Al-Qadr

القدر

The Power5 ayahsMeccan

بِسْمِ ٱللَّهِ ٱلرَّحْمَٰنِ ٱلرَّحِيمِ

إِنَّآ أَنزَلۡنَٰهُ فِي لَيۡلَةِ ٱلۡقَدۡرِ﴿١

1ਬੇਸ਼ੱਕ ਅਸੀਂ ਇਸ (.ਕੁਰਆਨ) ਨੂੰ (ਰਮਜ਼ਾਨ ਮਹੀਨੇ ਦੀ) ਇਕ ਭਾਗਾਂ ਵਾਲੀ ਰਾਤ ਵਿਚ ਉਤਾਰਿਆ।[1]

وَمَآ أَدۡرَىٰكَ مَا لَيۡلَةُ ٱلۡقَدۡرِ﴿٢

2ਅਤੇ ਤੁਸੀਂ ਭਲਾ ਕੀ ਜਾਣੋਂ ਕਿ ਉਹ ਭਾਗਾਂ ਵਾਲੀ ਰਾਤ ਕੀ ਹੈ ?

لَيۡلَةُ ٱلۡقَدۡرِ خَيۡرٞ مِّنۡ أَلۡفِ شَهۡرٖ﴿٣

3ਇਹ ਭਾਗਾਂ ਵਾਲੀ ਰਾਤ (ਹਰ ਪੱਖੋਂ) ਹਜ਼ਾਰ ਮਹੀਨਿਆਂ ਤੋਂ ਵਧੀਆ ਹੈ।

تَنَزَّلُ ٱلۡمَلَٰٓئِكَةُ وَٱلرُّوحُ فِيهَا بِإِذۡنِ رَبِّهِم مِّن كُلِّ أَمۡرٖ﴿٤

4ਇਸ ਰਾਤ ਵਿਚ ਫ਼ਰਿਸ਼ਤੇ ਅਤੇ ਰੂਹ (ਜਿਬਰਾਈਲ) ਆਪਣੇ ਰੱਬ ਦੇ ਹੁਕਮ ਨਾਲ ਹਰ ਕੰਮ ਲਈ (ਅਕਾਸ਼ ਤੋਂ ਧਰਤੀ ਉੱਤੇ) ਉੱਤਰਦੇ ਹਨ।

سَلَٰمٌ هِيَ حَتَّىٰ مَطۡلَعِ ٱلۡفَجۡرِ﴿٥

5(ਉਹ ਪੂਰੀ ਰਾਤ) ਪਹੁ ਫੱਟਣ ਤਕ ਸਲਾਮਤੀ ਹੀ ਸਲਾਮਤੀ ਹੈ।

RELATED SURAHS