Al-Qari'ah

القارعة

The Striking Calamity11 ayahsMeccan

بِسْمِ ٱللَّهِ ٱلرَّحْمَٰنِ ٱلرَّحِيمِ

ٱلۡقَارِعَةُ﴿١

1ਖੜਖੜਾ ਦੇਣ ਵਾਲੀ (ਆਫ਼ਤ ਜ਼ਰੂਰ ਆਵੇਗੀ)।

مَا ٱلۡقَارِعَةُ﴿٢

2ਭਲਾਂ ਕੀ ਹੈ ਉਹ ਖੜਖੜਾ ਦੇਣ ਵਾਲੀ (ਘਟਨਾ)?

وَمَآ أَدۡرَىٰكَ مَا ٱلۡقَارِعَةُ﴿٣

3ਅਤੇ ਤੁਸੀਂ ਕੀ ਜਾਣੋਂ ਕਿ ਉਹ ਖੜਖੜਾ ਦੇਣ ਵਾਲੀ (ਆਫ਼ਤ) ਕੀ ਹੈ ?

يَوۡمَ يَكُونُ ٱلنَّاسُ كَٱلۡفَرَاشِ ٱلۡمَبۡثُوثِ﴿٤

4(ਇਹ ਉਹ ਦਿਨ ਹੈ) ਜਦੋਂ ਲੋਕੀ (ਐਵੇਂ) ਹੋ ਜਾਣਗੇ, ਜਿਵੇਂ ਖਿਲਰੇ ਹੋਏ ਭਮੱਕੜ।

وَتَكُونُ ٱلۡجِبَالُ كَٱلۡعِهۡنِ ٱلۡمَنفُوشِ﴿٥

5ਅਤੇ ਪਹਾੜ ਪਿੰਜੀ ਹੋਈ ਰੰਗ-ਬਰੰਗੀ ਉੱਨ ਵਾਂਗ ਹੋ ਜਾਣਗੇ।

فَأَمَّا مَن ثَقُلَتۡ مَوَٰزِينُهُۥ﴿٦

6ਅਤੇ ਫੇਰ (ਉਸ ਦਿਨ) ਜਿਸ ਵਿਅਕਤੀ ਦਾ ਪਾਲੜਾ (ਨੇਕ ਅਮਲਾਂ ਨਾਲ) ਭਾਰੀ ਹੋਵੇਗਾ।

فَهُوَ فِي عِيشَةٖ رَّاضِيَةٖ﴿٧

7ਉਹ (ਸਵਰਗ ਵਿਚ) ਆਪਣੀ ਮਨ ਭਾਉਂਦੀ ਜ਼ਿੰਦਗੀ ਵਿਚ ਹੋਵੇਗਾ।

وَأَمَّا مَنۡ خَفَّتۡ مَوَٰزِينُهُۥ﴿٨

8ਅਤੇ ਜਿਸ ਵਿਅਕਤੀ ਦੇ ਪਲੜੇ ਹਲਕੇ ਹੋਣਗੇ।

فَأُمُّهُۥ هَاوِيَةٞ﴿٩

9ਤਾਂ ਉਸ ਦਾ ਟਿਕਾਣਾ ‘ਹਾਵਿਆ’ ਹੋਵੇਗਾ।

وَمَآ أَدۡرَىٰكَ مَا هِيَهۡ﴿١٠

10ਅਤੇ ਤੁਹਾਨੂੰ ਕੀ ਖ਼ਬਰ ਕਿ ਇਹ (ਹਾਵਿਆ) ਕੀ ਹੈ ?

نَارٌ حَامِيَةُۢ﴿١١

11ਉਹ ਇਕ ਦਹਕਦੀ ਹੋਈ (ਨਰਕ ਦੀ) ਅੱਗ ਹੈ।

RELATED SURAHS