At-Taghabun

التغابن

The Mutual Disillusion18 ayahsMedinan

بِسْمِ ٱللَّهِ ٱلرَّحْمَٰنِ ٱلرَّحِيمِ

يُسَبِّحُ لِلَّهِ مَا فِي ٱلسَّمَٰوَٰتِ وَمَا فِي ٱلۡأَرۡضِۖ لَهُ ٱلۡمُلۡكُ وَلَهُ ٱلۡحَمۡدُۖ وَهُوَ عَلَىٰ كُلِّ شَيۡءٖ قَدِيرٌ﴿١

1ਹਰ ਉਹ ਚੀਜ਼ ਜਿਹੜੀ ਵੀ ਅਕਾਸ਼ਾਂ ਤੇ ਧਰਤੀ ਵਿਚ ਹੈ ਅੱਲਾਹ ਦੀ ਹੀ ਤਸਬੀਹ (ਪਵਿੱਤਰਤਾ ਵਰਣਨ) ਕਰਦੀ ਹੈ। ਪਾਤਸ਼ਾਹੀ ਵੀ ਉਸੇ ਲਈ ਹੈ ਅਤੇ ਹਰ ਪ੍ਰਕਾਰ ਦੀ ਪ੍ਰਸ਼ੰਸਾ ਵੀ ਉਸੇ ਲਈ ਹੈ, ਹਰੇਕ ਚੀਜ਼ ਉਸ ਦੇ ਕਾਬੂ ਹੇਠ ਹੈ।

هُوَ ٱلَّذِي خَلَقَكُمۡ فَمِنكُمۡ كَافِرٞ وَمِنكُم مُّؤۡمِنٞۚ وَٱللَّهُ بِمَا تَعۡمَلُونَ بَصِيرٌ﴿٢

2ਉਹੀਓ ਹੈ ਜਿਸ ਨੇ ਤੁਹਾਨੂੰ ਸਾਜਿਆ ਫੇਰ ਤੁਹਾਡੇ ਵਿੱਚੋਂ ਕੋਈ ਇਨਕਾਰੀ ਹੈ ਤੇ ਕੋਈ ਈਮਾਨ ਵਾਲਾ ਹੈ। ਤੁਸੀਂ ਜੋ ਕੁੱਝ ਵੀ ਕਰਦੇ ਹੋ ਅੱਲਾਹ ਉਸ ਨੂੰ ਚੰਗੀ ਤਰ੍ਹਾਂ ਵੇਖਦਾ ਹੈ।

خَلَقَ ٱلسَّمَٰوَٰتِ وَٱلۡأَرۡضَ بِٱلۡحَقِّ وَصَوَّرَكُمۡ فَأَحۡسَنَ صُوَرَكُمۡۖ وَإِلَيۡهِ ٱلۡمَصِيرُ﴿٣

3ਉਸੇ ਨੇ ਅਕਾਸ਼ ਤੇ ਧਰਤੀ ਨੂੰ ਹੱਕ (ਭਾਵ ਇਨਸਾਫ਼) ਨਾਲ ਸਾਜਿਆ ਅਤੇ ਤੁਹਾਡੀਆਂ ਸ਼ਕਲਾਂ-ਸੂਰਤਾ ਬਣਾਈਆਂ ਅਤੇ ਤੁਹਾਨੂੰ ਬਹੁਤ ਹੀ ਸੋਹਣੀਆਂ ਸੂਰਤਾ ਬਖ਼ਸ਼ੀਆਂ ਅਤੇ ਤੁਸੀਂ ਸਭ ਨੇ ਉਸੇ ਵੱਲ ਪਰਤਣਾ ਹੈ।

يَعۡلَمُ مَا فِي ٱلسَّمَٰوَٰتِ وَٱلۡأَرۡضِ وَيَعۡلَمُ مَا تُسِرُّونَ وَمَا تُعۡلِنُونَۚ وَٱللَّهُ عَلِيمُۢ بِذَاتِ ٱلصُّدُورِ﴿٤

4ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਹੈ ਉਹ ਸਭ ਜਾਣਦਾ ਹੈ ਅਤੇ (ਉਹ ਵੀ ਜਾਣਦਾ ਹੈ) ਜੋ ਤੁਸੀਂ ਲਕੋਂਦੇ ਹੋ ਅਤੇ ਪ੍ਰਗਟ ਕਰਦੇ ਹੋ। ਅੱਲਾਹ ਦਿਲਾਂ ਦੇ ਭੇਤਾਂ ਨੂੰ ਭਲੀ-ਭਾਂਤ ਜਾਣਦਾ ਹੈ।

أَلَمۡ يَأۡتِكُمۡ نَبَؤُاْ ٱلَّذِينَ كَفَرُواْ مِن قَبۡلُ فَذَاقُواْ وَبَالَ أَمۡرِهِمۡ وَلَهُمۡ عَذَابٌ أَلِيمٞ﴿٥

5ਕੀ ਤੁਹਾਨੂੰ ਉਹਨਾਂ ਲੋਕਾਂ ਦੀ ਖ਼ਬਰ ਨਹੀਂ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਇਨਕਾਰ ਕੀਤਾ ਸੀ? ਫੇਰ ਉਹਨਾਂ ਨੇ ਆਪਣੀਆਂ ਕਰਤੂਤਾਂ ਦਾ ਸੁਆਦ ਚਖਿਆ, ਉਹਨਾਂ ਲਈ ਦੁਖਦਾਈ ਅਜ਼ਾਬ ਹੈ।

ذَٰلِكَ بِأَنَّهُۥ كَانَت تَّأۡتِيهِمۡ رُسُلُهُم بِٱلۡبَيِّنَٰتِ فَقَالُوٓاْ أَبَشَرٞ يَهۡدُونَنَا فَكَفَرُواْ وَتَوَلَّواْۖ وَّٱسۡتَغۡنَى ٱللَّهُۚ وَٱللَّهُ غَنِيٌّ حَمِيدٞ﴿٦

6ਇਹ (ਸਜ਼ਾ) ਇਸ ਲਈ ਹੈ ਕਿ ਜਦੋਂ ਉਹਨਾਂ ਦੇ ਰਸੂਲ ਉਹਨਾਂ ਕੋਲ (ਰਸੂਲ ਹੋਣ ਦੀਆਂ) ਖੁੱਲ੍ਹੀਆਂ ਨਿਸ਼ਾਨੀਆਂ ਲਿਆਉਂਦੇ ਤਾਂ ਉਹ (ਇਨਕਾਰੀ) ਆਖਦੇ ਕਿ ਕੀ ਸਾ` ਮਨੁੱਖ ਰਾਹ ਵਿਖਾਉਣਗੇ? ਇੰਜ ਉਹਨਾਂ ਨੇ ਇਨਕਾਰ ਕੀਤਾ ਅਤੇ ਹੱਕ ਸੱਚ ਤੋਂ ਮੂੰਹ ਮੋੜ ਲਿਆ, ਫੇਰ ਅੱਲਾਹ ਵੀ ਉਹਨਾਂ ਤੋਂ ਬੇ-ਪਰਵਾਹ ਹੋ ਗਿਆ। ਅੱਲਾਹ ਬਹੁਤ ਹੀ ਬੇ-ਪਰਵਾਹ ਹੈ ਅਤੇ ਉਹੀਓ ਸ਼ਲਾਘਾ ਯੋਗ ਹੈ।

زَعَمَ ٱلَّذِينَ كَفَرُوٓاْ أَن لَّن يُبۡعَثُواْۚ قُلۡ بَلَىٰ وَرَبِّي لَتُبۡعَثُنَّ ثُمَّ لَتُنَبَّؤُنَّ بِمَا عَمِلۡتُمۡۚ وَذَٰلِكَ عَلَى ٱللَّهِ يَسِيرٞ﴿٧

7ਇਨਕਾਰੀਆਂ ਦਾ ਦਾਅਵਾ ਇਹ ਹੈ ਕਿ ਉਹਨਾਂ ਨੂੂੰ (ਕਬਰਾਂ ਵਿੱਚੋਂ) ਕਦੇ ਵੀ (ਜਿਊਂਦਾ) ਉਠਾਇਆ ਨਹੀਂ ਜਾਵੇਗਾ। (ਹੇ ਨਬੀ!) ਆਖ ਦਿਓ, ਕਿਉਂ ਨਹੀਂ, ਮੇਰੇ ਰੱਬ ਦੀ ਸੁੰਹ ਤੁਹਾਨੂੰ ਜ਼ਰੂਰ ਉਠਾਇਆ ਜਾਵੇਗਾ, ਫੇਰ ਤੁਹਾਨੂੰ ਦੱਸਿਆ ਜਾਵੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ। ਇਹ ਕੰਮ ਕਰਨਾ ਅੱਲਾਹ ਲਈ ਬਹੁਤ ਹੀ ਸੌਖਾ ਹੈ।

فَـَٔامِنُواْ بِٱللَّهِ وَرَسُولِهِۦ وَٱلنُّورِ ٱلَّذِيٓ أَنزَلۡنَاۚ وَٱللَّهُ بِمَا تَعۡمَلُونَ خَبِيرٞ﴿٨

8ਤੁਸੀਂ ਅੱਲਾਹ, ਉਸ ਦੇ ਰਸੂਲ ਅਤੇ ਉਸ ਨੂਰ (.ਕੁਰਆਨ) ਉੱਤੇ ਈਮਾਨ ਲਿਆਓ ਜਿਹੜਾ ਅਸੀਂ ਤੁਹਾਡੇ ’ਤੇ ਉਤਾਰਿਆ ਹੈ। ਅੱਲਾਹ ਹਰ ਉਸ ਕੰਮ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜੋ ਤੁਸੀਂ ਕਰਦੇ ਹੋ।

يَوۡمَ يَجۡمَعُكُمۡ لِيَوۡمِ ٱلۡجَمۡعِۖ ذَٰلِكَ يَوۡمُ ٱلتَّغَابُنِۗ وَمَن يُؤۡمِنۢ بِٱللَّهِ وَيَعۡمَلۡ صَٰلِحٗا يُكَفِّرۡ عَنۡهُ سَيِّـَٔاتِهِۦ وَيُدۡخِلۡهُ جَنَّٰتٖ تَجۡرِي مِن تَحۡتِهَا ٱلۡأَنۡهَٰرُ خَٰلِدِينَ فِيهَآ أَبَدٗاۚ ذَٰلِكَ ٱلۡفَوۡزُ ٱلۡعَظِيمُ﴿٩

9ਜਦੋਂ ਉਹ (ਅੱਲਾਹ) ਤੁਹਾਨੂੰ ਇਕੱਤਰ ਹੋਣ ਵਾਲੇ ਦਿਨ ਇਕੱਤਰ ਕਰੇਗਾ, ਉਹ ਹਾਰ ਜਿੱਤ ਵਾਲਾ ਦਿਨ ਹੋਵੇਗਾ ਅਤੇ ਜਿਹੜਾ ਕੋਈ ਅੱਲਾਹ ’ਤੇ ਈਮਾਨ ਲਿਆਏ ਤੇ ਨੇਕ ਕੰਮ ਕਰੇ ਤਾਂ ਅੱਲਾਹ ਉਸ ਤੋਂ ਉਸ ਦੀਆਂ ਬੁਰਾਈਆਂ ਦੂਰ ਕਰ ਦੇਵੇਗਾ ਅਤੇ ਉਸ ਨੂੰ ਜੰਨਤ ਵਿਚ ਦਾਖ਼ਲ ਕਰੇਗਾ ਜਿਸ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ ਅਤੇ ਉਹ ਉਸ ਵਿਚ ਸਦਾ ਰਹੇਗਾ, ਇਹੋ ਸਭ ਤੋਂ ਵੱਡੀ ਕਾਮਯਾਬੀ ਹੈ।

وَٱلَّذِينَ كَفَرُواْ وَكَذَّبُواْ بِـَٔايَٰتِنَآ أُوْلَٰٓئِكَ أَصۡحَٰبُ ٱلنَّارِ خَٰلِدِينَ فِيهَاۖ وَبِئۡسَ ٱلۡمَصِيرُ﴿١٠

10ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਅਤੇ ਸਾਡੀਆਂ ਆਇਤਾਂ (ਭਾਵ ਆਦੇਸ਼ਾਂ) ਨੂੰ ਨਹੀਂ ਮੰਨਿਆ ਉਹ ਸਭ ਨਰਕੀ ਹਨ ਅਤੇ ਸਦਾ ਉਸੇ ਵਿਚ ਹੀ ਰਹਿਣਗੇ,[1] ਉਹ ਬਹੁਤ ਹੀ ਭੈੜਾ ਸਥਾਨ ਹੈ।

مَآ أَصَابَ مِن مُّصِيبَةٍ إِلَّا بِإِذۡنِ ٱللَّهِۗ وَمَن يُؤۡمِنۢ بِٱللَّهِ يَهۡدِ قَلۡبَهُۥۚ وَٱللَّهُ بِكُلِّ شَيۡءٍ عَلِيمٞ﴿١١

11ਜਿਹੜੀ ਵੀ ਕੋਈ ਬਿਪਤਾ ਆਉਂਦੀ ਹੈ ਉਹ ਅੱਲਾਹ ਦੇ ਹੁਕਮ ਨਾਲ ਹੀ ਆਉਂਦੀ ਹੈ। ਜੇ ਕੋਈ ਅੱਲਾਹ ’ਤੇ ਈਮਾਨ ਲਿਆਏ ਤਾਂ ਉਹ ਉਸ ਦੇ ਮਨ ਨੂੰ ਹਿਦਾਇਤ ਦਿੰਦਾ ਹੈ। ਅੱਲਾਹ ਹਰ ਚੀਜ਼ ਨੂੰ ਜਾਣਦਾ ਹੈ।

وَأَطِيعُواْ ٱللَّهَ وَأَطِيعُواْ ٱلرَّسُولَۚ فَإِن تَوَلَّيۡتُمۡ فَإِنَّمَا عَلَىٰ رَسُولِنَا ٱلۡبَلَٰغُ ٱلۡمُبِينُ﴿١٢

12ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਦੇ ਹੁਕਮਾਂ ਦੀ ਪਾਲਣਾ ਕਰੋ। ਜੇ ਤੁਸੀਂ ਹੱਕ ਤੋਂ ਮੂੰਹ ਮੋੜੋਂਗੇ ਤਾਂ ਸਾਡੇ ਰਸੂਲ ਦਾ ਕੰਮ ਤਾਂ ਕੇਵਲ ਆਦੇਸ਼ਾਂ ਨੂੰ ਸਪਸ਼ਟ ਕਰਕੇ ਪਹੁੰਚਾ ਦੇਣਾ ਹੈ।

ٱللَّهُ لَآ إِلَٰهَ إِلَّا هُوَۚ وَعَلَى ٱللَّهِ فَلۡيَتَوَكَّلِ ٱلۡمُؤۡمِنُونَ﴿١٣

13ਅੱਲਾਹ ਉਹ ਹੈ ਜਿਸ ਤੋਂ ਛੁੱਟ ਕੋਈ (ਸੱਚਾ) ਇਸ਼ਟ ਨਹੀਂ ਅਤੇ ਈਮਾਨ ਵਾਲਿਆਂ ਨੂੰ ਚਾਹੀਦਾ ਹੈ ਕਿ ਉਸੇ ’ਤੇ ਹੀ ਭਰੋਸਾ ਕਰਨ।

يَٰٓأَيُّهَا ٱلَّذِينَ ءَامَنُوٓاْ إِنَّ مِنۡ أَزۡوَٰجِكُمۡ وَأَوۡلَٰدِكُمۡ عَدُوّٗا لَّكُمۡ فَٱحۡذَرُوهُمۡۚ وَإِن تَعۡفُواْ وَتَصۡفَحُواْ وَتَغۡفِرُواْ فَإِنَّ ٱللَّهَ غَفُورٞ رَّحِيمٌ﴿١٤

14ਹੇ ਈਮਾਨ ਵਾਲਿਓ! ਬੇਸ਼ੱਕ ਤੁਹਾਡੀਆਂ ਪਤਨੀਆਂ ਅਤੇ ਤੁਹਾਡੀ ਔਲਾਦ ਵਿੱਚੋਂ ਕੁੱਝ ਤੁਹਾਡੇ ਦੁਸ਼ਮਨ ਹਨ, ਸੋ ਤੁਸੀਂ ਉਹਨਾਂ ਤੋਂ ਬਚੋ, ਜੇ ਮੁਆਫ਼ ਕਰ ਦਿਓ ਅਤੇ (ਭੁੱਲਾਂ ਦੀ) ਅਣਦੇਖੀ ਕਰ ਦਿਓ ਅਤੇ ਖਿਮਾਂ ਬਖ਼ਸ਼ੋ ਤਾਂ ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਮਿਹਰਬਾਨ ਹੈ।

إِنَّمَآ أَمۡوَٰلُكُمۡ وَأَوۡلَٰدُكُمۡ فِتۡنَةٞۚ وَٱللَّهُ عِندَهُۥٓ أَجۡرٌ عَظِيمٞ﴿١٥

15ਬੇਸ਼ੱਕ ਤੁਹਾਡੇ ਮਾਲ ਅਤੇ ਤੁਹਾਡੀ ਔਲਾਦ ਤਾਂ ਇੱਕ ਫ਼ਿਤਨਾ (ਅਜ਼ਮਾਇਸ਼) ਹੈ ਅਤੇ ਵੱਡਾ ਬਦਲਾ ਤਾਂ ਅੱਲਾਹ ਕੋਲ ਹੈ।

فَٱتَّقُواْ ٱللَّهَ مَا ٱسۡتَطَعۡتُمۡ وَٱسۡمَعُواْ وَأَطِيعُواْ وَأَنفِقُواْ خَيۡرٗا لِّأَنفُسِكُمۡۗ وَمَن يُوقَ شُحَّ نَفۡسِهِۦ فَأُوْلَٰٓئِكَ هُمُ ٱلۡمُفۡلِحُونَ﴿١٦

16ਸੋ ਜਿੱਥੇ ਤਕ ਹੋ ਸਕੇ ਤੁਸੀਂ ਅੱਲਾਹ ਤੋਂ ਡਰੋ, (ਅੱਲਾਹ ਦੇ ਹੁਕਮਾਂ ਨੂੰ) ਧਿਆਨ ਨਾਲ ਸੁਣੋ ਅਤੇ ਪਾਲਣਾ ਕਰੋ ਅਤੇ (ਅੱਲਾਹ ਦੀ ਰਾਹ ਵਿਚ) ਖ਼ਰਚ ਕਰੋ, ਤੁਹਾਡੇ ਲਈ ਇਹੋ ਵਧੀਆ ਗੱਲ ਹੈ। ਜਿਸ ਨੇ ਆਪਣੇ ਆਪ ਨੂੰ ਲਾਲਚੀ ਹੋਣ ਤੋਂ ਬਚਾ ਲਿਆ ਉਹੀਓ ਲੋਕ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ।

إِن تُقۡرِضُواْ ٱللَّهَ قَرۡضًا حَسَنٗا يُضَٰعِفۡهُ لَكُمۡ وَيَغۡفِرۡ لَكُمۡۚ وَٱللَّهُ شَكُورٌ حَلِيمٌ﴿١٧

17ਜੇ ਤੁਸੀਂ ਅੱਲਾਹ ਨੂੰ ਕਰਜ਼ ਦਿਓ ਤਾਂ ਕਰਜ਼ੇ ਹਸਨਾ (ਸੋਹਣਾ ਕਰਜ਼) ਦਿਓ, ਤਾਂ ਉਹ ਤੁਹਾਨੂੰ ਕਈ ਗੁਣਾ ਵਧਾ ਕੇ ਮੋੜ ਦੇਵੇਗਾ ਅਤੇ ਤੁਹਾਡੀਆਂ ਭੁੱਲਾਂ ਨੂੰ ਬਖ਼ਸ਼ ਦੇਵੇਗਾ। ਅੱਲਾਹ ਤੁਹਾਡੀ ਕਦਰ ਕਰਨ ਵਾਲਾ ਹੈ ਅਤੇ ਬਹੁਤ ਹੀ ਨਰਮਾਈ ਵਾਲਾ ਹੈ।

عَٰلِمُ ٱلۡغَيۡبِ وَٱلشَّهَٰدَةِ ٱلۡعَزِيزُ ٱلۡحَكِيمُ﴿١٨

18ਉਹ ਗ਼ੈਬ ਅਤੇ ਜ਼ਾਹਿਰ ਦਾ ਗਿਆਨ ਰੱਖਣ ਵਾਲਾ ਹੈ, ਉਹ ਵੱਡਾ ਜ਼ੋਰਾਵਰ ਤੇ ਯੁਕਤੀਮਾਨ ਹੈ।

RELATED SURAHS