Al-Bayyinah

البينة

The Clear Proof8 ayahsMedinan

بِسْمِ ٱللَّهِ ٱلرَّحْمَٰنِ ٱلرَّحِيمِ

لَمۡ يَكُنِ ٱلَّذِينَ كَفَرُواْ مِنۡ أَهۡلِ ٱلۡكِتَٰبِ وَٱلۡمُشۡرِكِينَ مُنفَكِّينَ حَتَّىٰ تَأۡتِيَهُمُ ٱلۡبَيِّنَةُ﴿١

1ਅਹਲੇ ਕਿਤਾਬ ਭਾਵ ਯਹੂਦੀ ਤੇ ਈਸਾਈਆਂ ਵਿੱਚੋਂ ਕੁੱਝ ਕਾਫ਼ਿਰ ਤੇ ਮੁਸ਼ਰਿਕ (ਉਦੋਂ ਤਕ ਕੁਫ਼ਰ ਤੋਂ) ਰੁਕਣ ਵਾਲੇ ਨਹੀਂ ਸਨ, ਜਦੋਂ ਤਕ ਕਿ ਉਹਨਾਂ ਕੋਲ (ਰੱਬ ਵੱਲ) ਕੋਈ ਸਪਸ਼ਟ ਦਲੀਲ ਨਾ ਆ ਜਾਵੇ।

رَسُولٞ مِّنَ ٱللَّهِ يَتۡلُواْ صُحُفٗا مُّطَهَّرَةٗ﴿٢

2(ਭਾਵ) ਅੱਲਾਹ ਵੱਲੋਂ ਇਕ ਪੈਗ਼ੰਬਰ ਆਵੇ, ਜਿਹੜਾ ਪਵਿੱਤਰ (.ਕੁਰਆਨ ਦੇ) ਪੰਨੇ ਪੜ੍ਹੇ।

فِيهَا كُتُبٞ قَيِّمَةٞ﴿٣

3ਜਿਸ ਵਿਚ ਠੀਕ ਤੇ ਸੰਤੁਲਿਤ ਆਦੇਸ਼ ਹਨ।

وَمَا تَفَرَّقَ ٱلَّذِينَ أُوتُواْ ٱلۡكِتَٰبَ إِلَّا مِنۢ بَعۡدِ مَا جَآءَتۡهُمُ ٱلۡبَيِّنَةُ﴿٤

4ਅਤੇ ਜਿਨ੍ਹਾਂ ਲੋਕਾਂ ਨੂੰ ਕਿਤਾਬ ਦਿੱਤੀ ਗਈ ਸੀ ਉਹਨਾਂ ਵਿਚ ਮਤਭੇਦ ਉਹਨਾਂ ਕੋਲ ਖੁੱਲ੍ਹੀਆਂ ਦਲੀਲਾਂ ਆਉਣ ਤੋਂ ਮਗਰੋਂ ਹੋਏ।

وَمَآ أُمِرُوٓاْ إِلَّا لِيَعۡبُدُواْ ٱللَّهَ مُخۡلِصِينَ لَهُ ٱلدِّينَ حُنَفَآءَ وَيُقِيمُواْ ٱلصَّلَوٰةَ وَيُؤۡتُواْ ٱلزَّكَوٰةَۚ وَذَٰلِكَ دِينُ ٱلۡقَيِّمَةِ﴿٥

5ਜਦ ਕਿ ਉਹਨਾਂ ਨੂੰ ਇਹੋ ਹੁਕਮ ਦਿੱਤਾ ਗਿਆ ਸੀ ਕਿ ਉਹ ਆਪਣੀ ਬੰਦਗੀ ਨੂੰ ਅੱਲਾਹ ਲਈ ਹੀ ਖ਼ਾਲਿਸ ਕਰਕੇ ਇਕਾਗਰ ਹੋਕੇ ਉਸੇ ਦੀ ਇਬਾਦਤ ਕਰਨ, ਉਹ ਨਮਾਜ਼ ਕਾਇਮ ਕਰਨ ਅਤੇ ਜ਼ਕਾਤ ਅਦਾ ਕਰਨ, ਇਹੋ ਸੱਚਾ ਧਰਮ ਹੈ।

إِنَّ ٱلَّذِينَ كَفَرُواْ مِنۡ أَهۡلِ ٱلۡكِتَٰبِ وَٱلۡمُشۡرِكِينَ فِي نَارِ جَهَنَّمَ خَٰلِدِينَ فِيهَآۚ أُوْلَٰٓئِكَ هُمۡ شَرُّ ٱلۡبَرِيَّةِ﴿٦

6ਬੇਸ਼ੱਕ ਅਹਲੇ ਕਿਤਾਬ (ਤੌਰੈਤ ਅਤੇ ਇੰਜੀਲ ਦੇ ਮੰਣਨ ਵਾਲਿਆਂ) ਵਿੱਚੋਂ ਜਿਹੜੇ ਲੋਕਾਂ ਨੇ ਕੁਫ਼ਰ ਕੀਤਾ ਅਤੇ ਰੱਬ ਦਾ ਸਾਂਝੀ ਬਣਾਉਣ ਵਾਲੇ (ਮੁਸ਼ਰਿਕ) ਨਰਕ ਦੀ ਅੱਗ ਵਿਚ ਸੁੱਟੇ ਜਾਣਗੇ, ਜਿੱਥੇ ਉਹ ਸਦਾ ਲਈ ਰਹਿਣਗੇ। ਉਹੀਓ ਸਭ ਤੋਂ ਭੈੜੀ ਮਖਲੂਕ ਹੈ।[1]

إِنَّ ٱلَّذِينَ ءَامَنُواْ وَعَمِلُواْ ٱلصَّٰلِحَٰتِ أُوْلَٰٓئِكَ هُمۡ خَيۡرُ ٱلۡبَرِيَّةِ﴿٧

7ਪਰ ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ, ਉਹੀਓ (ਸਾਰੀ) ਮਖ਼ਲੂਕ ਵਿੱਚੋਂ ਵਧੀਆ (ਲੋਕ) ਹਨ।

جَزَآؤُهُمۡ عِندَ رَبِّهِمۡ جَنَّٰتُ عَدۡنٖ تَجۡرِي مِن تَحۡتِهَا ٱلۡأَنۡهَٰرُ خَٰلِدِينَ فِيهَآ أَبَدٗاۖ رَّضِيَ ٱللَّهُ عَنۡهُمۡ وَرَضُواْ عَنۡهُۚ ذَٰلِكَ لِمَنۡ خَشِيَ رَبَّهُۥ﴿٨

8ਉਹਨਾਂ ਦੀ ਜਜ਼ਾ (ਵਧੀਆ ਬਦਲਾ) ਉਹਨਾਂ ਦੇ ਰੱਬ ਕੋਲ ਸਦਾ ਰਹਿਣ ਵਾਲੇ ਬਾਗ਼ ਹਨ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ। ਉਹ (ਈਮਾਨ ਵਾਲੇ) ਸਦਾ ਲਈ ਉਸ ਵਿਚ ਰਹਿਣਗੇ, ਅੱਲਾਹ ਉਹਨਾਂ ਤੋਂ ਰਾਜ਼ੀ ਹੈ ਅਤੇ ਉਹ ਅੱਲਾਹ ਤੋਂ ਰਾਜ਼ੀ ਹਨ। ਇਹ (ਬਦਲਾ) ਉਹਨਾਂ ਨੂੰ ਹੀ ਮਿਲਦਾ ਹੈ, ਜਿਹੜੇ ਆਪਣੇ ਰੱਬ ਤੋਂ ਡਰਦੇ ਹੈ।

RELATED SURAHS