Al-Qamar

القمر

The Moon55 ayahsMeccan

بِسْمِ ٱللَّهِ ٱلرَّحْمَٰنِ ٱلرَّحِيمِ

ٱقۡتَرَبَتِ ٱلسَّاعَةُ وَٱنشَقَّ ٱلۡقَمَرُ﴿١

1ਕਿਆਮਤ ਨੇੜੇ ਆ ਗਈ ਹੈ ਤੇ ਚੰਨ ਪਾਟ ਗਿਆ।[1]

وَإِن يَرَوۡاْ ءَايَةٗ يُعۡرِضُواْ وَيَقُولُواْ سِحۡرٞ مُّسۡتَمِرّٞ﴿٢

2ਜੇ ਉਹ (ਮੁਸ਼ਰਿਕ) ਕੋਈ ਮੋਅਜਜ਼ਾ (ਰੱਬੀ ਚਮਤਕਾਰ) ਵੇਖਣ ਤਾਂ ਮੂੰਹ ਮੋੜ ਲੈਦੇ ਹਨ ਅਤੇ ਆਖਦੇ ਕਿ ਇਹ ਜਾਦੂ ਤਾਂ ਸਦਾ ਤੋਂ ਹੀ ਚਲਿਆ ਆ ਰਿਹਾ ਹੈ।

وَكَذَّبُواْ وَٱتَّبَعُوٓاْ أَهۡوَآءَهُمۡۚ وَكُلُّ أَمۡرٖ مُّسۡتَقِرّٞ﴿٣

3ਉਹਨਾਂ ਨੇ (ਇਸ ਰੱਬੀ ਚਮਤਕਾਰ ਨੂੰ) ਝੁਠਲਾਇਆ ਅਤੇ ਆਪਣੀ ਇੱਛਾਵਾਂ ਦੇ ਪਿੱਛੇ ਤੁਰਦੇ ਰਹੇ, ਜਦ ਕਿ ਹਰ ਕੰਮ ਦਾ ਇਕ ਸਮਾਂ ਨਿਸ਼ਚਿਤ ਹੈ।

وَلَقَدۡ جَآءَهُم مِّنَ ٱلۡأَنۢبَآءِ مَا فِيهِ مُزۡدَجَرٌ﴿٤

4ਉਹਨਾਂ ਕੋਲ ਉਹ ਸਾਰੀਆਂ ਸੂਚਣਾਵਾਂ ਆ ਚੁੱਕੀਆਂ ਹਨ ਜਿਨ੍ਹਾਂ ਵਿਚ ਚਿਤਾਵਨੀ ਵੀ ਹੈ ਤੇ ਸਿੱਖਿਆ ਵੀ ਹੈ।

حِكۡمَةُۢ بَٰلِغَةٞۖ فَمَا تُغۡنِ ٱلنُّذُرُ﴿٥

5ਸਿਖਰ ਨੂੰ ਪਹੁੰਚੀ ਹੋਈ ਯੁਕਤੀ ਵੀ ਹੈ, ਪਰ ਕੇਵਲ ਚਿਤਾਵਨੀਆਂ ਹੀ ਕੰਮ ਨਹੀਂ ਆਉਂਦੀਆਂ।

فَتَوَلَّ عَنۡهُمۡۘ يَوۡمَ يَدۡعُ ٱلدَّاعِ إِلَىٰ شَيۡءٖ نُّكُرٍ﴿٦

6ਸੋ (ਹੇ ਨਬੀ!) ਇਹਨਾਂ ਤੋਂ ਮੂੰਹ ਮੋੜ ਲਵੋ। (ਯਾਦ ਕਰੋ) ਜਦੋਂ ਸੱਦਣ ਵਾਲਾ ਅਤਿ ਭੈੜੀ ਚੀਜ਼ (ਨਰਕ) ਵੱਲ ਸੱਦੇਗਾ।

خُشَّعًا أَبۡصَٰرُهُمۡ يَخۡرُجُونَ مِنَ ٱلۡأَجۡدَاثِ كَأَنَّهُمۡ جَرَادٞ مُّنتَشِرٞ﴿٧

7(ਉਸ ਸਮੇਂ) ਉਹਨਾਂ ਦੀਆਂ ਨਜ਼ਰਾਂ ਝੁਕੀਆਂ ਹੋਣਗੀਆਂ। ਉਹ ਕਬਰਾਂ ਵਿੱਚੋਂ ਇੰਜ ਨਿਕਲਣਗੇ ਜਿਵੇਂ ਉਹ ਖਿੰਡੀਆਂ ਹੋਈਆਂ ਟਿੱਡੀਆਂ ਹੋਣ।

مُّهۡطِعِينَ إِلَى ٱلدَّاعِۖ يَقُولُ ٱلۡكَٰفِرُونَ هَٰذَا يَوۡمٌ عَسِرٞ﴿٨

8ਜਦੋਂ ਉਹ (ਲੋਕ) ਸਦੱਨ ਵਾਲੇ (ਰੱਬ) ਵੱਲ ਨਸਦੇ ਜਾ ਰਹੇ ਹੋਣਗੇ ਤਾਂ ਕਾਫ਼ਿਰ ਆਖਣਗੇ ਕਿ ਇਹ ਦਿਹਾੜਾ ਤਾਂ ਬਹੁਤ ਹੀ ਕਰੜਾ ਹੈ।

۞ كَذَّبَتۡ قَبۡلَهُمۡ قَوۡمُ نُوحٖ فَكَذَّبُواْ عَبۡدَنَا وَقَالُواْ مَجۡنُونٞ وَٱزۡدُجِرَ﴿٩

9ਇਹਨਾਂ ਤੋਂ ਪਹਿਲਾਂ ਨੂਹ ਕੌਮ ਨੇ ਝੁਠਲਾਇਆ ਸੀ, ਸੋ ਉਹਨਾਂ ਨੇ ਸਾਡੇ ਬੰਦੇ ਨੂੰ ਝੂਠਾ ਦੱਸਿਆ ਤੇ ਆਖਿਆ ਕਿ ਇਹ ਤਾਂ ਸੁਦਾਈ ਹੈ ਅਤੇ (ਉਸ ਨੂੰ) ਝਿੜਕ ਦਿੱਤਾ ਗਿਆ।

فَدَعَا رَبَّهُۥٓ أَنِّي مَغۡلُوبٞ فَٱنتَصِرۡ﴿١٠

10ਤਦ ਉਸ ਨੇ ਆਪਣੇ ਰੱਬ ਨੂੰ ਪੁਕਾਰਿਆ ਕਿ ਬੇਸ਼ਕ ਮੈਂ ਬੇਵਸ ਹਾਂ, ਹੁਣ ਤੂੰ ਹੀ ਇਹਨਾਂ ਤੋਂ ਬਦਲਾ ਲੈ।

فَفَتَحۡنَآ أَبۡوَٰبَ ٱلسَّمَآءِ بِمَآءٖ مُّنۡهَمِرٖ﴿١١

11ਸੋ ਅਸੀਂ ਮੂਸਲਾਧਾਰ ਮੀਂਹ ਨਾਲ ਅਕਾਸ਼ ਦੇ ਮੂੰਹ ਖੋਲ ਦਿੱਤੇ।

وَفَجَّرۡنَا ٱلۡأَرۡضَ عُيُونٗا فَٱلۡتَقَى ٱلۡمَآءُ عَلَىٰٓ أَمۡرٖ قَدۡ قُدِرَ﴿١٢

12ਅਸੀਂ ਧਰਤੀ ਵਿਚ ਚਸ਼ਮੇ ਵਗਾ ਦਿੱਤੇ ਤੇ (ਅਕਾਸ਼ ਤੇ ਧਰਤੀ) ਦਾ ਪਾਣੀ ਆਪੋ ਵਿਚ ਮਿਲ ਗਏ (ਭਾਵ ਹੜ ਆ ਗਿਆ), ਜਿਹੜਾ (ਉਹਨਾਂ ਦਾ) ਮੁਕੱਦਰ ਬਣ ਚੁੱਕਿਆ ਸੀ।

وَحَمَلۡنَٰهُ عَلَىٰ ذَاتِ أَلۡوَٰحٖ وَدُسُرٖ﴿١٣

13ਅਸੀਂ ਨੂਹ ਨੂੰ ਤਖ਼ਤਿਆਂ ਤੇ ਕਿੱਲਾਂ ਵਾਲੀ (ਬੇੜੀ) ਉੱਤੇ ਸਵਾਰ ਕੀਤਾ।

تَجۡرِي بِأَعۡيُنِنَا جَزَآءٗ لِّمَن كَانَ كُفِرَ﴿١٤

14ਉਹ (ਬੇੜੀ) ਸਾਡੀਆਂ ਅੱਖਾਂ ਸਾਹਮਣੇ ਤੁਰਦੀ ਸੀ। ਅਸੀਂ ਇਹ ਸਭ ਉਸ ਵਿਅਕਤੀ (ਨੂਹ) ਦਾ ਬਦਲਾ ਲੈਣ ਲਈ ਕੀਤਾ ਸੀ ਜਿਸ ਨੂੰ ਝੁਠਲਾਇਆ ਗਿਆ ਸੀ।

وَلَقَد تَّرَكۡنَٰهَآ ءَايَةٗ فَهَلۡ مِن مُّدَّكِرٖ﴿١٥

15ਅਸੀਂ ਉਸ (ਬੇੜੀ ਨੂੰ) ਇਕ ਨਿਸ਼ਾਨੀ (ਬਣਾ) ਛੱੜਿਆ। ਫੇਰ ਕੋਈ ਹੈ ਜਿਹੜਾ ਨਸੀਹਤ ਪ੍ਰਾਪਤ ਕਰੇ?

فَكَيۡفَ كَانَ عَذَابِي وَنُذُرِ﴿١٦

16ਫੇਰ (ਵੇਖੋ) ਮੇਰਾ ਅਜ਼ਾਬ ਤੇ ਮੇਰੀ ਚਿਤਾਵਨੀ ਕਿਹੋ ਜਿਹੇ ਸੀ।

وَلَقَدۡ يَسَّرۡنَا ٱلۡقُرۡءَانَ لِلذِّكۡرِ فَهَلۡ مِن مُّدَّكِرٖ﴿١٧

17ਬੇਸ਼ੱਕ ਅਸੀਂ ਇਸ .ਕੁਰਆਨ ਨੂੰ ਸਿੱਖਿਆ ਲੈਣ ਲਈ ਸੁਖਾਲਾ ਬਣਾਇਆ ਹੈ, ਹੈ ਕੋਈ ਸਿੱਖਿਆ ਪ੍ਰਾਪਤ ਕਰਨ ਵਾਲਾ?

كَذَّبَتۡ عَادٞ فَكَيۡفَ كَانَ عَذَابِي وَنُذُرِ﴿١٨

18‘ਆਦ’ ਦੀ ਕੌਮ ਨੇ ਝੁਠਲਾਇਆ, ਫੇਰ ਵੇਖੋ ਮੇਰਾ ਅਜ਼ਾਬ ਤੇ ਮੇਰੀ ਚਿਤਾਵਨੀ ਕਿਹੋ ਜਿਹੀ ਸੀ।

إِنَّآ أَرۡسَلۡنَا عَلَيۡهِمۡ رِيحٗا صَرۡصَرٗا فِي يَوۡمِ نَحۡسٖ مُّسۡتَمِرّٖ﴿١٩

19ਅਸੀਂ ਉਹਨਾਂ ਉੱਤੇ ਨਿਰੰਤਰ ਅਸ਼ੁੱਭ ਦਿਹੜੇ ਇਕ ਸ਼ੂਕਦੀ ਤੂਫ਼ਾਨੀ ਹਵਾ ਭੈਜੀ।

تَنزِعُ ٱلنَّاسَ كَأَنَّهُمۡ أَعۡجَازُ نَخۡلٖ مُّنقَعِرٖ﴿٢٠

20ਉਹ (ਹਵਾ) ਲੋਕਾਂ ਨੂੰ ਚੁੱਕ-ਚੁੱਕ ਕੇ ਇੰਜ ਸੁੱਟ ਰਹੀ ਸੀ ਜਿਵੇਂ ਕਿ ਉਹ ਜੜੋਂ ਉਖੜੇ ਹੋਏ ਖਜੂਰ ਦੇ ਮੋਛੇ ਹੋਣ।

فَكَيۡفَ كَانَ عَذَابِي وَنُذُرِ﴿٢١

21ਫੇਰ ਵੇਖੋ ਮੇਰਾ ਅਜ਼ਾਬ ਤੇ ਮੇਰੀ ਚਿਤਾਵਨੀ ਕਿਹੋ ਜਿਹੀ ਸੀ।

وَلَقَدۡ يَسَّرۡنَا ٱلۡقُرۡءَانَ لِلذِّكۡرِ فَهَلۡ مِن مُّدَّكِرٖ﴿٢٢

22ਬੇਸ਼ੱਕ ਅਸੀਂ .ਕੁਰਆਨ ਨੂੰ ਨਸੀਹਤ ਲਈ ਬਹੁਤ ਹੀ ਸੌਖਾ ਕਰ ਦਿੱਤਾ ਹੈ, ਹੈ ਕੋਈ ਨਸੀਹਤ ਪ੍ਰਾਪਤ ਕਰਨ ਵਾਲਾ?

كَذَّبَتۡ ثَمُودُ بِٱلنُّذُرِ﴿٢٣

23(ਸਮੂਦ ਦੀ) ਕੌਮ ਨੇ ਚਿਤਾਵਨੀ ਦੇਣ ਵਾਲੇ (ਨਬੀ) ਨੂੰ ਝੁਠਲਾਇਆ।

فَقَالُوٓاْ أَبَشَرٗا مِّنَّا وَٰحِدٗا نَّتَّبِعُهُۥٓ إِنَّآ إِذٗا لَّفِي ضَلَٰلٖ وَسُعُرٍ﴿٢٤

24ਉਹਨਾਂ ਨੇ ਆਖਿਆ ਕਿ ਭਲਾਂ ਇਕ ਅਜਿਹਾ ਵਿਅਕਤੀ ਜਿਹੜਾ ਸਾਡੇ ਵਿੱਚੋਂ ਹੋਵੇ ਅਸੀਂ ਉਸ ਦੇ ਪਿੱਛੇ ਤੁਰੀਏ ? ਫੇਰ ਤਾਂ ਅਸੀਂ ਕੁਰਾਹੀਆਂ ਅਤੇ ਸੁਦਾਈਆਂ ਵਿੱਚੋਂ ਹੋਵਾਂਗੇ।

أَءُلۡقِيَ ٱلذِّكۡرُ عَلَيۡهِ مِنۢ بَيۡنِنَا بَلۡ هُوَ كَذَّابٌ أَشِرٞ﴿٢٥

25ਕੀ ਸਾਡੇ ਵਿੱਚੋਂ ਉਸ ’ਤੇ ਹੀ ਵਹੀ (ਰੱਬੀ ਸੁਨੇਹਾ) ਉਤਾਰੀ ਗਈ ਹੈ ? (ਨਹੀਂ!) ਸਗੋਂ ਉਹ ਤਾਂ ਬਹੁਤ ਹੀ ਝੂਠਾ ਤੇ ਸ਼ੇਖ਼ੀ ਖ਼ੋਰਾ ਹੈ।

سَيَعۡلَمُونَ غَدٗا مَّنِ ٱلۡكَذَّابُ ٱلۡأَشِرُ﴿٢٦

26ਭਲਕੇ (ਭਾਵ ਕਿਆਮਤ ਦਿਹਾੜੇ) ਹੀ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਕੌਣ ਝੂਠਾਹੈ ਤੇ ਕੌਣ ਸ਼ੇਖ਼ੀਆਂ ਮਾਰਦਾ ਹੈ।

إِنَّا مُرۡسِلُواْ ٱلنَّاقَةِ فِتۡنَةٗ لَّهُمۡ فَٱرۡتَقِبۡهُمۡ وَٱصۡطَبِرۡ﴿٢٧

27ਬੇਸ਼ੱਕ ਅਸੀਂ ਉਹਨਾਂ ਦੀ ਅਜ਼ਮਾਇਸ਼ ਲਈ ਇਕ ਊਠਣੀ (ਚੱਟਾਨਾਂ ਵਿੱਚੋ ਕੱਢ ਕੇ) ਭੇਜਣ ਵਾਲੇ ਹਾਂ। ਸੋ (ਹੇ ਸਾਲੇਹ!) ਤੂੰ ਉਹਨਾਂ (ਦੇ ਅੰਤ) ਦੀ ਉਡੀਕ ਕਰ ਤੇ ਧੀਰਜ ਤੋਂ ਕੰਮ ਲੈ।

وَنَبِّئۡهُمۡ أَنَّ ٱلۡمَآءَ قِسۡمَةُۢ بَيۡنَهُمۡۖ كُلُّ شِرۡبٖ مُّحۡتَضَرٞ﴿٢٨

28ਉਹਨਾਂ ਨੂੰ ਦੱਸ ਦਿਓ ਕਿ ਪਾਣੀ ਨੂੰ ਇਹਨਾਂ (ਬਸਤੀ ਵਾਲਿਆਂ ਤੇ ਊਠਣੀ) ਵਿਚਕਾਰ ਵੰਡਿਆ ਜਾਵੇਗਾ ਅਤੇ ਹਰੇਕ ਆਪਣੀ ਵਾਰੀ ਵਾਲੇ ਦਿਨ (ਪਾਣੀ ਪੀਣ ਲਈ) ਆਵੇਗਾ।

فَنَادَوۡاْ صَاحِبَهُمۡ فَتَعَاطَىٰ فَعَقَرَ﴿٢٩

29ਪਰ ਉਹਨਾਂ ਲੋਕਾਂ ਨੇ ਆਪਣੇ ਇਕ ਸਾਥੀ ਨੂੰ ਸੱਦਿਆ ਅਤੇ ਉਸ ਨੇ (ਊਠਣੀ ਨੂੰ) ਫੜ੍ਹਿਆ ਤੇ ਵੱਡ ਸੁੱਟਿਆ।

فَكَيۡفَ كَانَ عَذَابِي وَنُذُرِ﴿٣٠

30ਫੇਰ ਵੇਖੋ ਮੇਰਾ ਅਜ਼ਾਬ ਤੇ ਮੇਰੀ ਚਿਤਾਵਨੀ ਕਿਹੋ ਜਿਹੀ ਸੀ ?

إِنَّآ أَرۡسَلۡنَا عَلَيۡهِمۡ صَيۡحَةٗ وَٰحِدَةٗ فَكَانُواْ كَهَشِيمِ ٱلۡمُحۡتَظِرِ﴿٣١

31ਬੇਸ਼ੱਕ ਅਸੀਂ ਉਹਨਾਂ ਉੱਤੇ ਇਕ ਚੰਗਿਆੜ ਭੇਜੀ ਤਾਂ ਉਹ ਬਾੜ ਵਾਲਿਆਂ ਦੀ ਲਤਾੜੀ ਹੋਈ ਵਾੜ ਵਾਂਗ (ਚੂਰਾ-ਚੂਰਾ) ਹੋ ਕੇ ਰਹਿ ਗਏ।

وَلَقَدۡ يَسَّرۡنَا ٱلۡقُرۡءَانَ لِلذِّكۡرِ فَهَلۡ مِن مُّدَّكِرٖ﴿٣٢

32ਬੇਸ਼ੱਕ ਅਸੀਂ .ਕੁਰਆਨ ਨੂੰ ਨਸੀਹਤ ਲਈ ਆਸਾਨ ਬਣਾਇਆ ਹੈ। ਕੀ ਕੋਈ ਨਸੀਹਤ ਲੈਣ ਵਾਲਾ ਹੈ?

كَذَّبَتۡ قَوۡمُ لُوطِۭ بِٱلنُّذُرِ﴿٣٣

33ਲੂਤ ਦੀ ਕੌਮ ਨੇ ਡਰਾਉਣ ਵਾਲੇ (ਨਬੀ) ਨੂੰ ਝੁਠਲਾਇਆ।

إِنَّآ أَرۡسَلۡنَا عَلَيۡهِمۡ حَاصِبًا إِلَّآ ءَالَ لُوطٖۖ نَّجَّيۡنَٰهُم بِسَحَرٖ﴿٣٤

34ਛੁੱਟ ਲੂਤ ਦੇ ਘਰ ਵਾਲਿਆਂ ਤੋਂ, ਅਸੀਂ ਉਹਨਾਂ ਉੱਤੇ ਪਥਰਾਓ ਕਰਨ ਵਾਲੀ ਹਵਾ ਭੇਜੀ, ਅਸੀਂ ਉਹਨਾਂ ਈਮਾਨ ਵਾਲਿਆਂ ਨੂੰ ਸਰਘੀ ਵੇਲੇ ਬਚਾਇਆ।

نِّعۡمَةٗ مِّنۡ عِندِنَاۚ كَذَٰلِكَ نَجۡزِي مَن شَكَرَ﴿٣٥

35ਆਪਣੀ ਵਿਸ਼ੇਸ਼ ਕ੍ਰਿਪਾ ਨਾਲ (ਬਚਾ ਲਿਆ), ਅਸੀਂ ਇੰਜ ਹੀ ਸ਼ੁਕਰ ਕਰਨ ਵਾਲਿਆਂ ਨੂੰ ਬਦਲਾ ਦਿੰਦੇ ਹਾਂ।

وَلَقَدۡ أَنذَرَهُم بَطۡشَتَنَا فَتَمَارَوۡاْ بِٱلنُّذُرِ﴿٣٦

36ਬੇਸ਼ੱਕ ਲੂਤ ਨੇ ਉਹਨਾਂ (ਬਸਤੀ ਵਾਲਿਆਂ) ਨੂੰ ਸਾਡੀ ਪਕੜ ਤੋਂ ਡਰਾਇਆ, ਪਰ ਉਹਨਾਂ ਨੇ ਇਹਨਾਂ ਡਰਾਵਿਆਂ ਵਿਚ ਸ਼ੱਕ ਕੀਤਾ।

وَلَقَدۡ رَٰوَدُوهُ عَن ضَيۡفِهِۦ فَطَمَسۡنَآ أَعۡيُنَهُمۡ فَذُوقُواْ عَذَابِي وَنُذُرِ﴿٣٧

37ਉਹਨਾਂ (ਬਸਤੀ ਵਾਲਿਆਂ) ਨੇ ਲੂਤ ਕੋਲੋਂ ਉਸ ਦੇ ਮਹਿਮਾਨਾਂ ਦੀ ਮੰਗ (ਆਪਣੀ ਕਾਮਵਾਸਨਾ ਪੂਰੀ ਕਰਨ ਲਈ) ਕੀਤੀ ਸੀ ਤਾਂ ਅਸੀਂ ਉਹਨਾਂ ਦੀਆਂ ਅੱਖਾਂ ਮੀਟ ਦਿੱਤੀਆਂ। ਸੋ ਹੁਣ ਤੁਸੀਂ ਮੇਰੇ ਅਜ਼ਾਬ ਤੇ ਮੇਰੇ ਡਰਾਉਣ ਦਾ ਸੁਆਦ ਵੇਖੋ।

وَلَقَدۡ صَبَّحَهُم بُكۡرَةً عَذَابٞ مُّسۡتَقِرّٞ﴿٣٨

38ਸਵੇਰ ਵੇਲੇ ਇਕ ਅਟਲ ਅਜ਼ਾਬ ਨੇ ਉਹਨਾਂ ਨੂੰ ਹਲਾਕ ਕਰ ਸੁੱਟਿਆ।

فَذُوقُواْ عَذَابِي وَنُذُرِ﴿٣٩

39ਸੋ ਤੁਸੀਂ ਮੇਰੇ ਅਜ਼ਾਬ ਤੇ ਮੇਰੇ ਡਰਾਉਣ ਦਾ ਸੁਆਦ ਲਵੋ।

وَلَقَدۡ يَسَّرۡنَا ٱلۡقُرۡءَانَ لِلذِّكۡرِ فَهَلۡ مِن مُّدَّكِرٖ﴿٤٠

40ਬੇਸ਼ੱਕ ਅਸੀਂ .ਕੁਰਆਨ ਨੂੰ ਨਸੀਹਤ ਲਈ ਸੌਖਾ ਬਣਾਇਆ ਹੈ। ਸੋ ਹੈ ਕੋਈ ਨਸੀਹਤ ਲੈਣ ਵਾਲਾ।

وَلَقَدۡ جَآءَ ءَالَ فِرۡعَوۡنَ ٱلنُّذُرُ﴿٤١

41ਬੇਸ਼ੱਕ ਫ਼ਿਰਔਨੀਆਂ ਕੋਲ ਵੀ ਡਰਾਉਣ ਵਾਲੇ (ਮੂਸਾ ਤੇ ਹਾਰੂਨ) ਆਏ।

كَذَّبُواْ بِـَٔايَٰتِنَا كُلِّهَا فَأَخَذۡنَٰهُمۡ أَخۡذَ عَزِيزٖ مُّقۡتَدِرٍ﴿٤٢

42ਪਰ ਉਹਨਾਂ (ਫ਼ਿਰਔਨੀਆਂ) ਨੇ ਸਾਡੀਆਂ ਸਾਰੀਆਂ ਨਿਸ਼ਾਨੀਆਂ ਨੂੰ ਝੁਠਲਾਇਆ। ਫੇਰ ਅਸੀਂ ਉਹਨਾਂ ਨੂੰ ਇਕ ਵੱਡੇ ਜ਼ੋਰਾਵਰ ਵਾਂਗ ਨੱਪ ਲਿਆ।

أَكُفَّارُكُمۡ خَيۡرٞ مِّنۡ أُوْلَٰٓئِكُمۡ أَمۡ لَكُم بَرَآءَةٞ فِي ٱلزُّبُرِ﴿٤٣

43ਹੇ ਅਰਬ ਵਾਲਿਓ! ਕੀ ਤੁਹਾਡੇ ਕਾਫ਼ਿਰ ਤੁਹਾਥੋਂ ਪਹਿਲਾਂ ਦੇ ਕਾਫ਼ਿਰਾਂ ਤੋਂ ਵਧੀਆ ਹਨ ਜਾਂ ਤੁਹਾਡੇ ਲਈ ਪਹਿਲੀਆਂ ਕੀਤਾਬਾਂ ਵਿਚ ਕੋਈ ਮੁਕਤੀ ਲਿਖੀ ਹੋਈ ਹੈ ?

أَمۡ يَقُولُونَ نَحۡنُ جَمِيعٞ مُّنتَصِرٞ﴿٤٤

44ਕੀ ਉਹ (ਮੁਸ਼ਰਿਕ) ਆਖਦੇ ਹਨ ਕਿ ਸਾਡਾ ਜੱਥਾ ਹੀ ਭਾਰੂ ਰਹਿਣ ਵਾਲਾ ਹੈ

سَيُهۡزَمُ ٱلۡجَمۡعُ وَيُوَلُّونَ ٱلدُّبُرَ﴿٤٥

45(ਹੇ ਨਬੀ!) ਛੇਤੀ ਹੀ ਉਹਨਾਂ ਦਾ ਜੱਥਾ ਹਾਰ ਜਾਵੇਗਾ ਅਤੇ ਉਹ ਪਿੱਠ ਫੇਰ ਕੇ ਨੱਸ ਜਾਣਗੇ।

بَلِ ٱلسَّاعَةُ مَوۡعِدُهُمۡ وَٱلسَّاعَةُ أَدۡهَىٰ وَأَمَرُّ﴿٤٦

46ਇਹਨਾਂ ਨਾਲ ਮਿਲਣ ਦਾ ਅਸਲ ਵਾਅਦਾ ਤਾਂ ਕਿਆਮਤ ਹੈ ਅਤੇ ਕਿਆਮਤ ਇਕ ਵੱਡੀ ਬਿਪਤਾ ਦੀ ਘੜ੍ਹੀ ਤੇ ਵਧੇਰੇ ਕੈੜੀ ਘੜੀ ਹੈ।

إِنَّ ٱلۡمُجۡرِمِينَ فِي ضَلَٰلٖ وَسُعُرٖ﴿٤٧

47ਬੇਸ਼ੱਕ ਇਹ ਅਪਰਾਧੀ ਗੁਮਰਾਹੀ ਤੇ ਦਿਵਾਨਗੀ ਵਿਚ ਫਸੇ ਹੋਏ ਹਨ।

يَوۡمَ يُسۡحَبُونَ فِي ٱلنَّارِ عَلَىٰ وُجُوهِهِمۡ ذُوقُواْ مَسَّ سَقَرَ﴿٤٨

48ਜਿਸ ਦਿਨ ਇਹ ਮੂੰਹ ਦੇ ਭਾਰ ਅੱਗ ਵਿਚ ਘਸੀਟੇ ਜਾਣਗੇ [2] ਅਤੇ ਆਖਿਆ ਜਾਵੇਗਾ ਕਿ ਹੁਣ ਤੁਸੀਂ ਨਰਕ ਦੇ ਕਸ਼ਟ ਦਾ ਸੁਆਦ ਵੇਖੋ।

إِنَّا كُلَّ شَيۡءٍ خَلَقۡنَٰهُ بِقَدَرٖ﴿٤٩

49ਬੇਸ਼ੱਕ ਅਸਾਂ ਹਰੇਕ ਚੀਜ਼ ਅਨੁਮਾਨ ਦੇ ਅਨੁਸਾਰ ਹੀ ਸਾਜੀ ਹੈ।

وَمَآ أَمۡرُنَآ إِلَّا وَٰحِدَةٞ كَلَمۡحِۭ بِٱلۡبَصَرِ﴿٥٠

50ਸਾਡਾ ਹੁਕਮ ਤਾਂ ਅੱਖ ਝਮਕਦੇ ਵਾਂਗ ਇਕ ਸ਼ਬਦ ਹੀ ਹੁੰਦਾ ਹੈ (ਕਿ ਹੋ ਜਾ)।

وَلَقَدۡ أَهۡلَكۡنَآ أَشۡيَاعَكُمۡ فَهَلۡ مِن مُّدَّكِرٖ﴿٥١

51(ਹੇ ਅਰਬ ਵਾਲਿਓ!) ਅਸੀਂ (ਪਹਿਲਾਂ ਵੀ) ਤੁਹਾਡੇ ਵਰਗੇ (ਇਨਕਾਰੀਆਂ) ਨੂੰ ਹਲਾਕ ਕਰ ਚੁੱਕੇ ਹਾਂ, ਹੈ ਕੋਈ ਨਸੀਹਤ ਕਬੂਲਣ ਵਾਲਾ ?

وَكُلُّ شَيۡءٖ فَعَلُوهُ فِي ٱلزُّبُرِ﴿٥٢

52ਜੋ ਕੁੱਝ ਉਹਨਾਂ ਨੇ ਕੀਤਾ ਹੈ ਉਹ ਸਭ ਕਿਤਾਬਾਂ (ਭਾਵ ਕਰਮ-ਪਤਰੀਆਂ) ਵਿਚ (ਲਿਖਿਆ ਹੋਇਆ) ਹੈ।

وَكُلُّ صَغِيرٖ وَكَبِيرٖ مُّسۡتَطَرٌ﴿٥٣

53ਨਿਰਸੰਦੇਹ, ਹਰ ਨਿੱਕਾ ਮੋਟਾ ਅਮਲ (ਲੋਹੇ-ਮਹਿਫ਼ੂਜ਼ ਵਿੱਚ) ਲਿਖਿਆ ਹੋਇਆ ਹੈ।

إِنَّ ٱلۡمُتَّقِينَ فِي جَنَّٰتٖ وَنَهَرٖ﴿٥٤

54ਬੇਸ਼ੱਕ ਬੁਰਾਈਆਂ ਤੋਂ ਬਚਣ ਵਾਲੇ ਬਾਗ਼ਾਂ ਤੇ ਨਹਿਰਾਂ ਵਿਚ ਹੋਣਗੇ।

فِي مَقۡعَدِ صِدۡقٍ عِندَ مَلِيكٖ مُّقۡتَدِرِۭ﴿٥٥

55ਸੱਚੀ ਇੱਜ਼ਤ ਦੀ ਥਾਂ ਹਰ ਪ੍ਰਕਾਰ ਦੀ ਸਮਰਥਾ ਰੱਖਣ ਵਾਲੇ ਪਾਤਸ਼ਾਹ ਦੇ ਕੋਲ ਹੈ।

RELATED SURAHS