التكوير
The Overthrowing • 29 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1ਜਦੋਂ ਸੂਰਜ ਨੂੰ ਵਲੇਟ ਦਿੱਤਾ ਜਾਵੇਗਾ।[1]
2ਜਦੋਂ ਤਾਰੇ ਬੇ-ਨੂਰ ਹੋ ਜਾਣਗੇ।
3ਜਦੋਂ ਪਹਾੜਾਂ ਨੂੰ ਤੋਰਿਆ ਜਾਵੇਗਾ।
4ਜਦੋਂ ਦਸ-ਦਸ ਮਹੀਨਿਆਂ ਦੀਆਂ ਗਭਣ ਊਂਠਣੀਆਂ ਨੂੰ ਐਵੇਂ ਖੁੱਲ੍ਹਾ ਹੀ ਛੱਡ ਦਿੱਤਾ ਜਾਵੇਗਾ।
5ਜਦੋਂ ਜੰਗਲੀ ਜਾਨਵਰਾਂ ਨੂੰ ਇਕੱਤਰਤ ਕੀਤਾ ਜਾਵੇਗਾ।
6ਜਦੋਂ ਸਮੁੰਦਰਾਂ ਨੂੰ ਭੜਕਾ ਦਿੱਤਾ ਜਾਵੇਗਾ।
7ਜਦੋਂ ਰੂਹਾਂ ਨੂੰ (ਸਰੀਰ ਨਾਲ) ਜੋੜ ਦਿੱਤਾ ਜਾਵੇਗਾ।
8ਜਦੋਂ (ਧਰਤੀ ਵਿਚ) ਜਿਊਂਦੀ ਦੱਬੀ ਹੋਈ ਕੁੜੀ ਤੋਂ ਪੁੱਛਿਆ ਜਾਵੇਾਗ । [2]
9ਕਿ ਉਸ ਨੂੰ ਕਿਸ ਦੋਸ਼ ਵਿਚ ਮਾਰਿਆ ਗਿਆ ਸੀ ?
10ਜਦੋਂ ਕਰਮ-ਪੱਤਰ ਖੋਲੇ ਜਾਣਗੇ।
11ਜਦੋਂ ਅਕਾਸ਼ ਦੀ ਖੱਲ (ਪੜਦਾ) ਉਤਾਰ ਦਿੱਤਾ ਜਾਵੇਗਾ।
12ਜਦੋਂ ਨਰਕ (ਅੱਗ ਨਾਲ) ਭੜਕਾਈ ਜਾਵੇਗੀ।
13ਜਦੋਂ ਸਵਰਗ ਨੇੜੇ ਕਰ ਦਿੱਤੀ ਜਾਵੇਗੀ।
14ਉਸ ਸਮੇਂ ਹਰੇਕ ਵਿਅਕਤੀ ਜਾਣ ਲਵੇਗਾ ਕਿ ਉਹ ਕੀ ਲੈਕੇ ਆਇਆ ਹੈ ?
15ਸੋ ਮੈਂ ਸਹੁੰ ਖਾਂਦਾ ਹਾਂ ਪਿਛਾਂਹ ਹਟਣ ਵਾਲੇ।
16ਤੁਰਨ-ਫਿਰਣ ਵਾਲੇ ਤੇ ਲੁਕ ਜਾਣ ਵਾਲੇ ਤਾਰਿਆਂ ਦੀ।
17ਅਤੇ ਰਾਤ ਦੀ ਜਦੋਂ ਉਹ ਚਲੀ ਜਾਂਦੀ ਹੈ।
18ਅਤੇ ਪਹੁ ਦੀ ਜਦੋਂ ਉਹ ਰੋਸ਼ਣ ਹੁੰਦੀ ਹੈ।
19ਬੇਸ਼ੱਕ ਇਹ (.ਕੁਰਆਨ) ਇਕ ਪਤਵੰਤੇ ਸੁਨੇਹਾਂ ਪਹੁੰਚਾਉਣ ਵਾਲੇ (ਜਿਬਰਾਈਲ) ਦਾ (ਰੱਬੀ) ਕਥਣ ਹੈ।
20ਜਿਹੜਾ ਸ਼ਕਤੀਸ਼ਾਲੀ ਅਰਸ਼ ਵਾਲੇ ਭਾਵ ਅੱਲਾਹ ਦੀਆਂ ਨਜ਼ਰਾਂ ਵਿਚ ਉੱਚੇ ਮਰਾਤਬੇ ਵਾਲਾ ਹੈ।
21ਉੱਥੇ (ਅਕਾਸ਼ਾਂ ਵਿਚ) ਉਸ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਉਹ ਵਿਸ਼ਵਾਸ ਪਾਤਰ ਵੀ ਹੈ।
22(ਹੇ ਮੱਕੇ ਵਾਲਿਓ!) ਤੁਹਾਡਾ ਸਾਥੀ (ਮੁਹੰਮਦ ਸ:) ਸੁਦਾਈ ਨਹੀਂ।
23ਇਹ (ਨਬੀ) ਤਾਂ ਇਸ (ਜਿਬਰਾਈਲ) ਨੂੰ (ਮਿਅਰਾਜ ਵੇਲੇ) ਖੁੱਲ੍ਹੇ ਦਿਸਹੱਦੇ ’ਤੇ ਵੇਖ ਚੁੱਕਿਆ ਹੈ।
24ਉਹ (ਜਿਬਰਾਈਲ) ਗ਼ੈਬ (ਪਰੋਖ ਦੀਆਂ ਗੱਲਾਂ) ਨੂੰ ਦੱਸਣ ਵਿਚ ਕੰਜੂਸੀ ਨਹੀਂ ਕਰਦਾ।
25ਇਹ (.ਕੁਰਆਨ) ਕਿਸੇ ਮਰਦੂਦ ਸ਼ੈਤਾਨ ਦੀ ਕਥਣੀ ਨਹੀਂ।
26ਫੇਰ ਤੁਸੀਂ ਕਿਧਰ ਤੁਰੇ ਜਾ ਰਹੇ ਹੋ ?
27ਇਹ (.ਕੁਰਆਨ) ਤਾਂ ਕੁਲ ਜਹਾਨ ਲਈ ਇਕ ਨਸੀਹਤ ਹੈ।[3]
28(ਪਰ ਇਹ ਉਸ ਲਈ ਹੈ) ਜਿਹੜਾ ਤੁਹਾਡੇ ’ਚੋਂ ਸਿੱਧੇ ਰਾਹ ਤੁਰਨਾ ਚਾਹੁੰਦਾ ਹੈ।
29ਅਤੇ ਕੁਲ ਜਹਾਨ ਦੇ ਪਾਲਣਹਾਰ ਦੇ ਚਾਹਨ ਤੋਂ ਬਿਨਾਂ ਤੁਸੀਂ ਕੁਝ ਨਹੀਂ ਕਰ ਸਕਦੇ।