Al-Buruj

البروج

The Great Stars22 ayahsMeccan

بِسْمِ ٱللَّهِ ٱلرَّحْمَٰنِ ٱلرَّحِيمِ

وَٱلسَّمَآءِ ذَاتِ ٱلۡبُرُوجِ﴿١

1ਬੁਰਜਾਂ ਵਾਲੇ ਅਕਾਸ਼ ਦੀ ਸਹੁੰ। [1]

وَٱلۡيَوۡمِ ٱلۡمَوۡعُودِ﴿٢

2ਅਤੇ ਉਸ ਦਿਨ ਦੀ ਸੰਹੁ ਜਿਸ (ਦੇ ਆਉਣ) ਦਾ ਵਚਨ ਦਿੱਤਾ ਹੋਇਆ ਹੈ।

وَشَاهِدٖ وَمَشۡهُودٖ﴿٣

3(ਕਿਆਮਤ ਦਿਹਾੜੇ ਰੱਬ ਦੇ ਹਜ਼ੂਰ) ਹਾਜ਼ਰ ਹੋਣ ਵਾਲੀ (ਕਿਆਮਤ) ਅਤੇ ਹਾਜ਼ਰ ਕੀਤੇ ਗਏ (ਪ੍ਰਾਣੀਆਂ) ਦੀ ਸਹੁੰ।

قُتِلَ أَصۡحَٰبُ ٱلۡأُخۡدُودِ﴿٤

4ਖ਼ੰਦਕਾਂ (ਖਾਈ) ਵਾਲੇ ਤਬਾਹ ਹੋ ਗਏ।[2]

ٱلنَّارِ ذَاتِ ٱلۡوَقُودِ﴿٥

5ਉਹਨਾਂ ਖ਼ੰਦਕਾਂ ਵਿਚ (ਭੜਕਦੇ ਹੋਏ) ਬਾਲਣ ਵਾਲੀ ਅੱਗ ਸੀ।

إِذۡ هُمۡ عَلَيۡهَا قُعُودٞ﴿٦

6ਜਦੋਂ ਉਹ ਉਸ ਖ਼ੰਦਕ (ਖਾਈ) ਦੇ ਕੰਢੇ ’ਤੇ ਬੈਠੇ ਸਨ।

وَهُمۡ عَلَىٰ مَا يَفۡعَلُونَ بِٱلۡمُؤۡمِنِينَ شُهُودٞ﴿٧

7ਅਤੇ ਜੋ ਕੁੱਝ ਉਹ ਈਮਾਨ ਵਾਲਿਆਂ ਨਾਲ ਕਰ ਰਹੇ ਸੀ (ਅਸੀਂ) ਉਸ ਨੂੰ ਵੇਖ ਰਹੇ ਸਨ।

وَمَا نَقَمُواْ مِنۡهُمۡ إِلَّآ أَن يُؤۡمِنُواْ بِٱللَّهِ ٱلۡعَزِيزِ ٱلۡحَمِيدِ﴿٨

8ਅਤੇ ਉਹਨਾਂ (ਜ਼ਾਲਮਾਂ) ਨੂੰ (ਈਮਾਨ ਵਾਲਿਆਂ ਦਾ) ਇਹੋ ਕੰਮ ਬੁਰਾ ਲੱਗ ਰਿਹਾ ਸੀ ਕਿ ਉਹ ਉਸ ਅੱਲਾਹ ਉੱਤੇ ਈਮਾਨ ਲਿਆਏ ਸਨ, ਜਿਹੜਾ ਜ਼ੋਰਾਵਰ ਅਤੇ ਸ਼ਲਾਘਾਯੋਗ ਹੈ।

ٱلَّذِي لَهُۥ مُلۡكُ ٱلسَّمَٰوَٰتِ وَٱلۡأَرۡضِۚ وَٱللَّهُ عَلَىٰ كُلِّ شَيۡءٖ شَهِيدٌ﴿٩

9ਉਹ ਹਸਤੀ ਕਿ ਉਸੇ ਲਈ ਅਕਾਸ਼ਾਂ ਤੇ ਧਰਤੀ ਦੀ ਪਾਤਸ਼ਾਹੀ ਹੈ ਅਤੇ ਅੱਲਾਹ ਹਰੇਕ ਚੀਜ਼ ਨੂੰ ਵੇਖ ਰਿਹਾ ਹੈ।

إِنَّ ٱلَّذِينَ فَتَنُواْ ٱلۡمُؤۡمِنِينَ وَٱلۡمُؤۡمِنَٰتِ ثُمَّ لَمۡ يَتُوبُواْ فَلَهُمۡ عَذَابُ جَهَنَّمَ وَلَهُمۡ عَذَابُ ٱلۡحَرِيقِ﴿١٠

10ਜਿਨ੍ਹਾਂ ਲੋਕਾਂ ਨੇ ਈਮਾਨ ਵਾਲੇ ਪੁਰਸ਼ਾਂ ਨੂੰ ਅਤੇ ਈਮਾਨ ਵਾਲੀਆਂ ਜ਼ਨਾਨੀਆਂ ਨੂੰ ਸਤਾਇਆ ਫੇਰ (ਇਸ ਤੋਂ) ਤੌਬਾ ਵੀ ਨਹੀਂ, ਕੀਤੀ ਉਹਨਾਂ ਲਈ ਨਰਕ ਦਾ ਅਜ਼ਾਬ (ਸਜ਼ਾ) ਹੈ ਅਤੇ ਉਹਨਾਂ ਲਈ ਸਾੜੇ ਜਾਣ ਵਾਲੀ ਸਜ਼ਾ ਹੈ।

إِنَّ ٱلَّذِينَ ءَامَنُواْ وَعَمِلُواْ ٱلصَّٰلِحَٰتِ لَهُمۡ جَنَّٰتٞ تَجۡرِي مِن تَحۡتِهَا ٱلۡأَنۡهَٰرُۚ ذَٰلِكَ ٱلۡفَوۡزُ ٱلۡكَبِيرُ﴿١١

11ਬੇਸ਼ੱਕ ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ ਉਹਨਾਂ ਲਈ ਬਾਗ਼ ਹਨ, ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹਨ, ਇਹੋ ਅਸਲੀ ਕਾਮਯਾਬੀ ਹੈ।

إِنَّ بَطۡشَ رَبِّكَ لَشَدِيدٌ﴿١٢

12ਬੇਸ਼ਕ ਤੁਹਾਡੇ ਰੱਬ ਦੀ ਪਕੜ ਬਹੁਤ ਹੀ ਕਰੜੀ ਹੈ।

إِنَّهُۥ هُوَ يُبۡدِئُ وَيُعِيدُ﴿١٣

13ਬੇਸ਼ੱਕ ਉਹੀਓ ਪਹਿਲੀ ਵਾਰ ਪੈਦਾ ਕਰਦਾ ਹੈ ਅਤੇ ਉਹੀਓ ਦੂਜੀ ਵਾਰ (ਮਰਨ ਤੋਂ ਬਾਅਦ) ਪੈਦਾ ਕਰੇਗਾ।

وَهُوَ ٱلۡغَفُورُ ٱلۡوَدُودُ﴿١٤

14ਉਹ ਬਹੁਤ ਹੀ ਵੱਡਾ ਬਖ਼ਸ਼ਣਹਾਰ ਅਤੇ ਬਹੁਤ ਹੀ ਮੁਹੱਬਤ ਕਰਨ ਵਾਲਾ ਹੈ।

ذُو ٱلۡعَرۡشِ ٱلۡمَجِيدُ﴿١٥

15ਉਹ ਅਰਸ਼ ਦਾ ਮਾਲਿਕ ਅਤੇ ਉੱਚੀ ਸ਼ਾਨ ਵਾਲਾ ਹੈ।

فَعَّالٞ لِّمَا يُرِيدُ﴿١٦

16ਜੋ ਚਾਹੁੰਦਾ ਹੈ ਕਰਦਾ ਹੈ।

هَلۡ أَتَىٰكَ حَدِيثُ ٱلۡجُنُودِ﴿١٧

17ਕੀ ਤੁਹਾਨੂੰ ਫ਼ੋਜਾਂ ਦੀ ਖ਼ਬਰ ਪਹੁੰਚੀ ਹੈ।

فِرۡعَوۡنَ وَثَمُودَ﴿١٨

18ਭਾਵ ਫ਼ਿਰਔਨ ਅਤੇ ਸਮੂਦ (ਦੀਆਂ ਫ਼ੌਜਾਂ)।

بَلِ ٱلَّذِينَ كَفَرُواْ فِي تَكۡذِيبٖ﴿١٩

19ਜਦ ਕਿ ਕਾਫ਼ਿਰ (ਇਨਕਾਰੀ) ਤਾਂ (ਇਸ ਖ਼ਬਰ ਨੂੰ) ਝੁਠਲਾਉਣ ਵਿਚ ਲੱਗੇ ਹੋਏ ਹਨ।

وَٱللَّهُ مِن وَرَآئِهِم مُّحِيطُۢ﴿٢٠

20ਅਤੇ (ਜਦ ਕਿ) ਅੱਲਾਹ ਨੇ ਹਰ ਪਾਸਿਓਂ ਉਹਨਾਂ ਨੂੰ ਘੇਰਾ ਪਾ ਰੱਖਿਆ ਹੈ।

بَلۡ هُوَ قُرۡءَانٞ مَّجِيدٞ﴿٢١

21ਇਹ .ਕੁਰਆਨ ਤਾਂ ਉੱਚੀ ਸ਼ਾਨ ਵਾਲਾ ਹੈ।

فِي لَوۡحٖ مَّحۡفُوظِۭ﴿٢٢

22ਜੋ ਕਿ ਲੋਹੇ ਮਹਿਫੂਜ਼ (ਸੁਰੱਖਿਅਤ ਪੱਟੀ) ਵਿਚ (ਲਿਿਖਆ ਹੋਇਆ) ਹੈ।

RELATED SURAHS