Al-Balad

البلد

The City20 ayahsMeccan

بِسْمِ ٱللَّهِ ٱلرَّحْمَٰنِ ٱلرَّحِيمِ

لَآ أُقۡسِمُ بِهَٰذَا ٱلۡبَلَدِ﴿١

1ਨਹੀਂ ਮੈਂ ਸਹੁੰ ਖਾਂਦਾ ਹਾਂ ਇਸ ਸ਼ਹਿਰ (ਮੱਕੇ) ਦੀ।

وَأَنتَ حِلُّۢ بِهَٰذَا ٱلۡبَلَدِ﴿٢

2(ਹੇ ਨਬੀ!) ਤੁਸੀਂ ਇਸ ਸ਼ਹਿਰ ਮੱਕੇ ਦੇ ਵਸਨੀਕ ਹੋ।

وَوَالِدٖ وَمَا وَلَدَ﴿٣

3(ਮਨੁੱਖਾਂ ਦੇ) ਪਿਓ (ਆਦਮ) ਅਤੇ ਉਸ ਦੀ ਸੰਤਾਨ ਦੀ ਸਹੁੰ।

لَقَدۡ خَلَقۡنَا ٱلۡإِنسَٰنَ فِي كَبَدٍ﴿٤

4ਬੇਸ਼ਕ ਅਸੀਂ ਮਨੁੱਖ ਨੂੰ ਔਖਿਆਈ ਵਿਚ (ਜੀਵਨ ਬਤੀਤ ਕਰਨ ਲਈ ਹੀ) ਪੈਦਾ ਕੀਤਾ ਹੈ।

أَيَحۡسَبُ أَن لَّن يَقۡدِرَ عَلَيۡهِ أَحَدٞ﴿٥

5ਕੀ ਉਹ ਸਮਝਦਾ ਹੈ ਕਿ ਕੋਈ ਉਸ ’ਤੇ ਕਾਬੂ ਨਹੀਂ ਪਾ ਸਕਦਾ ?

يَقُولُ أَهۡلَكۡتُ مَالٗا لُّبَدًا﴿٦

6ਉਹ ਆਖਦਾ ਹੈ ਕਿ ਮੈਂਨੇ ਢੇਰਾਂ ਦੇ ਢੇਰ ਮਾਲ ਲੁਟਾ ਛੱਡਿਆ ਹੈ।

أَيَحۡسَبُ أَن لَّمۡ يَرَهُۥٓ أَحَدٌ﴿٧

7ਕੀ ਉਹ ਸਮਝਦਾ ਹੈ ਕਿ ਉਸ ਨੂੰ ਕਿਸੇ ਨੇ ਨਹੀਂ ਵੇਖਿਆ।

أَلَمۡ نَجۡعَل لَّهُۥ عَيۡنَيۡنِ﴿٨

8ਕੀ ਅਸੀਂ ਉਸ ਨੂੰ ਦੋ ਅੱਖਾਂ ਨਹੀਂ ਦਿੱਤੀਆਂ ?

وَلِسَانٗا وَشَفَتَيۡنِ﴿٩

9ਅਤੇ ਇਕ ਜੀਭ ਤੇ ਦੋ ਬੁੱਲ ਨਹੀਂ ਦਿੱਤੇ ?

وَهَدَيۡنَٰهُ ٱلنَّجۡدَيۡنِ﴿١٠

10ਕੀ ਉਸ ਨੂੰ ਦੋਵੇਂ ਰਸਤੇ (ਨੇਕੀ ਤੇ ਬੁਰਾਈ ਦੇ) ਨਹੀਂ ਦਰਸਾਏ ?

فَلَا ٱقۡتَحَمَ ٱلۡعَقَبَةَ﴿١١

11ਪਰ ਉਹ (ਨੇਕੀ ਦੀ) ਘਾਟੀ ਵਿੱਚੋਂ ਦੀ ਹੋ ਕੇ ਨਹੀਂ ਲੰਘਿਆ।

وَمَآ أَدۡرَىٰكَ مَا ٱلۡعَقَبَةُ﴿١٢

12ਤੁਸੀਂ ਕੀ ਜਾਣੋਂ ਕਿ ਉਹ ਔਖੀ ਘਾਟੀ ਕੀ ਹੈ ?

فَكُّ رَقَبَةٍ﴿١٣

13ਉਹ ਹੈ ਕਿ ਕਿਸੇ ਮਨੁੱਖ ਨੂੰ ਗ਼ੁਲਾਮੀ ਤੋਂ ਆਜ਼ਾਦ ਕਰਵਾਉਣਾ।[1]

أَوۡ إِطۡعَٰمٞ فِي يَوۡمٖ ذِي مَسۡغَبَةٖ﴿١٤

14ਜਾਂ ਭੁੱਖ ਵਾਲੇ ਦਿਨ ਭੋਜਨ ਕਰਵਾਉਣ।

يَتِيمٗا ذَا مَقۡرَبَةٍ﴿١٥

15ਕਿਸੇ ਰਿਸ਼ਤੇਦਾਰ ਯਤੀਮ ਨੂੰ।

أَوۡ مِسۡكِينٗا ذَا مَتۡرَبَةٖ﴿١٦

16ਜਾਂ ਕਿਸੇ ਮਿੱਟੀ ’ਚ ਰੁਲਦੇ ਮੁਥਾਜ ਨੂੰ (ਭੋਜਨ ਕਰਵਾਉਣਾ)।

ثُمَّ كَانَ مِنَ ٱلَّذِينَ ءَامَنُواْ وَتَوَاصَوۡاْ بِٱلصَّبۡرِ وَتَوَاصَوۡاْ بِٱلۡمَرۡحَمَةِ﴿١٧

17(ਇਹ ਭਲੇ ਕੰਮ ਕਰਨ ਵਾਲਾ) ਉਹਨਾਂ ਲੋਕਾਂ ਨਾਲ ਰਲਿਆ ਹੋਵੇਗਾ, ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਇਕ ਦੂਜੇ ਨੂੰ ਸਬਰ ਕਰਨ ਦੀ ਅਤੇ ਇਕ ਦੂਜੇ ’ਤੇ ਦਿਆ ਕਰਨ ਲਈ ਪ੍ਰੇਰਣਾ ਦਿੱਤੀ।

أُوْلَٰٓئِكَ أَصۡحَٰبُ ٱلۡمَيۡمَنَةِ﴿١٨

18ਇਹ ਲੋਕ ਸੱਜੇ ਹੱਥ (ਪਾਸੇ) ਵਾਲੇ ਹਨ।

وَٱلَّذِينَ كَفَرُواْ بِـَٔايَٰتِنَا هُمۡ أَصۡحَٰبُ ٱلۡمَشۡـَٔمَةِ﴿١٩

19ਜਿਨ੍ਹਾਂ ਨੇ ਸਾਡੀਆਂ ਆਇਤਾਂ (ਆਦੇਸ਼ਾਂ) ਦਾ ਇਨਕਾਰ ਕੀਤਾ ਉਹ ਖੱਬੇ ਹੱਥ ਵਾਲੇ ਹਨ।

عَلَيۡهِمۡ نَارٞ مُّؤۡصَدَةُۢ﴿٢٠

20ਉਹਨਾਂ ਉੱਤੇ ਅੱਗ ਛਾਈ ਹੋਈ ਹੋਵੇਗੀ ।[2]

RELATED SURAHS