العاديات
The Chargers • 11 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1ਤੇਜ਼ ਭਜ ਕੇ ਸਾਂਹ ਚੜ੍ਹਾਉਂਦੇ ਹੋਏ ਘੋੜ੍ਹਿਆਂ ਦੀ ਸਹੁੰ।
2ਫੇਰ ਟਾਪਾਂ ਮਾਰ ਕੇ ਚੰਗਿਆੜੀਆਂ ਕੱਢਣ ਵਾਲਿਆਂ ਦੀ ਸਹੁੰ।
3ਫੇਰ ਸਵੇਰੇ ਦੇ ਸਮੇਂ ਹਮਲਾ ਕਰਨ ਵਾਲਿਆਂ ਦੀ ਸਹੁੰ।
4ਫੇਰ ਉਸ ਸਮੇਂ ਜਦੋਂ ਉਹ ਧੂਲ ਉੜਾਉਂਦੇ ਹਨ।
5ਫੇਰ ਉਸ ਸਮੇਂ ਜਦੋਂ ਉਹ ਵੈਰੀ ਧਿਰ ਦੇ ਵਿਚਾਲੇ ਘੁੱਸ ਜਾਂਦੇ ਹਨ।
6ਬੇਸ਼ੱਕ ਮਨੁੱਖ ਆਪਣੇ ਪਾਲਣਹਾਰ ਦਾ ਨਾ-ਸ਼ੁਕਰਾ ਹੈ।
7ਅਤੇ ਇਸ ਗੱਲ ਲਈ (ਉਹ ਆਪ ਵੀ) ਗਵਾਹੀ ਦਿੰਦਾ ਹੈ।
8ਅਤੇ ਬੇਸ਼ੱਕ ਉਹ ਮਾਲ ਦੇ ਮੋਹ ਵਿਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ।
9ਕੀ ਉਹ ਨਹੀਂ ਜਾਣਦਾ ਜਦੋਂ ਉਹ ਸਭ ਬਾਹਰ ਕੱਢਿਆ ਜਾਵੇਗਾ ਜੋ ਕੁੱਝ ਕਬਰਾਂ ਵਿਚ ਹੈ।
10ਅਤੇ ਉਹ ਸਭ ਸਪਸ਼ਟ ਕਰ ਦਿੱਤਾ ਜਾਵੇਗਾ ਜੋ ਕੁੱਝ ਦਿਲਾਂ ਵਿਚ ਹੈ।
11ਬੇਸ਼ੱਕ ਉਹਨਾਂ (ਮਨੁੱਖਾਂ) ਦਾ ਰੱਬ ਉਸ (ਕਿਆਮਤ) ਦਿਹਾੜੇ ਉਹਨਾਂ ਦੇ (ਹਾਲਾਂ) ਤੋਂ ਭਲੀ-ਭਾਂਤ ਜਾਣੂ ਹੋਵੇਗਾ।