Ash-Shams

الشمس

The Sun15 ayahsMeccan

بِسْمِ ٱللَّهِ ٱلرَّحْمَٰنِ ٱلرَّحِيمِ

وَٱلشَّمۡسِ وَضُحَىٰهَا﴿١

1ਸੂਰਜ ਅਤੇ ਉਸ ਦੀ ਧੁੱਪ ਚੜਣ ਦੀ ਸਹੁੰ।

وَٱلۡقَمَرِ إِذَا تَلَىٰهَا﴿٢

2ਅਤੇ ਚੰਨ ਦੀ ਜਦੋਂ ਉਹ ਉਸ (ਸੂਰਜ) ਦੇ ਪਿੱਛੇ ਆਉਂਦਾ ਹੈ।

وَٱلنَّهَارِ إِذَا جَلَّىٰهَا﴿٣

3ਅਤੇ ਦਿਨ ਦੀ ਜਦੋਂ ਉਹ ਸੂਰਜ ਨੂੰ ਸਪਸ਼ਟ ਕਰਦਾ ਹੈ।

وَٱلَّيۡلِ إِذَا يَغۡشَىٰهَا﴿٤

4ਅਤੇ ਰਾਤ ਦੀ ਜਦੋਂ ਉਹ ਉਸ ਨੂੰ ਢੱਕ ਲੈਂਦੀ ਹੈ।

وَٱلسَّمَآءِ وَمَا بَنَىٰهَا﴿٥

5ਅਤੇ ਅਕਾਸ਼ ਦੀ ਅਤੇ ਉਸ ਦੀ, ਜਿਸਨੇ ਉਸ ਨੂੰ ਬਣਾਇਆ।

وَٱلۡأَرۡضِ وَمَا طَحَىٰهَا﴿٦

6ਅਤੇ ਧਰਤੀ ਦੀ ਅਤੇ ਉਸ ਦੀ, ਜਿਸ ਨੇ ਉਸ ਨੂੰ ਵਿਛਾਇਆ।

وَنَفۡسٖ وَمَا سَوَّىٰهَا﴿٧

7ਅਤੇ (ਮਨੁੱਖੀ) ਜਾਨ ਦੀ ਅਤੇ ਉਸ ਦੀ, ਜਿਸ ਨੇ ਉਸ ਨੂੰ ਠੀਕ ਬਣਾਇਆ।

فَأَلۡهَمَهَا فُجُورَهَا وَتَقۡوَىٰهَا﴿٨

8ਫੇਰ ਉਸ ਦੀ, ਜਿਸ ਨੇ ਉਸ ਦੀ ਬੁਰਾਈ ਅਤੇ ਨੇਕੀ ਉਸ ਨੂੰ ਸਮਝਾਈ।

قَدۡ أَفۡلَحَ مَن زَكَّىٰهَا﴿٩

9ਬੇਸ਼ੱਕ ਸਫ਼ਲਤਾ ਉਸੇ ਨੇ ਹੀ ਪ੍ਰਾਪਤ ਕੀਤਾ ਜਿਸ ਨੇ ਆਪਣੇ ਮਨ ਨੂੰ ਪਵਿੱਤਰ ਰੱਖਿਆ।

وَقَدۡ خَابَ مَن دَسَّىٰهَا﴿١٠

10ਅਤੇ ਬੇਸ਼ੱਕ ਉਹ ਨਾ-ਮੁਰਾਦ ਹੋਇਆ ਜਿਸ ਨੇ ਉਸ ਨੂੰ ਅਪਵਿੱਤਰ ਕੀਤਾ।

كَذَّبَتۡ ثَمُودُ بِطَغۡوَىٰهَآ﴿١١

11ਸਮੂਦ ਦੀ ਕੌਮ ਨੇ ਆਪਣੀ ਸਰਕਸ਼ੀ ਕਾਰਨ (ਨਬੀ ਨੂੰ) ਝੁਠਲਾਇਆ।

إِذِ ٱنۢبَعَثَ أَشۡقَىٰهَا﴿١٢

12ਜਦੋਂ ਉਸੇ ਕੌਮ ਦਾ ਸਭ ਤੋਂ ਵੱਡਾ ਅਭਾਗਾ ਵਿਅਕਤੀ (ਊਂਠਣੀ ਨੂੰ ਵੱਡਣ ਲਈ) ਉੱਠਿਆ।

فَقَالَ لَهُمۡ رَسُولُ ٱللَّهِ نَاقَةَ ٱللَّهِ وَسُقۡيَٰهَا﴿١٣

13ਤਾਂ ਉਹਨਾਂ ਨੂੰ ਅੱਲਾਹ ਦੇ ਰਸੂਲ (ਸਾਲੇਹ) ਨੇ ਆਖਿਆ ਕਿ ਅੱਲਾਹ ਦੀ ਊਠਣੀ ਦੀ ਅਤੇ ਉਸ ਦੇ ਪਾਣੀ ਪੀਣ ਦੀ ਰਾਖੀ ਕਰੋ (ਭਾਵ ਵਿਘਣ ਨਾ ਪਾਓ)।

فَكَذَّبُوهُ فَعَقَرُوهَا فَدَمۡدَمَ عَلَيۡهِمۡ رَبُّهُم بِذَنۢبِهِمۡ فَسَوَّىٰهَا﴿١٤

14ਪਰ ਉਹਨਾਂ ਨੇ ਉਸ (ਨਬੀ ਦੀ ਗੱਲ) ਨੂੰ ਝੁਠਲਾਇਆ ਅਤੇ ਊਠਣੀ ਨੂੰ ਮਾਰ ਸੁੱਟਿਆ ਤਾਂ ਉਹਨਾਂ ਦੇ ਰੱਬ ਨੇ ਉਹਨਾਂ ਦੇ ਪਾਪਾਂ ਕਾਰਨ ਉਹਨਾਂ ’ਤੇ ਅਜ਼ਾਬ ਭੇਜ ਕੇ ਉਹਨਾਂ ਸਭ ਦਾ ਸਫ਼ਾਇਆ ਕਰ ਦਿੱਤਾ।

وَلَا يَخَافُ عُقۡبَٰهَا﴿١٥

15ਅਤੇ ਉਹ ਇਸ (ਤਬਾਹੀ) ਦੇ ਅੰਜਾਮ ਤੋਂ ਨਹੀਂ ਡਰਦਾ।

RELATED SURAHS