Al-Inshiqaq

الانشقاق

The Splitting Open25 ayahsMeccan

بِسْمِ ٱللَّهِ ٱلرَّحْمَٰنِ ٱلرَّحِيمِ

إِذَا ٱلسَّمَآءُ ٱنشَقَّتۡ﴿١

1ਜਦੋਂ ਅਕਾਸ਼ ਫੱਟ ਜਾਵੇਗਾ।

وَأَذِنَتۡ لِرَبِّهَا وَحُقَّتۡ﴿٢

2ਅਤੇ ਉਹ ਆਪਣੇ ਰੱਬ ਦੇ ਹੁਕਮਾਂ ਦੀ ਪਾਲਣਾ ਕਰੇਗਾ ਅਤੇ ਇਹੋ ਉਸ ਲਈ ਹੱਕ ਬਣਦਾ ਹੈ।

وَإِذَا ٱلۡأَرۡضُ مُدَّتۡ﴿٣

3ਜਦੋਂ ਧਰਤੀ ਫੈਲਾਈ ਜਾਵੇਗੀ।

وَأَلۡقَتۡ مَا فِيهَا وَتَخَلَّتۡ﴿٤

4ਅਤੇ ਉਸ ਦੇ ਅੰਦਰ ਜੋ ਵੀ ਹੈ ਉਹ ਉਸ ਨੂੰ ਬਾਹਰ ਸੁੱਟ ਦੇਵੇਗੀ ਅਤੇ ਖਾਲੀ ਹੋ ਜਾਵੇਗੀ।

وَأَذِنَتۡ لِرَبِّهَا وَحُقَّتۡ﴿٥

5ਅਤੇ (ਇੰਜ) ਉਹ ਆਪਣੇ ਰੱਬ ਦੇ ਹੁਕਮਾਂ ਦੀ ਪਾਲਣਾ ਕਰੇਗੀ ਅਤੇ ਉਸ ਦਾ ਹੱਕ ਵੀ ਇਹੋ ਹੈ।

يَٰٓأَيُّهَا ٱلۡإِنسَٰنُ إِنَّكَ كَادِحٌ إِلَىٰ رَبِّكَ كَدۡحٗا فَمُلَٰقِيهِ﴿٦

6(ਹੇ ਮਨੁੱਖ! ਤੂੰ ਆਪਣੇ ਰੱਬ ਵੱਲ (ਜਾਣ ਲਈ) ਕਰੜੀ ਮਿਹਨਤ ਕਰ ਰਿਹਾ ਹੈ, ਅੰਤ ਤੂੰ ਉਸ ਨੂੰ ਮਿਲਣ ਵਾਲਾ ਹੈ।

فَأَمَّا مَنۡ أُوتِيَ كِتَٰبَهُۥ بِيَمِينِهِۦ﴿٧

7ਬਸ ਜਿਸ ਦੀ ਕਰਮ-ਪੱਤਰੀ ਉਸ ਦੇ ਸੱਜੇ ਹੱਥ ਵਿਚ ਦਿੱਤੀ ਜਾਵੇਗੀ।

فَسَوۡفَ يُحَاسَبُ حِسَابٗا يَسِيرٗا﴿٨

8ਤਾਂ ਛੇਤੀ ਹੀ ਉਸ ਤੋਂ ਸੌਖਾ ਹਿਸਾਬ ਲਿਆ ਜਾਵੇਗਾ।

وَيَنقَلِبُ إِلَىٰٓ أَهۡلِهِۦ مَسۡرُورٗا﴿٩

9ਉਹ ਆਪਣੇ ਆਪਣੇ ਜਹਿ (ਨੇਕ ਲੋਕਾਂ) ਵੱਲ ਖ਼ੁਸ਼ੀ ਖ਼ੁਸ਼ੀ ਜਾਵੇਗਾ।

وَأَمَّا مَنۡ أُوتِيَ كِتَٰبَهُۥ وَرَآءَ ظَهۡرِهِۦ﴿١٠

10ਅਤੇ ਜਿਸ ਦੀ ਕਰਮ-ਪੱਤਰੀ ਉਸ ਦੀ ਪਿੱਠ ਪਿੱਛਿਓ ਫੜਾਈ ਜਾਵੇਗਾ।

فَسَوۡفَ يَدۡعُواْ ثُبُورٗا﴿١١

11ਤਾਂ ਉਹ ਜ਼ਰੂਰ ਹੀ ਬਰਬਾਦੀ ਨੂੰ ਸੱਦੇਗਾ।

وَيَصۡلَىٰ سَعِيرًا﴿١٢

12ਅਤੇ ਉਹ ਭੜਕਦੀ ਹੋਈ ਅਗੱ ਵਿਚ ਸੁੱਟਿਆ ਜਾਵੇਗਾ।

إِنَّهُۥ كَانَ فِيٓ أَهۡلِهِۦ مَسۡرُورًا﴿١٣

13ਬੇਸ਼ੱਕ ਉਹ (ਸੰਸਾਰ ਵਿਚ) ਆਪਣੇ ਪਰਿਵਾਰ (ਆਪਣੇ ਜਿਿਹਆਂ) ਵਿਚ ਬਹੁਤ ਖ਼ੁਸ਼ ਸੀ।

إِنَّهُۥ ظَنَّ أَن لَّن يَحُورَ﴿١٤

14ਬੇਸ਼ੱਕ ਉਹ ਸਮਝਦਾ ਸੀ ਕਿ ਉਹ ਕਦੇ ਵੀ (ਅੱਲਾਹ ਵੱਲ) ਮੁੜਕੇ ਨਹੀਂ ਜਾਵੇਗਾ।

بَلَىٰٓۚ إِنَّ رَبَّهُۥ كَانَ بِهِۦ بَصِيرٗا﴿١٥

15ਕਿਉਂ ਨਹੀਂ (ਜਾਵੇਗਾ), ਉਸ ਦਾ ਰੱਬ ਉਸ ਨੂੰ ਵੇਖ ਰਿਹਾ ਸੀ।

فَلَآ أُقۡسِمُ بِٱلشَّفَقِ﴿١٦

16ਸੋ ਮੈਂ ਸਹੁੰ ਖਾਂਦਾ ਹਾਂ ਸੰਝ ਵੇਲੇ ਦੀ ਲਾਲੀ ਦੀ।

وَٱلَّيۡلِ وَمَا وَسَقَ﴿١٧

17ਅਤੇ ਰਾਤ ਦੀ ਅਤੇ ਉਸ ਦੀ ਜੋ ਕੁੱਝ ਉਹ ਸਮੇਟ ਲੈਂਦੀ ਹੈ।

وَٱلۡقَمَرِ إِذَا ٱتَّسَقَ﴿١٨

18ਅਤੇ ਚੰਨ ਦੀ ਜਦੋਂ ਉਹ ਪੂਰਾ ਹੁੰਦਾ ਹੈ।

لَتَرۡكَبُنَّ طَبَقًا عَن طَبَقٖ﴿١٩

19ਤੁਸੀਂ (ਲੋਕ) ਜ਼ਰੂਰ ਹੀ ਇਕ ਹਾਲਤ ਤੋਂ ਦੂਜੀ ਹਾਲਤ ਵੱਲ ਦਰਜਾ-ਬ-ਦਰਜਾ ਪਹੁੰਚ ਰਹੇ ਹੋ।

فَمَا لَهُمۡ لَا يُؤۡمِنُونَ﴿٢٠

20ਫੇਰ ਇਹਨਾਂ (ਇਨਕਾਰੀਆਂ) ਨੂੰ ਕੀ ਹੋ ਗਿਆ ਕਿ ਉਹ ਈਮਾਨ ਨਹੀਂ ਲਿਆਏ ?

وَإِذَا قُرِئَ عَلَيۡهِمُ ٱلۡقُرۡءَانُ لَا يَسۡجُدُونَۤ۩﴿٢١

21ਅਤੇ ਜਦੋਂ ਉਹਨਾਂ ਅੱਗੇ .ਕੁਰਆਨ ਪੜ੍ਹਿਆ ਜਾਂਦਾ ਹੈ ਤਾਂ ਉਹ ਸਿਜਦਾ ਨਹੀਂ ਕਰਦੇ।

بَلِ ٱلَّذِينَ كَفَرُواْ يُكَذِّبُونَ﴿٢٢

22ਸਗੋਂ ਕਾਫ਼ਿਰ ਤਾਂ (.ਕੁਰਆਨ ਨੂੰ) ਝੁਠਲਾਉਂਦੇ ਹਨ। [1]

وَٱللَّهُ أَعۡلَمُ بِمَا يُوعُونَ﴿٢٣

23ਅਤੇ ਜੋ ਕੁੱਝ ਵੀ ਉਹ (ਆਪਣੇ ਦਿਲਾਂ ਵਿਚ) ਸੁਰੱਖਿਅਤ ਰੱਖਦੇ ਹਨ ਅੱਲਾਹ ਉਹਨਾਂ (ਗੱਲਾਂ) ਨੂੰ ਭਲੀ-ਭਾਂਤ ਜਾਣਦਾ ਹੈ।

فَبَشِّرۡهُم بِعَذَابٍ أَلِيمٍ﴿٢٤

24ਤੁਸੀਂ (ਹੇ ਮੁਹੰਮਦ ਸ:!) ਉਹਨਾਂ ਨੂੰ ਦੁਖਦਾਈ ਅਜ਼ਾਬ ਦੀ ਖ਼ੁਸ਼ਖ਼ਬਰੀ ਸੁਣਾ ਦਿਓ।

إِلَّا ٱلَّذِينَ ءَامَنُواْ وَعَمِلُواْ ٱلصَّٰلِحَٰتِ لَهُمۡ أَجۡرٌ غَيۡرُ مَمۡنُونِۭ﴿٢٥

25ਪਰ ਜਿਹੜੇ ਲੋਕ ਅੱਲਾਹ ਅਤੇ ਰਸੂਲ ਉੱਤੇ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕਰਮ ਵੀ ਕੀਤੇ, ਉਹਨਾਂ ਲਈ ਨਾ ਮੁੱਕਣ ਵਾਲਾ ਅਜਰ (ਬਦਲਾ) ਹੈ।

RELATED SURAHS