Al-Mutaffifin

المطففين

The Defrauders36 ayahsMeccan

بِسْمِ ٱللَّهِ ٱلرَّحْمَٰنِ ٱلرَّحِيمِ

وَيۡلٞ لِّلۡمُطَفِّفِينَ﴿١

1ਡੰਡੀ ਮਾਰਨ (ਭਾਵ ਬੇ-ਇਨਸਾਫ਼ੀ ਕਰਨ) ਵਾਲਿਆਂ ਲਈ (ਆਖ਼ਿਰਤ ਵਿਚ) ਤਬਾਹੀ ਹੈ।

ٱلَّذِينَ إِذَا ٱكۡتَالُواْ عَلَى ٱلنَّاسِ يَسۡتَوۡفُونَ﴿٢

2ਉਹ ਜਦੋਂ ਲੋਕਾਂ ਤੋਂ ਲੈਂਦੇ ਹਨ ਤਾਂ ਪੂਰਾ ਮਿਣ ਕੇ ਲੈਂਦੇ ਹਨ।

وَإِذَا كَالُوهُمۡ أَو وَّزَنُوهُمۡ يُخۡسِرُونَ﴿٣

3ਜਦੋਂ ਉਹ ਮਿਣ ਕੇ (ਜਾਂ ਤੌਲ ਕੇ) ਦਿੰਦੇ ਹਨ ਤਾਂ ਘੱਟ ਦਿੰਦੇ ਹਨ।

أَلَا يَظُنُّ أُوْلَٰٓئِكَ أَنَّهُم مَّبۡعُوثُونَ﴿٤

4ਕੀ ਇਹਨਾਂ ਲੋਕਾਂ ਨੂੰ ਵਿਸ਼ਵਾਸ ਨਹੀਂ ਕਿ ਜ਼ਰੂਰ ਹੀ ਉਹ (ਕਬਰਾਂ ਵਿੱਚੋਂ) ਕੱਢੇ ਜਾਣਗੇ।

لِيَوۡمٍ عَظِيمٖ﴿٥

5ਇਕ ਵੱਡੇ ਦਿਹਾੜੇ (ਕਿਆਮਤ) ਲਈ (ਵਿਸ਼ਵਾਸ ਨਹੀਂ ਕਰਦੇ)।

يَوۡمَ يَقُومُ ٱلنَّاسُ لِرَبِّ ٱلۡعَٰلَمِينَ﴿٦

6ਜਿਸ ਦਿਨ ਸਾਰੇ ਲੋਕ ਕੁੱਲ ਜਹਾਨਾਂ ਦੇ ਪਾਲਣਹਾਰ ਦੇ ਅੱਗੇ ਖੜੇ ਹੋਣਗੇ।

كَلَّآ إِنَّ كِتَٰبَ ٱلۡفُجَّارِ لَفِي سِجِّينٖ﴿٧

7ਉੱਕਾ ਨਹੀਂ (ਹੋ ਸਕਦਾ ਕਿ ਰੱਬ ਤੁਹਾਡੇ ਕੀਤੇ ਕਰਮਾਂ ਨੂੰ ਨਾ ਜਾਣੇ) ਬੇਸ਼ੱਕ ਭੈੜੇ ਕਰਮਾਂ ਵਾਲਿਆਂ ਦੇ ਕਰਮ-ਪੱਤਰ ਸਿੱਜੀਨ ਵਿਚ ਹਨ।

وَمَآ أَدۡرَىٰكَ مَا سِجِّينٞ﴿٨

8ਅਤੇ ਤੁਸੀਂ ਕੀ ਜਾਣੋਂ ਕਿ ਸਿੱਜੀਨ ਕੀ ਹੈ।

كِتَٰبٞ مَّرۡقُومٞ﴿٩

9ਇਹ ਇਕ ਲਿਖੀ ਹੋਈ ਕਿਤਾਬ ਹੈ (ਜਿਸ ਵਿੱਚੋਂ ਭੈੜੇ ਲੋਕਾਂ ਦੀ ਕਰਮ-ਪੱਤਰੀ) ਹੈ।

وَيۡلٞ يَوۡمَئِذٖ لِّلۡمُكَذِّبِينَ﴿١٠

10ਤਬਾਹੀ ਹੈ ਉਸ ਦਿਹਾੜੇ ਝੁਠਲਾਉਣ ਵਾਲਿਆਂ ਲਈ।

ٱلَّذِينَ يُكَذِّبُونَ بِيَوۡمِ ٱلدِّينِ﴿١١

11(ਉਹਨਾਂ ਲੋਕਾਂ) ਲਈ ਜਿਹੜੇ ਬਦਲੇ ਵਾਲੇ ਦਿਨ (ਕਿਆਮਤ) ਨੂੰ ਝੁਲਾਉਂਦੇ ਹਨ।

وَمَا يُكَذِّبُ بِهِۦٓ إِلَّا كُلُّ مُعۡتَدٍ أَثِيمٍ﴿١٢

12ਅਤੇ ਇਸ (ਦਿਹਾੜੇ) ਨੂੰ ਕੇਵਲ ਹੱਦੋਂ ਟੱਪਿਆ ਪਾਪੀ ਹੀ ਝੁਠਲਾਉਂਦਾ ਹੈ।

إِذَا تُتۡلَىٰ عَلَيۡهِ ءَايَٰتُنَا قَالَ أَسَٰطِيرُ ٱلۡأَوَّلِينَ﴿١٣

13ਜਦੋਂ ਉਸ ਨੂੰ ਸਾਡੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਆਖਦਾ ਹੈ ਕਿ ਇਹ ਤਾਂ ਪਹਿਲੇ ਲੋਕਾਂ ਦੀਆਂ ਕਹਾਣੀਆਂ ਹਨ।

كَلَّاۖ بَلۡۜ رَانَ عَلَىٰ قُلُوبِهِم مَّا كَانُواْ يَكۡسِبُونَ﴿١٤

14ਗੱਲ ਇਹ ਨਹੀਂ (ਅਸਲ ਵਿਚ) ਉਹਨਾਂ ਦੇ ਦਿਲਾਂ ਉੱਤੇ ਉਹਨਾਂ ਦੇ (ਭੈੜੇ) ਕਰਮਾਂ ਨੇ ਜਰ ਲਾ ਦਿੱਤਾ ਹੈ। [1]

كَلَّآ إِنَّهُمۡ عَن رَّبِّهِمۡ يَوۡمَئِذٖ لَّمَحۡجُوبُونَ﴿١٥

15ਉੱਕਾ ਹੀ ਨਹੀਂ! ਬੇਸ਼ੱਕ ਉਸ ਦਿਨ ਉਹ (ਇਨਕਾਰੀ) ਆਪਣੇ ਰੱਬ (ਦੇ ਦਰਸ਼ਨਾਂ) ਤੋਂ ਵਾਂਝੇ ਰੱਖੇ ਜਾਣਗੇ।

ثُمَّ إِنَّهُمۡ لَصَالُواْ ٱلۡجَحِيمِ﴿١٦

16ਫੇਰ ਉਹ ਜ਼ਰੂਰ ਹੀ ਨਰਕ ਵਿਚ ਜਾਣਗੇ।

ثُمَّ يُقَالُ هَٰذَا ٱلَّذِي كُنتُم بِهِۦ تُكَذِّبُونَ﴿١٧

17ਫੇਰ ਉਹਨਾਂ ਨੂੰ ਕਿਹਾ ਜਾਵੇਗਾ ਕਿ ਇਹ ਉਹ ਚੀਜ਼ ਹੈ ਜਿਸ ਨੂੰ ਤੁਸੀਂ ਝੁਠਲਾਇਆ ਕਰਦੇ ਸੀ।

كَلَّآ إِنَّ كِتَٰبَ ٱلۡأَبۡرَارِ لَفِي عِلِّيِّينَ﴿١٨

18ਉੱਕਾ ਨਹੀਂ, ਬੇਸ਼ੱਕ ਨੇਕ ਲੋਕਾਂ ਦੀ ਕਰਮ-ਪੱਤਰੀ ਇੱਲੀਨ ਵਿਚ ਹੈ।

وَمَآ أَدۡرَىٰكَ مَا عِلِّيُّونَ﴿١٩

19ਅਤੇ ਤੁਸੀਂ ਕੀ ਜਾਣੋਂ ਕਿ ਉਹ (ਇੱਲੀਨ) ਕੀ ਹੈ ?

كِتَٰبٞ مَّرۡقُومٞ﴿٢٠

20(ਉਹ) ਇਕ ਲਿਖੀ ਹੋਈ ਕਿਤਾਬ ਹੈ (ਜਿਸ ਵਿਚ ਨੇਕ ਲੋਕਾਂ ਦੀਆਂ ਕਰਮ-ਪੱਤਰੀਆਂ ਹਨ)।

يَشۡهَدُهُ ٱلۡمُقَرَّبُونَ﴿٢١

21ਜਿਸ ਦੇ ਕੋਲ (ਰੱਬ ਦੇ) ਨਿਕਟਵਰਤੀ ਫ਼ਰਿਸ਼ਤੇ ਹਾਜ਼ਰ ਰਹਿੰਦੇ ਹਨ।

إِنَّ ٱلۡأَبۡرَارَ لَفِي نَعِيمٍ﴿٢٢

22ਬੇਸ਼ੱਕ ਨੇਕ ਲੋਕ ਜ਼ਰੂਰ ਹੀ ਵੱਡੀਆਂ ਨਿਅਮਤਾਂ ਵਿਚ (ਆਨੰਦ ਮਾਣਦੇ) ਹੋਣਗੇ।

عَلَى ٱلۡأَرَآئِكِ يَنظُرُونَ﴿٢٣

23ਉੱਚੇ ਸਿੰਘਾਸਣਾਂ ’ਤੇ (ਬੈਠੇ) ਵੇਖ ਰਹੇ ਹੋਣਗੇ।

تَعۡرِفُ فِي وُجُوهِهِمۡ نَضۡرَةَ ٱلنَّعِيمِ﴿٢٤

24ਉਹਨਾਂ ਦੇ ਚਿਹਰਿਆਂ ’ਤੇ ਤੁਸੀਂ ਨਿਅਮਤਾਂ ਤੋਂ ਮਿਲੀ ਖ਼ੁਸ਼ਹਾਲੀ ਵੇਖੋਗੇ।

يُسۡقَوۡنَ مِن رَّحِيقٖ مَّخۡتُومٍ﴿٢٥

25ਉਹਨਾਂ ਨੂੰ ਵਧੀਆ ਸੀਲਬੰਦ ਸ਼ਰਾਬ ਪਿਆਈ ਜਾਵੇਗੀ।

خِتَٰمُهُۥ مِسۡكٞۚ وَفِي ذَٰلِكَ فَلۡيَتَنَافَسِ ٱلۡمُتَنَٰفِسُونَ﴿٢٦

26ਜਿਸ ਉੱਤੇ ਕਸਤੂਰੀ ਦੀ ਮੋਹਰ ਲੱਗੀ ਹੋਵੇਗੀ। ਸੋ ਸ਼ਰਾਬ ਪੀਣ ਦਾ ਸ਼ੋਕ ਰੱਖਣ ਵਾਲਿਆਂ ਨੂੰ ਉਸ ਦੀ ਇੱਛਾ ਰੱਖਣੀ ਚਾਹੀਦੀ ਹੈ।

وَمِزَاجُهُۥ مِن تَسۡنِيمٍ﴿٢٧

27ਉਸ (ਸ਼ਰਾਬ) ਵਿਚ ‘ਤਸਨੀਮ’ ਦੀ ਮਿਲਾਵਟ ਹੋਵੇਗੀ।

عَيۡنٗا يَشۡرَبُ بِهَا ٱلۡمُقَرَّبُونَ﴿٢٨

28ਭਾਵ ਉਹ (ਤਸਨੀਮ) ਇਕ ਚਸ਼ਮਾਂ ਹੈ ਜਿਸ ਨੂੰ (ਅੱਲਾਹ) ਦੇ ਨਿਕਟਵਰਤੀ ਪੀਣਗੇ।

إِنَّ ٱلَّذِينَ أَجۡرَمُواْ كَانُواْ مِنَ ٱلَّذِينَ ءَامَنُواْ يَضۡحَكُونَ﴿٢٩

29ਬੇਸ਼ੱਕ ਅਪਰਾਧੀ ਮੋਮਿਨਾਂ ਉੱਤੇ (ਸੰਸਾਰ ਵਿਚ) ਹੱਸਦੇ ਸੀ।

وَإِذَا مَرُّواْ بِهِمۡ يَتَغَامَزُونَ﴿٣٠

30ਅਤੇ ਜਦੋਂ ਉਹ (ਮੁਸਲਮਾਨਾਂ) ਦੇ ਨੇੜੇ ਤੋਂ ਲੰਘਦੇ ਤਾਂ ਅੱਖਾਂ-ਅੱਖਾਂ ਵਿਚ ਇਸ਼ਾਰੇ (ਮਖੌਲ) ਕਰਦੇ ਸਨ।

وَإِذَا ٱنقَلَبُوٓاْ إِلَىٰٓ أَهۡلِهِمُ ٱنقَلَبُواْ فَكِهِينَ﴿٣١

31ਅਤੇ ਜਦੋਂ ਉਹ ਆਪਣੇ ਪਰਿਵਾਰ (ਸਾਥੀਆਂ) ਵੱਲ ਪਰਤਦੇ ਤਾਂ ਦਿਲ ਪਰਚਾਵਾ ਕਰਦੇ ਹੋਏ ਪਰਤਦੇ ਸਨ।

وَإِذَا رَأَوۡهُمۡ قَالُوٓاْ إِنَّ هَٰٓؤُلَآءِ لَضَآلُّونَ﴿٣٢

32ਅਤੇ ਜਦੋਂ ਉਹ (ਇਨਕਾਰੀ) ਇਹਨਾਂ (ਮੁਸਲਮਾਨਾਂ) ਨੂੰ ਵੇਖਦੇ ਤਾਂ ਆਖਦੇ ਕਿ ਇਹ ਕੁਰਾਹੇ ਪਏ ਹੋਏ ਲੋਕ ਹਨ।

وَمَآ أُرۡسِلُواْ عَلَيۡهِمۡ حَٰفِظِينَ﴿٣٣

33ਹਾਲਾਂ ਕਿ ਉਹ (ਕਾਫ਼ਿਰ) ਉਹਨਾਂ ਉੱਤੇ ਨਿਗਰਾਨ ਬਣਾ ਕੇ ਨਹੀਂ ਭੇਜੇ ਗਏ ਸਨ।

فَٱلۡيَوۡمَ ٱلَّذِينَ ءَامَنُواْ مِنَ ٱلۡكُفَّارِ يَضۡحَكُونَ﴿٣٤

34ਸੋ ਅੱਜ (ਕਿਆਮਤ ਦਿਹਾੜੇ) ਈਮਾਨ ਵਾਲੇ ਕਾਫ਼ਿਰਾਂ ਉੱਤੇ ਹੱਸ ਰਹੇ ਹੋਣਗੇ।

عَلَى ٱلۡأَرَآئِكِ يَنظُرُونَ﴿٣٥

35ਸੰਘਾਸਣਾਂ ਉੱਤੇ ਬੈਠੇ ਉਹਨਾਂ ਨੂੰ ਵੇਖ ਰਹੇ ਹੋਣਗੇ।

هَلۡ ثُوِّبَ ٱلۡكُفَّارُ مَا كَانُواْ يَفۡعَلُونَ﴿٣٦

36(ਅਤੇ ਆਖਣਗੇ) ਕੀ ਇਨਕਾਰੀਆਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਬਦਲਾ ਮਿਲ ਗਿਆ ਜੋ ਉਹ (ਸੰਸਾਰ ਵਿਚ) ਕਰਦੇ ਸੀ ?

RELATED SURAHS