ਹੋ?

قَالَ وَمَن يَقۡنَطُ مِن رَّحۡمَةِ رَبِّهِۦٓ إِلَّا ٱلضَّآلُّونَ﴿٥٦

56ਇਬਰਾਹੀਮ ਨੇ ਕਿਹਾ ਕਿ ਆਪਣੇ ਰੱਬ ਦੀ ਰਹਿਮਤ ਤੋਂ ਕੁਰਾਹੀਏ ਹੀ ਨਿਰਾਸ਼ ਹੁੰਦੇ ਹਨ।

قَالَ فَمَا خَطۡبُكُمۡ أَيُّهَا ٱلۡمُرۡسَلُونَ﴿٥٧

57ਇਬਰਾਹੀਮ ਨੇ ਪੁੱਛਿਆ ਕਿ ਹੇ (ਰੱਬ ਵੱਲੋਂ) ਭੇਜੇ ਹੋਏ ਫ਼ਰਿਸ਼ਤਿਓ! ਤੁਹਾਡੇ ਆਉਣ ਦਾ ਉਦੇਸ਼ ਕੀ ਹੈ ?

قَالُوٓاْ إِنَّآ أُرۡسِلۡنَآ إِلَىٰ قَوۡمٖ مُّجۡرِمِينَ﴿٥٨

58ਉਹਨਾਂ ਨੇ ਕਿਹਾ ਕਿ ਅਸੀਂ ਇਕ ਪਾਪੀ ਕੌਮ ਵੱਲ ਭੇਜੇ ਗਏ ਹਨ।

إِلَّآ ءَالَ لُوطٍ إِنَّا لَمُنَجُّوهُمۡ أَجۡمَعِينَ﴿٥٩

59ਛੁੱਟ ਲੂਤ ਦੇ ਘਰ ਵਾਲਿਆਂ ਤੋਂ, ਅਸੀਂ ਉਹਨਾਂ ਸਭ (ਈਮਾਨ ਵਾਲਿਆਂ) ਨੂੰਮ (ਅਜ਼ਾਬ ਤੋਂ) ਬਚਾ ਲਵਾਂਗੇ।

إِلَّا ٱمۡرَأَتَهُۥ قَدَّرۡنَآ إِنَّهَا لَمِنَ ٱلۡغَٰبِرِينَ﴿٦٠

60ਸਿਵਾਏ ਉਸ (ਲੂਤ) ਦੀ ਪਤਨੀ ਤੋਂ ਜਿਸ ਲਈ ਅਸੀਂ ਮਿੱਥਿਆ ਹੋਇਆ ਹੈ ਕਿ ਉਹ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਹੋਵੇਗੀ।

فَلَمَّا جَآءَ ءَالَ لُوطٍ ٱلۡمُرۡسَلُونَ﴿٦١

61ਜਦੋਂ ਭੇਜੇ ਹੋਏ (ਫ਼ਰਿਸ਼ਤੇ) ਲੂਤ ਦੇ ਘਰ ਪਹੁੰਚੇ।

قَالَ إِنَّكُمۡ قَوۡمٞ مُّنكَرُونَ﴿٦٢

62ਤਾਂ ਉਹਨਾਂ (ਲੂਤ) ਨੇ ਕਿਹਾ ਕਿ ਤੁਸੀਂ ਲੋਕ ਤਾਂ ਅਜਨਬੀ ਲੱਗਦੇ ਹੋ।

قَالُواْ بَلۡ جِئۡنَٰكَ بِمَا كَانُواْ فِيهِ يَمۡتَرُونَ﴿٦٣

63ਉਹਨਾਂ (ਫ਼ਰਿਸ਼ਤਿਆਂ) ਨੇ ਕਿਹਾ, (ਨਹੀਂ) ਅਸੀਂ ਤਾਂ ਤੇਰੇ ਕੋਲ ਉਹ (ਅਜ਼ਾਬ) ਲੈ ਕੇ ਆਏ ਹਾਂ ਜਿਸ ਦੇ ਆਉਣ ਵਿਚ ਇਹ ਲੋਕ ਸ਼ੱਕ ਕਰਦੇ ਸਨ।

وَأَتَيۡنَٰكَ بِٱلۡحَقِّ وَإِنَّا لَصَٰدِقُونَ﴿٦٤

64ਅਸੀਂ ਤੇਰੇ ਕੋਲ ਸੱਚਾਈ ਲੈਕੇ ਆਏ ਹਾਂ ਅਤੇ ਬੇਸ਼ੱਕ ਅਸੀਂ ਹਾਂ ਵੀ ਸੱਚੇ।

فَأَسۡرِ بِأَهۡلِكَ بِقِطۡعٖ مِّنَ ٱلَّيۡلِ وَٱتَّبِعۡ أَدۡبَٰرَهُمۡ وَلَا يَلۡتَفِتۡ مِنكُمۡ أَحَدٞ وَٱمۡضُواْ حَيۡثُ تُؤۡمَرُونَ﴿٦٥

65ਹੁਣ ਤੂੰ ਆਪਣੇ ਪਰਿਵਾਰ ਸਨੇ ਰਾਤ ਰਹਿੰਦੇ ਘਰੋਂ ਨਿਕਲ ਜਾ ਅਤੇ ਤੁਸੀਂ ਇਨ੍ਹਾਂ (ਈਮਾਨ ਵਾਲਿਆਂ) ਦੇ ਪਿੱਛੇ ਹੀ ਰਹਿਣਾ ਅਤੇ ਤੁਹਾਡੇ ਵਿੱਚੋਂ ਕੋਈ ਪਿਛਾਂਹ ਮੁੜ ਕੇ ਨਾ ਵੇਖੇ। ਤੁਹਾਨੂੰ ਜਿੱਥੇ ਜਾਣ ਲਈ ਹੁਕਮ ਦਿੱਤਾ ਜਾ ਰਿਹਾ ਹੈ ਉੱਥੇ ਹੀ ਚਲੇ ਜਾਣਾ।

وَقَضَيۡنَآ إِلَيۡهِ ذَٰلِكَ ٱلۡأَمۡرَ أَنَّ دَابِرَ هَٰٓؤُلَآءِ مَقۡطُوعٞ مُّصۡبِحِينَ﴿٦٦

66ਅਤੇ ਅਸੀਂ ਉਹਨਾਂ (ਕੌਮੇ-ਲੂਤ) ਲਈ ਇਹੋ ਫ਼ੈਸਲਾ ਕੀਤਾ ਕਿ ਸਵੇਰਾ ਹੋਣ ਤਕ ਇਹਨਾਂ ਲੋਕਾਂ ਦੀ ਜੜ੍ਹ ਵੱਡ ਸੁੱਟੀ ਜਾਵੇਗੀ।

وَجَآءَ أَهۡلُ ٱلۡمَدِينَةِ يَسۡتَبۡشِرُونَ﴿٦٧

67ਅਤੇ ਸ਼ਹਿਰ (ਸੱਦੂਮ) ਦੇ ਵਾਸੀ (ਫ਼ਰਿਸ਼ਤਿਆਂ ਨੂੰ ਸੋਹਣੇ ਮੁੰਡਿਆਂ ਦੇ ਰੂਪ ਵਿਚ) ਵੇਖ ਕੇ ਖ਼ੁਸ਼ੀਆਂ ਮਣਾਉਂਦੇ ਹੋਏ (ਲੂਤ ਦੇ ਘਰ) ਆਏ।

قَالَ إِنَّ هَٰٓؤُلَآءِ ضَيۡفِي فَلَا تَفۡضَحُونِ﴿٦٨

68ਉਸ (ਲੂਤ) ਨੇ ਕਿਹਾ ਕਿ ਬੇਸ਼ੱਕ ਇਹ ਲੋਕ ਮੇਰੇ ਮਹਿਮਾਨ ਹਨ ਤੁਸੀਂ ਮੈਨੂੰ ਅਪਮਾਨਿਤ ਨਾ ਕਰੋ।

وَٱتَّقُواْ ٱللَّهَ وَلَا تُخۡزُونِ﴿٦٩

69ਅੱਲਾਹ ਤੋਂ ਡਰੋ ਅਤੇ ਮੈਨੂੰ ਹੀਣਾ ਨਾ ਕਰੋ।

قَالُوٓاْ أَوَلَمۡ نَنۡهَكَ عَنِ ٱلۡعَٰلَمِينَ﴿٧٠

70ਉਹ (ਸ਼ਹਿਰ ਵਾਸੀ) ਬੋਲੇ ਕਿ ਕੀ ਅਸੀਂ ਤੁਹਾਨੂੰ ਦੁਨੀਆਂ ਭਰ ਦੀ ਠੇਕੇਦਾਰੀ ਤੋਂ ਮਨ੍ਹਾਂ ਨਹੀਂ ਸੀ ਕੀਤਾ?

قَالَ هَٰٓؤُلَآءِ بَنَاتِيٓ إِن كُنتُمۡ فَٰعِلِينَ﴿٧١

71ਉਸ (ਲੂਤ) ਨੇ ਕਿਹਾ ਕਿ ਜੇ ਤੁਸੀਂ ਕਰਨਾ ਹੀ ਹੈ ਤਾਂ ਇਹ ਮੇਰੀਆਂ (ਕੌਮ ਦੀਆਂ) ਧੀਆਂ ਮੌਜੂਦ ਹਨ ਤੁਸੀਂ ਇਹਨਾਂ ਨਾਲ ਨਿਕਾਹ ਕਰ ਲਓ।

لَعَمۡرُكَ إِنَّهُمۡ لَفِي سَكۡرَتِهِمۡ يَعۡمَهُونَ﴿٧٢

72(ਹੇ ਮੁਹੰਮਦ!) ਤੇਰੀ ਜਾਨ ਦੀ ਕਸਮ, ਬੇਸ਼ੱਕ ਉਹ (ਕੌਮੇ-ਲੂਤ) ਆਪਣੀ ਮਸਤੀ ਵਿਚ ਕੁਰਾਹੇ ਪਏ ਹੋਏ ਸਨ।

فَأَخَذَتۡهُمُ ٱلصَّيۡحَةُ مُشۡرِقِينَ﴿٧٣

73ਅੰਤ ਸੂਰਜ ਨਿਕਲਦੇ ਹੀ ਉਹਨਾਂ ਨੂੰ ਇਕ ਚੰਗਿਆੜ ਨੇ ਆ ਨੱਪਿਆ।

فَجَعَلۡنَا عَٰلِيَهَا سَافِلَهَا وَأَمۡطَرۡنَا عَلَيۡهِمۡ حِجَارَةٗ مِّن سِجِّيلٍ﴿٧٤

74ਅਤੇ ਅਸੀਂ ਇਸ ਸ਼ਹਿਰ ਨੂੰ ਉੱਪਰ-ਥੱਲੇ ਕਰ ਸੁੱਟਿਆ ਅਤੇ ਇਹਨਾਂ ਲੋਕਾਂ ’ਤੇ ਖਿੰਘਰਾਂ ਵਾਲੇ ਪੱਥਰਾਂ ਦਾ ਮੀਂਹ ਵਰ੍ਹਾ ਦਿੱਤਾ।

إِنَّ فِي ذَٰلِكَ لَأٓيَٰتٖ لِّلۡمُتَوَسِّمِينَ﴿٧٥

75ਬੇਸ਼ੱਕ ਇਸ (ਘਟਨਾ) ਵਿਚ ਸਿੱਖਿਆ ਲੈਣ ਵਾਲਿਆਂ ਲਈ ਕਈ ਨਿਸ਼ਾਨੀਆਂ ਹਨ।

وَإِنَّهَا لَبِسَبِيلٖ مُّقِيمٍ﴿٧٦

76ਅਤੇ ਬੇਸ਼ੱਕ ਉਹ ਬਸਤੀ ਉਸ (ਮੱਕੇ ਦੀ) ਰਾਹ ’ਤੇ ਸਥਿਤ ਹੈ।

إِنَّ فِي ذَٰلِكَ لَأٓيَةٗ لِّلۡمُؤۡمِنِينَ﴿٧٧

77ਬੇਸ਼ੱਕ ਇਸ (ਘਟਨਾ) ਵਿਚ ਈਮਾਨ ਵਾਲਿਆਂ ਲਈ ਵੱਡੀਆਂ ਨਿਸ਼ਾਨੀਆਂ ਹਨ।

وَإِن كَانَ أَصۡحَٰبُ ٱلۡأَيۡكَةِ لَظَٰلِمِينَ﴿٧٨

78ਬੇਸ਼ੱਕ ਐਕਾ ਬਸਤੀ ਵਾਲੇ (ਸ਼ੁਐਬ ਦੀ ਕੌਮ) ਵੀ ਜ਼ਾਲਮ ਸੀ।

فَٱنتَقَمۡنَا مِنۡهُمۡ وَإِنَّهُمَا لَبِإِمَامٖ مُّبِينٖ﴿٧٩

79ਉਹਨਾਂ ਤੋਂ ਵੀ ਅਸੀਂ (ਸ਼ੁਐਬ ਨੂੰ ਝੁਠਲਾਉਣ ਦਾ) ਬਦਲਾ ਲਿਆ, ਇਹ ਦੋਵੇਂ ਸ਼ਹਿਰ (ਕੌਮੇ-ਲੂਤ ਤੇ ਕੌਮੇ-ਸ਼ੁਐਬ ਦੀ ਬਸਤੀਆਂ) ਮੁੱਖ ਰਾਹ ’ਤੇ ਸਥਿਤ ਹਨ।

وَلَقَدۡ كَذَّبَ أَصۡحَٰبُ ٱلۡحِجۡرِ ٱلۡمُرۡسَلِينَ﴿٨٠

80ਅਤੇ ਹਿਜਰ ਵਾਲਿਆਂ (ਭਾਵ ਕੌਮੇ-ਸਮੂਦ) ਨੇ ਵੀ ਰਸੂਲਾਂ ਨੂੰ ਝੁਠਲਾਇਆ।

وَءَاتَيۡنَٰهُمۡ ءَايَٰتِنَا فَكَانُواْ عَنۡهَا مُعۡرِضِينَ﴿٨١

81ਅਸੀਂ ਉਸ (ਸਾਲੇਹ) ਨੂੰ ਆਪਣੇ ਵੱਲੋਂ ਨਿਸ਼ਾਨੀਆਂ ਵੀ ਬਖ਼ਸ਼ੀਆਂ, ਪਰ ਉਹ (ਹਿਜਰ ਵਾਲੇ) ਉਹਨਾਂ ਤੋਂ ਮੂੰਹ ਮੋੜਦੇ ਰਹੇ।

وَكَانُواْ يَنۡحِتُونَ مِنَ ٱلۡجِبَالِ بُيُوتًا ءَامِنِينَ﴿٨٢

82ਇਹ ਲੋਕੀ ਪਹਾੜਾਂ ਨੂੰ ਘੜ੍ਹ-ਘੜ੍ਹ ਕੇ ਘਰ ਬਣਾਉਂਦੇ ਸਨ, ਕਿਸੇ ਤੋਂ ਡਰਦੇ ਨਹੀਂ ਸੀ।

فَأَخَذَتۡهُمُ ٱلصَّيۡحَةُ مُصۡبِحِينَ﴿٨٣

83ਅੰਤ ਉਹਨਾਂ (ਕੌਮੇ-ਹਿਜਰ) ਨੂੰ ਸਵੇਰ ਹੁੰਦੇ ਹੀ ਇਕ ਜ਼ੋਰਦਾਰ ਚੰਗਿਆੜ ਨੇ ਆ ਨੱਪਿਆ।

فَمَآ أَغۡنَىٰ عَنۡهُم مَّا كَانُواْ يَكۡسِبُونَ﴿٨٤

84ਉਹਨਾਂ ਦੀ ਕੋਈ ਵੀ ਕਮਾਈ ਉਹਨਾਂ ਦੇ ਕਿਸੇ ਕੰਮ ਨਾ ਆਈ।

وَمَا خَلَقۡنَا ٱلسَّمَٰوَٰتِ وَٱلۡأَرۡضَ وَمَا بَيۡنَهُمَآ إِلَّا بِٱلۡحَقِّۗ وَإِنَّ ٱلسَّاعَةَ لَأٓتِيَةٞۖ فَٱصۡفَحِ ٱلصَّفۡحَ ٱلۡجَمِيلَ﴿٨٥

85ਅਸੀਂ ਅਕਾਸ਼ ਤੇ ਧਰਤੀ ਅਤੇ ਇਹਨਾਂ ਵਿਚਕਾਰ ਦੀਆਂ ਸਾਰੀਆਂ ਚੀਜ਼ਾਂ ਨੂੰ ਸੱਚਾਈ ਨਾਲ ਹੀ ਪੈਦਾ ਕੀਤਾ ਹੈ। ਕਿਆਮਤ ਦਿਹਾੜਾ ਲਾਜ਼ਮੀ ਆਵੇਗਾ। ਸੋ (ਹੇ ਨਬੀ!) ਤੁਸੀਂ ਸੁਚੱਜੇ ਢੰਗ ਨਾਲ ਕਾਫ਼ਿਰਾਂ ਦੀਆਂ ਵਧੀਕੀਆਂ ਨੂੰ ਅੱਖਾਂ ਉਹਲੇ ਕਰਦੇ ਰਹੋ।

إِنَّ رَبَّكَ هُوَ ٱلۡخَلَّٰقُ ٱلۡعَلِيمُ﴿٨٦

86ਬੇਸ਼ੱਕ ਤੁਹਾਡਾ ਰੱਬ ਹੀ ਸਭ ਦਾ ਪੈਦਾ ਕਰਨ ਵਾਲਾ ਅਤੇ ਗਿਆਨਵਾਨ ਹੈ।

وَلَقَدۡ ءَاتَيۡنَٰكَ سَبۡعٗا مِّنَ ٱلۡمَثَانِي وَٱلۡقُرۡءَانَ ٱلۡعَظِيمَ﴿٨٧

87ਬੇਸ਼ੱਕ ਅਸੀਂ ਤੁਹਾਨੂੰ (ਹੇ ਨਬੀ ਸ:!) ਮੁੜ-ਮੁੜ ਦੁਹਰਾਉਣ ਵਾਲਿਆਂ ਸੱਤ ਆਇਤਾਂ (ਸੂਰਤ ਫ਼ਾਤਿਹਾ) ਅਤੇ ਵੱਡੇ ਮਰਾਤਬੇ ਵਾਲਾ਼ਕੁਰਆਨ ਵੀ ਬਖ਼ਸ਼ਿਆ ਹੈ।[5]

لَا تَمُدَّنَّ عَيۡنَيۡكَ إِلَىٰ مَا مَتَّعۡنَا بِهِۦٓ أَزۡوَٰجٗا مِّنۡهُمۡ وَلَا تَحۡزَنۡ عَلَيۡهِمۡ وَٱخۡفِضۡ جَنَاحَكَ لِلۡمُؤۡمِنِينَ﴿٨٨

88ਹੇ ਨਬੀ! ਤੁਸੀਂ ਕਦੇ ਵੀ ਉਹਨਾਂ ਚੀਜ਼ਾਂ ਵੱਲ ਨਾ ਤੱਕੋ ਜਿਹੜੀਆਂ (ਜੀਵਨ ਸਮੱਗਰੀਆਂ) ਅਸੀਂ ਵੱਖ-ਵੱਖ ਲੋਕਾਂ ਨੂੰ ਦੇ ਛੱਡੀਆਂ ਹਨ ਅਤੇ ਨਾ ਹੀ ਇਹਨਾਂ ਲਈ ਚਿੰਤਿਤ ਹੋਵੋ, ਸਗੋਂ ਮੋਮਿਨਾਂ ਲਈ ਆਪਣੀਆਂ ਮੁਹੱਬਤ ਭਰੀਆਂ ਬਾਹਾਂ ਨੂੰ ਝੁਕਾਈਂ ਰੱਖੋ।

وَقُلۡ إِنِّيٓ أَنَا ٱلنَّذِيرُ ٱلۡمُبِينُ﴿٨٩

89ਅਤੇ ਆਖ ਦਿਓ ਕਿ ਮੈਂ ਤਾਂ ਖੁੱਲ੍ਹਮ-ਖੁੱਲ੍ਹਾ ਡਰਾਉਣ ਵਾਲਾ ਹਾਂ।

كَمَآ أَنزَلۡنَا عَلَى ٱلۡمُقۡتَسِمِينَ﴿٩٠

90ਅਜਿਹੇ ਅਜ਼ਾਬ ਦੀ ਚਿਤਾਵਨੀ ਅਸੀਂ ਫ਼ੁੱਟ ਪਾਉਣ ਵਾਲੇ ਲੋਕਾਂ ਵੱਲ ਭੇਜੀ ਸੀ।

ٱلَّذِينَ جَعَلُواْ ٱلۡقُرۡءَانَ عِضِينَ﴿٩١

91ਜਿਨ੍ਹਾਂ ਨੇ ਆਪਣੇ .ਕੁਰਆਨ (ਭਾਵ ਤੌਰੈਤ) ਦੇ ਟੋਟੇ-ਟੋਟੇ ਕਰ ਛੱਡੇ ਸੀ।

فَوَرَبِّكَ لَنَسۡـَٔلَنَّهُمۡ أَجۡمَعِينَ﴿٩٢

92ਕਸਮ ਹੈ ਤੇਰੇ ਰੱਬ ਦੀ! ਅਸੀਂ ਇਹਨਾਂ ਸਾਰਿਆਂ ਤੋਂ ਜ਼ਰੂਰ ਹੀ ਪੁੱਛ-ਗਿੱਛ ਕਰਾਂਗੇ।

عَمَّا كَانُواْ يَعۡمَلُونَ﴿٩٣

93ਉਹਨਾਂ ਕੰਮਾਂ ਬਾਰੇ ਜੋ ਉਹ ਕਰਦੇ ਸਨ।

فَٱصۡدَعۡ بِمَا تُؤۡمَرُ وَأَعۡرِضۡ عَنِ ٱلۡمُشۡرِكِينَ﴿٩٤

94(ਹੇ ਨਬੀ!) ਤੁਹਾਨੂੰ ਜੋ ਵੀ ਹੁਕਮ ਦਿੱਤਾ ਜਾ ਰਿਹਾ ਹੈ ਉਸ ਨੂੰ ਖੋਲ੍ਹ-ਖੋਲ੍ਹ ਕੇ ਸੁਣਾ ਦਿਓ ਅਤੇ ਮੁਸ਼ਰਿਕਾਂ ਦੀ ਰਤਾ ਪਰਵਾਹ ਨਾ ਕਰੋ।

إِنَّا كَفَيۡنَٰكَ ٱلۡمُسۡتَهۡزِءِينَ﴿٩٥

95ਤੁਹਾਡੇ ਵੱਲੋਂ ਅਸੀਂ ਉਹਨਾਂ ਮਖੌਲ ਕਰਨ ਵਾਲਿਆਂ ਲਈ ਬਥੇਰੇ ਹਾਂ।

ٱلَّذِينَ يَجۡعَلُونَ مَعَ ٱللَّهِ إِلَٰهًا ءَاخَرَۚ فَسَوۡفَ يَعۡلَمُونَ﴿٩٦

96ਜਿਹੜੇ ਲੋਕੀ ਅੱਲਾਹ ਦੇ ਨਾਲ-ਨਾਲ ਦੂਜੇ ਇਸ਼ਟ ਬਣਾਉਂਦੇ ਹਨ, ਉਹਨਾਂ ਨੂੰ ਛੇਤੀ ਹੀ (ਹਕੀਕਤ ਦਾ) ਪਤਾ ਲਗ ਜਾਵੇਗਾ।

وَلَقَدۡ نَعۡلَمُ أَنَّكَ يَضِيقُ صَدۡرُكَ بِمَا يَقُولُونَ﴿٩٧

97(ਹੇ ਨਬੀ!) ਅਸੀਂ (ਅੱਲਾਹ) ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜੋ ਕੁੱਝ ਉਹ ਕਹਿੰਦੇ ਹਨ, ਉਸ ਨਾਲ ਤੁਹਾਡਾ ਮਨ ਕੁੜ੍ਹਦਾ ਹੈ

فَسَبِّحۡ بِحَمۡدِ رَبِّكَ وَكُن مِّنَ ٱلسَّٰجِدِينَ﴿٩٨

98ਤੁਸੀਂ ਆਪਣੇ ਪਾਲਣਹਾਰ ਦੀ ਉਸਤਤ ਨਾਲ ਉਸਦੀ ਤਸਬੀਹ ਕਰੋ ਅਤੇ ਸਿਜਦੇ ਕਰਨ ਵਾਲਿਆਂ ਦੀ ਸੰਗਤ ਕਰੋ।[6]

وَٱعۡبُدۡ رَبَّكَ حَتَّىٰ يَأۡتِيَكَ ٱلۡيَقِينُ﴿٩٩

99ਅਤੇ ਆਪਣੇ ਰੱਬ ਦੀ ਇਬਾਦਤ ਕਰਦੇ ਰਹੋ, ਇੱਥੋਂ ਤੀਕ ਕਿ ਤੁਹਾਡੇ ਕੋਲ ਅਟੱਲ ਚੀਜ਼ (ਭਾਵ ਮੌਤ) ਆ ਜਾਵੇ।[7]

RELATED SURAHS