الأعلى
The Most High • 19 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1ਤੁਸੀਂ (ਹੇ ਨਬੀ!) ਆਪਣੇ ਸਭ ਤੋਂ ਉੱਚੇ (ਰੁਤਬੇ ਵਾਲੇ) ਰੱਬ ਦੇ ਨਾਂ ਦੀ ਪਾਕੀ ਬਿਆਨ ਕਰੋ।
2ਜਿਸ ਨੇ (ਸਭ ਕੁੱਝ) ਪੈਦਾ ਕੀਤਾ ਅਤੇ ਸੰਤੁਲਨ ਸਥਾਪਤ ਕੀਤਾ।
3ਜਿਸ ਨੇ (ਵੱਖਰੀ ਵੱਖਰੀ) ਤਕਦੀਰ ਬਣਾਈ ਅਤੇ ਫੇਰ ਹਿਦਾਇਤ ਪ੍ਰਦਾਨ ਕੀਤੀ।
4ਅਤੇ ਜਿਸ ਨੇ (ਧਰਤੀ ’ਚੋਂ) ਚਾਰਾ ਕੱਢਿਆ।
5ਫੇਰ ਉਸ ਨੂੰ ਕਾਲਾ ਕੂੜਾ-ਕਰਕਟ ਬਣਾ ਦਿੱਤਾ।
6ਅਸੀਂ ਤੁਹਾਨੂੰ (ਹੇ ਨਬੀ!) ਛੇਤੀ ਹੀ (.ਕੁਰਆਨ) ਯਾਦ ਕਰਵਾ ਦੇਵਾਂਗੇ ਫੇਰ ਤੁਸੀਂ ਭੁੱਲੋਂਗੇ ਨਹੀਂ।
7ਪਰ ਜੋ ਰੱਬ ਚਾਹੇ (ਉਹੀਓ ਯਾਦ ਰੱਖੇਗੇ), ਬੇਸ਼ੱਕ ਉਹੀਓ ਜ਼ਾਹਿਰ ਨੂੰ ਜਾਣਦਾ ਹੈ ਅਤੇ ਲੁਕਿਆ ਹੋਇਆ ਚੀਜ਼ਾਂ ਨੂੰ ਵੀ।
8ਅਸੀਂ ਤੁਹਾਨੂੰ (ਹੇ ਨਬੀ!) ਸੁਖਾਵੇਂ ਰਾਹ ਵੱਲ ਦੀਆਂ ਸਹੂਲਤਾਂ ਪ੍ਰਦਾਨ ਕਰਾਂਗੇ।
9ਫੇਰ ਤੁਸੀਂ (ਲੋਕਾਂ ਨੂੰ) ਨਸੀਹਤਾਂ ਕਰੋ ਪਰ ਜੇ ਨਸੀਹਤ ਦੇਣ ਦਾ ਲਾਭ ਹੋਵੇ।
10ਜਿਹੜਾ (ਨਰਕ ਤੋਂ) ਡਰਦਾ ਹੈ ਉਹ ਜ਼ਰੂਰ ਹੀ ਨਸੀਹਤ ਨੂੰ ਕਬੂਲ ਕਰੇਗਾ।
11ਅਤੇ ਅਤਿਅੰਤ ਅਭਾਗਾ ਹੀ ਇਸ (ਨਸੀਹਤ) ਤੋਂ ਦੂਰ ਰਹੇਗਾ।
12ਜਿਹੜਾ (ਅੰਤ) ਇਕ ਵੱਡੀ ਅੱਗ ਵਿਚ ਜਾਵੇਗਾ।
13ਫੇਰ ਉਸ ਵਿਚ ਨਾ ਤਾਂ ਉਹ ਮਰੇਗਾ ਅਤੇ ਨਾ ਹੀ ਜੀਵੇਗਾ।
14ਬੇਸ਼ੱਕ ਉਹ ਵਿਅਕਤੀ ਸਫ਼ਲ ਹੋ ਗਿਆ ਜਿਹੜਾ (ਬੁਰਾਈਆਂ ਤੋਂ) ਪਾਕ ਹੋ ਗਿਆ।
15ਅਤੇ ਆਪਣੇ ਰੱਬ ਦੇ ਨਾਂ ਦਾ ਸਿਮਰਨ ਕੀਤਾ ਅਤੇ ਨਮਾਜ਼ ਪੜ੍ਹੀ।
16ਪਰ ਤੁਸੀਂ ਲੋਕ ਸੰਸਾਰਿਕ ਜੀਵਨ ਨੂੰ ਹੀ ਪਹਿਲ ਦਿੰਦੇ ਹੋ।
17ਜਦ ਕਿ ਪਰਲੋਕ ਬਹੁਤ ਹੀ ਵਧੀਆ ਅਤੇ ਸਦਾ ਰਹਿਣ ਵਾਲੀ (ਥਾਂ) ਹੈ।
18ਇਹ (ਗੱਲਾਂ) ਪਹਿਲਾਂ ਆਈਆਂ ਹੋਈਆਂ ਕਿਤਾਬਾਂ ਵਿਚ ਵੀ (ਆਖੀਆਂ ਗਈਆਂ) ਸਨ।
19ਅਰਥਾਤ ਇਬਰਾਹੀਮ ਤੇ ਮੂਸਾ ਦੀਆਂ ਪੋਥੀਆਂ ਵਿਚ ਵੀ ਸਨ।