Nuh

نوح

Noah28 ayahsMeccan

بِسْمِ ٱللَّهِ ٱلرَّحْمَٰنِ ٱلرَّحِيمِ

إِنَّآ أَرۡسَلۡنَا نُوحًا إِلَىٰ قَوۡمِهِۦٓ أَنۡ أَنذِرۡ قَوۡمَكَ مِن قَبۡلِ أَن يَأۡتِيَهُمۡ عَذَابٌ أَلِيمٞ﴿١

1ਬੇਸ਼ੱਕ ਅਸੀਂ ਨੂਹ ਨੂੰ ਉਸ ਦੀ ਕੌਮ ਵੱਲ ਘੱਲਿਆ ਕਿ ਉਹ ਆਪਣੀ ਕੌਮ ਨੂੰ ਡਰਾਵੇ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਦਰਦਨਾਕ ਅਜ਼ਾਬ ਆ ਨੱਪੇ।

قَالَ يَٰقَوۡمِ إِنِّي لَكُمۡ نَذِيرٞ مُّبِينٌ﴿٢

2ਉਸ (ਨੂਹ) ਨੇ ਆਖਿਆ ਕਿ ਹੇ ਮੇਰੀ ਕੌਮ! ਮੈਂ ਤੁਹਾਨੂੰ ਸਪਸ਼ਟ ਰੂਪ ਵਿਚ ਡਰਾਉਣ ਵਾਲਾ (ਪੈਗ਼ੰਬਰ) ਹਾਂ।

أَنِ ٱعۡبُدُواْ ٱللَّهَ وَٱتَّقُوهُ وَأَطِيعُونِ﴿٣

3ਤੁਸੀਂ ਅੱਲਾਹ ਦੀ ਬੰਦਗੀ ਕਰੋ, ਉਸੇ ਤੋਂ ਡਰੋ ਅਤੇ ਮੇਰੀ ਆਗਿਆਕਾਰੀ ਕਰੋ।

يَغۡفِرۡ لَكُم مِّن ذُنُوبِكُمۡ وَيُؤَخِّرۡكُمۡ إِلَىٰٓ أَجَلٖ مُّسَمًّىۚ إِنَّ أَجَلَ ٱللَّهِ إِذَا جَآءَ لَا يُؤَخَّرُۚ لَوۡ كُنتُمۡ تَعۡلَمُونَ﴿٤

4ਫੇਰ ਉਹ ਤੁਹਾਡੇ ਗੁਨਾਹਾਂ ਨੂੰ ਬਖ਼ਸ਼ ਦੇਵੇਗਾ ਅਤੇ ਤੁਹਾਨੂੰ ਇਕ ਨਿਸ਼ਚਿਤ ਸਮੇਂ ਲਈ ਮੋਹਲਤ ਦੇਵੇਗਾ। ਬੇਸ਼ੱਕ ਜਦੋਂ ਅੱਲਾਹ ਦਾ ਨਿਯਤ ਕੀਤਾ ਹੋਇਆ ਸਮਾਂ ਆ ਜਾਵੇ ਤਾਂ ਉਹ ਟਲਦਾ ਨਹੀਂ। ਕਾਸ਼! ਤੁਹਾਨੂੰ ਇਸ ਦਾ ਗਿਆਨ ਹੋਵੇ।

قَالَ رَبِّ إِنِّي دَعَوۡتُ قَوۡمِي لَيۡلٗا وَنَهَارٗا﴿٥

5ਉਸ (ਨੂਹ) ਨੇ ਆਖਿਆ ਕਿ ਹੇ ਮੇਰੇ ਰੱਬਾ! ਬੇਸ਼ੱਕ ਮੈਂਨੇ ਆਪਣੀ ਕੌਮ ਨੂੰ ਰਾਤ-ਦਿਨ (ਤੇਰੇ ਵੱਲ) ਸੱਦਿਆ।

فَلَمۡ يَزِدۡهُمۡ دُعَآءِيٓ إِلَّا فِرَارٗا﴿٦

6ਪਰ ਮੇਰੇ ਇਸ ਸੱਦੇ ਨੇ ਉਹਨਾਂ ਦੇ (ਹੱਕ ਸੱਚ ਤੋਂ) ਫਰਾਰ ਹੋਣ ਵਿਚ ਵਾਧਾ ਹੀ ਕੀਤਾ ਹੈ।

وَإِنِّي كُلَّمَا دَعَوۡتُهُمۡ لِتَغۡفِرَ لَهُمۡ جَعَلُوٓاْ أَصَٰبِعَهُمۡ فِيٓ ءَاذَانِهِمۡ وَٱسۡتَغۡشَوۡاْ ثِيَابَهُمۡ وَأَصَرُّواْ وَٱسۡتَكۡبَرُواْ ٱسۡتِكۡبَارٗا﴿٧

7ਮੈਨੇ ਜਦੋਂ ਵੀ ਉਹਨਾਂ ਨੂੰ ਸੱਦਿਆ ਤਾਂ ਜੋ ਤੂੰ ਉਹਨਾਂ ਨੂੰ ਬਖ਼ਸ਼ ਦੇਵੇਂ ਤਾਂ ਉਹਨਾਂ ਨੇ ਆਪਣੀਆਂ ਉਂਗਲੀਆਂ ਆਪਣੇ ਕੰਨਾਂ ਵਿਚ ਪਾ ਲਈਆਂ ਅਤੇ ਆਪਣੇ ਆਪ ਨੂੰ ਕੱਪੜ੍ਹਿਆਂ ਨਾਲ ਢੱਕ ਲਿਆ ਅਤੇ ਹਟਧਰਮੀ ’ਤੇ ਅੜੇ ਰਹੇ ਅਤੇ ਘਮੰਡ ਵਿਚ ਹੱਦੋਂ ਟਪ ਗਏ।

ثُمَّ إِنِّي دَعَوۡتُهُمۡ جِهَارٗا﴿٨

8ਮੈਨੇ ਉਹਨਾਂ ਨੂੰ ਖੁੱਲ੍ਹਮ-ਖੁੱਲ੍ਹਾ (ਤੇਰੇ ਵੱਲ ਆਉਣ ਲਈ) ਸੱਦਿਆ ਸੀ।

ثُمَّ إِنِّيٓ أَعۡلَنتُ لَهُمۡ وَأَسۡرَرۡتُ لَهُمۡ إِسۡرَارٗا﴿٩

9ਮੈਨੇ ਉਹਨਾਂ ਨੂੰ ਸਪਸ਼ਟ ਰੂਪ ਵਿਚ ਵੀ ਤੇ ਗੁਪਤ ਰੂਪ ਵਿਚ ਵੀ ਸਮਝਾਇਆ।

فَقُلۡتُ ٱسۡتَغۡفِرُواْ رَبَّكُمۡ إِنَّهُۥ كَانَ غَفَّارٗا﴿١٠

10ਸੋ ਮੈਨੇ ਕਿਹਾ ਕਿ ਤੁਸੀਂ ਆਪਣੇ ਰੱਬ ਤੋਂ ਖਿਮਾ ਮੰਗੋ। ਬੇਸ਼ੱਕ ਉਹੀਓ ਬਖ਼ਸ਼ਣਹਾਰ ਹੈ।

يُرۡسِلِ ٱلسَّمَآءَ عَلَيۡكُم مِّدۡرَارٗا﴿١١

11ਉਹ ਤੁਹਾਡੇ ਉੱਤੇ ਅਕਾਸ਼ ਤੋਂ ਮੂਸਲਾਧਾਰ ਮੀਂਹ ਬਰਸਾਏਗਾ।

وَيُمۡدِدۡكُم بِأَمۡوَٰلٖ وَبَنِينَ وَيَجۡعَل لَّكُمۡ جَنَّٰتٖ وَيَجۡعَل لَّكُمۡ أَنۡهَٰرٗا﴿١٢

12ਉਹ ਤੁਹਾਨੂੰ ਮਾਲ ਤੇ ਔਲਾਦ ਨਾਲ ਨਿਵਾਜ਼ੇਗਾ ਅਤੇ ਤੁਹਾਡੇ ਲਈ ਬਾਗ਼ ਪੈਦਾ ਕਰੇਗਾ ਅਤੇ ਨਹਿਰਾਂ ਵੀ ਜਾਰੀ ਕਰੇਗਾ।

مَّا لَكُمۡ لَا تَرۡجُونَ لِلَّهِ وَقَارٗا﴿١٣

13ਤੁਹਾਨੂੰ ਕੀ ਹੋ ਗਿਆ ਹੈ ਕਿ ਤੁਸੀਂ ਅੱਲਾਹ ਲਈ ਕਿਸੇ ਗੌਰਵ (ਤੇ ਵਡਿਆਈ) ਦੀ ਆਸ ਨਹੀਂ ਰੱਖਦੇ।

وَقَدۡ خَلَقَكُمۡ أَطۡوَارًا﴿١٤

14ਜਦ ਕਿ ਉਸ ਨੇ ਤੁਹਾਨੂੰ ਤਰ੍ਹਾਂ-ਤਰ੍ਹਾਂ ਨਾਲ ਸਾਜਿਆ ਹੈ।

أَلَمۡ تَرَوۡاْ كَيۡفَ خَلَقَ ٱللَّهُ سَبۡعَ سَمَٰوَٰتٖ طِبَاقٗا﴿١٥

15ਕੀ ਤੁਸੀਂ ਵੇਖਿਆ ਨਹੀਂ ਕਿ ਅੱਲਾਹ ਨੇ ਸੱਤ ਅਕਾਸ਼ ਉੱਪਰ ਥੱਲੇ ਕਿਵੇਂ ਸਾਜੇ ਹਨ।

وَجَعَلَ ٱلۡقَمَرَ فِيهِنَّ نُورٗا وَجَعَلَ ٱلشَّمۡسَ سِرَاجٗا﴿١٦

16ਅਤੇ ਉਸੇ ਨੇ ਉਹਨਾਂ ਵਿਚ ਚੰਨ ਨੂੰ ਚਾਨਣ ਅਤੇ ਸੂਰਜ ਨੂੰ ਚਿਰਾਗ਼ ਬਣਾਇਆ ਹੈ।

وَٱللَّهُ أَنۢبَتَكُم مِّنَ ٱلۡأَرۡضِ نَبَاتٗا﴿١٧

17ਅਤੇ ਅੱਲਾਹ ਨੇ ਤੁਹਾਨੂੰ ਧਰਤੀਓ (ਅਦਭੁਤ ਰੂਪ ਨਾਲ) ਉਗਾਇਆ ਹੈ।

ثُمَّ يُعِيدُكُمۡ فِيهَا وَيُخۡرِجُكُمۡ إِخۡرَاجٗا﴿١٨

18ਫੇਰ ਉਹ ਤੁਹਾਨੂੰ ਇਸੇ ਧਰਤੀ ਵਿਚ ਮੋੜ ਲਿਆਵੇਗਾ ਅਤੇ ਉਹ ਤੁਹਾਨੂੰ ਇਸੇ ਵਿੱਚੋਂ ਮੁੜ ਕੱਢੇਗਾ।

وَٱللَّهُ جَعَلَ لَكُمُ ٱلۡأَرۡضَ بِسَاطٗا﴿١٩

19ਅੱਲਾਹ ਨੇ ਤੁਹਾਡੇ ਲਈ ਧਰਤੀ ਨੂੰ ਵਿਛੌਣੇ ਵਾਂਗ ਵਿਛਾ ਦਿੱਤਾ ਹੈ।

لِّتَسۡلُكُواْ مِنۡهَا سُبُلٗا فِجَاجٗا﴿٢٠

20(ਹੇ ਨਬੀ!) ਤਾਂ ਜੋ ਤੁਸੀਂ ਇਸ ਦੀਆਂ ਖੁੱਲ੍ਹੀਆਂ ਰਾਹਾਂ ’ਤੇ ਤੁਰੋ ਫਿਰੋ।

قَالَ نُوحٞ رَّبِّ إِنَّهُمۡ عَصَوۡنِي وَٱتَّبَعُواْ مَن لَّمۡ يَزِدۡهُ مَالُهُۥ وَوَلَدُهُۥٓ إِلَّا خَسَارٗا﴿٢١

21ਨੂਹ ਨੇ ਕਿਹਾ, ਹੇ ਮੇਰੇ ਰੱਬਾ! ਬੇਸ਼ੱਕ ਉਹਨਾਂ ਨੇ ਮੇਰੀ ਨਾ-ਫ਼ਰਮਾਨੀ ਕੀਤੀ ਅਤੇ ਉਹਨਾਂ ਦੇ ਪਿੱਛੇ ਲੱਗੇ ਜਿਨ੍ਹਾਂ ਨੂੰ ਉਹਨਾਂ ਦੇ ਮਾਲ ਤੇ ਔਲਾਦ ਨੇ ਵਧੇਰੇ ਘਾਟੇ ਵਿਚ ਹੀ ਰੱਖਿਆ ਹੈ।

وَمَكَرُواْ مَكۡرٗا كُبَّارٗا﴿٢٢

22ਉਹਨਾਂ ਨੇ ਵੱਡੀਆਂ-ਵੱਡੀਆਂ ਚਾਲਾਂ ਚੱਲੀਆਂ।

وَقَالُواْ لَا تَذَرُنَّ ءَالِهَتَكُمۡ وَلَا تَذَرُنَّ وَدّٗا وَلَا سُوَاعٗا وَلَا يَغُوثَ وَيَعُوقَ وَنَسۡرٗا﴿٢٣

23ਉਹਨਾਂ ਨੇ ਆਖਿਆ, ਤੁਸੀਂ ਆਪਣੇ ਇਸ਼ਟਾਂ ਨੂੰ ਨਾ ਛੱਡੋ ਅਤੇ ਨਾ ਤੁਸੀਂ ‘ਵੱਦ’ ਨੂੰ, ਨਾ ‘ਸੁਆ’ ਨੂੰ, ਨਾ ‘ਯਊਸ’ ਨੂੰ, ਨਾ ਯਊਕ ਨੂੰ ਅਤੇ ਨਾ ਹੀ ‘ਨਸਰ’ (ਨਾਂ ਦੀ ਦੇਵੀਆਂ ਦੀ ਪੂਜਾ) ਨੂੰ ਛੱਡੋ।

وَقَدۡ أَضَلُّواْ كَثِيرٗاۖ وَلَا تَزِدِ ٱلظَّٰلِمِينَ إِلَّا ضَلَٰلٗا﴿٢٤

24ਉਹਨਾਂ ਨੇ ਵਧੇਰੇ ਲੋਕਾਂ ਨੂੰ ਗੁਮਰਾਹ ਕੀਤਾ, ਸੋ ਹੇ ਅੱਲਾਹ! ਤੂੰ ਜ਼ਾਲਮਾਂ ਦੀ ਗੁਮਰਾਹੀ ਵਿਚ ਵਾਧਾ ਕਰ।

مِّمَّا خَطِيٓـَٰٔتِهِمۡ أُغۡرِقُواْ فَأُدۡخِلُواْ نَارٗا فَلَمۡ يَجِدُواْ لَهُم مِّن دُونِ ٱللَّهِ أَنصَارٗا﴿٢٥

25ਉਹ ਆਪਣੇ ਅਪਰਾਧਾ ਕਾਰਨ ਡੋਬ ਦਿੱਤੇ ਗਏ ਅਤੇ ਨਰਕ ਵਿਚ ਦਾਖ਼ਲ ਕਰ ਦਿੱਤੇ ਗਏ, ਫੇਰ ਉਹਨਾਂ ਨੂੰ ਛੁੱਟ ਅੱਲਾਹ ਤੋਂ ਹੋਰ ਕੋਈ ਸਹਾਈ ਨਹੀਂ ਲੱਭਿਆ।

وَقَالَ نُوحٞ رَّبِّ لَا تَذَرۡ عَلَى ٱلۡأَرۡضِ مِنَ ٱلۡكَٰفِرِينَ دَيَّارًا﴿٢٦

26ਅਤੇ ਨੂਹ ਨੇ ਕਿਹਾ ਕਿ ਹੇ ਮੇਰੇ ਰੱਬਾ! ਧਰਤੀ ਉੱਤੇ ਵੱਸਣ ਵਾਲੇ ਕਿਸੇ ਵੀ ਕਾਫ਼ਿਰ ਨੂੰ ਨਾ ਛੱਡੀਂ।

إِنَّكَ إِن تَذَرۡهُمۡ يُضِلُّواْ عِبَادَكَ وَلَا يَلِدُوٓاْ إِلَّا فَاجِرٗا كَفَّارٗا﴿٢٧

27ਜੇ ਤੂੰ ਉਹਨਾਂ ਨੂੰ ਛੱਡ ਦਿੱਤਾ ਤਾਂ ਉਹ ਤੇਰੇ ਬੰਦਿਆਂ ਨੂੰ ਕੁਰਾਹੇ ਪਾ ਦੇਣਗੇ ਅਤੇ (ਅੱਗੇ ਨੂੰ ਵੀ) ਕਾਫ਼ਿਰ ਹੀ ਪੈਦਾ ਹੋਣਗੇ।

رَّبِّ ٱغۡفِرۡ لِي وَلِوَٰلِدَيَّ وَلِمَن دَخَلَ بَيۡتِيَ مُؤۡمِنٗا وَلِلۡمُؤۡمِنِينَ وَٱلۡمُؤۡمِنَٰتِۖ وَلَا تَزِدِ ٱلظَّٰلِمِينَ إِلَّا تَبَارَۢا﴿٢٨

28ਹੇ ਮੇਰੇ ਰੱਬਾ! ਤੂੰ ਮੇਰੀ ਅਤੇ ਮੇਰੇ ਮਾਪਿਆਂ ਦੀ ਬਖ਼ਸ਼ਿਸ਼ ਫਰਮਾ ਅਤੇ ਹਰ ਉਸ ਵਿਅਕਤੀ ਦੀ ਜਿਹੜਾ ਮੇਰੇ ਘਰ ਵਿਚ ਈਮਾਨ ਵਾਲਾ ਬਣਕੇ ਦਾਖ਼ਲ ਹੋਵੇ ਅਤੇ ਮੋਮਿਨ ਪੁਰਸ਼ ਤੇ ਮੋਮਿਨ ਇਸਤਰੀਆਂ ਦੀ ਵੀ (ਬਖ਼ਸ਼ਿਸ਼ ਫ਼ਰਮਾ) ਅਤੇ ਜ਼ਾਲਮਾਂ ਦੀ ਬਰਬਾਦੀ ਤੇ ਹਲਾਕਤ ਵਿਚ ਵਾਧਾ ਕਰ।

RELATED SURAHS