Al-Mursalat

المرسلات

Those Sent Forth50 ayahsMeccan

بِسْمِ ٱللَّهِ ٱلرَّحْمَٰنِ ٱلرَّحِيمِ

وَٱلۡمُرۡسَلَٰتِ عُرۡفٗا﴿١

1ਲਗਾਤਾਰ ਭੇਜੀਆਂ ਗਈਆਂ ਹਵਾਵਾਂ ਦੀ ਸਹੁੰ।

فَٱلۡعَٰصِفَٰتِ عَصۡفٗا﴿٢

2ਫੇਰ ਤੇਜ਼ ਚੱਲਣ ਵਾਲੀਆਂ ਤੂਫ਼ਾਨੀ ਹਵਾਵਾਂ ਦੀ ਸਹੁੰ।

وَٱلنَّٰشِرَٰتِ نَشۡرٗا﴿٣

3ਅਤੇ ਮੀਂਹ ਬਰਸਾਉਣ ਵਾਲੇ ਬੱਦਲਾਂ ਨੂੰ ਫੈਲਾਉਣ ਵਾਲੀਆਂ ਹਵਾਵਾਂ ਦੀ ਸਹੁੰ।

فَٱلۡفَٰرِقَٰتِ فَرۡقٗا﴿٤

4ਫੇਰ ਉਹਨਾਂ ਨੂੰ ਪਾੜ ਕੇ ਅੱਡੋ-ਅੱਡ ਕਰਨ ਵਾਲੀਆਂ ਹਵਾਵਾਂ ਦੀ ਸਹੁੰ।

فَٱلۡمُلۡقِيَٰتِ ذِكۡرًا﴿٥

5ਫੇਰ ਜ਼ਿਕਰ (ਭਾਵ .ਕੁਰਆਨ) ਉਤਾਰਨ ਵਾਲੇ ਫ਼ਰਿਸ਼ਤਿਆਂ ਦੀ ਸਹੁੰ।

عُذۡرًا أَوۡ نُذۡرًا﴿٦

6ਜੋ ਬਹਾਨੇ ਖ਼ਤਮ ਕਰਨ ਲਈ ਜਾਂ ਡਰ ਸੁਣਾਉਣ ਲਈ ਹੈ।

إِنَّمَا تُوعَدُونَ لَوَٰقِعٞ﴿٧

7ਬੇਸ਼ੱਕ ਤੁਹਾਡੇ ਨਾਲ ਜਿਸ (ਕਿਆਮਤ) ਦਾ ਵਾਅਦਾ ਕੀਤਾ ਜਾ ਰਿਹਾ ਹੈ ਉਹ ਜ਼ਰੂਰ ਹੀ ਵਾਪਰ ਕੇ ਰਹੇਗੀ।

فَإِذَا ٱلنُّجُومُ طُمِسَتۡ﴿٨

8ਜਦੋਂ ਤਾਰੇ ਬੇ-ਨੂਰ ਕਰ ਦਿੱਤੇ ਜਾਣਗੇ।

وَإِذَا ٱلسَّمَآءُ فُرِجَتۡ﴿٩

9ਜਦੋਂ ਅਕਾਸ਼ ਪਾਟ ਦਿੱਤਾ ਜਾਵੇਗਾ।

وَإِذَا ٱلۡجِبَالُ نُسِفَتۡ﴿١٠

10ਜਦੋਂ ਪਹਾੜਾਂ ਦੀਆਂ ਧੱਜੀਆਂ ਉੜਾ ਦਿੱਤੀਆਂ ਜਾਣਗੀਆਂ।

وَإِذَا ٱلرُّسُلُ أُقِّتَتۡ﴿١١

11ਜਦੋਂ ਪੈਗ਼ੰਬਰਾਂ ਨੂੰ ਨਿਯਤ ਸਮੇਂ ਲਿਆਇਆ ਜਾਵੇਗਾ।

لِأَيِّ يَوۡمٍ أُجِّلَتۡ﴿١٢

12(ਆਖਿਆ ਜਾਵੇਗਾ) ਜਿਹੜੇ ਦਿਨ ਲਈ ਉਹਨਾਂ (ਦੀ ਗਵਾਹੀ) ਨੂੰ ਅਗਾਂਹ ਪਾਇਆ ਗਿਆ ਸੀ ?

لِيَوۡمِ ٱلۡفَصۡلِ﴿١٣

13ਫ਼ੈਸਲੇ ਦੇ ਦਿਨ (ਭਾਵ ਕਿਆਮਤ) ਲਈ ?

وَمَآ أَدۡرَىٰكَ مَا يَوۡمُ ٱلۡفَصۡلِ﴿١٤

14ਤੁਸੀਂ ਕੀ ਜਾਣੋਂ ਕਿ ਫ਼ੈਸਲੇ ਦਾ ਦਿਨ ਕੀ ਹੈ ?

وَيۡلٞ يَوۡمَئِذٖ لِّلۡمُكَذِّبِينَ﴿١٥

15ਉਸ ਦਿਹਾੜੇ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।

أَلَمۡ نُهۡلِكِ ٱلۡأَوَّلِينَ﴿١٦

16ਕੀ ਅਸੀਂ ਪਹਿਲੇ ਲੋਕਾਂ ਨੂੰ ਹਲਾਕ ਨਹੀਂ ਸੀ ਕੀਤਾ ?

ثُمَّ نُتۡبِعُهُمُ ٱلۡأٓخِرِينَ﴿١٧

17ਫੇਰ ਅਸੀਂ ਉਹਨਾਂ ਬਰਬਾਦ ਹੋਏ ਲੋਕਾਂ ਦੇ ਪਿਛਲਿਆਂ ਨੂੰ ਉਹਨਾਂ ਦੇ ਮਗਰੋਂ ਬਰਬਾਦ ਕਰ ਦਿਆਂਗੇ।

كَذَٰلِكَ نَفۡعَلُ بِٱلۡمُجۡرِمِينَ﴿١٨

18ਅਸੀਂ ਅਪਰਾਧੀਆਂ ਨਾਲ ਇਹੋ ਕੁੱਝ ਕਰਦੇ ਹਾਂ।

وَيۡلٞ يَوۡمَئِذٖ لِّلۡمُكَذِّبِينَ﴿١٩

19ਉਸ ਦਿਨ ਝੁਠਲਾਉਣ ਵਾਲਿਆਂ ਲਈ ਤਬਾਹੀ ਹੋਵੇਗੀ।

أَلَمۡ نَخۡلُقكُّم مِّن مَّآءٖ مَّهِينٖ﴿٢٠

20ਕੀ ਅਸੀਂ ਤੁਹਾਨੂੰ ਇਕ ਤੁੱਛ ਜਿਹੇ ਵੀਰਜ ਤੋਂ ਪੈਦਾ ਨਹੀਂ ਕੀਤਾ ?

فَجَعَلۡنَٰهُ فِي قَرَارٖ مَّكِينٍ﴿٢١

21ਫੇਰ ਅਸੀਂ ਉਸ ਵੀਰਜ ਨੂੰ ਇਕ ਸੁਰੱਖਿਅਤ ਥਾਂ ਰੱਖਿਆ।

إِلَىٰ قَدَرٖ مَّعۡلُومٖ﴿٢٢

22ਅਤੇ ਇਕ ਨਿਸ਼ਚਿਤ ਸਮੇਂ ਲਈ (ਗਰਭ ਵਿਚ) ਰੱਖਿਆ।

فَقَدَرۡنَا فَنِعۡمَ ٱلۡقَٰدِرُونَ﴿٢٣

23ਅਸੀਂ ਇਸ ਦੇ ਸਮਰਥ ਸਾਂ, ਸੋ ਅਸੀਂ ਬਹੁਤ ਚੰਗੀ ਸਮਰਥਾ ਰਖਦੇ ਹਾਂ।

وَيۡلٞ يَوۡمَئِذٖ لِّلۡمُكَذِّبِينَ﴿٢٤

24ਉਸ ਦਿਨ (ਹੱਕ ਨੂੰ) ਝੁਠਲਾਉਣ ਵਾਲਿਆਂ ਲਈ ਤਬਾਹੀ ਹੈ।

أَلَمۡ نَجۡعَلِ ٱلۡأَرۡضَ كِفَاتًا﴿٢٥

25ਕੀ ਅਸੀਂ ਧਰਤੀ ਨੂੰ ਸਮੇਟਨ ਵਾਲੀ ਨਹੀਂ ਬਣਾਇਆ ?

أَحۡيَآءٗ وَأَمۡوَٰتٗا﴿٢٦

26ਜਿਉਂਦਿਆਂ ਨੂੰ ਤੇ ਮੁਰਦਿਆਂ ਨੂੰ (ਸਮੇਟਨ ਵਾਲੀ)।

وَجَعَلۡنَا فِيهَا رَوَٰسِيَ شَٰمِخَٰتٖ وَأَسۡقَيۡنَٰكُم مَّآءٗ فُرَاتٗا﴿٢٧

27ਅਸੀਂ ਇਸ (ਧਰਤੀ) ਵਿਚ ਮਜ਼ਬੂਤੀ ਨਾਲ ਜੰਮੇ ਹੋਏ ਉੱਚੇ-ਉੱਚੇ ਪਹਾੜ ਬਣਾਏ ਅਤੇ ਤੁਹਾਨੂੰ ਮਿੱਠਾ ਪਾਣੀ ਪਿਆਇਆ।

وَيۡلٞ يَوۡمَئِذٖ لِّلۡمُكَذِّبِينَ﴿٢٨

28ਉਸ ਦਿਨ (ਅਜ਼ਾਬ ਨੂੰ) ਝੁਠਲਾਉਣ ਵਾਲਿਆਂ ਲਈ ਤਬਾਹੀ ਹੈ।

ٱنطَلِقُوٓاْ إِلَىٰ مَا كُنتُم بِهِۦ تُكَذِّبُونَ﴿٢٩

29(ਆਖਿਆ ਜਾਵੇਗਾ) ਕਿ ਚੱਲੋ ਉਸ (ਅਜ਼ਾਬ) ਵੱਲ ਜਿਸ ਨੂੰ ਤੁਸੀਂ ਝੁਠਲਾਉਂਦੇ ਸੀ।

ٱنطَلِقُوٓاْ إِلَىٰ ظِلّٖ ذِي ثَلَٰثِ شُعَبٖ﴿٣٠

30ਚੱਲੋ! ਉਸ ਪੜ੍ਹਛਾਵੇਂ ਵੱਲ ਜਿਹੜਾ ਤਿੰਨ ਫਾਂਕਾਂ ਵਾਲਾ ਹੈ।

لَّا ظَلِيلٖ وَلَا يُغۡنِي مِنَ ٱللَّهَبِ﴿٣١

31ਜਿਹੜਾ ਨਾ ਠਾਰਨ ਵਾਲਾ ਹੈ, ਤੇ ਨਾ ਹੀ ਅੱਗ ਦੀਆਂ ਲਾਟਾਂ ਤੋਂ ਬਚਾਉਣ ਵਾਲਾ ਹੈ।

إِنَّهَا تَرۡمِي بِشَرَرٖ كَٱلۡقَصۡرِ﴿٣٢

32ਬੇਸ਼ੱਕ ਨਰਕ (ਅੱਗ ਦੇ) ਇੱਨੇ ਵੱਡੇ-ਵੱਡੇ ਅੰਗਿਆਰੇ ਸੁੱਟੇਗੀ ਜਿਵੇਂ ਮਹਿਲ ਹੋਣ।

كَأَنَّهُۥ جِمَٰلَتٞ صُفۡرٞ﴿٣٣

33(ਜਿਹੜੇ ਟੱਪਦੇ ਹੋਏ ਇੰਜ ਜਾਪਣਗੇ) ਜਿਵੇਂ ਕਿ ਉਹ ਪੀਲੇ ਊਂਠ ਹਨ।

وَيۡلٞ يَوۡمَئِذٖ لِّلۡمُكَذِّبِينَ﴿٣٤

34ਅੱਜ ਇਹਨਾਂ ਝੁਠਲਾਉਣ ਵਾਲੀ ਦੀ ਮਾੜੀ ਹਾਲਤ ਹੋਵੇਗੀ।

هَٰذَا يَوۡمُ لَا يَنطِقُونَ﴿٣٥

35ਇਹ ਉਹ ਦਿਨ ਹੈ ਕਿ ਕੁੱਝ ਬੋਲ ਵੀ ਨਹੀਂ ਸਕਣਗੇ।

وَلَا يُؤۡذَنُ لَهُمۡ فَيَعۡتَذِرُونَ﴿٣٦

36ਨਾ ਹੀ ਉਹਨਾਂ ਨੂੰ ਬਹਾਨੇ ਪੇਸ਼ ਕਰਨ ਦੀ ਆਗਿਆ ਹੋਵੇਗੀ।

وَيۡلٞ يَوۡمَئِذٖ لِّلۡمُكَذِّبِينَ﴿٣٧

37ਉਸੇ ਦਿਨ ਝੁਠਲਾਉਣ ਵਾਲਿਆਂ ਦੀ ਬਰਬਾਦੀ ਹੋਵੇਗੀ।

هَٰذَا يَوۡمُ ٱلۡفَصۡلِۖ جَمَعۡنَٰكُمۡ وَٱلۡأَوَّلِينَ﴿٣٨

38ਇਹ ਫ਼ੈਸਲੇ ਦਾ ਦਿਨ ਹੈ, ਅਸੀਂ ਤੁਹਾਨੂੰ ਅਤੇ ਤੁਹਾਥੋਂ ਪਹਿਲਾਂ ਬੀਤ ਚੁੱਕੇ ਲੋਕਾਂ ਨੂੰ ਜਮਾਂ ਕਰਾਂਗੇ।

فَإِن كَانَ لَكُمۡ كَيۡدٞ فَكِيدُونِ﴿٣٩

39ਜੇਕਰ ਤੁਹਾਡੇ ਕੋਲ ਕੋਈ ਚਾਲ ਮੇਰੇ ਵਿਰੁੱਧ ਖੇਡਣ ਲਈ ਹੈ ਤਾਂ ਖੇਡ ਲਓ।

وَيۡلٞ يَوۡمَئِذٖ لِّلۡمُكَذِّبِينَ﴿٤٠

40ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।

إِنَّ ٱلۡمُتَّقِينَ فِي ظِلَٰلٖ وَعُيُونٖ﴿٤١

41ਬੇਸ਼ੱਕ ਮੁੱਤਕੀ (ਰੱਬ ਦਾ ਡਰ-ਭੌ ਮੰਣਨ ਵਾਲੇ) ਲੋਕ ਠੰਡੀਆਂ ਛਾਵਾਂ ਹੇਠ ਤੇ ਵਗਦੇ ਹੋਏ ਚਸ਼ਮਿਆਂ ਵਿਚ ਹੋਣਗੇ।

وَفَوَٰكِهَ مِمَّا يَشۡتَهُونَ﴿٤٢

42ਅਤੇ ਸੁਆਦਲੇ ਫਲਾਂ ਵਿੱਚੋਂ ਜਿਸ ਤਰ੍ਹਾਂ ਦੇ ਉਹ ਚਾਹੁਣਗੇ (ਫਲ ਹਾਜ਼ਰ ਹੋਣਗੇ)।

كُلُواْ وَٱشۡرَبُواْ هَنِيٓـَٔۢا بِمَا كُنتُمۡ تَعۡمَلُونَ﴿٤٣

43(ਆਖਿਆ ਜਾਵੇਗਾ) ਆਨੰਦ ਨਾਲ ਖਾਓ ਤੇ ਪੀਓ ਆਪਣੇ ਉਹਨਾਂ ਕਰਮਾਂ ਦੇ ਬਦਲੇ ਜਿਹੜੇ ਤੁਸੀਂ (ਸੰਸਾਰ ਵਿਚ) ਕਰਦੇ ਸੀ।

إِنَّا كَذَٰلِكَ نَجۡزِي ٱلۡمُحۡسِنِينَ﴿٤٤

44ਬੇਸ਼ੱਕ ਅਸੀਂ ਨੇਕ ਲੋਕਾਂ ਨੂੰ ਅਜਿਹਾ ਹੀ ਬਦਲਾ ਦਿਆ ਕਰਦੇ ਹਾਂ।

وَيۡلٞ يَوۡمَئِذٖ لِّلۡمُكَذِّبِينَ﴿٤٥

45ਉਸ ਦਿਨ ਝੁਠਲਾਉਣ ਵਾਲਿਆਂ ਲਈ ਤਬਾਹੀ ਹੋਵੇਗੀ।

كُلُواْ وَتَمَتَّعُواْ قَلِيلًا إِنَّكُم مُّجۡرِمُونَ﴿٤٦

46(ਹੇ ਝੁਠਲਾਉਣ ਵਾਲਿਓ!) ਤੁਸੀਂ (ਸੰਸਾਰ ਵਿਚ) ਥੋੜ੍ਹੇ ਦਿਨ ਖਾ ਪੀ ਲਓ ਅਤੇ ਆਨੰਦ ਮਾਣ ਲਓ, ਨਿਰਸੰਦੇਹ, ਤੁਸੀਂ ਲੋਕ ਅਪਰਾਧੀ ਹੋ।

وَيۡلٞ يَوۡمَئِذٖ لِّلۡمُكَذِّبِينَ﴿٤٧

47ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।

وَإِذَا قِيلَ لَهُمُ ٱرۡكَعُواْ لَا يَرۡكَعُونَ﴿٤٨

48ਜਦੋਂ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਰੁਕੂਅ ਕਰੋ (ਭਾਵ ਝੁਕ ਜਾਓ) ਤਾਂ ਉਹ ਰੁਕੂਅ ਨਹੀਂ ਸੀ ਕਰਦੇ।[1]

وَيۡلٞ يَوۡمَئِذٖ لِّلۡمُكَذِّبِينَ﴿٤٩

49ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।

فَبِأَيِّ حَدِيثِۭ بَعۡدَهُۥ يُؤۡمِنُونَ﴿٥٠

50ਹੁਣ ਇਸ (.ਕੁਰਆਨ) ਤੋਂ ਪਿੱਛੋਂ ਉਹ ਕਿਹੜੀ ਗੱਲ ਉੱਤੇ ਈਮਾਨ ਲਿਆਉਣਗੇ ?

RELATED SURAHS