الناس
Mankind • 6 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1(ਹੇ ਨਬੀ!) ਆਖ ਦਿਓ ਕਿ ਮੈਂ ਮਨੁੱਖਾਂ ਦੇ ਰੱਬ ਦੀ ਸ਼ਰਨ ਵਿਚ ਆਉਂਦਾ ਹਾਂ।
2ਸਾਰੇ ਮਨੁੱਖਾਂ ਦੇ ਪਾਤਸ਼ਾਹ ਦੀ (ਸ਼ਰਨ ਵਿਚ)।[1]
3ਅਤੇ ਸਾਰੇ ਮਨੁੱਖਾਂ ਦੇ ਇਸ਼ਟ (ਅੱਲਾਹ) ਦੀ (ਸ਼ਰਨ ਵਿਚ ਆਉਂਦਾ ਹਾਂ)।
4ਉਸ ਭਰਮ ਭੁਲੇਖਾ ਪਾਉਣ ਵਾਲੇ ਸ਼ੈਤਾਨ ਦੀ ਬੁਰਾਈ ਤੋਂ (ਬਚਣ ਲਈ), ਜਿਹੜਾ (ਅੱਲਾਹ ਦਾ ਨਾਂ ਸੁਣਦੇ ਹੀ) ਭੱਜ ਜਾਂਦਾ ਹੈ। [2]
5ਜਿਹੜਾ ਲੋਕਾਂ ਦੇ ਮਨਾਂ ਵਿਚ ਭਰਮ ਭੁਲੇਖੇ ਪਾਉਂਦਾ ਹੈ।
6ਉਹ ਭਾਵੇਂ ਜਿੰਨਾਂ ਵਿੱਚੋਂ ਹੋਵੇ ਜਾਂ ਮਨੁੱਖਾਂ ਵਿੱਚੋਂ।