الجن
The Jinn • 28 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1(ਹੇ ਨਬੀ!) ਆਖ ਦਿਓ ਕਿ ਮੇਰੇ ਵੱਲ ਵਹੀ (ਰੱਬ ਸੁਨੇਹਾ) ਘੱਲੀ ਗਈ ਹੈ ਕਿ ਜਿੰਨਾਂ ਦੀ ਇਕ ਟੋਲੀ ਨੇ (.ਕੁਰਆਨ) ਧਿਆਨ ਨਾਲ ਸੁਣਿਆ ਤੇ ਫੇਰ (ਆਪਣੇ ਕੌਮ ਨੂੰ ਜਾ ਕੇ) ਆਖਿਆ ਕਿ ਬੇਸ਼ੱਕ ਅਸੀਂ ਇਕ ਅਚਰਜਮਈ਼ਕੁਰਆਨ ਸੁਣਿਆ ਹੈ।
2ਜੋ ਸਿੱਧੀ ਤੇ ਹਿਦਾਇਤ ਵਾਲੀ ਰਾਹ ਦਰਸਾਉਂਦਾ ਹੈ। ਸੋ ਅਸੀਂ ਉਸ ’ਤੇ ਈਮਾਨ ਲਿਆਏ ਹਾਂ ਅਤੇ ਹੁਣ ਅਸੀਂ ਕਿਸੇ ਨੂੰ ਵੀ ਰੱਬ ਦਾ ਸ਼ਰੀਕ ਨਹੀਂ ਠਹਿਰਾਵਾਂਗੇ।
3ਅਤੇ ਇਹ ਵੀ ਕਿਹਾ ਕਿ ਸਾਡੇ ਰੱਬ ਦੀ ਸ਼ਾਨ ਵੱਡੀ ਉੱਚੀ ਹੈ। ਉਸ ਨੇ ਕਿਸੇ ਨੂੰ ਆਪਣੀ ਪਤਨੀ ਜਾਂ ਪੁੱਤਰ ਨਹੀਂ ਬਣਾਇਆ।[1]
4ਅਤੇ ਕਿਹਾ ਕਿ ਸਾਡੇ ਮੂਰਖ ਸਾਥੀ ਅੱਲਾਹ ਦੇ ਬਾਰੇ ਝੂਠੀਆਂ ਗੱਲਾਂ ਆਖਦੇ ਰਹੇ ਹਨ।
5ਜਦ ਕਿ ਅਸੀਂ ਇਹ ਸਮਝਦੇ ਸੀ ਕਿ ਮਨੁੱਖ ਤੇ ਜਿੰਨ ਕਦੇ ਵੀ ਅੱਲਾਹ ਬਾਰੇ ਝੂਠ ਨਹੀਂ ਬੋਲਣਗੇ। [2]
6ਬੇਸ਼ੱਕ ਮਨੁੱਖਾਂ ਵਿੱਚੋਂ ਕੁੱਝ ਲੋਕ ਜਿੰਨਾਂ ਵਿੱਚੋਂ ਕੁੱਝ ਲੋਕਾਂ ਦੀ ਸ਼ਰਨ ਮੰਗਿਆ ਕਰਦੇ ਸਨ। ਇਸ ਤਰ੍ਹਾਂ ਉਹਨਾਂ ਨੇ ਉਹਨਾਂ (ਜਿੰਨਾਂ) ਦੀ ਸਰਕਸ਼ੀ (ਹੰਕਾਰ) ਵਿਚ ਹੋਰ ਵੀ ਵਾਧਾ ਕਰ ਦਿੱਤਾ।
7ਅਤੇ ਉਹਨਾਂ (ਮਨੁੱਖਾਂ) ਨੇ ਵੀ ਇਹੋ ਵਿਚਾਰ ਕੀਤਾ ਸੀ ਕਿ ਜਿਵੇਂ ਤੁਸੀਂ (ਜਿੰਨਾਂ ਨੇ) ਸੋਚਿਆ ਸੀ ਕਿ ਅੱਲਾਹ ਕਿਸੇ ਨੂੰ ਵੀ ਮੁੜ (ਕਬਰਾਂ ’ਚੋਂ) ਨਹੀਂ ਉਠਾਵੇਗਾ (ਤੇ ਨਾ ਹੀ ਰਸੂਲ ਭੇਜੇਗਾ)।
8ਅਤੇ ਇਹ ਕਿ ਅਸੀਂ ਅਕਾਸ਼ ਨੂੰ ਟਟੋਲਿਆ ਤਾਂ ਉਸ ਨੂੰ ਕਰੜੇ ਪਹਿਰੇਦਾਰਾਂ ਨਾਲ ਅਤੇ ਅੰਗਿਆਰਾਂ ਨਾਲ ਭਰਿਆ ਹੋਇਆ।
9ਅਤੇ ਅਸੀਂ ਅਕਾਸ਼ ਦੇ ਟਿਕਾਣਿਆ ਵਿਚ ਸੁਣ-ਗੁਣ ਲੈਣ ਲਈ ਬੈਠਿਆ ਕਰਦੇ ਸਨ, ਸੋ ਹੁਣ ਜਿਹੜਾ ਵੀ ਸੁਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਕ ਅੰਗਿਆਰ ਨੂੰ ਆਪਣੀ ਘਾਤ ਵਿਚ ਲੱਗਾ ਵੇਖਦਾ ਹੈ।
10ਅਤੇ ਇਹ ਕਿ ਅਸੀਂ ਨਹੀਂ ਜਾਣਦੇ ਕਿ ਕੀ ਉਹਨਾਂ ਦੇ ਰੱਬ ਨੇ ਧਰਤੀ ਵਾਲਿਆਂ ਲਈ ਭੈੜੇ ਵਿਹਾਰ ਕਰਨ ਦਾ ਇਰਾਦਾ ਕੀਤਾ ਹੈ ਜਾਂ ਉਹਨਾਂ ਲਈ ਭਲਾਈ ਦਾ ਇਰਾਦਾ ਕੀਤਾ ਹੈ ?
11ਅਤੇ ਇਹ ਕਿ ਸਾਡੇ ਵਿੱਚੋਂ ਨੇਕ ਵੀ ਹਨ ਅਤੇ ਕੁੱਝ ਲੋਕ ਇਸ ਤੋਂ ਹੇਠਾਂ (ਭਾਵ ਬੁਰੇ) ਵੀ ਹਨ, ਅਸੀਂ ਵੱਖੋ-ਵੱਖ ਰਾਹਾਂ (ਧਰਮਾਂ) ਵਿਚ ਵੰਡੇ ਹੋਏ ਹਾਂ।
12ਅਤੇ ਸਾਨੂੰ ਵਿਸ਼ਵਾਸ ਹੋ ਚੁੱਕਿਆ ਸੀ ਕਿ ਅਸੀਂ ਅੱਲਾਹ ਨੂੰ ਧਰਤੀ ਉੱਤੇ ਬੇਵਸ ਨਹੀਂ ਕਰ ਸਕਦੇ ਅਤੇ ਨਾ ਹੀ ਨੱਸ ਕੇ ਉਸ ਨੂੰ ਬੇਵਸ ਕਰ ਸਕਦੇ ਹਾਂ।
13ਅਤੇ ਇਹ ਕਿ ਜਦੋਂ ਅਸੀਂ ਹਿਦਾਇਤ ਵਾਲੀ ਗੱਲ ਸੁਣੀ ਤਾਂ ਉਸ ’ਤੇ ਈਮਾਨ ਲਿਆਏ। ਜਿਹੜਾ ਕੋਈ ਆਪਣੇ ਰੱਬ ’ਤੇ ਈਮਾਨ ਲਿਆਇਆ, ਫੇਰ ਨਾ ਤਾਂ ਉਸ ਨੂੰ ਕਿਸੇ ਪ੍ਰਕਾਰ ਦੀ ਹਾਨੀ ਹੋਣ ਦਾ ਡਰ ਹੋਵੇਗਾ ਅਤੇ ਨਾ ਹੀ ਕਿਸੇ ਵਧੀਕੀ ਦਾ।
14ਅਤੇ ਇਹ ਕਿ ਸਾਡੇ ਵਿਚ ਕੁਝ ਮੁਸਲਮਾਨ (ਆਗਿਆਕਾਰੀ) ਵੀ ਹਨ ਅਤੇ ਕੁਝ ਜ਼ਾਲਮ (ਇਨਕਾਰੀ) ਵੀ ਹਨ। ਫੇਰ ਜਿਹੜਾ ਕੋਈ ਇਸਲਾਮ ਇਖ਼ਤਿਆਰ ਕਰੇਗਾ ਤਾਂ ਉਸ ਨੇ ਹਿਦਾਇਤ ਵਾਲੀ ਰਾਹ ਲੱਭ ਲਈ।
15ਪਰ ਜਿਹੜੇ ਜ਼ਾਲਮ ਹਨ ਉਹ ਨਰਕ ਦੀ ਅੱਗ ਦਾ ਬਾਲਣ ਬਣਨਗੇ।
16(ਹੇ ਨਬੀ! ਆਖ ਦਿਓ ਕਿ) ਮੇਰੇ ਉੱਤੇ ਵਹੀ ਕੀਤੀ ਗਈ ਹੈ ਕਿ ਜੇ ਲੋਕ ਸਿੱਧੀ ਰਾਹ ਉੱਤੇ ਕਾਇਮ ਰਹਿੰਦੇ ਤਾਂ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਰਜਾ ਦਿੰਦੇ।
17ਫੇਰ ਅਸੀਂ ਉਹਨਾਂ ਨੂੰ ਅਜ਼ਮਾਉਂਦੇ ਅਤੇ ਜਿਹੜਾ ਕੋਈ ਆਪਣੇ ਰੱਬ ਦੀ ਯਾਦ ਤੋਂ ਮੂੰਹ ਮੋੜੇਗਾ ਤਾਂ ਉਹ (ਅੱਲਾਹ) ਉਸ ਨੂੰ ਘਟਦੇ ਵਧਦੇ ਅਜ਼ਾਬ ਵਿਚ ਫਸਾ ਦੇਵੇਗਾ।
18ਅਤੇ ਇਹ ਵੀ ਕਿ ਮਸੀਤਾਂ ਕੇਵਲ ਅੱਲਾਹ ਲਈ ਹਨ, ਸੋ ਤੁਸੀਂ ਉਹਨਾਂ ਵਿਚ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਨਾ ਪੁਕਾਰੋ।[3]
19ਅਤੇ ਇਹ ਕਿ ਜਦੋਂ ਅੱਲਾਹ ਦਾ ਬੰਦਾ (ਮੁਹੰਮਦ) ਅੱਲਾਹ ਨੂੰ ਪੁਕਾਰਨ ਲਈ ਖੜ੍ਹਾ ਹੋਇਆ ਤਾਂ ਸੰਭਵ ਸੀ ਕਿ ਲੋਕੀ (ਕਾਫ਼ਿਰ) ਉਸ ਉੱਤੇ ਟੁੱਟ ਪੈਂਦੇ।
20(ਹੇ ਨਬੀ!) ਆਖ ਦਿਓ! ਕਿ ਬੇਸ਼ੱਕ ਮੈਂ ਆਪਣੇ ਰੱਬ ਨੂੰ ਹੀ ਪੁਕਾਰਦਾ ਹਾਂ ਅਤੇ ਉਸ ਦੇ ਨਾਲ ਕਿਸੇ ਹੋਰ ਨੂੰ ਸਾਂਝੀ ਨਹੀਂ ਬਣਾਉਂਦਾ।
21(ਅਤੇ ਕਿਹਾ) ਆਖ ਦਿਓ! ਨਿਰਸੰਦੇਹ, ਮੈਂ ਤੁਹਾਡੇ ਲਈ ਨਾ ਕਿਸੇ ਪ੍ਰਕਾਰ ਦੀ ਹਾਨੀ ਦਾ ਤੇ ਨਾ ਹੀ ਕਿਸੇ ਲਾਭ ਦਾ ਅਧਿਕਾਰ ਰੱਖਦਾ ਹਾਂ।
22ਆਖ ਦਿਓ! ਮੈਨੂੰ ਅੱਲਾਹ ਦੇ ਅਜ਼ਾਬ ਤੋਂ ਕੋਈ ਬਚਾਵੇਗਾ ਨਹੀਂ ਅਤੇ ਨਾ ਹੀ ਉਸ ਤੋਂ ਛੁੱਟ ਕੋਈ ਸ਼ਰਨ ਅਸਥਾਨ ਮਿਲ ਸਕਦਾ ਹੈ।
23(ਆਖ ਦਿਓ!)ਅੱਲਾਹ ਦਾ ਹੁਕਮ ਅਤੇ ਉਸ ਦਾ ਸੁਨੇਹਾ ਪਹੁੰਚਾਉਣ ਤੋਂ ਛੁੱਟ ਮੇਰਾ ਕੁੱਝ ਵੀ ਅਧਿਕਾਰ ਨਹੀਂ ਅਤੇ ਜਿਹੜਾ ਅੱਲਾਹ ਅਤੇ ਉਸ ਦੇ ਰਸੂਲ ਦੀ ਨਾ-ਫ਼ਰਮਾਨੀ ਕਰੇਗਾ ਤਾਂ ਬੇਸ਼ੱਕ ਉਸ ਲਈ ਨਰਕ ਦੀ ਅੱਗ ਹੈ, ਉਹ ਉਸ ਵਿਚ ਸਦਾ ਲਈ ਰਹਿਣਗੇ।[4]
24ਇੱਥੋਂ ਤਕ ਕਿ ਜਦੋਂ ਉਹ ਉਸ ਅਜ਼ਾਬ ਨੂੰ ਵੇਖਣਗੇ ਕਿ ਜਿਸ ਦਾ ਉਹਨਾਂ ਨਾਲ ਵਾਅਦਾ ਕੀਤਾ ਗਿਆ ਹੈ ਤਾਂ ਉਹਨਾਂ ਨੂੰ ਛੇਤੀ ਹੀ ਪਤਾ ਲੱਗ ਜਾਵੇਗਾ ਕਿ ਕਿਸ ਦੇ ਸਹਾਈ ਕਮਜ਼ੋਰ ਹਨ ਅਤੇ ਕਿਸ ਦਾ ਜੱਥਾ ਗਿਣਤੀ ਵਿਚ ਘੱਟ ਹੈ।
25(ਹੇ ਨਬੀ!) ਆਖ ਦਿਓ ਕਿ ਮੈਂ ਨਹੀਂ ਜਾਣਦਾ ਕਿ ਜਿਸ ਅਜ਼ਾਬ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਹੈ ਉਹ ਨੇੜੇ ਹੀ ਹੈ ਜਾਂ ਉਸ ਲਈ ਮੇਰੇ ਰੱਬ ਨੇ ਕੋਈ ਲੰਮਾਂ ਸਮਾਂ ਨਿਯਤ ਕਰ ਰੱਖਿਆ ਹੈ।
26ਉਹੀਓ ਗ਼ੈਬ (ਪਰੋਖ) ਦਾ ਜਾਣਨਹਾਰ ਹੈ ਅਤੇ ਉਹ ਆਪਣਾ ਗਿਆਨ ਕਿਸੇ ’ਤੇ ਵੀ ਪ੍ਰਗਟ ਨਹੀਂ ਕਰਦਾ।
27ਛੁੱਟ ਉਸ ਰਸੂਲ ਤੋਂ ਜਿਸ ਨੂੰ ਉਹ (ਪਰੋਖ ਦਾ ਗਿਆਨ ਦੇਣਾਂ) ਪਸੰਦ ਕਰੇ, ਫੇਰ ਉਸ (ਰਸੂਲ) ਦੇ ਅੱਗੇ-ਪਿੱਛੇ ਰਾਖੇ ਨਿਯੁਕਤ ਕਰ ਦਿੰਦਾ ਹੈ।
28ਤਾਂ ਜੋ ਉਹ ਜਾਣ ਲਵੇ ਕਿ ਉਹਨਾਂ ਰਸੂਲਾਂ ਨੇ ਆਪਣੇ ਰੱਬ ਦੇ ਸੁਨੇਹੇ ਨੂੰ (ਲੋਕਾਂ ਤੱਕ) ਪਹੁੰਚਾ ਦਿੱਤਾ ਹੈ ਅਤੇ ਉਸ ਨੇ ਉਹਨਾਂ ਦੇ ਆਲੇ-ਦੁਆਲੇ ਘੇਰਾ ਪਾਇਆ ਹੋਇਆ ਹੈ ਅਤੇ ਉਹ ਨੇ ਹਰ ਚੀਜ਼ ਦੀ ਗਿਣਤੀ ਕਰ ਰੱਖੀ ਹੈ।