النازعات
Those Who Drag Forth • 46 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1ਡੁੱਬ ਕੇ ਸਖ਼ਤੀ ਨਾਲ ਰੂਹ ਖਿੱਚਣ ਵਾਲਿਆਂ (ਫ਼ਰਿਸ਼ਤਿਆਂ ਦੀ) ਸਹੁੰ।
2ਅਤੇ ਨਰਮਾਈ ਨਾਲ ਰੂਹ ਕੱਢਣ ਵਾਲਿਆਂ ਦੀ ਸਹੁੰ।
3ਅਤੇ ਤੇਜ਼ੀ ਨਾਲ ਤੁਰਨ-ਫਿਰਨ ਵਾਲਿਆਂ ਦੀ ਸਹੁੰ।
4ਫੇਰ ਨੱਸ ਕੇ ਅੱਗੇ ਵਧਣ ਵਾਲਿਆਂ ਦੀ ਸਹੁੰ।
5ਫੇਰ ਕਾਰਜਾਂ ਦਾ ਪ੍ਰਬੰਧ ਕਰਨ ਵਾਲਿਆਂ ਦੀ ਸਹ
6ਜਿਸ ਦਿਨ ਕੰਬਣ ਵਾਲੀ (ਧਰਤੀ) ਕੰਬੇਗੀ।
7ਉਸ ਦੇ ਪਿੱਛੇ ਆਉਣ ਵਾਲੀ (ਕਿਆਮਤ) ਪਿੱਛੇ-ਪਿੱਛੇ ਆਵੇਗੀ।
8ਬਹੁਤੇ ਦਿਲ ਉਸ ਦਿਨ ਧੜਕਦੇ ਹੋਣਗੇ।
9ਉਹਨਾਂ ਦੀਆਂ ਨਜ਼ਰਾਂ ਨੀਵੀਆਂ ਹੋਣਗੀਆਂ।
10(ਕਾਫ਼ਿਰ) ਕਹਿੰਦੇ ਹਨ ਕਿ ਕੀ ਅਸੀਂ ਫੇਰ ਪਹਿਲੀ ਅਵਸਥਾ ਵਿਚ ਪਰਤਾਏ ਜਾਵਾਂਗੇ ?
11ਕੀ ਉਸ ਸਮੇਂ ਜਦੋਂ ਸਾਡੀਆਂ ਹੱਡੀਆਂ ਗਲ-ਸੜ ਜਾਣਗੀਆਂ।
12ਕਹਿਣ ਲੱਗੇ ਕਿ ਫੇਰ ਤਾਂ ਇਹ ਵਾਪਸੀ ਘਾਟੇ ਵਾਲੀ ਹੋਵੇਗੀ।
13ਪਤਾ ਹੋਣਾ ਚਾਹੀਦਾ ਹੈ ਕਿ ਉਹ ਤਾਂ ਕੇਵਲ ਇਕ ਜ਼ੋਰਦਾਰ ਝਿੜਕ ਹੋਵੇਗੀ।
14ਅਤੇ ਉਹ ਲੋਕ ਉਸੇ ਵੇਲੇ ਇਕ ਖੁੱਲ੍ਹੇ ਮੈਦਾਨ ਵਿਚ ਜਮ੍ਹਾਂ ਹੋ ਜਾਣਗੇ।
15(ਹੇ ਨਬੀ!) ਕੀ ਤੁਹਾਨੂੰ ਮੂਸਾ ਬਾਰੇ ਕੋਈ ਖ਼ਬਰ ਆ ਪਹੁੰਚੀ ?
16ਜਦੋਂ ਉਸ ਨੂੰ ਉਸ ਦੇ ਰੱਬ ਨੇ ਪਵਿੱਤਰ ਮੈਦਾਨ ‘ਤੁਵਾ’ ਵਿਚ ਪੁਕਾਰਿਆ ਸੀ।
17(ਕਿਹਾ ਸੀ) ਕਿ ਤੂੰ ਫ਼ਿਰਔਨ ਦੇ ਕੋਲ ਜਾ, ਉਹ ਬਾਗ਼ੀ ਹੋ ਗਿਆ ਹੈ।
18ਉਸ ਨੂੰ ਆਖੋ, ਕੀ ਤੂੰ ਪਵਿਨੂੰਤਰ ਹੋਣਾ ਚਾਹੁੰਦਾ ਹੈ ?
19ਮੈਂ ਤੈਨੂੰ ਤੇਰੇ ਰੱਬ ਵਾਲੀ ਰਾਹ ਵਿਖਾਉਂਦਾ ਹਾਂ ਤਾਂ ਜੋ ਤੂੰ ਉਸ ਤੋਂ ਡਰ ਜਾਵੇਂ।
20ਫੇਰ (ਮੂਸਾ) ਨੇ (ਫ਼ਿਰਔਨ) ਨੂੰ ਇਕ ਵੱਡੀ ਨਿਸ਼ਾਨੀ ਵਿਖਾਈ।
21ਫੇਰ ਉਸ (ਫ਼ਿਰਔਨ) ਨੇ ਉਸ ਨੂੰ ਝੁਠਲਾਇਆ ਅਤੇ ਨਾ-ਫ਼ਰਮਾਨੀ ਕੀਤੀ।
22ਫੇਰ ਉਹ (ਫ਼ਿਰਔਨ) ਪਰਤਿਆ ਤੇ (ਮੂਸਾ ਵਿਰੁਧ ਚਾਲਾਂ ਚਲਣ ਦੀ) ਕੋਸ਼ਿਸ਼ ਕਰਨ ਲਗ ਪਿਆ।
23ਫੇਰ ਸਾਰਿਆਂ ਨੂੰ ਇਕ ਥਾਂ ਇਕੱਠਾ ਕੀਤਾ।
24ਅਤੇ ਆਖਿਆ, ਮੈਂ ਹੀ ਤੁਹਾਡੇ ਸਭਣਾਂ ਦਾ ਸਭ ਤੋਂ ਵੱਡਾ ਰੱਬ ਹਾਂ।
25ਅਤੇ ਅੱਲਾਹ ਨੇ ਵੀ ਉਸ ਨੂੰ ਲੋਕ ਤੇ ਪਰਲੋਕ ਦੇ ਅਜ਼ਾਬ ਵਿਚ ਨੱਪ ਲਿਆ।
26ਬੇਸ਼ੱਕ ਇਸ (ਕਿੱਸੇ) ਵਿਚ ਹਰ ਉਸ ਵਿਅਕਤੀ ਲਈ ਸਿੱਖਿਆ ਹੈ, ਜੋ (ਅੱਲਾਹ ਤੋਂ) ਡਰਦਾ ਹੈ।
27ਕੀ ਤੁਹਾਨੂੰ (ਮੁੜ) ਪੈਦਾ ਕਰਨਾ ਵੱਧ ਕਠਿਨ ਹੈ ਜਾਂ ਅਕਾਸ਼ ਦਾ ? ਅੱਲਾਹ ਨੇ ਹੀ ਉਸ ਨੂੰ ਬਣਾਇਆ ਹੈ।
28ਉਸ ਨੇ ਅਕਾਸ਼ ਦੀ ਛੱਤ ਨੂੰ ਉੱਚਾ ਕੀਤਾ ਤੇ ਫੇਰ ਉਸ ਨੂੰ ਠੀਕ-ਠਾਕ ਕੀਤਾ।
29ਉਸ ਦੀ ਰਾਤ ਨੂੰ ਕਾਲੀ ਬਣਾਇਆ ਅਤੇ ਉਸ ਦੇ ਦਿਨ ਨੂੰ ਚਾਨਣ ਵਾਲਾ ਬਣਾਇਆ।
30ਅਤੇ ਇਸ ਮਗਰੋਂ ਧਰਤੀ ਨੂੰ ਪੱਦਰ ਕਰਕੇ ਵਿਛਾਇਆ।
31ਇਸ ਵਿੱਚੋਂ ਪਾਣੀ ਤੇ ਚਾਰਾ ਕੱਢਿਆ।
32ਅਤੇ ਪਹਾੜਾਂ ਨੂੰ ਚੰਗੀ ਤਰ੍ਹਾਂ ਗੱਡ ਦਿੱਤਾ।
33ਇਹ ਸਭ ਤੁਹਾਡੇ ਅਤੇ ਤੁਹਾਡੇ ਪਸ਼ੂਆਂ ਦੇ ਲਾਭ ਲਈ ਹੈ।
34ਜਦੋਂ ਉਹ ਵੱਡੀ ਆਫ਼ਤ (ਕਿਆਮਤ) ਆ ਜਾਵੇਗੀ।
35ਉਸ ਦਿਨ ਮਨੁੱਖ ਯਾਦ ਕਰੇਗਾ, ਜਿਹੜੇ ਜਤਨ ਉਸ ਨੇ (ਹੱਕ ਨੂੰ ਨੀਵਾਂ ਵਿਖਾਉਣ ਲਈ) ਕੀਤੇ ਸੀ।
36ਨਰਮ ਨੂੰ ਵੇਖਣ ਵਾਲੇ ਦੇ ਸਾਹਮਣੇ ਪ੍ਰਗਟ ਕਰ ਦਿੱਤਾ ਜਾਵੇਗਾ।
37ਅਤੇ ਜਿਸ ਵਿਅਕਤੀ ਨੇ ਬਗ਼ਾਵਤ ਕੀਤੀ।
38ਅਤੇ ਸੰਸਰਿਕ ਜੀਵਨ ਨੂੰ ਹੀ ਸਭ ਕੁੱਝ ਸਮਝਿਆ।
39ਉਸ ਦਾ ਟਿਕਾਣਾ ਨਰਕ ਹੀ ਹੈ।
40ਪਰ ਜੋ ਵਿਅਕਤੀ ਆਪਣੇ ਰੱਬ ਦੇ ਸਾਹਮਣੇ ਖੜਾ ਹੋਣ ਤੋਂ ਡਰਦਾ ਰਿਹਾ ਅਤੇ ਆਪਣੇ ਮਨ ਨੂੰ ਭੈੜੀਆਂ ਇੱਛਾਵਾਂ ਤੋਂ ਰੋਕ ਕੇ ਰੱਖਿਆ।
41ਤਾਂ ਬੇਸ਼ੱਕ ਉਸ ਦਾ ਟਿਕਾਣਾ ਜੰਨਤ ਹੈ।
42(ਹੇ ਨਬੀ!) ਲੋਕੀ ਤੁਹਾਥੋਂ ਕਿਆਮਤ ਬਾਰੇ ਪੁੱਛਦੇ ਹਨ ਕਿ ਉਹ ਕਦੋਂ ਵਾਪਰੇਗੀ ?
43ਭਲਾਂ ਤੁਹਾਡਾ ਇਸ (ਬਾਰੇ ਦੱਸਣ) ਨਾਲ ਕੀ ਸੰਬੰਧ!
44ਇਸ ਦਾ ਗਿਆਨ ਤਾਂ ਅੱਲਾਹ ਕੋਲ ਹੀ ਹੈ।
45ਤੁਸੀਂ ਤਾਂ ਕੇਵਲ ਇਸ ਤੋਂ ਡਰਣ ਵਾਲਿਆਂ ਨੂੰ ਸੁਚੇਤ ਕਰਨ ਵਾਲੇ ਹੋ।
46ਜਿਸ ਦਿਨ ਉਹ ਕਿਆਮਤ ਨੂੰ ਵੇਖ ਲੈਣਗੇ ਤਾਂ ਇੰਜ ਲੱਗੇਗਾ ਕਿ ਕੇਵਲ ਦਿਨ ਦੇ ਪਿਛਲੇ ਪਹਿਰ ਜਾਂ ਪਹਿਲੇ ਪਹਿਰ ਤਕ ਹੀ (ਸੰਸਾਰ ਵਿਚ) ਠਹਿਰੇ ਹਨ।