Ar-Rahman

الرحمن

The Most Merciful78 ayahsMedinan

بِسْمِ ٱللَّهِ ٱلرَّحْمَٰنِ ٱلرَّحِيمِ

ٱلرَّحۡمَٰنُ﴿١

1ਰਹਿਮਾਨ (ਅੱਲਾਹ ਹੀ ਹੈ)।

عَلَّمَ ٱلۡقُرۡءَانَ﴿٢

2ਉਸੇ ਨੇ .ਕੁਰਆਨ ਸਿਖਾਇਆ।

خَلَقَ ٱلۡإِنسَٰنَ﴿٣

3ਉਸੇ ਨੇ ਮਨੁੱਖ ­ਨੂੰ ਪੈਦਾ ਕੀਤਾ।

عَلَّمَهُ ٱلۡبَيَانَ﴿٤

4ਉਸੇ ਨੇ ਬੋਲਣਾ ਸਿਖਾਇਆ।

ٱلشَّمۡسُ وَٱلۡقَمَرُ بِحُسۡبَانٖ﴿٥

5ਸੂਰਜ ਅਤੇ ਚੰਨ ਇਕ ਹਿਸਾਬ ਨਾਲ ਤੁਰਦੇ ਹਨ।

وَٱلنَّجۡمُ وَٱلشَّجَرُ يَسۡجُدَانِ﴿٦

6ਬੇਲਾਂ ਤੇ ਰੁੱਖ (ਉਸੇ ਨੂੰ) ਸਿਜਦਾ ਕਰਦੇ ਹਨ।

وَٱلسَّمَآءَ رَفَعَهَا وَوَضَعَ ٱلۡمِيزَانَ﴿٧

7ਅਕਾਸ਼ ਨੂੰ ਉਸ ਨੇ ਉੱਚਾ ਕੀਤਾ ਅਤੇ ਉਸੇ ਨੇ (ਇਨਸਾਫ਼ ਕਰਨ ਲਈ) ਤੱਕੜੀ ਬਣਾਈ।

أَلَّا تَطۡغَوۡاْ فِي ٱلۡمِيزَانِ﴿٨

8ਤਾਂ ਜੋ ਤੁਸੀਂ ਤੋਲਣ ਸਮੇਂ ਕੋਈ ਗੜਬੜ ਨਾ ਕਰੋ।

وَأَقِيمُواْ ٱلۡوَزۡنَ بِٱلۡقِسۡطِ وَلَا تُخۡسِرُواْ ٱلۡمِيزَانَ﴿٩

9ਤੁਸੀਂ ਇਨਸਾਫ ਨਾਲ ਤੋਲ ਕਰੋ ਅਤੇ ਤੋਲਣ ਵਿਚ ਠੰਡੀ ਨਾ ਮਾਰੋ।

وَٱلۡأَرۡضَ وَضَعَهَا لِلۡأَنَامِ﴿١٠

10ਉਸੇ ਨੇ ਧਰਤੀ ਨੂੰ ਸਾਰੀ ਖ਼ਲਕਤ ਲਈ ਵਿਛਾਇਆ।

فِيهَا فَٰكِهَةٞ وَٱلنَّخۡلُ ذَاتُ ٱلۡأَكۡمَامِ﴿١١

11ਇਸ ਵਿਚ ਸੁਆਦਲੇ ਫਲ ਤੇ ਖਜੂਰਾਂ ਦੇ ਰੁੱਖ ਹਨ, ਜਿਨ੍ਹਾਂ ਦੇ ਫਲ ਗ਼ਲਾਫ਼ਾਂ ਵਿਚ ਵਲ੍ਹੇਟੇ ਹੁੰਦੇ ਹਨ।

وَٱلۡحَبُّ ذُو ٱلۡعَصۡفِ وَٱلرَّيۡحَانُ﴿١٢

12ਤੂੜੀ ਵਾਲੇ ਦਾਣੇ ਅਤੇ ਸੁਗੰਧੇ ਫਲ ਵੀ ਹਨ।

فَبِأَيِّ ءَالَآءِ رَبِّكُمَا تُكَذِّبَانِ﴿١٣

13ਸੋ ਹੇ ਜਿੰਨੋ ਤੇ ਮਨੁੱਖੋ! ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

خَلَقَ ٱلۡإِنسَٰنَ مِن صَلۡصَٰلٖ كَٱلۡفَخَّارِ﴿١٤

14ਉਸ ਨੇ ਮਨੁੱਖ ਨੂੰ ਠੀਕਰੀ ਵਰਗੀ ਸੁੱਕੀ-ਸੜੀ ਮਿੱਟੀ ਤੋਂ ਪੈਦਾ ਕੀਤਾ ਹੈ।

وَخَلَقَ ٱلۡجَآنَّ مِن مَّارِجٖ مِّن نَّارٖ﴿١٥

15ਉਸੇ ਨੇ ਜਿੰਨ ਨੂੰ ਅੱਗ ਦੀ ਲਾਟ ਤੋਂ ਪੈਦਾ ਕੀਤਾ ਹੈ।

فَبِأَيِّ ءَالَآءِ رَبِّكُمَا تُكَذِّبَانِ﴿١٦

16ਸੋ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?

رَبُّ ٱلۡمَشۡرِقَيۡنِ وَرَبُّ ٱلۡمَغۡرِبَيۡنِ﴿١٧

17ਉਹੀਓ ਦੋਵੇਂ ਪੂਰਬਾਂ ਅਤੇ ਦੋਵੇਂ ਪੱਛਮਾਂ ਦਾ ਰੱਬ ਹੈ।

فَبِأَيِّ ءَالَآءِ رَبِّكُمَا تُكَذِّبَانِ﴿١٨

18ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?

مَرَجَ ٱلۡبَحۡرَيۡنِ يَلۡتَقِيَانِ﴿١٩

19ਉਸੇ (ਰਹਿਮਾਨ ਨੇ) ਦੋ ਸਮੁੰਦਰ ਵਗਾ ਦਿੱਤੇ ਜਿਹੜੇ ਆਪੋ ਵਿਚ ਮਿਲਦੇ ਹਨ।

بَيۡنَهُمَا بَرۡزَخٞ لَّا يَبۡغِيَانِ﴿٢٠

20ਉਹਨਾਂ ਦੋਵਾਂ ਵਿਚਕਾਰ ਇਕ ਪੜਦਾ ਹੈ, ਉਹ ਦੋਵੇਂ ਸਮੁੰਦਰ ਉਸ ਤੋਂ ਅੱਗੇ ਨਹੀਂ ਲੰਘ ਸਕਦੇ।

فَبِأَيِّ ءَالَآءِ رَبِّكُمَا تُكَذِّبَانِ﴿٢١

21ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

يَخۡرُجُ مِنۡهُمَا ٱللُّؤۡلُؤُ وَٱلۡمَرۡجَانُ﴿٢٢

22ਉਹਨਾਂ ਦੋਵੇਂ ਸਮੁੰਦਰਾਂ ਵਿੱਚੋਂ ਮੋਤੀ ਅਤੇ ਮੂੰਗੇ ਨਿਕਲਦੇ ਹਨ।

فَبِأَيِّ ءَالَآءِ رَبِّكُمَا تُكَذِّبَانِ﴿٢٣

23ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

وَلَهُ ٱلۡجَوَارِ ٱلۡمُنشَـَٔاتُ فِي ٱلۡبَحۡرِ كَٱلۡأَعۡلَٰمِ﴿٢٤

24ਸਮੁੰਦਰ ਵਿਚ ਵਗਦੇ ਉੱਚੇ ਉੱਚੇ ਪਹਾੜਾਂ ਵਾਂਗ ਜਹਾਜ਼ ਅਤੇ ਬੇੜੀਆਂ ਉਸੇ ਦੇ ਹਨ।

فَبِأَيِّ ءَالَآءِ رَبِّكُمَا تُكَذِّبَانِ﴿٢٥

25ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

كُلُّ مَنۡ عَلَيۡهَا فَانٖ﴿٢٦

26ਹਰ ਉਹ ਚੀਜ਼ ਜਿਹੜੀ ਧਰਤੀ ਉੱਤੇ ਹੈ, ਨਸ਼ਟ ਹੋਣ ਵਾਲੀ ਹੈ।

وَيَبۡقَىٰ وَجۡهُ رَبِّكَ ذُو ٱلۡجَلَٰلِ وَٱلۡإِكۡرَامِ﴿٢٧

27ਕੇਵਲ ਤੁਹਾਡੇ ਜਲਾਲ ਵਾਲੇ ਤੇ ਉੱਚੀਆਂ ਸ਼ਾਨਾਂ ਵਾਲੇ ਰੱਬ ਦੀ ਜ਼ਾਤ ਹੀ ਬਾਕੀ ਰਹੇਗੀ।

فَبِأَيِّ ءَالَآءِ رَبِّكُمَا تُكَذِّبَانِ﴿٢٨

28ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

يَسۡـَٔلُهُۥ مَن فِي ٱلسَّمَٰوَٰتِ وَٱلۡأَرۡضِۚ كُلَّ يَوۡمٍ هُوَ فِي شَأۡنٖ﴿٢٩

29ਜਿਹੜਾ ਕੋਈ ਅਕਾਸ਼ ਤੇ ਧਰਤੀ ਵਿਚ (ਪ੍ਰਾਣੀ) ਹੈ, ਉਹ ਉਸੇ ਤੋਂ ਮੰਗਦਾ ਹੈ ਉਹ ਹਰ ਵੇਲੇ ਨਿੱਤ ਨਵੀਂ ਸ਼ਾਨ ਵਿਚ ਹੀ ਹੁੰਦਾ ਹੈ।

فَبِأَيِّ ءَالَآءِ رَبِّكُمَا تُكَذِّبَانِ﴿٣٠

30ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

سَنَفۡرُغُ لَكُمۡ أَيُّهَ ٱلثَّقَلَانِ﴿٣١

31ਹੇ ਜਿੰਨੋ ਤੇ ਮਨੁੱਖੋ! ਅਸਾਂ ਤੁਹਾਡੇ ਹਿਸਾਬ ਲੈਣ ਲਈ ਛੇਤੀ ਹੀ ਵਿਹਲੇ ਹੋ ਰਹੇ ਹਾਂ।

فَبِأَيِّ ءَالَآءِ رَبِّكُمَا تُكَذِّبَانِ﴿٣٢

32ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

يَٰمَعۡشَرَ ٱلۡجِنِّ وَٱلۡإِنسِ إِنِ ٱسۡتَطَعۡتُمۡ أَن تَنفُذُواْ مِنۡ أَقۡطَارِ ٱلسَّمَٰوَٰتِ وَٱلۡأَرۡضِ فَٱنفُذُواْۚ لَا تَنفُذُونَ إِلَّا بِسُلۡطَٰنٖ﴿٣٣

33ਹੇ ਜਿੰਨੋ ਤੇ ਮਨੁੱਖੋ! ਜੇ ਤੁਸੀਂ ਅਕਾਸ਼ ਤੇ ਧਰਤੀ ਦੀਆਂ ਸਰਹਦਾਂ ’ਚੋਂ ਨਿਕੱਲ ਕੇ ਭੱਜਣ ਦੀ ਹਿੱਮਤ ਰੱਖਦੇ ਹੋ ਤਾਂ ਨਿਕਲ ਜਾਓ। ਬਿਨਾਂ ਸ਼ਕਤੀ ਤੇ ਬਿਨਾਂ (ਰੱਬ ਉੱਤੇ) ਭਾਰੂ ਹੋਏ ਤੁਸੀਂ ਨੱਸ ਨਹੀਂ ਸਕਦੇ।

فَبِأَيِّ ءَالَآءِ رَبِّكُمَا تُكَذِّبَانِ﴿٣٤

34ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?

يُرۡسَلُ عَلَيۡكُمَا شُوَاظٞ مِّن نَّارٖ وَنُحَاسٞ فَلَا تَنتَصِرَانِ﴿٣٥

35ਜੇ ਨੱਸਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਦੋਵਾਂ ਉੱਤੇ ਅੱਗ ਦੀ ਲਾਟ ਤੇ ਧੂੰਆਂ ਛੱਡ ਦਿੱਤਾ ਜਾਵੇਗਾ ਤੁਸੀਂ ਉਸ ਦਾ ਮੁਕਾਬਲਾ ਨਹੀਂ ਕਰ ਸਕੋਂਗੇ।

فَبِأَيِّ ءَالَآءِ رَبِّكُمَا تُكَذِّبَانِ﴿٣٦

36ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

فَإِذَا ٱنشَقَّتِ ٱلسَّمَآءُ فَكَانَتۡ وَرۡدَةٗ كَٱلدِّهَانِ﴿٣٧

37ਫੇਰ ਜਦੋਂ ਅਕਾਸ਼ ਪਾਟ ਜਾਵੇਗਾ ਤਾਂ ਉਹ ਲਾਲ ਚਮੜੇ ਵਾਂਗ ਸੁਰਖ਼ ਹੋ ਜਾਵੇਗਾ।

فَبِأَيِّ ءَالَآءِ رَبِّكُمَا تُكَذِّبَانِ﴿٣٨

38ਫੇਰ ਤੁਸੀਂ ਦੋਵੇਂ ਆਪਣੇ ਪਾਲਣਹਾਰ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

فَيَوۡمَئِذٖ لَّا يُسۡـَٔلُ عَن ذَنۢبِهِۦٓ إِنسٞ وَلَا جَآنّٞ﴿٣٩

39ਉਸ ਦਿਹਾੜੇ ਕਿਸੇ ਮਨੁੱਖ ਤੇ ਕਿਸੇ ਜਿੰਨ ਤੋਂ ਉਸ ਦੇ ਗੁਨਾਹਾਂ ਦੇ ਸੰਬੰਧ ਵਿਚ ਪੁੱਛਿਆ ਨਹੀਂ ਜਾਵੇਗਾ।

فَبِأَيِّ ءَالَآءِ رَبِّكُمَا تُكَذِّبَانِ﴿٤٠

40ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

يُعۡرَفُ ٱلۡمُجۡرِمُونَ بِسِيمَٰهُمۡ فَيُؤۡخَذُ بِٱلنَّوَٰصِي وَٱلۡأَقۡدَامِ﴿٤١

41ਅਪਰਾਧੀ ਆਪਣੇ ਚਿਹਰਿਆਂ ਦੇ ਹਾਓ-ਭਾਓ ਤੋਂ ਹੀ ਪਛਾਣ ਲਏ ਜਾਣਗੇ। ਫੇਰ ਉਹਨਾਂ ਨੂੰ ਸਿਰ ਦੇ ਵਾਲਾਂ ਤੇ ਪੈਰਾਂ ਤੋਂ ਫੜ ਕੇ (ਤੇ ਘਸੀਟਦੇ ਹੋਏ) ਨਰਕ ਵਿਚ ਸੁੱਟਿਆ ਜਾਵੇਗਾ।

فَبِأَيِّ ءَالَآءِ رَبِّكُمَا تُكَذِّبَانِ﴿٤٢

42ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?

هَٰذِهِۦ جَهَنَّمُ ٱلَّتِي يُكَذِّبُ بِهَا ٱلۡمُجۡرِمُونَ﴿٤٣

43ਆਖਿਆ ਜਾਵੇਗਾ ਕਿ ਇਹੋ ਉਹ ਨਰਕ ਹੈ ਜਿਸ ਨੂੰ ਅਪਰਾਧੀ ਝੁਠਲਾਉਂਦੇ ਸਨ।

يَطُوفُونَ بَيۡنَهَا وَبَيۡنَ حَمِيمٍ ءَانٖ﴿٤٤

44ਉਹ ਨਰਕ ਤੇ ਖੌਲਦੇ ਹੋਏ ਪਾਣੀ ਦੇ ਵਿਚਾਲੇ ਚੱਕਰ ਲਾਓਣਗੇ।

فَبِأَيِّ ءَالَآءِ رَبِّكُمَا تُكَذِّبَانِ﴿٤٥

45ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

وَلِمَنۡ خَافَ مَقَامَ رَبِّهِۦ جَنَّتَانِ﴿٤٦

46ਜਿਹੜਾ ਵਿਅਕਤੀ ਆਪਣੇ ਰੱਬ ਦੇ ਸਾਹਮਣੇ (ਅਪਰਾਧੀ ਬਣਕੇ) ਖੜ੍ਹਾ ਹੋਣ ਤੋਂ ਡਰ ਗਿਆ, ਉਸ ਲਈ ਦੋ ਬਾਗ਼ ਹਨ।[1]

فَبِأَيِّ ءَالَآءِ رَبِّكُمَا تُكَذِّبَانِ﴿٤٧

47ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?

ذَوَاتَآ أَفۡنَانٖ﴿٤٨

48ਉਹ ਦੋਵੇਂ ਬਾਗ਼ (ਫਲਾਂ ਦੀਆਂ) ਟਹਿਨੀਆਂ ਨਾਲ ਭਰਪੂਰ ਹਨ।

فَبِأَيِّ ءَالَآءِ رَبِّكُمَا تُكَذِّبَانِ﴿٤٩

49ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

فِيهِمَا عَيۡنَانِ تَجۡرِيَانِ﴿٥٠

50ੳਹਨਾਂ ਦੋਵੇਂ ਬਾਗ਼ਾਂ ਵਿਚ ਦੋ ਚਸ਼ਮੇਂ ਵਗਦੇ ਹਨ।

فَبِأَيِّ ءَالَآءِ رَبِّكُمَا تُكَذِّبَانِ﴿٥١

51ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

فِيهِمَا مِن كُلِّ فَٰكِهَةٖ زَوۡجَانِ﴿٥٢

52ਇਹਨਾਂ ਦੋਵੇਂ ਜੰਨਤਾਂ ਵਿਚ ਹਰੇਕ ਫਲ ਦੀਆਂ ਦੋ-ਦੋ ਕਿਸਮਾਂ ਹੋਣਗੀਆਂ।

فَبِأَيِّ ءَالَآءِ رَبِّكُمَا تُكَذِّبَانِ﴿٥٣

53ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

مُتَّكِـِٔينَ عَلَىٰ فُرُشِۭ بَطَآئِنُهَا مِنۡ إِسۡتَبۡرَقٖۚ وَجَنَى ٱلۡجَنَّتَيۡنِ دَانٖ﴿٥٤

54ਜੰਨਤੀ ਲੋਕ ਅਜਿਹੇ ਫ਼ਰਸ਼ਾਂ ’ਤੇ ਤਕਿਏ ਲਾਈਂ ਬੈਠੇ ਹੋਣਗੇ ਜਿਨ੍ਹਾਂ ਦੇ ਅਸਤਰ ਮੋਟੇ ਰੇਸ਼ਮ ਦੇ ਹੋਣਗੇ ਅਤੇ ਉਹਨਾਂ ਦੋਵਾਂ ਬਾਗ਼ਾਂ ਦੇ ਫਲ ਨੇੜੇ ਹੀ (ਹੱਥ ਹੇਠ) ਹੋਣਗੇ।

فَبِأَيِّ ءَالَآءِ رَبِّكُمَا تُكَذِّبَانِ﴿٥٥

55ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

فِيهِنَّ قَٰصِرَٰتُ ٱلطَّرۡفِ لَمۡ يَطۡمِثۡهُنَّ إِنسٞ قَبۡلَهُمۡ وَلَا جَآنّٞ﴿٥٦

56ਇਹਨਾਂ ਜੰਨਤਾਂ ਵਿਚ ਨਜ਼ਰਾਂ ਨੂੰ ਨੀਵੀਆਂ ਰੱਖਣ ਵਾਲੀਆਂ (ਸ਼ਰਮੀਲੀਆਂ) ਹੂਰਾਂ ਹੋਣਗੀਆਂ, ਇਸ ਤੋਂ ਪਹਿਲਾਂ ਉਹਨਾਂ ਨੂੰ ਕਦੇ ਕਿਸੇ ਮਨੁੱਖ ਨੇ ਤੇ ਨਾ ਹੀ ਕਿਸੇ ਜਿੰਨ ਨੇ ਛੂਇਆ ਹੋਵੇਗਾ।

فَبِأَيِّ ءَالَآءِ رَبِّكُمَا تُكَذِّبَانِ﴿٥٧

57ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

كَأَنَّهُنَّ ٱلۡيَاقُوتُ وَٱلۡمَرۡجَانُ﴿٥٨

58ਉਹ ਅਜਿਹੀਆਂ ਸੋਹਣੀਆਂ ਹੋਣਗੀਆਂ ਜਿਵੇਂ ਹੀਰੇ ਤੇ ਮੂੰਗੇ।

فَبِأَيِّ ءَالَآءِ رَبِّكُمَا تُكَذِّبَانِ﴿٥٩

59ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

هَلۡ جَزَآءُ ٱلۡإِحۡسَٰنِ إِلَّا ٱلۡإِحۡسَٰنُ﴿٦٠

60ਅਹਿਸਾਨ ਦਾ ਬਦਲਾ ਤਾਂ ਅਹਿਸਾਨ ਹੀ ਹੈ।

فَبِأَيِّ ءَالَآءِ رَبِّكُمَا تُكَذِّبَانِ﴿٦١

61ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

وَمِن دُونِهِمَا جَنَّتَانِ﴿٦٢

62ਇਹਨਾਂ ਦੋ ਬਾਗ਼ਾਂ ਤੋਂ ਛੁੱਟ ਦੋ ਬਾਗ਼ ਹੋਰ ਵੀ ਹਨ।

فَبِأَيِّ ءَالَآءِ رَبِّكُمَا تُكَذِّبَانِ﴿٦٣

63ਫੇਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?

مُدۡهَآمَّتَانِ﴿٦٤

64ਇਹ ਦੋਵੇਂ ਸੰਘਣੇ ਤੇ ਹਰੇ ਭਰੇ ਬਾਗ਼ ਹਨ।

فَبِأَيِّ ءَالَآءِ رَبِّكُمَا تُكَذِّبَانِ﴿٦٥

65ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?

فِيهِمَا عَيۡنَانِ نَضَّاخَتَانِ﴿٦٦

66ਇਹਨਾਂ ਵਿਚ ਜੋਸ਼ ਮਾਰਦੇ ਦੋ ਚਸ਼ਮੇ ਹੋਣਗੇ।

فَبِأَيِّ ءَالَآءِ رَبِّكُمَا تُكَذِّبَانِ﴿٦٧

67ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

فِيهِمَا فَٰكِهَةٞ وَنَخۡلٞ وَرُمَّانٞ﴿٦٨

68ਉਹਨਾਂ ਦੋਵੇਂ ਬਾਗ਼ਾਂ ਵਿਚ ਸੁਆਦਲੇ ਫਲ ਹੋਣਗੇ, ਖਜੂਰਾਂ ਤੇ ਅਨਾਰ ਵੀ ਹੋਣੇਗ।

فَبِأَيِّ ءَالَآءِ رَبِّكُمَا تُكَذِّبَانِ﴿٦٩

69ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

فِيهِنَّ خَيۡرَٰتٌ حِسَانٞ﴿٧٠

70ਉਹਨਾਂ ਬਾਗ਼ਾਂ ਵਿਚ ਅਤਿ ਨੇਕ ਤੇ ਅਤਿ ਸੋਹਣੀਆਂ ਇਸਤਰੀਆਂ ਹੋਣਗੀਆਂ।

فَبِأَيِّ ءَالَآءِ رَبِّكُمَا تُكَذِّبَانِ﴿٧١

71ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

حُورٞ مَّقۡصُورَٰتٞ فِي ٱلۡخِيَامِ﴿٧٢

72ਹੂਰਾਂ ਹੋਣਗੀਆਂ ਜਿਹੜੀਆਂ ਸ਼ਾਨਦਾਰ ਤੰਬੂਆਂ (ਭਾਵ ਮਹਿਲਾਂ) ਵਿਚ ਸੁਰੱਖਿਅਤ ਹੋਣਗੀਆਂ।[2]

فَبِأَيِّ ءَالَآءِ رَبِّكُمَا تُكَذِّبَانِ﴿٧٣

73ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

لَمۡ يَطۡمِثۡهُنَّ إِنسٞ قَبۡلَهُمۡ وَلَا جَآنّٞ﴿٧٤

74ਉਹਨਾਂ (ਜੰਨਤੀਆਂ) ਤੋਂ ਪਹਿਲਾਂ ਉਹਨਾਂ ਹੂਰਾਂ ਨੂੰ ਨਾ ਕਿਸੇ ਮਨੁੱਖ ਨੇ ਤੇ ਨਾ ਹੀ ਕਿਸੇ ਜਿੰਨ ਨੇ ਛੁਹਿਆ ਹੋਵੇਗਾ।

فَبِأَيِّ ءَالَآءِ رَبِّكُمَا تُكَذِّبَانِ﴿٧٥

75ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

مُتَّكِـِٔينَ عَلَىٰ رَفۡرَفٍ خُضۡرٖ وَعَبۡقَرِيٍّ حِسَانٖ﴿٧٦

76ਹਰੇ ਰੰਗ ਦੇ ਅਤਿਅੰਤ ਵੱਡਮੁੱਲੇ ਤੇ ਦੁਰਲਭ ਗ਼ਲੀਚਿਆਂ ਉੱਤੇ ਤਕੀਏ ਲਾਈਂ (ਜੰਨਤੀ ਬੈਠੇ) ਹੋਣਗੇ।

فَبِأَيِّ ءَالَآءِ رَبِّكُمَا تُكَذِّبَانِ﴿٧٧

77ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?

تَبَٰرَكَ ٱسۡمُ رَبِّكَ ذِي ٱلۡجَلَٰلِ وَٱلۡإِكۡرَامِ﴿٧٨

78(ਹੇ ਨਬੀ!) ਤੁਹਾਡੇ ਜਲਾਲ ਵਾਲੇ ਤੇ ਉੱਚੀਆਂ ਸ਼ਾਨਾਂ ਵਾਲੇ ਰੱਬ ਦਾ ਨਾਂ ਬਰਕਤਾਂ ਵਾਲਾ ਹੈ।

RELATED SURAHS