الانفطار
The Cleaving • 19 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1ਜਦੋਂ ਅਕਾਸ਼ ਫੱਟ ਜਾਵੇਗਾ।
2ਜਦੋਂ ਤਾਰੇ ਖਿਲਰ ਜਾਣਗੇ।
3ਜਦੋਂ ਸਮੁੰਦਰਾਂ ਨੂੰ ਪਾਟ ਦਿੱਤਾ ਜਾਵੇਗਾ।
4ਜਦੋਂ ਕਬਰਾਂ ਨੂੰ ਉਖਾੜ (ਭਾਵ ਖੋਲ) ਦਿੱਤਾ ਜਾਵੇਗਾ।
5ਉਸ ਵੇਲੇ ਹਰੇਕ ਵਿਅਕਤੀ ਨੂੰ ਉਸ ਦੇ ਅਗਲੇ ਪਿਛਲੇ ਸਾਰੇ ਕੀਤੇ ਕੰਮਾਂ ਦਾ ਪਤਾ ਲੱਗ ਜਾਵੇਗਾ।
6ਹੇ ਮਨੁੱਖ! ਤੈਨੂੰ ਕਿਹੜੀ ਗੱਲ ਨੇ ਆਪਣੇ ਮਿਹਰਾਂ ਕਰਨ ਵਾਲੇ ਰੱਬ ਬਾਰੇ ਧੋਖੇ ਵਿਚ ਪਾਇਆ ਹੋਇਆ ਹੈ ?
7ਜਿਸ ਨੇ ਤੈਨੂੰ ਪੈਦਾ ਕੀਤਾ, ਫੇਰ ਤੈਨੂੰ ਸਵਾਂਰਿਆ ਅਤੇ ਤੇਰਾ ਸੰਤੁਲਣ ਰੱਖਿਆ।
8ਉਸ (ਰੱਬ) ਨੇ ਤੈਨੂੰ ਜਿਹੜਾ ਵੀ ਰੂਪ ਦੇਣਾ ਚਾਹਿਆ ਉਸੇ ਵਿਚ ਜੋੜ ਦਿੱਤਾ।
9(ਇਹ ਗੱਲ) ਉੱਕਾ ਹੀ ਨਹੀਂ ਸਗੋਂ ਤੁਸੀਂ ਲੋਕ ਬਦਲੇ ਵਾਲੇ ਦਿਨ (ਕਿਆਮਤ) ਨੂੰ ਝੁਠਲਾਉਂਦੇ ਹੋ।
10ਜਦ ਕਿ ਤੁਹਾਡੇ ਉੱਤੇ ਨਿਗਰਾਨੀ ਲਈ (ਫ਼ਰਿਸ਼ਤੇ) ਨਿਯਤ ਕੀਤੇ ਹੋਏ ਹਨ।
11(ਉਹ) ਪਤਵੰਤੇ ਲਿਖਾਰੀ ਹਨ।[1]
12ਉਹ ਜਾਣਦੇ ਹਨ, ਜੋ ਵੀ ਤੁਸੀਂ ਕਰਦੇ ਹੋ।
13ਬੇਸ਼ੱਕ ਨੇਕ ਲੋਕ (ਸਵਰਗਾਂ ਵਿਚ) ਆਨੰਦ ਮਾਣਨਗੇ।
14ਅਤੇ ਭੈੜੇ ਲੋਕ ਜ਼ਰੂਰ ਹੀ ਨਰਕ ਵਿਚ ਹੋਣਗੇ।
15ਇਹ ਲੋਕ ਬਦਲੇ ਵਾਲੇ ਦਿਨ ਇਸ (ਨਰਕ) ਵਿਚ ਦਾਖ਼ਿਲ ਹੋਣਗੇ।
16ਅਤੇ ਇਹ ਲੋਕ ਇਸ (ਨਰਕ) ਤੋਂ ਬੱਚ ਨਹੀਂ ਸਕਣਗੇ।
17ਤੁਸੀਂ ਕੀ ਜਾਣੋਂ ਕਿ ਬਦਲੇ ਦਾ ਦਿਨ ਕੀ ਹੈ ?
18ਤੁਸੀਂ ਉੱਕਾ ਹੀ ਨਹੀਂ ਜਾਣਦੇ ਕਿ ਬਦਲੇ ਵਾਲਾ ਦਿਨ ਕਿਹੋ ਜਿਹਾ ਹੈ ?
19ਉਸ ਦਿਹਾੜੇ ਕੋਈ ਵੀ ਵਿਅਕਤੀ ਕਿਸੇ ਲਈ ਕੁੱਝ ਵੀ ਕਰਨ ਦਾ ਅਧਿਕਾਰ ਨਹੀਂ ਰੱਖੇਗਾ ਅਤੇ ਉਸ ਦਿਨ ਹੁਕਮ ਕੇਵਲ ਅੱਲਾਹ ਦਾ ਹੀ ਹੋਵੇਗਾ।