الطارق
The Night Comer • 17 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1ਸਹੁੰ ਹੈ ਅਕਾਸ਼ ਦੀ ਅਤੇ ਰਾਤ ਵੇਲੇ ਆਉਣ ਵਾਲੇ ਦੀ।
2ਤੁਸੀਂ ਕੀ ਜਾਣੋਂ ਕਿ ਰਾਤ ਵੇਲੇ ਕੀ ਆਉਣ ਵਾਲਾ ਹੈ ?
3ਉਹ ਇਕ ਲਿਸ਼ਕਦਾ ਹੋਇਆ ਤਾਰਾ ਹੈ।
4ਕੋਈ ਜੀਵ ਅਜਿਹਾ ਨਹੀਂ, ਜਿਸ ਉੱਤੇ ਕੋਈ ਰਾਖੀ ਕਰਨ ਵਾਲਾ ਨਾ ਹੋਵੇ। [1]
5ਸੋ ਮਨੁੱਖ ਨੂੰ ਰਤਾ ਇਹ ਵੇਖਣਾ ਚਾਹੀਦਾ ਹੈ ਕਿ ਉਹ ਕਿਸ ਚੀਜ਼ ਤੋਂ ਪੈਦਾ ਕੀਤਾ ਗਿਆ ਹੈ।
6ਉਹ ਉੱਛਲਣ ਵਾਲੇ ਪਾਣੀ (ਵੀਰਜ) ਤੋਂ ਪੈਦਾ ਕੀਤਾ ਗਿਆ ਹੈ।
7ਜਿਹੜਾ ਪਿੱਠ ਅਤੇ ਹਿੱਕ ਦੀਆਂ ਹੱਠੀਆਂ ਦੇ ਵਿਚਾਲਿਓਂ ਨਿਕਲਦਾ ਹੈ।
8ਬੇਸ਼ੱਕ ਉਹ (ਅੱਲਾਹ) ਇਸ (ਮਨੁੱਖ) ਨੂੰ ਮੁੜ ਪੈਦਾ ਕਰਨ ਵਿਚ ਵੀ ਸਮਰਥ ਹੈ।
9ਜਿਸ ਦਿਨ ਸਾਰੇ ਭੇਤ ਖੋਲ੍ਹ ਦਿੱਤੇ ਜਾਣਗੇ।
10ਤਾਂ (ਉਸ ਸਮੇਂ) ਮਨੁੱਖ ਕੋਲ ਨਾ ਕੋਈ ਜ਼ੋਰ ਹੋਵੇਗਾ ਅਤੇ ਨਾ ਹੀ ਉਸ ਦਾ ਕੋਈ ਸਹਾਈ ਹੋਵੇਗਾ।
11ਸਹੁੰ ਹੈ ਵਾਰ-ਵਾਰ ਮੀਂਹ ਬਰਸਾਉਣ ਵਾਲੇ ਅਕਾਸ਼ ਦੀ।
12ਅਤੇ ਪਾਟ ਜਾਣ ਵਾਲੀ ਧਰਤੀ ਦੀ।
13ਬੇਸ਼ੱਕ ਇਹ (.ਕੁਰਆਨ) ਇਕ ਨਪੀ ਤੁਲੀ ਗੱਲ ਹੈ।
14ਇਹ ਕੋਈ ਹਾਸਾ ਮਖੌਲ ਨਹੀਂ।
15ਬੇਸ਼ੱਕ ਇਹ (ਕਾਫ਼ਿਰ) ਕੁੱਝ ਚਾਲਾਂ ਚੱਲ ਰਹੇ ਹਨ।
16ਅਤੇ ਮੈਂ ਵੀ ਇਕ ਚਾਲ ਚਲਦਾ ਹਾਂ।
17ਸੋ (ਹੇ ਨਬੀ!) ਤੁਸੀਂ ਇਹਨਾਂ ਕਾਫ਼ਿਰਾਂ ਨੂੰ ਇਹਨਾਂ ਦੇ ਹਾਲ ’ਤੇ ਹੀ ਛੱਡ ਦਿਓ।