عبس
He Frowned • 42 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1ਉਸ (ਮੁਹੰਮਦ ਸ:) ਨੇ ਮੱਥੇ ਵਿਚ ਵੱਟ ਪਾਏ ਅਤੇ ਬੇ-ਰੁਖੀ ਵਿਖਾਈ।
2ਉਹ ਇਸ ਲਈ ਕਿ ਉਸ ਦੇ ਕੋਲ ਇਕ ਅੱਨਾ ਵਿਅਕਤੀ (ਅਬਦੁੱਲਾ ਬਿਨ ਮਕਤੂਮ) ਆਇਆ ਸੀ।
3ਹੇ ਨਬੀ! ਤੁਹਾਨੂੰ ਕੀ ਪਤਾ ਹੈ ਕਿ ਉਹ ਪਵਿੱਤਰਤਾ ਗ੍ਰਹਿਣ ਕਰੇ।
4ਜਾਂ ਜੇ ਨਸੀਹਤ ਸੁਣਦਾ ਤਾਂ ਉਹ ਉਸ ਨੂੰ ਲਾਭ ਦਿੰਦੀ।
5ਪਰ ਜਿਹੜਾ ਬੇ-ਪਰਵਾਹੀ ਵਿਖਾਦਾਂ ਹੈ।
6ਤੁਸੀਂ ਉਸ ਵੱਲ ਧਿਆਨ ਦਿੰਦੇ ਹੋ।
7ਹਾਲਾਂ ਕਿ ਜੇ ਉਹ (ਕਾਫ਼ਿਰ) ਨਹੀਂ ਸੁਧਰਦੇ ਤਾਂ ਤੁਹਾਡੇ ਉੱਤੇ (ਹੇ ਨਬੀ!) ਕੋਈ ਦੋਸ਼ ਨਹੀਂ।
8ਅਤੇ ਜਿਹੜਾ ਵਿਅਕਤੀ ਤੇਰੇ ਕੋਲ ਨੱਸ ਕੇ ਆਉਂਦਾ ਹੈ।
9ਅਤੇ ਉਹ (ਰੱਬ ਤੋਂ) ਡਰਦਾ ਵੀ ਹੈ।
10ਉਸ ਤੋਂ ਤੁਸੀਂ ਬੇਰੁਖੀ ਵਾਲਾ ਵਰਤਾਓ ਕਰਦੇ ਹੋ
11ਇਹ (ਤਰੀਕਾ) ਠੀਕ ਨਹੀਂ। ਬੇਸ਼ੱਕ ਇਹ .ਕੁਰਆਨ ਤਾਂ ਇਕ ਨਸੀਹਤ ਦੀ ਕਿਤਾਬ ਹੈ।
12ਜੋ ਵੀ ਚਾਹੇ ਉਸ ਤੋਂ (ਹਿਦਾਇਤ) ਲੈ ਸਕਦਾ ਹੈ।
13ਇਹ ਬਹੁਤ ਦੀ ਵਡਿਆਈ ਵਾਲੇ ਪੱਨਿਆਂ ਵਿਚ ਦਰਜ ਹੈ।
14ਜਿਹੜੇ ਬਹੁਤ ਹੀ ਉੱਚੇ ਅਤੇ ਪਵਿੱਤਰ ਹਨ।
15ਅਜਿਹਾ ਲਿਖਣ ਵਾਲੇ ਹੱਥਾਂ ਵਿਚ (ਸੁਰੱਖਿਅਤ) ਹਨ।
16ਜਿਹੜੇ ਪਤਵੰਤੇ ਤੇ ਪਾਕਬਾਜ਼ ਹਨ।
17ਫਿਟਕਾਰ ਹੋਵੇ ਮਨੁੱਖ ਉੱਤੇ ਕਿ ਉਹ ਕਿੰਨਾ ਨਾ-ਸ਼ੁਕਰਾ ਹੈ।
18ਉਸ ਨੂੰ ਅੱਲਾਹ ਨੇ ਕਿਸ ਚੀਜ਼ ਤੋਂ ਪੈਦਾ ਕੀਤਾ ਹੈ ?
19ਕੇਵਲ ਵੀਰਜ ਦੀ ਇਕ ਬੂੰਦ ਤੋਂ, ਫੇਰ ਉਸ ਦੀ ਤਕਦੀਰ ਬਣਾਈ।
20ਫੇਰ ਉਸ ਲਈ ਜੀਵਨ ਮਾਰਗ ਸੁਖਾਲਾ ਕਰ ਦਿੱਤਾ।
21ਫੇਰ ਉਸ ਨੂੰ ਮੌਤ ਦਿੱਤੀ ਅਤੇ ਕਬਰ ਵਿਚ ਦਫ਼ਨਾ ਦਿੱਤਾ।
22ਫੇਰ ਜਦੋਂ ਉਹ ਚਾਹੇਗਾ ਉਸ ਨੂੰ (ਮੁੜ) ਜਿਊਂਦਾ ਕਰੇਗਾ।
23(ਉਸ ਕਾਫ਼ਿਰਾਂ ਦੀ ਗੱਲ) ਕਦੇ ਵੀ ਨਹੀਂ (ਮੰਨੀ ਜਾਵੇਗੀ)। ਉਸ ਨੇ ਹੁਣ ਤਕ ਅੱਲਾਹ ਦੀ ਆਗਿਆ ਦਾ ਪਾਲਣ ਨਹੀਂ ਕੀਤਾ।
24ਸੋ ਇਨਸਾਨ ਨੂੰ ਚਾਹੀਦਾ ਹੈ ਕਿ ਆਪਣੇ ਭੋਜਨ ਵੱਲ ਵੇਖੋ (ਕਿ ਉਹ ਕਿਵੇਂ ਆਇਆ)।
25ਅਸੀਂ ਚੰਗੀ ਤਰ੍ਹਾਂ ਪਾਣੀ ਬਰਸਾਇਆ।
26ਫੇਰ ਧਰਤੀ ਨੂੰ ਚੰਗੀ ਤਰ੍ਹਾਂ ਪਾੜ੍ਹਿਆ।
27ਫੇਰ ਇਸ ਵਿੱਚੋਂ ਅਨਾਜ ਉਗਾਏ।
28ਅੰਗੂਉਰ ਅਤੇ ਤਰਕਾਰੀ।
29ਜ਼ੈਤੂਨ ਤੇ ਖਜੂਰ ਉਗਾਏ।
30ਅਤੇ ਘਨੇ ਬਾਗ਼।
31ਫਲ ਤੇ ਘਾਹ ਵੀ ਉਗਾਇਆ।
32ਤੁਹਾਡੇ ਲਈ ਅਤੇ ਤੁਹਾਡੇ ਪਸ਼ੂਆਂ ਲਈ ਜੀਵਨ ਸਮੱਗਰੀ ਹੈ।
33ਜਦੋਂ ਕੰਨ ਬੋਲੇ ਕਰਨ ਵਾਲੀ ਕਰੜੀ ਆਵਾਜ਼ ਆਵੇਗੀ।
34ਉਸ ਦਿਨ ਆਦਮੀ ਆਪਣੇ ਭਰਾ ਤੋਂ ਦੂਰ ਨੱਸੇਗਾ।
35ਅਤੇ ਆਪਣੀ ਮਾਂ ਅਤੇ ਆਪਣੇ ਬਾਪ ਤੋਂ ਵੀ।
36ਅਤੇ ਪਤਨੀ ਤੇ ਆਪਣੀ ਔਲਾਦ ਤੋਂ ਵੀ ਨੱਸੇਗਾ।
37ਇਹਨਾਂ ਵਿੱਚੋਂ ਹਰੇਕ ਵਿਅਕਤੀ ਦਾ ਉਸ ਦਿਨ ਅਜਿਹਾ ਹਾਲ ਹੋਵੇਗਾ ਜਿਹੜਾ ਉਸ ਨੂੰ ਦੂਜਿਆਂ ਦੀ ਚਿੰਤਾ ਤੋਂ ਬੇਪਰਵਾਹ ਕਰ ਦੇਵੇਗਾ।
38ਉਸ ਦਿਨ ਕਿੰਨੇ ਹੀ ਚਿਹਰੇ ਚਮਕਦੇ ਹੋਣਗੇ।
39ਜਿਹੜੇ ਖ਼ੁਸ਼ ਅਤੇ ਹਸਦੇ ਹੋਣਗੇ।
40ਅਤੇ ਬਥੇਰੇ ਚਿਹਰੇ ਉਸ ਦਿਨ ਮਿੱਟੀ ਘੱਟੇ ਨਾਲ ਭਰੇ ਹੋਣਗੇ।
41ਉਨ੍ਹਾਂ ’ਤੇ ਕਾਲਕ ਲੱਗੀ ਹੋਵੇਗੀ।
42ਇਹ ਕਾਫ਼ਿਰ ਤੇ ਭੈੜੀਆਂ ਕਰਤੂਤਾਂ ਵਾਲੇ ਲੋਕ ਹੋਣਗੇ।