Al-Qalam

القلم

The Pen52 ayahsMeccan

بِسْمِ ٱللَّهِ ٱلرَّحْمَٰنِ ٱلرَّحِيمِ

نٓۚ وَٱلۡقَلَمِ وَمَا يَسۡطُرُونَ﴿١

1ਕਸਮ ਹੈ ਨੂਨ, ਕਲਮ ਦੀ ਅਤੇ ਉਸ ਦੀ ਜੋ ਉਹ (ਫ਼ਰਿਸ਼ਤੇ) ਲਿਖਦੇ ਹਨ।

مَآ أَنتَ بِنِعۡمَةِ رَبِّكَ بِمَجۡنُونٖ﴿٢

2(ਹੇ ਨਬੀ!) ਤੁਸੀਂ ਆਪਣੇ ਰੱਬ ਦੀ ਕ੍ਰਿਪਾ ਨਾਲ ਉੱਕਾ ਹੀ ਸੁਦਾਈ ਨਹੀਂ।

وَإِنَّ لَكَ لَأَجۡرًا غَيۡرَ مَمۡنُونٖ﴿٣

3ਬੇਸ਼ੱਕ ਤੁਹਾਡੇ ਲਈ (ਰੱਬ ਵੱਲੋਂ) ਬਹੁਤ ਵੱਡਾ ਬਦਲਾ ਹੈ।

وَإِنَّكَ لَعَلَىٰ خُلُقٍ عَظِيمٖ﴿٤

4ਬੇਸ਼ੱਕ ਤੁਸੀਂ ਸਦਾਚਾਰ ਦੇ ਵੱਡੇ ਉੱਚੇ ਦਰਜੇ ’ਤੇ ਹੋ।

فَسَتُبۡصِرُ وَيُبۡصِرُونَ﴿٥

5ਛੇਤੀ ਹੀ ਤੁਸੀਂ ਵੀ ਵੇਖ ਲਵੋਗੇ ਤੇ ਉਹ (ਕਾਫ਼ਿਰ) ਵੀ ਵੇਖ ਲੈਣਗੇ।

بِأَييِّكُمُ ٱلۡمَفۡتُونُ﴿٦

6ਕਿ ਤੁਹਾਡੇ ਵਿੱਚੋਂ ਸੁਦਾਈ ਕੌਣ ਹੈ।

إِنَّ رَبَّكَ هُوَ أَعۡلَمُ بِمَن ضَلَّ عَن سَبِيلِهِۦ وَهُوَ أَعۡلَمُ بِٱلۡمُهۡتَدِينَ﴿٧

7ਬੇਸ਼ੱਕ ਤੁਹਾਡਾ ਰੱਬ ਇਸ ਗੱਲ ਨੂੰ ਭਲੀ-ਭਾਂਤ ਜਾਣਦਾਹੈ ਕਿ ਕੌਣ ਉਸ ਦੀ ਰਾਹ ਤੋਂ ਭਟਕਿਆ ਹੋਇਆ ਹੈ ਅਤੇ ਕੌਣ ਸਿੱਧੇ ਰਾਹ ’ਤੇ ਹੈ।

فَلَا تُطِعِ ٱلۡمُكَذِّبِينَ﴿٨

8ਸੋ (ਹੇ ਨਬੀ!) ਤੁਸੀਂ ਝੁਠਲਾਉਣ ਵਾਲਿਆਂ ਦੇ ਪਿੱਛੇ ਨਹੀਂ ਲੱਗਣਾ।

وَدُّواْ لَوۡ تُدۡهِنُ فَيُدۡهِنُونَ﴿٩

9ਉਹ (ਕਾਫ਼ਿਰ) ਤਾਂ ਇਹ ਚਾਹੁੰਦੇ ਹਨ ਕਿ (ਕੁੱਝ) ਤੁਸੀਂ ਨਰਮੀ ਵਿਖਾਓ ਤਾਂ ਉਹ ਵੀ ਨਰਮ ਪੈ ਜਾਣ।

وَلَا تُطِعۡ كُلَّ حَلَّافٖ مَّهِينٍ﴿١٠

10ਤੁਸੀਂ ਬਹੁਤੀਆਂ ਸਹੁੰਆਂ ਖਾਣ ਵਾਲੇ ਜ਼ਲੀਲ ਵਿਅਕਤੀ ਦੀ ਗੱਲ ਉੱਕਾ ਹੀ ਨਾ ਮੰਨੋ।

هَمَّازٖ مَّشَّآءِۭ بِنَمِيمٖ﴿١١

11ਜਿਹੜਾ ਮਿਹਣੇ ਦੇਣ ਵਾਲਾ ਤੇ ਚੁਗ਼ਲਖ਼ੋਰ ਹੈ।

مَّنَّاعٖ لِّلۡخَيۡرِ مُعۡتَدٍ أَثِيمٍ﴿١٢

12ਭਲਾਈ ਦੇ ਕੰਮਾਂ ਤੋਂ ਰੋਕਣ ਵਾਲਾ ਹੈ, ਅਤੇ ਹੱਦਾਂ ਟੱਪਣ ਵਾਲਾ ਅਤੇ ਮਹਾਂ-ਦੁਰਾਚਾਰੀ ਹੈ।

عُتُلِّۭ بَعۡدَ ذَٰلِكَ زَنِيمٍ﴿١٣

13ਓੱਜੜ ਦੇ ਨਾਲ-ਨਾਲ ਹਰਾਮਜ਼ਾਦਾ (ਨੀਚ) ਵੀ ਹੈ।

أَن كَانَ ذَا مَالٖ وَبَنِينَ﴿١٤

14ਇਹ ਸਭ ਇਸ ਲਈ ਹੈ, ਕਿ ਉਹ ਧੰਨਵਾਨ ਤੇ ਪੁੱਤਰਾਂ ਵਾਲਾ ਹੈ।

إِذَا تُتۡلَىٰ عَلَيۡهِ ءَايَٰتُنَا قَالَ أَسَٰطِيرُ ٱلۡأَوَّلِينَ﴿١٥

15ਜਦੋਂ ਉਸ ਨੂੰ ਸਾਡੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਕਹਿੰਦਾ ਹੈ ਕਿ ਇਹ ਤਾਂ ਬੀਤੇ ਸਮੇਂ ਦੀਆਂ ਕਹਾਣੀਆਂ ਹਨ।

سَنَسِمُهُۥ عَلَى ٱلۡخُرۡطُومِ﴿١٦

16ਅਸੀਂ ਛੇਤੀ ਹੀ ਇਸ ਦੀ ਸੁੰਡ (ਭਾਵ ਨੱਕ) ’ਤੇ ਦਾਗ਼ ਲਾਵਾਂਗੇ।

إِنَّا بَلَوۡنَٰهُمۡ كَمَا بَلَوۡنَآ أَصۡحَٰبَ ٱلۡجَنَّةِ إِذۡ أَقۡسَمُواْ لَيَصۡرِمُنَّهَا مُصۡبِحِينَ﴿١٧

17ਬੇਸ਼ੱਕ ਅਸੀਂ ਇਹਨਾਂ (ਮੱਕੇ ਵਾਲਿਆਂ) ਨੂੰ ਉਸੇ ਤਰ੍ਹਾਂ ਪਰੱਖਿਆ ਸੀ ਜਿੱਦਾਂ ਅਸੀਂ ਬਾਗ਼ ਵਾਲਿਆਂ ਨੂੰ ਪਰੱਖਿਆ ਸੀ, ਜਦੋਂ ਉਹਨਾਂ ਨੇ ਸਹੁੰ ਖਾਂਦੀ ਸੀ ਕਿ ਸਵੇਰ ਹੁੰਦੇ ਹੀ ਅਸੀਂ ਇਸ ਬਾਗ਼ ਦੇ ਫਲਾਂ ਨੂੰ ਤੋੜ ਲਵਾਂਗੇ।

وَلَا يَسۡتَثۡنُونَ﴿١٨

18ਉਹਨਾਂ ਨੇ ਇਨਸ਼ਾਅੱਲਾਹ (ਭਾਵ ਜੇ ਰੱਬ ਨੇ ਚਾਹਿਆ) ਨਹੀਂ ਕਿਹਾ ਸੀ।

فَطَافَ عَلَيۡهَا طَآئِفٞ مِّن رَّبِّكَ وَهُمۡ نَآئِمُونَ﴿١٩

19ਤੁਹਾਡੇ ਰੱਬ ਵੱਲੋਂ ਇਕ ਬਿਪਤਾ ਉਸ ਬਾਗ਼ ’ਤੇ ਆ ਪਈ ਜਦ ਕਿ ਹਾਲੇ ਉਹ ਸੁੱਤੇ ਪਏ ਸਨ।

فَأَصۡبَحَتۡ كَٱلصَّرِيمِ﴿٢٠

20ਅਤੇ ਉਹ ਬਾਗ਼ ਵਾਡੀ ਕੀਤੀ ਹੋਈ ਖੇਤੀ ਵਾਂਗ ਹੋ ਗਿਆ।

فَتَنَادَوۡاْ مُصۡبِحِينَ﴿٢١

21ਸਵੇਰ ਹੁੰਦੇ ਹੀ ਉਹਨਾਂ ਨੇ ਇਕ ਦੂਜੇ ਨੂੰ ਆਖਿਆ।

أَنِ ٱغۡدُواْ عَلَىٰ حَرۡثِكُمۡ إِن كُنتُمۡ صَٰرِمِينَ﴿٢٢

22ਕਿ ਜੇ ਤੁਸੀਂ ਫਲ ਤੋੜਣੇ ਹਨ ਤਾਂ ਆਪਣੇ ਬਾਗ਼ਾਂ ਵੱਲ ਸਵੇਰੇ-ਸਵੇਰੇ ਨਿੱਕਲ ਤੁਰੋ।

فَٱنطَلَقُواْ وَهُمۡ يَتَخَٰفَتُونَ﴿٢٣

23ਸੋ ਉਹ ਤੁਰ ਪਏ ਤੇ ਆਪੋ ਵਿਚ ਹੌਲੀ-ਹੌਲੀ ਕਹਿ ਰਹੇ ਸਨ।

أَن لَّا يَدۡخُلَنَّهَا ٱلۡيَوۡمَ عَلَيۡكُم مِّسۡكِينٞ﴿٢٤

24ਕਿ ਅੱਜ ਤੁਹਾਡੇ ਬਾਗ਼ ਵਿਚ ਕੋਈ ਵੀ ਮੁਥਾਜ ਨਹੀਂ ਵੜਨਾ ਚਾਹੀਦਾ।

وَغَدَوۡاْ عَلَىٰ حَرۡدٖ قَٰدِرِينَ﴿٢٥

25ਉਹ ਸਵੇਰੇ ਸਵੇਰੇ ਇਹੋ ਸੋਚਦੇ (ਬਾਗ਼ ਵੱਲ) ਤੁਰ ਪਏ ਕਿ ਉਹ ਮੁਥਾਜਾਂ ਨੂੰ ਰੋਕ ਸਕਦੇ ਹਨ।

فَلَمَّا رَأَوۡهَا قَالُوٓاْ إِنَّا لَضَآلُّونَ﴿٢٦

26ਪਰ ਜਦੋਂ ਉਹਨਾਂ ਨੇ ਬਾਗ਼ ਨੂੰ ਵੇਖਿਆ ਤਾਂ ਆਖਿਆ ਕਿ “ਅਸੀਂ ਤਾਂ ਰਾਹ ਹੀ ਭੁੱਲ ਗਏ ਹਾਂ”।

بَلۡ نَحۡنُ مَحۡرُومُونَ﴿٢٧

27(ਅਤੇ ਕਿਹਾ ਕਿ) ਨਹੀਂ ਅਸੀਂ ਰਾਹ ਨਹੀਂ ਭੁੱਲੇ ਸਗੋਂ ਸਾਡੇ ਤਾਂ ਭਾਗ ਹੀ ਫੁੱਟ ਗਏ।

قَالَ أَوۡسَطُهُمۡ أَلَمۡ أَقُل لَّكُمۡ لَوۡلَا تُسَبِّحُونَ﴿٢٨

28ਉਹਨਾਂ ਵਿੱਚੋਂ ਜਿਹੜਾ ਸਭ ਤੋਂ ਚੰਗਾ ਸੀ ਉਹ ਆਖਣ ਲੱਗਿਆ ਕਿ ਮੈਂ ਤੁਹਾਨੂੰ ਆਖਿਆ ਨਹੀਂ ਸੀ ਕਿ ਤੁਸੀਂ (ਆਪਣੇ ਪਾਲਣਹਾਰ ਦੀ) ਤਸਬੀਹ ਕਿਉਂ ਨਹੀਂ ਕਰਦੇ ?

قَالُواْ سُبۡحَٰنَ رَبِّنَآ إِنَّا كُنَّا ظَٰلِمِينَ﴿٢٩

29ਫੇਰ ਉਹ ਆਖਣ ਲੱਗੇ ਕਿ ਪਾਕ ਹੈ ਸਾਡਾ ਰੱਬ ਬੇਸ਼ੱਕ ਅਸੀਂ ਹੀ ਜ਼ਾਲਮ ਸਾਂ।

فَأَقۡبَلَ بَعۡضُهُمۡ عَلَىٰ بَعۡضٖ يَتَلَٰوَمُونَ﴿٣٠

30ਫੇਰ ਉਹਨਾਂ ਵਿੱਚੋਂ ਹਰੇਕ ਇਕ ਦੂਜੇ ਨੂੰ ਕੋਸਣ ਲੱਗ ਪਿਆ।

قَالُواْ يَٰوَيۡلَنَآ إِنَّا كُنَّا طَٰغِينَ﴿٣١

31ਅਤੇ ਉਹ ਆਖਣ ਲੱਗੇ ਕਿ ਹਾਏ ਅਫ਼ਸੋਸ, ਬੇਸ਼ੱਕ ਅਸੀਂ ਹੀ (ਰੱਬ ਦੇ) ਬਾਗ਼ੀ ਹੋ ਗਏ ਸਾਂ।

عَسَىٰ رَبُّنَآ أَن يُبۡدِلَنَا خَيۡرٗا مِّنۡهَآ إِنَّآ إِلَىٰ رَبِّنَا رَٰغِبُونَ﴿٣٢

32ਹੋ ਸਕਦਾ ਹੈ ਕਿ ਸਾਡਾ ਰੱਬ ਬਦਲੇ ਵਿਚ ਸਾਨੂੰ ਇਸ ਤੋਂ ਵੀ ਵਧੀਆ ਬਾਗ਼ ਦੇ ਦੇਵੇ, ਅਸੀਂ ਆਪਣੇ ਰੱਬ ਨਾਲ ਮੋਹ ਰੱਖਣ ਵਾਲੇ ਹਾਂ।

كَذَٰلِكَ ٱلۡعَذَابُۖ وَلَعَذَابُ ٱلۡأٓخِرَةِ أَكۡبَرُۚ لَوۡ كَانُواْ يَعۡلَمُونَ﴿٣٣

33ਅਜ਼ਾਬ ਤਾਂ ਇਸ ਤਰ੍ਹਾਂ ਵੀ ਹੁੰਦਾ ਹੈ ਪਰ ਆਖ਼ਿਰਤ ਦਾ ਅਜ਼ਾਬ ਸਭ ਤੋਂ ਵੱਧ ਕਰੜਾ ਹੈ। ਕਾਸ਼! ਇਹਨਾਂ ਨੂੰ ਇਸ ਦਾ ਗਿਆਨ ਹੁੰਦਾ।

إِنَّ لِلۡمُتَّقِينَ عِندَ رَبِّهِمۡ جَنَّٰتِ ٱلنَّعِيمِ﴿٣٤

34ਬੇਸ਼ੱਕ ਰੱਬ ਤੋਂ ਡਰਨ ਵਾਲਿਆਂ ਲਈ ਉਹਨਾਂ ਦੇ ਰੱਬ ਕੋਲ ਨਿਅਮਤਾਂ ਭਰੇ ਬਾਗ਼ ਹਨ।

أَفَنَجۡعَلُ ٱلۡمُسۡلِمِينَ كَٱلۡمُجۡرِمِينَ﴿٣٥

35ਕੀ ਅਸੀਂ ਮੁਸਲਮਾਨਾਂ (ਭਾਵ ਆਗਿਆਕਾਰੀਆਂ) ਨੂੰ ਅਪਰਾਧੀਆਂ ਦੇ ਬਰਾਬਰ ਕਰ ਦਿਆਂਗੇ।

مَا لَكُمۡ كَيۡفَ تَحۡكُمُونَ﴿٣٦

36ਤੁਹਾਨੂੰ ਕੀ ਹੋ ਗਿਆ ਹੈ ? ਤੁਸੀਂ ਕਿਹੋ ਜਿਹੇ ਫ਼ੈਸਲੇ ਕਰਦੇ ਹੋ ?

أَمۡ لَكُمۡ كِتَٰبٞ فِيهِ تَدۡرُسُونَ﴿٣٧

37ਕੀ ਤੁਹਾਡੇ ਕੋਲ ਕੋਈ ਕਿਤਾਬ ਹੈ ਜਿਸ ਵਿੱਚੋਂ ਤੁਸੀਂ ਇਹ ਸਭ ਪੜ੍ਹਦੇ ਹੋ ?

إِنَّ لَكُمۡ فِيهِ لَمَا تَخَيَّرُونَ﴿٣٨

38ਕਿ ਜਿਸ ਵਿਚ ਤੁਹਾਡੇ ਮਨ ਭਾਉਂਦੀਆਂ ਗੱਲਾਂ ਹੋਣ।

أَمۡ لَكُمۡ أَيۡمَٰنٌ عَلَيۡنَا بَٰلِغَةٌ إِلَىٰ يَوۡمِ ٱلۡقِيَٰمَةِ إِنَّ لَكُمۡ لَمَا تَحۡكُمُونَ﴿٣٩

39ਕੀ ਤੁਸੀਂ ਸਾਥੋਂ ਕਿਆਮਤ ਦਿਹਾੜੇ ਤਕ ਦੀਆਂ ਸੰਹੁਾਂ ਲੈ ਰੱਖੀਆਂ ਹਨ ਕਿ ਤੁਹਾਡੇ ਲਈ ਓਹੀਓ ਹੋਵੇਗਾ ਜਿਸ ਦਾ ਫ਼ੈਸਲਾ ਤੁਸੀਂ ਕਰੋਗੇ ?

سَلۡهُمۡ أَيُّهُم بِذَٰلِكَ زَعِيمٌ﴿٤٠

40ਇਹਨਾਂ ਤੋਂ ਪੁੱਛੋ ਕਿ ਤੁਹਾਡੇ ਵਿੱਚੋਂ ਕੌਣ ਇਸ ਦੀ ਜ਼ਮਾਨਤ ਲੈਂਦਾ ਹੈ?

أَمۡ لَهُمۡ شُرَكَآءُ فَلۡيَأۡتُواْ بِشُرَكَآئِهِمۡ إِن كَانُواْ صَٰدِقِينَ﴿٤١

41ਕੀ (ਇਸ ਦੇ ਜ਼ਾਮਿਨ) ਇਹਨਾਂ ਦੇ ਮਿੱਥੇ ਹੋਏ (ਰੱਬ ਦੇ) ਸ਼ਰੀਕ ਹਨ ? ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸ਼ਰੀਕ ਲਿਆਉਣ ਜੇ ਉਹ ਸੱਚੇ ਹਨ।

يَوۡمَ يُكۡشَفُ عَن سَاقٖ وَيُدۡعَوۡنَ إِلَى ٱلسُّجُودِ فَلَا يَسۡتَطِيعُونَ﴿٤٢

42ਜਿਸ ਦਿਨ ਪਿੰਨੀ ਖੋਲ੍ਹ ਦਿੱਤੀ ਜਾਵੇਗੀ ਭਾਵ ਔਖਾ ਵੇਲਾ ਆਵੇਗਾ ਅਤੇ ਉਹਨਾਂ ਇਨਕਾਰੀਆਂ ਨੂੰ ਸਿਜਦਾ ਕਰਨ ਲਈ ਬੁਲਾਇਆ ਜਾਵੇਗਾ ਤਾਂ ਉਹ ਸਿਜਦਾ ਨਹੀਂ ਕਰ ਸਕਣਗੇ।[1]

خَٰشِعَةً أَبۡصَٰرُهُمۡ تَرۡهَقُهُمۡ ذِلَّةٞۖ وَقَدۡ كَانُواْ يُدۡعَوۡنَ إِلَى ٱلسُّجُودِ وَهُمۡ سَٰلِمُونَ﴿٤٣

43ਉਹਨਾਂ ਦੀਆਂ ਨਜ਼ਰਾਂ ਝੁਕੀਆਂ ਹੋਣਗੀਆਂ ਤੇ ਉਹਨਾਂ ’ਤੇ ਹੀਣਤਾ ਛਾਈ ਹੋਵੇਗੀ। ਜਦੋਂ ਸੰਸਾਰ ਵਿਚ ਉਹਨਾਂ ਨੂੰ ਸਿਜਦੇ ਲਈ ਬੁਲਾਇਆ ਜਾਂਦਾ ਸੀ ਉਸ ਵੇਲੇ ਤਾਂ ਉਹ ਭਲੇ ਚੰਗੇ ਸਨ।

فَذَرۡنِي وَمَن يُكَذِّبُ بِهَٰذَا ٱلۡحَدِيثِۖ سَنَسۡتَدۡرِجُهُم مِّنۡ حَيۡثُ لَا يَعۡلَمُونَ﴿٤٤

44ਸੋ (ਹੇ ਨਬੀ!) ਅੱਜ ਮੈਨੂੰ ਤੇ ਉਸ ਨੂੰ ਜਿਹੜਾ ਹਦੀਸ (ਭਾਵ .ਕੁਰਆਨ) ਨੂੰ ਝੁਠਲਾਉਂਦਾ ਸੀ (ਦੋਵਾਂ ਨੂੰ ਇਕੱਲਾ) ਛੱਡ ਦਿਓ। ਅਸੀਂ ਉਸ ਨੂੰ ਹੌਲੀ-ਹੌਲੀ ਬਰਬਾਦੀ ਵੱਲ ਲੈ ਜਾਵਾਂਗੇ ਕਿ ਉਸ ਨੂੰ ਪਤਾ ਵੀ ਨਹੀਂ ਲੱਗ ਸਕੇਗਾ।

وَأُمۡلِي لَهُمۡۚ إِنَّ كَيۡدِي مَتِينٌ﴿٤٥

45ਮੈਂ ਇਹਨਾਂ ਨੂੰ ਢਿੱਲ ਦੇ ਰਿਹਾ ਹਾਂ, ਬੇਸ਼ੱਕ ਮੇਰੀ ਚਾਲ ਵੱਡੀ ਜ਼ਬਰਦਸਤ ਹੈ।

أَمۡ تَسۡـَٔلُهُمۡ أَجۡرٗا فَهُم مِّن مَّغۡرَمٖ مُّثۡقَلُونَ﴿٤٦

46(ਹੇ ਨਬੀ!) ਕੀ ਤੁਸੀਂ ਉਹਨਾਂ ਤੋਂ ਬਦਲਾ ਭਾਲਦੇ ਹੋ ਕਿ ਇਹ ਉਸ ਤਾਵਾਨ (ਚੱਟੀ) ਦੇ ਭਾਰ ਹੇਠ ਦਬੇ ਜਾ ਰਹੇ ਹਨ ?

أَمۡ عِندَهُمُ ٱلۡغَيۡبُ فَهُمۡ يَكۡتُبُونَ﴿٤٧

47ਕੀ ਇਹਨਾਂ ਕੋਲ ਪਰੋਖ ਦਾ ਗਿਆਨ ਹੈ, ਜਿਸ ਤੋਂ ਇਹ ਲਿਖ ਲਿਆਉਂਦੇ ਹਨ।

فَٱصۡبِرۡ لِحُكۡمِ رَبِّكَ وَلَا تَكُن كَصَاحِبِ ٱلۡحُوتِ إِذۡ نَادَىٰ وَهُوَ مَكۡظُومٞ﴿٤٨

48ਸੋ ਤੁਸੀਂ ਆਪਣੇ ਰੱਬ ਦਾ ਹੁਕਮ ਆਉਣ ਤਕ ਧੀਰਜ ਤੋਂ ਕੰਮ ਲਵੋ ਅਤੇ ਮੱਛੀ ਵਾਲੇ (ਯੂਨੁਸ ਅ:) ਵਾਂਗ ਨਾ ਹੋ ਜਾਣਾ ਕਿ ਜਦੋਂ ਉਸ ਨੇ (ਅੱਲਾਹ ਨੂੰ) ਸੱਦਿਆ ਸੀ ਉਸ ਸਮੇਂ ਉਹ ਗ਼ਮ ਨਾਲ ਭਰਪੂਰ ਸੀ।

لَّوۡلَآ أَن تَدَٰرَكَهُۥ نِعۡمَةٞ مِّن رَّبِّهِۦ لَنُبِذَ بِٱلۡعَرَآءِ وَهُوَ مَذۡمُومٞ﴿٤٩

49ਜੇਕਰ ਉਸ ਦੇ ਰੱਬ ਦੀ ਮਿਹਰ ਉਸ ਨੂੰ ਨਾ ਜੁੜਦੀ ਤਾਂ ਉਹ ਇਕ ਰੜੇ ਮੈਦਾਨ ਵਿਚ ਸੁੱਟ ਦਿੱਤਾ ਜਾਂਦਾ ਜਦ ਕਿ ਉਹ ਹੀਣਾ ਤੇ ਰੁਸਵਾ ਵੀ ਹੁੰਦਾ।

فَٱجۡتَبَٰهُ رَبُّهُۥ فَجَعَلَهُۥ مِنَ ٱلصَّٰلِحِينَ﴿٥٠

50ਅੰਤ ਉਸ ਦੇ ਰੱਬ ਨੇ ਉਸ ਨੂੰ ਆਪਣੀਆਂ ਮਿਹਰਾਂ ਨਾਲ ਨਿਵਾਜ਼ਿਆ, ਅਤੇ ਉਸ ਨੂੰ ਭਲੇ ਪੁਰਖਾਂ ਵਿਚ ਰਲਾ ਲਿਆ।

وَإِن يَكَادُ ٱلَّذِينَ كَفَرُواْ لَيُزۡلِقُونَكَ بِأَبۡصَٰرِهِمۡ لَمَّا سَمِعُواْ ٱلذِّكۡرَ وَيَقُولُونَ إِنَّهُۥ لَمَجۡنُونٞ﴿٥١

51ਜਦੋਂ ਇਹ (ਇਨਕਾਰੀ) ਉਸ ਜ਼ਿਕਰ (ਭਾਵ .ਕੁਰਆਨ) ਸੁਣਦੇ ਹਨ ਤਾਂ ਤੁਹਾਨੂੰ ਆਪਣੀਆਂ (ਭੈੜੀਆਂ) ਨਜ਼ਰਾਂ ਨਾਲ ਇੰਜ ਤੱਕਦੇ ਹਨ ਜਿਵੇਂ ਉਹ ਤੁਹਾਡੇ ਪੈਰ (ਸਿੱਧੀ ਰਾਹ ਤੋਂ) ਉਖਾੜ ਦੇਣਗੇ ਅਤੇ ਆਖਦੇ ਹਨ ਕਿ ਬੇਸ਼ੱਕ ਉਹ (ਮੁਹੰਮਦ) ਤਾਂ ਸੁਦਾਈ ਹੈ।

وَمَا هُوَ إِلَّا ذِكۡرٞ لِّلۡعَٰلَمِينَ﴿٥٢

52ਜਦ ਕਿ ਇਹ (.ਕੁਰਆਨ) ਤਾਂ ਸਾਰੇ ਜਹਾਨਾਂ ਲਈ ਇਕ ਨਸੀਹਤ ਹੈ।

RELATED SURAHS