Al-Humazah

الهمزة

The Gossipmonger9 ayahsMeccan

بِسْمِ ٱللَّهِ ٱلرَّحْمَٰنِ ٱلرَّحِيمِ

وَيۡلٞ لِّكُلِّ هُمَزَةٖ لُّمَزَةٍ﴿١

1ਹਰ ਤਾਅਨੇ-ਮਿਹਨੇ ਦੇਣ ਵਾਲੇ ਤੇ ਬੁਰਾਈਆਂ ਦੀ ਟੋਹ ਵਿਚ ਰਹਿਣ ਵਾਲੇ (ਵਿਅਕਤੀ) ਲਈ ਤਬਾਹੀ ਹੈ।[1]

ٱلَّذِي جَمَعَ مَالٗا وَعَدَّدَهُۥ﴿٢

2(ਅਤੇ ਉਸ ਲਈ ਵੀ) ਜਿਸ ਨੇ ਧਨ-ਦੌਲਤ ਨੂੰ ਜੋੜ੍ਹਿਆ ਅਤੇ ਉਸ ਨੂੰ ਗਿਣ ਗਿਣ ਰੱਖਿਆ।

يَحۡسَبُ أَنَّ مَالَهُۥٓ أَخۡلَدَهُۥ﴿٣

3ਉਹ ਸਮਝਦਾ ਹੈ ਕਿ ਉਸ ਦਾ ਮਾਲ ਉਸ ਨੂੰ ਸਦਾ ਲਈ ਜੀਊਂਦਾ ਰੱਖੇਗਾ।

كَلَّاۖ لَيُنۢبَذَنَّ فِي ٱلۡحُطَمَةِ﴿٤

4ਬਿਲਕੁਲ ਵੀ ਨਹੀਂ, ਉਸ ਨੂੰ ਜ਼ਰੂਰ ਹੀ ‘ਹੋਤਾਮਾਂ’ ਵਿਚ ਸੁੱਟਿਆ ਜਾਵੇਗਾ।

وَمَآ أَدۡرَىٰكَ مَا ٱلۡحُطَمَةُ﴿٥

5ਅਤੇ ਤੁਹਾਨੂੰ ਕੀ ਪਤਾ ਹੈ ਕਿ ਉਹ (ਹੋਤਾਮਾਂ) ਕੀ ਹੈ ?

نَارُ ٱللَّهِ ٱلۡمُوقَدَةُ﴿٦

6ਉਹ ਅੱਲਾਹ ਵੱਲੋਂ ਭੜਕਾਈ ਹੋਈ ਅੱਗ ਹੈ।

ٱلَّتِي تَطَّلِعُ عَلَى ٱلۡأَفۡـِٔدَةِ﴿٧

7ਜਿਹੜੀ ਦਿਲਾਂ ਤਕ ਪਹੁੰਚੇਗੀ।

إِنَّهَا عَلَيۡهِم مُّؤۡصَدَةٞ﴿٨

8ਬੇਸ਼ੱਕ ਉਹ (ਅੱਗ) ਉਹਨਾਂ ’ਤੇ (ਹਰ ਪਾਸਿਓਂ) ਬੰਦ ਕਰ ਦਿੱਤੀ ਜਾਵੇਗੀ।

فِي عَمَدٖ مُّمَدَّدَةِۭ﴿٩

9ਉਹ ਲੰਮੇ-ਲੰਮੇ ਥੰਮ੍ਹਾਂ ਵਿਚਾਲੇ (ਬੰਦ ਕਰ ਦਿੱਤੀ ਜਾਵੇਗੀ)।

RELATED SURAHS