التكاثر
The Rivalry in Worldly Increase • 8 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1ਬਹੁਤਾ (ਧੰਨ) ਹੋਣ ਦੀ ਇੱਛਾ ਨੇ ਤੁਹਾਨੂੰ (ਪਰਲੋਕ ਤੋਂ) ਬੇਖ਼ਬਰ ਕਰ ਛੱਡਿਆ ਹੈ।
2ਇੱਥੋਂ ਤਕ ਕਿ ਤੁਸੀਂ ਕਬਰਾਂ ਵਿਚ ਪਹੁੰਚ ਗਏ (ਭਾਵ ਮਰ ਗਏ)।
3ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ।
4ਫੇਰ (ਸੁਣ ਲਵੋ) ਕਿ ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ।
5ਉੱਕਾ ਨਹੀਂ, ਜੇ ਤੁਸੀਂ ਪੂਰੇ ਵਿਸ਼ਵਾਸ ਨਾਲ ਕਿਆਮਤ ਦਿਹਾੜੇ ਨੂੰ ਜਾਣ ਲੈਂਦੇ (ਤਾਂ ਤੁਸੀਂ ਕਦੇ ਵੀ ਇਸ ਤੋਂ ਬੇਖ਼ਬਰ ਨਾ ਹੁੰਦੇ)।
6ਹੁਣ ਤੁਸੀਂ ਜ਼ਰੂਰ ਹੀ ਨਰਕ ਨੂੰ ਵੇਖੋਗੇ।
7ਫੇਰ ਤੁਸੀਂ ਇਸ ਨੂੰ ਵਿਸ਼ਵਾਸ ਕਰਨ ਵਾਲੀ ਅੱਖ ਨਾਲ ਵੇਖੋਗੇ।
8ਉਸ ਦਿਨ ਤੁਹਾਥੋਂ (ਰੱਬ ਵੱਲੋਂ ਦਿੱਤੀਆਂ ਗਈਆਂ) ਨਿਅਮਤਾਂ ਪ੍ਰਤੀ ਜ਼ਰੂਰ ਪੁੱਛਿਆ ਜਾਵੇਗਾ।[1]