Ad-Dukhan

الدخان

The Smoke59 ayahsMeccan

بِسْمِ ٱللَّهِ ٱلرَّحْمَٰنِ ٱلرَّحِيمِ

حمٓ﴿١

1ਹਾ, ਮੀਮ।

وَٱلۡكِتَٰبِ ٱلۡمُبِينِ﴿٢

2ਸਪਸ਼ਟ (ਰੌਸ਼ਨ) ਕਿਤਾਬ, .ਕੁਰਆਨ ਦੀ ਸੁੰਹ।

إِنَّآ أَنزَلۡنَٰهُ فِي لَيۡلَةٖ مُّبَٰرَكَةٍۚ إِنَّا كُنَّا مُنذِرِينَ﴿٣

3ਅਸਾਂ ਇਸ (.ਕੁਰਆਨ) ਨੂੰ ਇਕ ਬਰਕਤਾਂ ਵਾਲੀ ਰਾਤ ਵਿਚ ਉਤਾਰਿਆ ਹੈ। ਬੇਸ਼ਕ ਅਸੀਂ (ਇਸ .ਕੁਰਆਨ ਰਾਹੀਂ ਅਜ਼ਾਬ ਤੋਂ) ਡਰਾਉਣ ਵਾਲੇ ਹਾਂ।

فِيهَا يُفۡرَقُ كُلُّ أَمۡرٍ حَكِيمٍ﴿٤

4ਇਸੇ (ਭਾਗਾਂ ਵਾਲੀ ਰਾਤ ਨੂੰ ਸਾਡੇ ਵੱਲੋਂ) ਹਰੇਕ ਮਾਮਲੇ ਦਾ ਯੁਕਤੀ ਭਰਿਆ ਫ਼ੈਸਲਾ ਕੀਤਾ ਜਾਂਦਾ ਹੈ।

أَمۡرٗا مِّنۡ عِندِنَآۚ إِنَّا كُنَّا مُرۡسِلِينَ﴿٥

5ਵਿਸ਼ੇਸ਼ ਸਾਡੇ ਹੁਕਮ ਅਨੁਸਾਰ (ਹਰੇਕ ਫ਼ੈਸਲਾ ਹੁੰਦਾ ਹੈ) ਬੇਸ਼ੱਕ ਅਸੀਂ ਹੀ (ਰਸੂਲ) ਭੇਜਣ ਵਾਲੇ ਹਾਂ।

رَحۡمَةٗ مِّن رَّبِّكَۚ إِنَّهُۥ هُوَ ٱلسَّمِيعُ ٱلۡعَلِيمُ﴿٦

6ਇਹ ਤੁਹਾਡੇ ਰੱਬ ਦੀ ਵਿਸ਼ੇਸ਼ ਕ੍ਰਿਪਾ ਹੈ। ਨਿਰਸੰਦੇਹ, ਉਹੀਓ ਸਭ ਕੁੱਝ ਸੁਣਨ ਵਾਲਾ ਤੇ ਜਾਣਨ ਵਾਲਾ ਹੈ।

رَبِّ ٱلسَّمَٰوَٰتِ وَٱلۡأَرۡضِ وَمَا بَيۡنَهُمَآۖ إِن كُنتُم مُّوقِنِينَ﴿٧

7ਉਹ ਜਿਹੜਾ ਅਕਾਸ਼ਾਂ ਤੇ ਧਰਤੀ ਦਾ ਮਾਲਿਕ ਹੈ ਅਤੇ ਉਹਨਾਂ ਦਾ ਵੀ ਜਿਹੜਾ ਇਹਨਾਂ ਦੋਵਾਂ ਦੇ ਵਿਚਾਲੇ ਹੈ। ਜੇ ਤੁਸੀਂ ਵਿਸ਼ਵਾਸ ਕਰਨ ਵਾਲੇ ਹੋ। (ਤਾਂ ਕਰ ਲਿਓ)।

لَآ إِلَٰهَ إِلَّا هُوَ يُحۡيِۦ وَيُمِيتُۖ رَبُّكُمۡ وَرَبُّ ءَابَآئِكُمُ ٱلۡأَوَّلِينَ﴿٨

8ਕਿ ਛੁੱਟ ਉਸ (ਅੱਲਾਹ) ਤੋਂ ਕੋਈ ਵੀ ਸੱਚਾ ਇਸ਼ਟ ਨਹੀਂ, ਉਹੀਓ ਜੀਵਨ ਦਿੰਦਾ ਹੈ ਤੇ ਉਹੀਓ ਮੌਤ ਦਿੰਦਾ ਹੈ। ਉਹੀਓ ਤੁਹਾਡਾ ਤੇ ਤੁਹਾਡੇ ਪਿਓ ਦਾਦਿਆਂ ਦਾ ਰੱਬ ਹੈ।

بَلۡ هُمۡ فِي شَكّٖ يَلۡعَبُونَ﴿٩

9ਪਰ ਕਾਫ਼ਿਰਾਂ ਨੂੰ ਵਿਸ਼ਵਾਸ ਨਹੀਂ, ਸਗੋਂ ਉਹ ਤਾਂ ਸ਼ੱਕ ਵਿਚ ਪਏ ਖੇਡ ਰਹੇ ਹਨ।

فَٱرۡتَقِبۡ يَوۡمَ تَأۡتِي ٱلسَّمَآءُ بِدُخَانٖ مُّبِينٖ﴿١٠

10ਸੋ (ਹੇ ਨਬੀ!) ਤੁਸੀਂ ਉਸ ਦਿਹਾੜੇ ਦੀ ਉਡੀਕ ਕਰੋ ਜਦੋਂ ਅਕਾਸ਼ ਪ੍ਰਤਖ ਧੂੰਆਂ ਲੈ ਕੇ ਆਵੇਗਾ।

يَغۡشَى ٱلنَّاسَۖ هَٰذَا عَذَابٌ أَلِيمٞ﴿١١

11ਉਹ ਧੂੰਆਂ ਲੋਕਾਂ ਨੂੰ ਢੱਕ ਲਵੇਗਾ (ਫੇਰ ਆਖਿਆ ਜਾਵੇਗਾ ਕਿ) ਇਹ ਹੈ (ਇਨਕਾਰ ਕਰਨ ਦਾ) ਦੁਖਦਾਈ ਅਜ਼ਾਬ!।

رَّبَّنَا ٱكۡشِفۡ عَنَّا ٱلۡعَذَابَ إِنَّا مُؤۡمِنُونَ﴿١٢

12ਕਾਫ਼ਿਰ ਆਖਣਗੇ ਕਿ ਹੇ ਸਾਡੇ ਰੱਬਾ! ਸਾਥੋਂ ਇਹ ਅਜ਼ਾਬ ਦੂਰ ਕਰ ਦੇ, ਬੇਸ਼ਕ ਅਸੀਂ ਹੁਣੇ ਈਮਾਨ ਲਿਆਉਂਦੇ ਹਾਂ।

أَنَّىٰ لَهُمُ ٱلذِّكۡرَىٰ وَقَدۡ جَآءَهُمۡ رَسُولٞ مُّبِينٞ﴿١٣

13ਹੁਣ ਭਲਾਂ ਇਹਨਾਂ ਨੂੰ ਨਸੀਹਤ ਕੀ ਕਰੇਗੀ ਜਦ ਕਿ ਇਹਨਾਂ ਕੋਲ ਤਾਂ ਹਿਦਾਇਤ ਬਿਆਨ ਕਰਨ ਵਾਲਾ ਰਸੂਲ ਆ ਗਿਆ ਹੈ।

ثُمَّ تَوَلَّوۡاْ عَنۡهُ وَقَالُواْ مُعَلَّمٞ مَّجۡنُونٌ﴿١٤

14ਪਰ ਉਹਨਾਂ (ਮੱਕੇ ਦੇ ਵਸਨੀਕਾਂ) ਨੇ ਉਸ (ਰਸੂਲ) ਤੋਂ ਮੂੰਹ ਫੇਰ ਲਿਆ ਅਤੇ ਕੁੱਝ ਨੇ ਇਹ ਵੀ ਕਿਹਾ ਕਿ ਇਹ ਤਾਂ ਸਿਖਾਇਆ ਪੜ੍ਹਾਇਆ ਹੈ ਅਤੇ ਕੁੱਝ ਨੇ ਸੁਦਾਈ ਆਖਿਆ।

إِنَّا كَاشِفُواْ ٱلۡعَذَابِ قَلِيلًاۚ إِنَّكُمۡ عَآئِدُونَ﴿١٥

15ਅਸਾਂ ਥੋੜ੍ਹੀ ਦੇਰ ਲਈ ਇਹਨਾਂ ਤੋਂ ਅਜ਼ਾਬ ਦੂਰ ਕਰਨ ਵਾਲੇ ਹਾਂ, ਬੇਸ਼ੱਕ ਤੁਸੀਂ ਲੋਕ ਮੁੜ ਉਹੀਓ (ਇਨਕਾਰ) ਕਰਨ ਵਾਲੇ ਹੋ।

يَوۡمَ نَبۡطِشُ ٱلۡبَطۡشَةَ ٱلۡكُبۡرَىٰٓ إِنَّا مُنتَقِمُونَ﴿١٦

16ਜਿਸ ਦਿਨ ਅਸੀਂ ਕਰੜਾਈ ਨਾਲ ਫੜਾਂਗੇ। ਬੇਸ਼ੱਕ (ਉਸ ਦਿਨ) ਅਸੀਂ ਪੂਰਾ-ਪੂਰਾ ਬਦਲਾ ਲੈਣ ਵਾਲੇ ਹਾਂ।

۞ وَلَقَدۡ فَتَنَّا قَبۡلَهُمۡ قَوۡمَ فِرۡعَوۡنَ وَجَآءَهُمۡ رَسُولٞ كَرِيمٌ﴿١٧

17ਅਸੀਂ ਇਹਨਾਂ (ਕਾਫ਼ਿਰਾਂ) ਤੋਂ ਪਹਿਲਾਂ ਫ਼ਿਰਔਨ ਦੀ ਕੌਮ ਨੂੰ ਪਰਖਿਆ ਅਤੇ ਉਹਨਾਂ ਕੋਲ ਇਕ ਪਤਵੰਤਾ ਰਸੂਲ ਆਇਆ ਸੀ।

أَنۡ أَدُّوٓاْ إِلَيَّ عِبَادَ ٱللَّهِۖ إِنِّي لَكُمۡ رَسُولٌ أَمِينٞ﴿١٨

18ਉਸ (ਰਸੂਲ) ਨੇ ਫ਼ਿਰਔਨ ਨੂੰ ਆਖਿਆ ਕਿ ਅੱਲਾਹ ਦੇ ਬੰਦਿਆਂ ਭਾਵ (ਬਨੀ-ਇਸਰਾਈਲ) ਨੂੰ ਮੇਰੇ ਹਵਾਲੇ ਕਰਦੇ। ਇਹ ਵੀ ਕਿਹਾ ਕਿ ਬੇਸ਼ਕ ਮੈਂ ਤੁਹਾਡੇ ਲਈ ਇਕ ਅਮਾਨਤਦਾਰ ਪੈਗ਼ੰਬਰ ਹਾਂ।

وَأَن لَّا تَعۡلُواْ عَلَى ٱللَّهِۖ إِنِّيٓ ءَاتِيكُم بِسُلۡطَٰنٖ مُّبِينٖ﴿١٩

19ਤੁਸੀਂ ਅੱਲਾਹ ਦੇ ਅੱਗੇ ਸਰਕਸ਼ੀ ਨਾ ਕਰੋ, ਨਿਰਸੰਦੇਹ, ਮੈਂ ਤੁਹਾਡੇ ਸਾਹਮਣੇ (ਰਸੂਲ ਹੋਣ ਦੀਆਂ) ਸਪਸ਼ਟ ਦਲੀਲਾਂ ਪੇਸ਼ ਕਰਦਾ ਹਾਂ।

وَإِنِّي عُذۡتُ بِرَبِّي وَرَبِّكُمۡ أَن تَرۡجُمُونِ﴿٢٠

20ਮੈਂਨੇ ਆਪਣੇ ਰੱਬ ਤੇ ਤੁਹਾਡੇ ਰੱਬ ਦੀ ਸ਼ਰਨ ਇਸ ਲਈ ਲਈ ਹੈ ਕਿ ਕਿਤੇ ਤੁਸੀਂ ਮੈਨੂੰ ਪੱਥਰਾਂ ਨਾਲ ਹੀ ਨਾ ਮਾਰ ਦਿਓ।

وَإِن لَّمۡ تُؤۡمِنُواْ لِي فَٱعۡتَزِلُونِ﴿٢١

21ਜੇ ਤੁਸੀਂ ਮੇਰੀ ਗੱਲ ’ਤੇ ਵਿਸ਼ਵਾਸ ਨਹੀਂ ਕਰਦੇ ਤਾਂ ਮੈਥੋਂ ਅੱਡ ਹੋ ਜਾਓ।

فَدَعَا رَبَّهُۥٓ أَنَّ هَٰٓؤُلَآءِ قَوۡمٞ مُّجۡرِمُونَ﴿٢٢

22ਫੇਰ ਉਸ (ਮੂਸਾ) ਨੇ ਆਪਣੇ ਰੱਬ ਨੂੰ ਬੇਨਤੀ ਕੀਤੀ ਕਿ ਇਹ ਲੋਕ ਤਾਂ ਅਪਰਾਧੀ ਹਨ।

فَأَسۡرِ بِعِبَادِي لَيۡلًا إِنَّكُم مُّتَّبَعُونَ﴿٢٣

23(ਰੱਬ ਵੱਲੋਂ ਹੁਕਮ ਹੋਇਆ ਕਿ) ਮੇਰੇ ਬੰਦਿਆਂ ਨੂੰ ਰਾਤ ਦੇ ਸਮੇਂ ਲੈ ਕੇ ਤੁਰ ਜਾ, ਬੇਸ਼ੱਕ ਤੁਹਾਡਾ ਪਿੱਛਾ ਕੀਤਾ ਜਾਵੇਗਾ।

وَٱتۡرُكِ ٱلۡبَحۡرَ رَهۡوًاۖ إِنَّهُمۡ جُندٞ مُّغۡرَقُونَ﴿٢٤

24ਅਤੇ ਤੂੰ ਸਮੁੰਦਰ ਨੂੰ ਉਸ ਦੇ ਹਾਲ ’ਤੇ ਛੱਡ ਕੇ ਪਾਰ ਹੋ ਜਾ। ਬੇਸ਼ੱਕ ਇਹ (ਸਾਰਾ ਫ਼ਿਰਔਨੀ) ਲਸ਼ਕਰ ਡੁੱਬ ਜਾਵੇਗਾ।

كَمۡ تَرَكُواْ مِن جَنَّٰتٖ وَعُيُونٖ﴿٢٥

25ਉਹ (ਫ਼ਿਰਔਨੀ) ਆਪਣੇ ਪਿੱਛੇ ਕਿੰਨੇ ਹੀ ਬਾਗ਼ ਤੇ ਚਸ਼ਮੇ ਛੱਡ ਗਏ।

وَزُرُوعٖ وَمَقَامٖ كَرِيمٖ﴿٢٦

26ਖੇਤੀਆਂ ਤੇ ਸ਼ਾਨਦਾਰ ਮਹਿਲ (ਵੀ ਛੱਡ ਤੁਰੇ)।

وَنَعۡمَةٖ كَانُواْ فِيهَا فَٰكِهِينَ﴿٢٧

27ਕਿੰਨੀ ਹੀ ਸੁਖ-ਸਮੱਗਰੀ ਸੀ ਜਿਸ ਵਿਚ ਉਹ ਮੌਜਾਂ ਮਾਰਦੇ ਪਏ ਸਨ।

كَذَٰلِكَۖ وَأَوۡرَثۡنَٰهَا قَوۡمًا ءَاخَرِينَ﴿٢٨

28ਉਹਨਾਂ ਦਾ ਅੰਤ ਇਸ ਤਰ੍ਹਾਂ ਹੋਇਆ ਕਿ ਅਸੀਂ ਇਕ ਦੂਜੀ ਕੌਮ ­ਨੂੰ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਦਾ ਵਾਰਸ ਬਣਾ ਦਿੱਤਾ।

فَمَا بَكَتۡ عَلَيۡهِمُ ٱلسَّمَآءُ وَٱلۡأَرۡضُ وَمَا كَانُواْ مُنظَرِينَ﴿٢٩

29ਫੇਰ ਨਾ ਅਕਾਸ਼ ਤੇ ਨਾ ਹੀ ਧਰਤੀ ਉਹਨਾਂ ਉੱਤੇ ਰੋਈ ਅਤੇ ਨਾ ਹੀ ਉਹਨਾਂ ਨੂੰ ਮੋਹਲਤ ਦਿੱਤੀ ਗਈ।

وَلَقَدۡ نَجَّيۡنَا بَنِيٓ إِسۡرَٰٓءِيلَ مِنَ ٱلۡعَذَابِ ٱلۡمُهِينِ﴿٣٠

30ਇਸ ਤਰ੍ਹਾਂ ਅਸੀਂ ਬਨੀ-ਇਸਰਾਈਲ ਨੂੰ ਹੀਣਤਾ ਭਰੇ ਅਜ਼ਾਬ ਤੋਂ ਛੁਟਕਾਰਾ ਦਿੱਤਾ।

مِن فِرۡعَوۡنَۚ إِنَّهُۥ كَانَ عَالِيٗا مِّنَ ٱلۡمُسۡرِفِينَ﴿٣١

31ਭਾਵ ਫ਼ਿਰਔਨ ਤੋਂ ਬਚਾਇਆ। ਬੇਸ਼ੱਕ ਉਹ ਵੱਡਾ ਹੀ ਸਰਕਸ਼ ਤੇ ਹੱਦਾਂ ਟੱਪਣ ਵਾਲਿਆਂ ਵਿੱਚੋਂ ਸੀ।

وَلَقَدِ ٱخۡتَرۡنَٰهُمۡ عَلَىٰ عِلۡمٍ عَلَى ٱلۡعَٰلَمِينَ﴿٣٢

32ਬੇਸ਼ੱਕ ਅਸੀਂ ਬਨੀ-ਇਸਰਾਈਲ ਨੂੰ ਆਪਣੇ ਗਿਆਨ ਅਨੁਸਾਰ ਕੁਲ ਜਹਾਨ ਦੀਆਂ ਕੌਮਾਂ ਉੱਤੇ ਪਹਿਲ ਦਿੱਤੀ।

وَءَاتَيۡنَٰهُم مِّنَ ٱلۡأٓيَٰتِ مَا فِيهِ بَلَٰٓؤٞاْ مُّبِينٌ﴿٣٣

33ਅਸੀਂ ਉਹਨਾਂ ਨੂੰ ਅਜਿਹੀਆਂ ਨਿਸ਼ਾਨੀਆਂ ਦਿੱਤੀਆਂ ਸਨ ਜਿਨ੍ਹਾਂ ਵਿਚ ਖੁੱਲ੍ਹੀ ਅਜ਼ਮਾਇਸ਼ ਸੀ।

إِنَّ هَٰٓؤُلَآءِ لَيَقُولُونَ﴿٣٤

34ਅਤੇ ਇਹ (ਮੱਕੇ ਦੇ ਕਾਫ਼ਿਰ) ਲੋਕ ਵੱਡੇ ਜ਼ੋਰਾਂ ਨਾਲ ਆਖਦੇ ਹਨ।

إِنۡ هِيَ إِلَّا مَوۡتَتُنَا ٱلۡأُولَىٰ وَمَا نَحۡنُ بِمُنشَرِينَ﴿٣٥

35ਕਿ ਅਸੀਂ ਮਰਨਾ ਤਾਂ ਇਕ ਵਾਰ ਹੀ ਹੈ ਅਤੇ ਸਾ­ਨੂੰ ਮੁੜ ਉਠਾਇਆ ਨਹੀਂ ਜਾਵੇਗਾ।

فَأۡتُواْ بِـَٔابَآئِنَآ إِن كُنتُمۡ صَٰدِقِينَ﴿٣٦

36ਜੇ ਤੁਸੀਂ ਸੱਚੇ ਹੋ ਤਾਂ ਸਾਡੇ ਪਿਓ ਦਾਦਿਆਂ ­ਨੂੰ (ਜਿਊਂਦਾ ਕਰਕੇ) ਲੈ ਆਓ।

أَهُمۡ خَيۡرٌ أَمۡ قَوۡمُ تُبَّعٖ وَٱلَّذِينَ مِن قَبۡلِهِمۡ أَهۡلَكۡنَٰهُمۡۚ إِنَّهُمۡ كَانُواْ مُجۡرِمِينَ﴿٣٧

37ਕੀ ਇਹ (ਇਨਕਾਰੀ, ਸ਼ਕਤੀ ਪੱਖੋਂ) ਚੰਗੇਰੇ ਹਨ ਜਾਂ ਤੁੱਬਾ ਦੀ ਕੌਮ, ਜਾਂ ਉਹ ਲੋਕ ਜਿਹੜੇ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ, ਅਸੀਂ ਉਹਨਾਂ ਸਭ ਨੂੰ ਹਲਾਕ ਕਰ ਦਿੱਤਾ। ਉਹ ਸਾਰੇ ਅਪਰਾਧੀ ਸਨ।

وَمَا خَلَقۡنَا ٱلسَّمَٰوَٰتِ وَٱلۡأَرۡضَ وَمَا بَيۡنَهُمَا لَٰعِبِينَ﴿٣٨

38ਅਸੀਂ ਅਕਾਸ਼ਾਂ ਤੇ ਧਰਤੀ ਨੂੰ ਅਤੇ ਜੋ ਕੁੱਝ ਵੀ ਇਹਨਾਂ ਦੇ ਵਿਚਾਲੇ ਹੈ ਉਹਨਾਂ ਨੂੰ, ਖੇਡ-ਖੇਡ ਵਿਚ ਨਹੀਂ ਬਣਾਇਆ।

مَا خَلَقۡنَٰهُمَآ إِلَّا بِٱلۡحَقِّ وَلَٰكِنَّ أَكۡثَرَهُمۡ لَا يَعۡلَمُونَ﴿٣٩

39ਅਸਾਂ ਇਹਨਾਂ ਦੋਵਾਂ (ਧਰਤੀ ਤੇ ਅਕਾਸ਼) ਨੂੰ ਹੱਕ ਸੱਚ ਦੇ ਅਧਾਰ ’ਤੇ ਪੈਦਾ ਕੀਤਾ ਹੈ। ਪਰ ਇਹਨਾਂ (ਇਨਕਾਰੀਆਂ) ਵਿੱਚੋਂ ਬਹੁਤੇ ਲੋਕ ਇਹ ਗੱਲ ਨਹੀਂ ਸਮਝਦੇ।

إِنَّ يَوۡمَ ٱلۡفَصۡلِ مِيقَٰتُهُمۡ أَجۡمَعِينَ﴿٤٠

40ਬੇਸ਼ੱਕ ਫ਼ੈਸਲੇ ਦਾ ਦਿਨ (ਭਾਵ ਕਿਆਮਤ) ਉਹਨਾਂ ਸਭ ਦੇ (ਮੁੜ ਜਿਊਂਦੇ ਕਰਨ) ਲਈ ਨਿਸ਼ਚਿਤ ਸਮਾਂ ਹੈ।

يَوۡمَ لَا يُغۡنِي مَوۡلًى عَن مَّوۡلٗى شَيۡـٔٗا وَلَا هُمۡ يُنصَرُونَ﴿٤١

41ਉਸ ਦਿਹਾੜੇ ਕੋਈ ਮਿੱਤਰ ਕਿਸੇ ਮਿੱਤਰ ਦੇ ਕੁੱਝ ਵੀ ਕੰਮ ਨਹੀਂ ਆਵੇਗਾ ਅਤੇ ਨਾ ਹੀ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ।

إِلَّا مَن رَّحِمَ ٱللَّهُۚ إِنَّهُۥ هُوَ ٱلۡعَزِيزُ ٱلرَّحِيمُ﴿٤٢

42ਛੁੱਟ ਇਸ ਤੋਂ ਅੱਲਾਹ ਹੀ ਜਿਸ ਉੱਤੇ ਮਿਹਰਬਾਨ ਹੋ ਜਾਵੇ (ਉਸ ਦੀ ਮਦਦ ਕੀਤੀ ਜਾਵੇਗੀ)। ਬੇਸ਼ੱਕ ਉਹ ਅਤਿਅੰਤ ਜ਼ੋਰਾਵਰ ਤੇ ਮਿਹਰਾਂ ਕਰਨ ਵਾਲਾ ਹੈ।

إِنَّ شَجَرَتَ ٱلزَّقُّومِ﴿٤٣

43ਬੇਸ਼ੱਕ ਥੋਹਰ ਦਾ ਰੁਖ,

طَعَامُ ٱلۡأَثِيمِ﴿٤٤

44ਪਾਪੀਆਂ ਦਾ ਭੋਜਨ ਹੈ।

كَٱلۡمُهۡلِ يَغۡلِي فِي ٱلۡبُطُونِ﴿٤٥

45ਪਿਘਲੇ ਹੋਏ ਤਾਂਬੇ ਵਾਂਗ ਉਹ ਢਿੱਡ ਵਿਚ ਉੱਬਲੇਗਾ।

كَغَلۡيِ ٱلۡحَمِيمِ﴿٤٦

46ਜਿਵੇਂ ਤੇਜ਼ ਗਰਮ ਪਾਣੀ ਉਬਾਲੀਆਂ ਖਾਂਦਾ ਹੈ।

خُذُوهُ فَٱعۡتِلُوهُ إِلَىٰ سَوَآءِ ٱلۡجَحِيمِ﴿٤٧

47(ਹੁਕਮ ਹੋਵੇਗਾ ਕਿ) ਇਸ ਅਪਰਾਧੀ ­ਨੂੰ ਫੜੋ ਤੇ ਘਸੀਟਦੇ ਹੋਏ ਨਰਕ ਵਿਚ ਲੈ ਜਾਓ।

ثُمَّ صُبُّواْ فَوۡقَ رَأۡسِهِۦ مِنۡ عَذَابِ ٱلۡحَمِيمِ﴿٤٨

48ਫੇਰ ਉਸ ਦੇ ਸਿਰ ਉੱਤੇ ਉੱਬਲਦਾ ਹੋਇਆ ਪਾਣੀ ਡੋਲ ਦਿਓ।

ذُقۡ إِنَّكَ أَنتَ ٱلۡعَزِيزُ ٱلۡكَرِيمُ﴿٤٩

49ਫੇਰ ਆਖਿਆ ਜਾਵੇਗਾ ਕਿ ਲੈ ਵੇਖ ਸੁਆਦ, ਤੂੰ ਤਾਂ ਵੱਡਾ ਪਤਵੰਤਾ ਆਗੂ ਬਣੀ ਫਿਰਦਾ ਸੀ।

إِنَّ هَٰذَا مَا كُنتُم بِهِۦ تَمۡتَرُونَ﴿٥٠

50ਬੇਸ਼ੱਕ ਇਹ ਉਹ ਅਜ਼ਾਬ ਹੈ ਜਿਸ ਵਿਚ ਤੂੰ ਸ਼ੱਕ ਕਰਦਾ ਸੀ।

إِنَّ ٱلۡمُتَّقِينَ فِي مَقَامٍ أَمِينٖ﴿٥١

51ਬੇਸ਼ੱਕ ਮੁੱਤਕੀਨ (ਰੱਬ ਦਾ ਡਰ-ਭੌ ਮੰਣਨ ਵਾਲੇ) ਅਮਨ-ਸ਼ਾਂਤੀ ਵਾਲੀ ਥਾਂ ਵਿਖੇ ਹੋਣਗੇ।

فِي جَنَّٰتٖ وَعُيُونٖ﴿٥٢

52ਭਾਵ ਉਹ ਬਾਗ਼ਾਂ ਤੇ ਚਸ਼ਮਿਆਂ ਵਿਚ ਹੋਣਗੇ।

يَلۡبَسُونَ مِن سُندُسٖ وَإِسۡتَبۡرَقٖ مُّتَقَٰبِلِينَ﴿٥٣

53ਉਹ ਬਰੀਕ ਤੇ ਮੋਟੇ ਰੇਸ਼ਮ ਦੇ ਲਿਬਾਸ ਪਹਿਣੀ ਆਹਮੋ-ਸਾਹਮਣੇ ਬੈਠੇ ਹੋਣਗੇ।

كَذَٰلِكَ وَزَوَّجۡنَٰهُم بِحُورٍ عِينٖ﴿٥٤

54ਅਤੇ (ਜੰਨਤ ਵਿਚ) ਇਸ ਤਰ੍ਹਾਂ ਹੋਵੇਗਾ ਕਿ ਅਸੀਂ ਵੱਡੀ-ਵੱਡੀ ਅੱਖਾਂ ਵਾਲੀਆਂ ਹੂਰਾਂ ਨੂੰ ਉਹਨਾਂ ਦੀਆਂ ਪਤਨੀਆਂ ਬਣਾ ਦਿਆਂਗੇ।

يَدۡعُونَ فِيهَا بِكُلِّ فَٰكِهَةٍ ءَامِنِينَ﴿٥٥

55ਉੱਥੇ ਉਹ ਨਿਸਚਿੰਤ ਹੋਕੇ ਹਰ ਤਰ੍ਹਾਂ ਦੇ ਫਲਾਂ ਦੀ ਮੰਗ ਕਰਨਗੇ।

لَا يَذُوقُونَ فِيهَا ٱلۡمَوۡتَ إِلَّا ٱلۡمَوۡتَةَ ٱلۡأُولَىٰۖ وَوَقَىٰهُمۡ عَذَابَ ٱلۡجَحِيمِ﴿٥٦

56ਉੱਥੇ (ਜੰਨਤ) ਵਿਚ ਉਹ ਮੌਤ ਦਾ ਸੁਆਦ ਕਦੇ ਨਹੀਂ ਵੇਖਣਗੇ, ਛੁੱਟ ਪਹਿਲੀ (ਸੰਸਾਰ ਦੀ) ਮੌਤ ਤੋਂ ਅਤੇ ਅੱਲਾਹ ਉਹਨਾਂ ਨੂੰ ਨਰਕ ਦੇ ਅਜ਼ਾਬ ਤੋਂ ਬਚਾ ਲਵੇਗਾ।

فَضۡلٗا مِّن رَّبِّكَۚ ذَٰلِكَ هُوَ ٱلۡفَوۡزُ ٱلۡعَظِيمُ﴿٥٧

57(ਹੇ ਨਬੀ!) ਤੁਹਾਡੇ ਰੱਬ ਦਾ ਫ਼ਜ਼ਲ ਹੈ, (ਨਰਕ ਤੋਂ ਬਚਣਾ ਹੀ) ਸਭ ਤੋਂ ਵੱਡੀ ਕਾਮਯਾਬੀ ਹੈ।

فَإِنَّمَا يَسَّرۡنَٰهُ بِلِسَانِكَ لَعَلَّهُمۡ يَتَذَكَّرُونَ﴿٥٨

58(ਹੇ ਨਬੀ!) ਅਸਾਂ ਤਾਂ ਇਸ .ਕੁਰਆਨ ਨੂੰ ਤੁਹਾਡੀ ਭਾਸ਼ਾ (ਅਰਬੀ) ਵਿਚ ਸੁਖਾਲਾ ਬਣਾ ਛੱਡਿਆ ਹੈ ਤਾਂ ਜੋ ਉਹ ਲੋਕ ਨਸੀਹਤ ਪ੍ਰਾਪਤ ਕਰ ਸਕਣ।

فَٱرۡتَقِبۡ إِنَّهُم مُّرۡتَقِبُونَ﴿٥٩

59ਹੁਣ ਤੁਸੀਂ ਵੀ ਉਡੀਕ ਕਰੋ, ਬੇਸ਼ੱਕ ਉਹ (ਇਨਕਾਰੀ ਵੀ ਕਿਆਮਤ ਦੀ) ਉਡੀਕ ਕਰ ਰਹੇ ਹਨ।

RELATED SURAHS