المسد
The Palm Fiber • 5 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1ਟੁਟ ਜਾਣ ਅਬੂ-ਲਹਬ ਦੇ ਹਥ, ਉਹ ਤਾਂ ਬਰਬਾਦ ਹੋ ਗਿਆ। [1]
2ਨਾ ਹੀ ਉਸ ਦੇ ਧਨ ਨੇ ਅਤੇ ਨਾ ਹੀ ਉਸ ਦੇ (ਅਮਲਾਂ ਦੀ) ਕਮਾਈ ਨੇ ਉਸ ਨੂੰ ਕੋਈ ਲਾਭ ਦਿੱਤਾ।
3ਜ਼ਰੂਰ ਹੀ ਉਹ ਲਾਟਾਂ ਮਾਰਦੀ ਹੋਈ ਅੱਗ ਵਿਚ ਦਾਖ਼ਲ ਹੋਵੇਗਾ।
4ਉਸ ਦੀ ਪਤਨੀ ਵੀ, ਜਿਹੜੀ ਲਾਈ ਬੁਝਾਈ ਕਰਨ ਵਾਲੀ ਹੈ (ਉਹ ਵੀ ਉਸ ਦੇ ਨਾਲ ਹੀ ਹੋਵੇਗੀ)।
5ਉਸ ਦੀ ਗਰਦਨ ਵਿਚ ਮੁੰਜ ਦੀ ਰੱਸੀ ਹੋਵੇਗੀ।