Ad-Duha

الضحى

The Morning Hours11 ayahsMeccan

بِسْمِ ٱللَّهِ ٱلرَّحْمَٰنِ ٱلرَّحِيمِ

وَٱلضُّحَىٰ﴿١

1ਦਿਨ ਚੜ੍ਹੇ ਹੋਏ ਦੀ ਸਹੁੰ।

وَٱلَّيۡلِ إِذَا سَجَىٰ﴿٢

2ਅਤੇ ਰਾਤ ਦੀ ਜਦੋਂ ਉਹ ਛਾ ਜਾਵੇ।

مَا وَدَّعَكَ رَبُّكَ وَمَا قَلَىٰ﴿٣

3(ਹੇ ਨਬੀ ਸ:!) ਤੁਹਾਡੇ ਰੱਬ ਨੇ ਨਾ ਤਾਂ ਤੁਹਾਨੂੰ (ਇਕੱਲਾ) ਛੱਡਿਆ ਹੈ ਅਤੇ ਨਾ ਹੀ ਉਹ ਤੁਹਾਥੋਂ ਨਾਰਾਜ਼ ਹੈ।

وَلَلۡأٓخِرَةُ خَيۡرٞ لَّكَ مِنَ ٱلۡأُولَىٰ﴿٤

4ਬੇਸ਼ੱਕ ਤੁਹਾਡੇ ਲਈ ਆਖ਼ਿਰਤ, ਦੁਨੀਆਂ ਤੋਂ ਕਿਤੇ ਵਧੀਆ ਹੈ।

وَلَسَوۡفَ يُعۡطِيكَ رَبُّكَ فَتَرۡضَىٰٓ﴿٥

5ਅਤੇ ਛੇਤੀ ਹੀ ਤੁਹਾਡਾ ਰੱਬ ਤੁਹਾਨੂੰ ਇੰਨਾ (ਇਨਾਮ) ਦੇਵੇਗਾ ਕਿ ਤੁਸੀਂ ਖ਼ੁਸ਼ ਹੋ ਜਾਓਗੇ।

أَلَمۡ يَجِدۡكَ يَتِيمٗا فَـَٔاوَىٰ﴿٦

6ਕੀ ਉਸ (ਅੱਲਾਹ) ਨੇ ਤੁਹਾਨੂੰ ਯਤੀਮ ਹੁੰਦੇ ਹੋਏ ਵਧੀਆ ਟਿਕਾਣਾ ਨਹੀਂ ਦਿੱਤਾ।

وَوَجَدَكَ ضَآلّٗا فَهَدَىٰ﴿٧

7ਅਤੇ ਤੁਹਾਨੂੰ ਅਣਜਾਣੀ ਰਾਹ ਤੋਂ ਸਿੱਧੀ ਰਾਹ ਨਹੀਂ ਬਖ਼ਸ਼ੀ।

وَوَجَدَكَ عَآئِلٗا فَأَغۡنَىٰ﴿٨

8ਅਤੇ ਤੁਹਾਨੂੰ ਗ਼ਰੀਬੀ ਤੋਂ ਧਨਵਾਨ ਨਹੀਂ ਬਣਾਇਆ ?

فَأَمَّا ٱلۡيَتِيمَ فَلَا تَقۡهَرۡ﴿٩

9ਸੋ ਤੁਸੀਂ (ਕਿਸੇ ਵੀ) ਯਤੀਮ ਉੱਤੇ ਸਖ਼ਤੀ ਨਾ ਕਰੋ।

وَأَمَّا ٱلسَّآئِلَ فَلَا تَنۡهَرۡ﴿١٠

10ਅਤੇ ਨਾ ਹੀ ਸਵਾਲੀ ਨੂੰ ਝਿੜਕੋ ਹੈ।

وَأَمَّا بِنِعۡمَةِ رَبِّكَ فَحَدِّثۡ﴿١١

11ਸਗੋਂ ਆਪਣੇ ਰੱਬ ਵੱਲੋਂ (ਬਖ਼ਸ਼ੀਆਂ ਗਈਆਂ) ਇਹਨਾਂ ਨਿਅਮਤਾਂ ਦੀ ਚਰਚਾ ਕਰਦੇ ਰਹੋ।

RELATED SURAHS