Ash-Shu'ara

الشعراء

The Poets227 ayahsMeccan

بِسْمِ ٱللَّهِ ٱلرَّحْمَٰنِ ٱلرَّحِيمِ

طسٓمٓ﴿١

1ਤਾ, ਸੀਨ, ਮੀਮ।

تِلۡكَ ءَايَٰتُ ٱلۡكِتَٰبِ ٱلۡمُبِينِ﴿٢

2ਇਹ ਰੌਸ਼ਨ ਕਿਤਾਬ ਦੀਆਂ ਆਇਤਾਂ ਹਨ।

لَعَلَّكَ بَٰخِعٞ نَّفۡسَكَ أَلَّا يَكُونُواْ مُؤۡمِنِينَ﴿٣

3(ਹੇ ਨਬੀ!) ਸ਼ਾਇਦ ਇਸ ਚਿੰਤਾ ਵਿਚ ਕਿ ਉਹ (ਮੱਕੇ ਦੇ) ਲੋਕ ਈਮਾਨ ਨਹੀਂ ਲਿਆਉਂਦੇ, ਤੁਸੀਂ ਆਪਣੇ ਆਪ ਨੂੰ ਹਲਾਕ ਹੀ ਨਾ ਕਰ ਦਿਓ।

إِن نَّشَأۡ نُنَزِّلۡ عَلَيۡهِم مِّنَ ٱلسَّمَآءِ ءَايَةٗ فَظَلَّتۡ أَعۡنَٰقُهُمۡ لَهَا خَٰضِعِينَ﴿٤

4ਜੇ ਅਸੀਂ ਚਾਹੀਏ ਤਾਂ ਅਕਾਸ਼ ਤੋਂ ਕੋਈ ਅਜਿਹੀ ਨਿਸ਼ਾਨੀ ਉਤਾਰ ਸਕਦੇ ਹਾਂ ਜਿਸ ਅੱਗੇ ਉਹਨਾਂ ਦੀਆਂ ਗਰਦਨਾਂ ਨੀਵੀਆਂ ਹੋ ਜਾਣ।

وَمَا يَأۡتِيهِم مِّن ذِكۡرٖ مِّنَ ٱلرَّحۡمَٰنِ مُحۡدَثٍ إِلَّا كَانُواْ عَنۡهُ مُعۡرِضِينَ﴿٥

5ਜਦੋਂ ਵੀ (ਉਹਨਾਂ ਲੋਕਾਂ ਕੋਲ) ਰਹਿਮਾਨ ਵੱਲੋਂ ਕੋਈ ਨਵੀਂ ਨਸੀਹਤ ਆਉਂਦੀ ਹੈ ਤਾਂ ਉਹ ਉਸ ਤੋਂ ਮੂੰਹ ਮੋੜ ਲੈਂਦੇ ਹਨ।

فَقَدۡ كَذَّبُواْ فَسَيَأۡتِيهِمۡ أَنۢبَٰٓؤُاْ مَا كَانُواْ بِهِۦ يَسۡتَهۡزِءُونَ﴿٦

6ਉਹਨਾਂ ਲੋਕਾਂ ਨੇ ਇਸ (.ਕੁਰਆਨ) ਨੂੰ ਝੁਠਲਾਇਆ ਹੈ, ਹੁਣ ਛੇਤੀ ਹੀ ਉਹਨਾਂ ਨੂੰ ਪਤਾ ਲੱਗ ਜਾਵੇਗਾ (ਕਿ ਉਹ ਕੀ ਹੈ) ਜਿਸ ਦੀ ਇਹ ਖਿੱਲੀ ਉੜਾਉਂਦੇ ਹਨ।

أَوَلَمۡ يَرَوۡاْ إِلَى ٱلۡأَرۡضِ كَمۡ أَنۢبَتۡنَا فِيهَا مِن كُلِّ زَوۡجٖ كَرِيمٍ﴿٧

7ਕੀ ਉਹਨਾਂ ਨੇ ਧਰਤੀ ਵੱਲ (ਗੌਹ ਨਾਲ) ਨਹੀਂ ਵੇਖਿਆ ਕਿ ਅਸੀਂ ਇਸ ਵਿਚ ਕਿੰਨੀਆਂ ਵਧੀਆ-ਵਧੀਆ ਚੀਜ਼ਾਂ ਉਗਾਈਆਂ ਹਨ।

إِنَّ فِي ذَٰلِكَ لَأٓيَةٗۖ وَمَا كَانَ أَكۡثَرُهُم مُّؤۡمِنِينَ﴿٨

8ਬੇਸ਼ੱਕ ਇਸ ਵਿਚ (ਅੱਲਾਹ ਦੀ) ਨਿਸ਼ਾਨੀ ਹੈ (ਪਰ ਫੇਰ ਵੀ) ਉਹਨਾਂ ਵਿੱਚੋਂ ਬਹੁਤੇ ਲੋਕ ਨਹੀਂ ਮੰਨਦੇ (ਈਮਾਨ ਨਹੀਂ ਲਿਆਉਂਦੇ)।

وَإِنَّ رَبَّكَ لَهُوَ ٱلۡعَزِيزُ ٱلرَّحِيمُ﴿٩

9(ਹੇ ਮੁਹੰਮਦ!) ਬੇਸ਼ੱਕ ਤੇਰਾ ਰੱਬ ਡਾਢਾ ਜ਼ੋਰਾਵਰ ਅਤੇ ਰਹਿਮ ਫ਼ਰਮਾਉਣ ਵਾਲਾ ਹੈ।

وَإِذۡ نَادَىٰ رَبُّكَ مُوسَىٰٓ أَنِ ٱئۡتِ ٱلۡقَوۡمَ ٱلظَّٰلِمِينَ﴿١٠

10(ਅਤੇ ਉਸ ਵੇਲੇ ਨੂੰ ਯਾਦ ਕਰੋ) ਜਦੋਂ ਤੁਹਾਡੇ ਰੱਬ ਨੇ ਮੂਸਾ ਨੂੰ ਆਵਾਜ਼ ਦਿੱਤੀ ਸੀ ਕਿ ਜ਼ਾਲਮ ਕੌਮ ਵੱਲ ਜਾ।

قَوۡمَ فِرۡعَوۡنَۚ أَلَا يَتَّقُونَ﴿١١

11ਭਾਵ ਫ਼ਿਰਔਨ ਦੀ ਕੌਮ ਕੋਲ (ਜਾ) ਕੀ ਉਹ ਰਬ ਤੋਂ ਡਰਦੇ ਨਹੀਂ ?

قَالَ رَبِّ إِنِّيٓ أَخَافُ أَن يُكَذِّبُونِ﴿١٢

12ਮੂਸਾ ਨੇ ਕਿਹਾ ਕਿ ਮੇਰੇ ਰੱਬਾ! ਮੈਂ ਇਸ ਗੱਲ ਤੋਂ ਡਰਦਾ ਹਾਂ ਕਿ ਉਹ ਮੈਨੂੰ ਝੁਠਲਾ ਦੇਣਗੇ।

وَيَضِيقُ صَدۡرِي وَلَا يَنطَلِقُ لِسَانِي فَأَرۡسِلۡ إِلَىٰ هَٰرُونَ﴿١٣

13ਮੇਰਾ ਦਮ ਘੁਟ ਰਿਹਾ ਹੈ ਤੇ ਨਾ ਹੀ ਮੈਥੋਂ ਚੰਗੀ ਤਰ੍ਹਾਂ ਬੋਲਿਆ ਜਾਂਦਾ ਹੈ। ਤੂੰ ਹਾਰੂਨ ਨੂੰ ਹੁਕਮ ਦੇ ਕਿ ਉਹ ਮੇਰੇ ਨਾਲ ਫ਼ਿਰਔਨ ਕੋਲ ਜਾਵੇ।

وَلَهُمۡ عَلَيَّ ذَنۢبٞ فَأَخَافُ أَن يَقۡتُلُونِ﴿١٤

14ਮੇਰੇ ਸਿਰ ਉਹਨਾਂ ਵੱਲੋਂ ਇਕ ਅਪਰਾਧ ਦਾ ਦੋਸ਼ ਵੀ ਹੈ, ਮੈਨੂੰ ਡਰ ਹੈ ਕਿ ਕਿਤੇ ਮੈਨੂੰ ਉਹ ਕਤਲ ਹੀ ਨਾ ਕਰ ਦੇਣ।

قَالَ كَلَّاۖ فَٱذۡهَبَا بِـَٔايَٰتِنَآۖ إِنَّا مَعَكُم مُّسۡتَمِعُونَ﴿١٥

15ਅੱਲਾਹ ਨੇ ਆਖਿਆ ਕਿ ਉੱਕਾ ਨਹੀਂ (ਘਬਰਾਉਣਾ), ਤੁਸੀਂ ਦੋਵੇਂ (ਮੂਸਾ ਤੇ ਹਾਰੂਨ) ਮੇਰੀਆਂ ਨਿਸ਼ਾਨੀਆਂ ਲੈ ਕੇ ਜਾਓ। ਅਸਾਂ ਤੁਹਾਡੇ ਅੰਗ-ਸੰਗ ਸਭ ਕੁੱਝ ਸੁਣਦੇ ਹਾਂ।

فَأۡتِيَا فِرۡعَوۡنَ فَقُولَآ إِنَّا رَسُولُ رَبِّ ٱلۡعَٰلَمِينَ﴿١٦

16ਸੋ ਤੁਸੀਂ ਫ਼ਿਰਔਨ ਕੋਲ ਜਾਓ ਅਤੇ ਆਖੋ ਕਿ ਅਸੀਂ ਸਾਰੇ ਜਹਾਨਾਂ ਦੇ ਰੱਬ ਦੇ ਰਸੂਲ ਹਾਂ।

أَنۡ أَرۡسِلۡ مَعَنَا بَنِيٓ إِسۡرَٰٓءِيلَ﴿١٧

17(ਅਤੇ ਆਖੋ ਕਿ) ਬਨੀ-ਇਸਰਾਈਲ ਨੂੰ ਸਾਡੇ ਨਾਲ ਜਾਣ (ਲਈ ਅਜ਼ਾਦ ਕਰ) ਦੇ

قَالَ أَلَمۡ نُرَبِّكَ فِينَا وَلِيدٗا وَلَبِثۡتَ فِينَا مِنۡ عُمُرِكَ سِنِينَ﴿١٨

18ਫ਼ਿਰਔਨ ਨੇ (ਮੂਸਾ ਨੂੰ) ਕਿਹਾ ਕੀ ਅਸੀਂ ਤੈਨੂੰ ਨਿੱਕੇ ਹੁੰਦੇ ਆਪਣੇ ਵਿਚਾਲੇ ਪਾਲਿਆ-ਪੋਸਿਆ ਨਹੀਂ ਸੀ? ਅਤੇ ਤੂੰ ਆਪਣੀ ਉਮਰ ਦੇ ਕਈ ਵਰ੍ਹੇ ਸਾਡੇ ਵਿਚ ਨਹੀਂ ਸੀ ਲੰਘਾਏ ?

وَفَعَلۡتَ فَعۡلَتَكَ ٱلَّتِي فَعَلۡتَ وَأَنتَ مِنَ ٱلۡكَٰفِرِينَ﴿١٩

19ਫੇਰ ਤੂੰ ਉਹ ਕੰਮ ਕਰ ਗਿਆ (ਭਾਵ ਇਕ ਬੰਦੇ ਨੂੰ ਕਤਲ ਕੀਤਾ) ਜਿਹੜਾ ਤੂੰ ਕਰਨਾ ਸੀ। ਤੂੰ ਤਾਂ ਇਕ ਨਾ-ਸ਼ੁਕਰਾ ਵਿਅਕਤੀ ਹੈ।

قَالَ فَعَلۡتُهَآ إِذٗا وَأَنَا۠ مِنَ ٱلضَّآلِّينَ﴿٢٠

20ਮੂਸਾ ਨੇ ਉੱਤਰ ਦਿੱਤਾ ਕਿ ਮੈਥੋਂ ਉਹ (ਕਤਲ) ਉਸ ਸਮੇਂ ਹੋਇਆ ਸੀ, ਜਦੋਂ ਮੈਂ ਰਾਹ ਭੁੱਲੇ ਹੋਏ ਲੋਕਾਂ ਵਿੱਚੋਂ ਸੀ।

فَفَرَرۡتُ مِنكُمۡ لَمَّا خِفۡتُكُمۡ فَوَهَبَ لِي رَبِّي حُكۡمٗا وَجَعَلَنِي مِنَ ٱلۡمُرۡسَلِينَ﴿٢١

21ਅਤੇ ਮੈਂ ਤੁਹਾਡੇ ਡਰ ਕਾਰਨ ਤੁਹਾਡੇ ਕੋਲੋਂ ਨੱਸ ਗਿਆ ਸੀ, ਫੇਰ ਮੇਰੇ ਰੱਬ ਨੇ ਮੈਨੂੰ ਆਦੇਸ਼ ਤੇ ਗਿਆਨ ਨਾਲ ਬਖ਼ਸ਼ਿਆ ਅਤੇ ਮੈਨੂੰ ਪੈਗ਼ੰਬਰਾਂ ਵਿਚ ਸ਼ਾਮਲ ਕਰ ਲਿਆ।

وَتِلۡكَ نِعۡمَةٞ تَمُنُّهَا عَلَيَّ أَنۡ عَبَّدتَّ بَنِيٓ إِسۡرَٰٓءِيلَ﴿٢٢

22ਕੀ ਮੇਰੇ ਉੱਤੇ ਤੇਰਾ ਇਹੋ ਅਹਿਸਾਨ ਹੈ, ਜਿਸ ਨੂੰ ਤੂੰ ਜਤਾ ਰਿਹਾ ਹੈ? (ਜਦ ਕਿ) ਬਨੀ-ਇਸਰਾਈਲ (ਮੇਰੀ ਕੌਮ) ਨੂੰ ਤੂੰ ਗ਼ੁਲਾਮ ਬਣਾ ਛੱਡਿਆ ਹੈ।

قَالَ فِرۡعَوۡنُ وَمَا رَبُّ ٱلۡعَٰلَمِينَ﴿٢٣

23ਫ਼ਿਰਔਨ ਨੇ ਕਿਹਾ ਕਿ ਸਾਰੇ ਜਹਾਨਾਂ ਦਾ ਪਾਲਣਹਾਰ ਕੀ (ਚੀਜ਼) ਹੈ?

قَالَ رَبُّ ٱلسَّمَٰوَٰتِ وَٱلۡأَرۡضِ وَمَا بَيۡنَهُمَآۖ إِن كُنتُم مُّوقِنِينَ﴿٢٤

24ਮੂਸਾ ਨੇ ਉੱਤਰ ਵਿਚ ਕਿਹਾ ਕਿ ਉਹ ਅਕਾਸ਼ ਤੇ ਧਰਤੀ ਵਿਚਾਲੇ ਹਰੇਕ ਚੀਜ਼ ਦਾ ਮਾਲਿਕ ਹੈ, ਜੇਕਰ ਤੁਸੀਂ ਵਿਸ਼ਵਾਸ ਕਰਨ ਵਾਲੇ ਹੋ ਤਾਂ ਕਰ ਲਓ)।

قَالَ لِمَنۡ حَوۡلَهُۥٓ أَلَا تَسۡتَمِعُونَ﴿٢٥

25ਫ਼ਿਰਔਨ ਨੇ ਆਪਣੇ ਆਲੇ-ਦੁਆਲੇ ਬੈਠੇ ਲੋਕਾਂ ਨੂੰ ਕਿਹਾ ਕਿ ਕੀ ਤੁਸੀਂ ਸੁਣ ਰਹੇ ਹੋ (ਮੂਸਾ ਕੀ ਕਹਿ ਰਿਹਾ ਹੈ)?

قَالَ رَبُّكُمۡ وَرَبُّ ءَابَآئِكُمُ ٱلۡأَوَّلِينَ﴿٢٦

26(ਮੂਸਾ ਨੇ ਹੋਰ) ਕਿਹਾ ਕਿ ਉਹ ਤੇਰਾ ਵੀ ਰੱਬ ਹੈ ਅਤੇ ਤੇਰੇ ਪਿਓ ਦਾਦਿਆਂ ਤੋਂ ਵੀ ਪਹਿਿਲਆਂ ਦਾ ਰੱਬ ਹੈ।

قَالَ إِنَّ رَسُولَكُمُ ٱلَّذِيٓ أُرۡسِلَ إِلَيۡكُمۡ لَمَجۡنُونٞ﴿٢٧

27(ਫ਼ਿਰਔਨ ਨੇ) ਦਰਬਾਰੀਆਂ ਨੂੰ ਕਿਹਾ ਕਿ ਇਹ ਪੈਗ਼ੰਬਰ ਜਿਹੜਾ ਤੁਹਾਡੇ ਵੱਲ ਭੇਜਿਆ ਗਿਆ ਹੈ ਇਹ ਤਾਂ ਝੱਲਾ ਲੱਗਦਾ ਹੈ।

قَالَ رَبُّ ٱلۡمَشۡرِقِ وَٱلۡمَغۡرِبِ وَمَا بَيۡنَهُمَآۖ إِن كُنتُمۡ تَعۡقِلُونَ﴿٢٨

28(ਮੂਸਾ ਨੇ) ਕਿਹਾ ਕਿ (ਹੇ ਫ਼ਿਰਔਨ!) ਉਹੀਓ ਪੂਰਬ ਤੇ ਪੱਛਮ ਦਾ ਅਤੇ ਉਹਨਾਂ ਵਿਚਾਲੇ ਸਾਰੀਆਂ ਵਸਤੂਆਂ ਦਾ ਮਾਲਿਕ ਹੈ (ਸਮਝੋ) ਜੇ ਤੁਸੀਂ ਅਕਲ ਵਾਲੇ ਹੋ।

قَالَ لَئِنِ ٱتَّخَذۡتَ إِلَٰهًا غَيۡرِي لَأَجۡعَلَنَّكَ مِنَ ٱلۡمَسۡجُونِينَ﴿٢٩

29ਉਸ (ਫ਼ਿਰਔਨ) ਨੇ (ਮੂਸਾ ਨੂੰ) ਧਮਕਾਉਂਦੇ ਹੋਏ ਕਿਹਾ ਕਿ ਜੇ ਤੂੰ ਮੈਥੋਂ ਛੁੱਟ ਕਿਸੇ ਹੋਰ ਨੂੰ ਇਸ਼ਟ ਬਣਾਇਆ ਤਾਂ ਮੈਂ ਤੈਨੂੰ ਕੈਦੀਆਂ ਵਿਚ ਸ਼ਾਮਲ ਕਰ ਦਿਆਂਗਾ।

قَالَ أَوَلَوۡ جِئۡتُكَ بِشَيۡءٖ مُّبِينٖ﴿٣٠

30(ਮੂਸਾ) ਨੇ ਕਿਹਾ ਕਿ ਜੇ ਮੈਂ ਤੇਰੇ ਸਾਹਮਣੇ (ਆਪਣੇ ਰਸੂਲ ਹੋਣ ਦੀ) ਕੋਈ ਸਪਸ਼ਟ ਨਿਸ਼ਾਨੀ ਲੈ ਆਵਾਂ, ਕੀ ਫੇਰ ਵੀ (ਕੈਦ ਕਰੋਗੇ)?

قَالَ فَأۡتِ بِهِۦٓ إِن كُنتَ مِنَ ٱلصَّٰدِقِينَ﴿٣١

31ਕਿਹਾ (ਫ਼ਿਰਔਨ ਨੇ) ਕਿ ਜੇ ਤੂੰ ਸੱਚਾ ਹੈ ਤਾਂ ਮੈਨੂੰ ਉਸ (ਨਿਸ਼ਾਨੀ) ਨੂੰ ਵਿਖਾ।

فَأَلۡقَىٰ عَصَاهُ فَإِذَا هِيَ ثُعۡبَانٞ مُّبِينٞ﴿٣٢

32ਮੂਸਾ ਨੇ (ਉਸੇ ਵੇਲੇ ਧਰਤੀ ’ਤੇ) ਆਪਣੀ ਲਾਠੀ ਸੁੱਟ ਦਿੱਤੀ ਜਿਹੜੀ ਅਚਣਚੇਤ ਇਕ ਸੱਪ ਦੇ ਰੂਪ ਵਿਚ ਆ ਗਈ।

وَنَزَعَ يَدَهُۥ فَإِذَا هِيَ بَيۡضَآءُ لِلنَّٰظِرِينَ﴿٣٣

33ਅਤੇ ਜਦੋਂ ਆਪਣਾ ਹੱਥ (ਬਗ਼ਲੋਂ) ਕੱਢਿਆ ਤਾਂ ਦਰਸ਼ਕਾਂ ਨੂੰ ਉਹ ਉਸੇ ਵੇਲੇ ਲਿਸ਼ਕਾਰੇ ਮਾਰਦਾ ਹੋਇਆ ਵਿਖਾਈ ਦੇਣ ਲੱਗ ਪਿਆ।

قَالَ لِلۡمَلَإِ حَوۡلَهُۥٓ إِنَّ هَٰذَا لَسَٰحِرٌ عَلِيمٞ﴿٣٤

34ਫ਼ਿਰਔਨ ਆਪਣੇ ਆਲੇ-ਦੁਆਲੇ ਬੈਠੇ ਸਰਦਾਰਾਂ ਨੂੰ ਕਹਿਣ ਲੱਗਿਆ ਕਿ ਇਹ ਤਾਂ ਕੋਈ ਬਹੁਤ ਵੱਡਾ ਜਾਦੂਗਰ ਹੈ।

يُرِيدُ أَن يُخۡرِجَكُم مِّنۡ أَرۡضِكُم بِسِحۡرِهِۦ فَمَاذَا تَأۡمُرُونَ﴿٣٥

35ਉਹ ਆਪਣੇ ਜਾਦੂ ਦੇ ਜ਼ੋਰ ਨਾਲ ਤੁਹਾਨੂੰ ਤੁਹਾਡੀ ਧਰਤੀ (ਦੇਸ) ’ਚੋਂ ਕੱਢ ਦੇਣਾ ਚਾਹੁੰਦਾ ਹੈ, ਹੁਣ ਦੱਸੋ ਮੈਨੂੰ ਕੀ ਹੁਕਮ ਹੈ?

قَالُوٓاْ أَرۡجِهۡ وَأَخَاهُ وَٱبۡعَثۡ فِي ٱلۡمَدَآئِنِ حَٰشِرِينَ﴿٣٦

36ਉਹਨਾਂ ਸਭ ਨੇ ਕਿਹਾ ਕਿ ਤੁਸੀਂ ਇਸ (ਮੂਸਾ) ਨੂੰ ਅਤੇ ਇਸ ਦੇ ਭਰਾ (ਹਾਰੂਨ) ਨੂੰ ਰੋਕੇ ਰੱਖੋ ਅਤੇ ਸਾਰੇ ਸ਼ਹਿਰਾਂ ਵਿਚ ਹਰਕਾਰੇ ਭੇਜ ਦਿਓ।

يَأۡتُوكَ بِكُلِّ سَحَّارٍ عَلِيمٖ﴿٣٧

37ਜਿਹੜੇ ਤੁਹਾਡੇ ਕੋਲ ਮਾਹਿਰ ਜਾਦੂਗਰਾਂ ਨੂੰ ਲਿਆਉਣ।

فَجُمِعَ ٱلسَّحَرَةُ لِمِيقَٰتِ يَوۡمٖ مَّعۡلُومٖ﴿٣٨

38ਫੇਰ ਇਕ ਨਿਸ਼ਚਿਤ ਦਿਨ ਸਾਰੇ ਹੀ ਜਾਦੂਗਰ ਇਕੱਠਾ ਕੀਤੇ ਗਏ।

وَقِيلَ لِلنَّاسِ هَلۡ أَنتُم مُّجۡتَمِعُونَ﴿٣٩

39ਅਤੇ ਆਮ ਲੋਕਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਸਾਰੇ ਵੀ ਆਈਓ।

لَعَلَّنَا نَتَّبِعُ ٱلسَّحَرَةَ إِن كَانُواْ هُمُ ٱلۡغَٰلِبِينَ﴿٤٠

40ਤਾਂ ਜੋ ਜੇ ਜਾਦੂਗਰ ਕਾਮਯਾਬ ਹੋ ਜਾਣ ਤਾਂ ਅਸੀਂ ਉਹਨਾਂ ਦੀ ਪੈਰਵੀਂ ਕਰੀਏ।

فَلَمَّا جَآءَ ٱلسَّحَرَةُ قَالُواْ لِفِرۡعَوۡنَ أَئِنَّ لَنَا لَأَجۡرًا إِن كُنَّا نَحۡنُ ٱلۡغَٰلِبِينَ﴿٤١

41ਜਾਦੂਗਰਾਂ ਨੇ ਫ਼ਿਰਔਨ ਨੂੰ ਆਖਿਆ ਕਿ ਜੇ ਅਸੀਂ ਜਿੱਤ ਗਏ ਤਾਂ ਸਾਨੂੰ ਇਨਾਮ ਕੀ ਮਿਲੇਗਾ?

قَالَ نَعَمۡ وَإِنَّكُمۡ إِذٗا لَّمِنَ ٱلۡمُقَرَّبِينَ﴿٤٢

42ਕਿਹਾ (ਫ਼ਿਰਔਨ ਨੇ) ਹਾਂ! ਅਜਿਹੀ ਹਾਲਤ ਵਿਚ ਤੁਸੀਂ ਮੇਰੇ ਖ਼ਾਸ ਦਰਬਾਰੀਆਂ ਵਿੱਚੋਂ ਹੋਵੋਂਗੇ।

قَالَ لَهُم مُّوسَىٰٓ أَلۡقُواْ مَآ أَنتُم مُّلۡقُونَ﴿٤٣

43ਉਹਨਾਂ (ਜਾਦੂਗਰਾਂ) ਨੇ ਮੂਸਾ ਨੂੰ ਕਿਹਾ ਕਿ ਕਰੋ ਜੋ ਤੁਸੀਂ ਕਰਨਾ ਹੈ।

فَأَلۡقَوۡاْ حِبَالَهُمۡ وَعِصِيَّهُمۡ وَقَالُواْ بِعِزَّةِ فِرۡعَوۡنَ إِنَّا لَنَحۡنُ ٱلۡغَٰلِبُونَ﴿٤٤

44ਉਹਨਾਂ (ਜਾਦੂਗਰਾਂ) ਨੇ ਆਪਣੀਆਂ ਰੱਸੀਆਂ ਤੇ ਸੋਟੀਆਂ (ਜਾਦੂ ਲਈ) ਧਰਤੀ ’ਤੇ ਸੁੱਟ ਦਿੱਤੀਆਂ ਅਤੇ ਆਖਣ ਲੱਗੇ ਕਿ ਫ਼ਿਰਔਨ ਦੀ ਇੱਜ਼ਤ ਦੀ ਕਸਮ ਅਸੀਂ ਹੀ ਕਾਮਯਾਬ ਹੋਵਾਂਗੇ।

فَأَلۡقَىٰ مُوسَىٰ عَصَاهُ فَإِذَا هِيَ تَلۡقَفُ مَا يَأۡفِكُونَ﴿٤٥

45ਹੁਣ (ਮੂਸਾ ਨੇ ਵੀ ਆਪਣੀ ਸੋਟੀ ਮੈਦਾਨ ਵਿਚ ਸੁੱਟੀ ਜਿਸ ਨੇ ਉਸੇ ਵੇਲੇ ਉਹਨਾਂ (ਜਾਦੂਗਰਾਂ) ਦੇ ਝੂਠੇ ਕਰਤਬਾਂ ਨੂੰ ਨਿਗਲਣਾ ਸ਼ੁਰੂ ਕਰ ਦਿੱਤਾ।

فَأُلۡقِيَ ٱلسَّحَرَةُ سَٰجِدِينَ﴿٤٦

46ਇਹ ਵੇਖਦੇ ਹੀ ਜਾਦੂਗਰ ਬੇਕਾਬੂ ਹੋਕੇ ਸਿਜਦੇ ਵਿਚ ਡਿਗ ਪਏ।

قَالُوٓاْ ءَامَنَّا بِرَبِّ ٱلۡعَٰلَمِينَ﴿٤٧

47ਅਤੇ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਤਾਂ ਜਿਹੜਾ ਸਾਰੇ ਹੀ ਜਹਾਨਾਂ ਦਾ ਰੱਬ ਹੈ ਉਸ ’ਤੇ ਈਮਾਨ ਲਿਆਏ ਹਾਂ।

رَبِّ مُوسَىٰ وَهَٰرُونَ﴿٤٨

48ਭਾਵ ਉਹ ਰੱਬ ਜਿਸ ਨੂੰ ਮੂਸਾ ਤੇ ਹਾਰੂਨ ਮੰਨਦੇ ਹਨ।

قَالَ ءَامَنتُمۡ لَهُۥ قَبۡلَ أَنۡ ءَاذَنَ لَكُمۡۖ إِنَّهُۥ لَكَبِيرُكُمُ ٱلَّذِي عَلَّمَكُمُ ٱلسِّحۡرَ فَلَسَوۡفَ تَعۡلَمُونَۚ لَأُقَطِّعَنَّ أَيۡدِيَكُمۡ وَأَرۡجُلَكُم مِّنۡ خِلَٰفٖ وَلَأُصَلِّبَنَّكُمۡ أَجۡمَعِينَ﴿٤٩

49ਫ਼ਿਰਔਨ ਬੋਲਿਆ ਕਿ ਮੈਥੋਂ ਪੁੱਛਣ ਤੋਂ ਪਹਿਲਾਂ ਹੀ ਤੁਸੀਂ ਉਸ (ਮੂਸਾ ਦੇ ਰੱਬ) ’ਤੇ ਈਮਾਨ ਲਿਆਏ ਲਾਜ਼ਮਨ ਉਹ ਤੁਹਾਡਾ ਗੁਰੂ ਹੈ, ਜਿਸ ਨੇ ਤੁਹਾਨੂੰ ਜਾਦੂ ਸਿਖਾਇਆ ਹੈ। ਸੋ ਤੁਹਾਨੂੰ ਹੁਣੇ ਪਤਾ ਲੱਗ ਜਾਵੇਗਾ, ਮੈਂ ਤੁਹਾਡੇ ਹੱਥ-ਪੈਰ ਉਲਟੇ ਦਾਓ ਤੋਂ ਵਡਵਾ ਦੇਵਾਂਗਾ ਅਤੇ ਤੁਹਾਨੂੰ ਸਾਰਿਆਂ ਨੂੰ ਫ਼ਾਂਸੀ ’ਤੇ ਚਾੜ੍ਹ ਦੇਵਾਂਗਾ।

قَالُواْ لَا ضَيۡرَۖ إِنَّآ إِلَىٰ رَبِّنَا مُنقَلِبُونَ﴿٥٠

50ਉਹਨਾਂ (ਜਾਦੂਗਰਾਂ) ਨੇ ਕਿਹਾ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ, ਅਸੀਂ ਤਾਂ ਆਪਣੇ ਪਾਲਣਹਾਰ ਕੋਲ ਹੀ ਜਾਣਾ ਹੈ।

إِنَّا نَطۡمَعُ أَن يَغۡفِرَ لَنَا رَبُّنَا خَطَٰيَٰنَآ أَن كُنَّآ أَوَّلَ ٱلۡمُؤۡمِنِينَ﴿٥١

51ਕਿਉਂ ਜੋ (ਤੇਰੀ ਕੌਮ ਵਿੱਚੋਂ)ਸਭ ਤੋਂ ਪਹਿਲਾਂ ਅਸੀਂ ਈਮਾਨ ਲਿਆਉਣ ਵਾਲੇ ਹਾਂ, ਸੋ ਸਾਨੂੰ ਆਸ ਹੈ ਕਿ ਸਾਡਾ ਰੱਬ ਸਾਡੀਆਂ ਗ਼ਲਤੀਆਂ ਨੂੰ ਮੁਆਫ਼ ਕਰੇਗਾ।

۞ وَأَوۡحَيۡنَآ إِلَىٰ مُوسَىٰٓ أَنۡ أَسۡرِ بِعِبَادِيٓ إِنَّكُم مُّتَّبَعُونَ﴿٥٢

52ਅਸੀਂ ਮੂਸਾ ਵੱਲ ਵਹੀ ਭੇਜੀ ਕਿ ਰਾਤੋ-ਰਾਤ ਮੇਰੇ ਬੰਦਿਆਂ ਨੂੰ ਇੱਥੋਂ ਲੈਕੇ ਨਿੱਕਲ ਜਾ, ਤੁਹਾਡਾ ਪਿੱਛਾ ਕੀਤਾ ਜਾਵੇਗਾ।

فَأَرۡسَلَ فِرۡعَوۡنُ فِي ٱلۡمَدَآئِنِ حَٰشِرِينَ﴿٥٣

53ਫ਼ਿਰਔਨ ਨੇ ਸ਼ਹਿਰਾਂ ਵਿਚ ਹਰਕਾਰੇ ਭੇਜ ਦਿੱਤੇ।

إِنَّ هَٰٓؤُلَآءِ لَشِرۡذِمَةٞ قَلِيلُونَ﴿٥٤

54ਇਹ (ਦੱਸਣ ਲਈ) ਕਿ ਇਹ (ਈਮਾਨ ਲਿਆਉਣ ਵਾਲੇ) ਤਾਂ ਬਹੁਤ ਹੀ ਥੋੜ੍ਹੇ ਲੋਕ ਹਨ।

وَإِنَّهُمۡ لَنَا لَغَآئِظُونَ﴿٥٥

55ਉਹਨਾਂ (ਈਮਾਨ ਲਿਆਉਣ ਵਾਲਿਆਂ) ਨੇ ਸਾਨੂੰ ਡਾਢਾ ਗ਼ੁੱਸਾ ਚਾੜ੍ਹਿਆ ਹੈ।

وَإِنَّا لَجَمِيعٌ حَٰذِرُونَ﴿٥٦

56ਅਸੀਂ ਹੀ ਵੱਡੀ ਗਿਣਤੀ ਵਿਚ ਹਾਂ, ਉਹਨਾਂ ਤੋਂ ਸਾਵਧਾਨ ਰਹਿਣ ਵਾਲੇ ਹਾਂ।

فَأَخۡرَجۡنَٰهُم مِّن جَنَّٰتٖ وَعُيُونٖ﴿٥٧

57ਅੰਤ ਅਸੀਂ ਉਹਨਾਂ (ਫ਼ਿਰਔਨੀਆਂ) ਨੂੰ ਬਾਗ਼ਾਂ ਤੇ ਚਸ਼ਮਿਆਂ ਵਿੱਚੋਂ ਕੱਢਿਆ।

وَكُنُوزٖ وَمَقَامٖ كَرِيمٖ﴿٥٨

58ਅਤੇ ਖ਼ਜ਼ਾਨਿਆਂ ਤੋਂ ਤੇ ਉਹਨਾਂ ਦੇ ਸੁਹਣੇ ਨਿਵਾਸ-ਸਥਾਨ ’ਚੋਂ (ਵੀ ਕੱਢਿਆ)।

كَذَٰلِكَۖ وَأَوۡرَثۡنَٰهَا بَنِيٓ إِسۡرَٰٓءِيلَ﴿٥٩

59ਇਸ ਪ੍ਰਕਾਰ (ਫ਼ਿਰਔਨ ਨਾਲ) ਹੋਇਆ, (ਦੂਜੇ ਪਾਸੇ) ਅਸਾਂ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਦਾ ਵਾਰਸ ਬਨੀ-ਇਸਰਾਈਲ ਨੂੰ ਬਣਾ ਦਿੱਤਾ।

فَأَتۡبَعُوهُم مُّشۡرِقِينَ﴿٦٠

60(ਫ਼ਿਰਔਨੀਆਂ ਨੇ) ਸੂਰਜ ਨਿਕਲਦੇ ਹੀ ਉਹਨਾਂ ਦਾ ਪਿੱਛਾ ਕੀਤਾ।

فَلَمَّا تَرَٰٓءَا ٱلۡجَمۡعَانِ قَالَ أَصۡحَٰبُ مُوسَىٰٓ إِنَّا لَمُدۡرَكُونَ﴿٦١

61ਜਦੋਂ ਦੋਵੇਂ ਧਿਰਾਂ ਨੇ ਇਕ ਦੂਜੇ ਨੂੰ ਵੇਖ ਲਿਆ ਤਾਂ ਮੂਸਾ ਦੇ ਸਾਥੀਆਂ ਨੇ ਕਿਹਾ ਕਿ ਅਸੀਂ ਤਾਂ ਫੜੇ ਜਾਵਾਂਗੇ।

قَالَ كَلَّآۖ إِنَّ مَعِيَ رَبِّي سَيَهۡدِينِ﴿٦٢

62ਮੂਸਾ ਨੇ ਕਿਹਾ ਕਿ ਉੱਕਾ ਨਹੀਂ, ਵਿਸ਼ਵਾਸ ਕਰੋ ਕਿ ਮੇਰਾ ਰੱਬ ਮੇਰੇ ਨਾਲ ਹੈ, ਜਿਹੜਾ ਮੈਨੂੰ ਲਾਜ਼ਮੀ (ਬਚਣ ਦੀ) ਰਾਹ ਵਿਖਾਵੇਗਾ।

فَأَوۡحَيۡنَآ إِلَىٰ مُوسَىٰٓ أَنِ ٱضۡرِب بِّعَصَاكَ ٱلۡبَحۡرَۖ فَٱنفَلَقَ فَكَانَ كُلُّ فِرۡقٖ كَٱلطَّوۡدِ ٱلۡعَظِيمِ﴿٦٣

63ਅਸੀਂ ਮੂਸਾ ਵੱਲ ਵਹੀ (ਸੰਦੇਸ਼) ਭੇਜੀ ਕਿ ਸਮੁੰਦਰ ਉੱਤੇ ਆਪਣੀ ਸੋਟੀ ਮਾਰ, ਉਹ ਉਸੇ ਵੇਲੇ ਪਾਟ ਗਿਆ ਅਤੇ ਪਾਣੀ ਦਾ ਹਰੇਕ ਭਾਗ ਇਕ ਪਹਾੜ ਵਾਂਗ ਹੋ ਗਿਆ।

وَأَزۡلَفۡنَا ثَمَّ ٱلۡأٓخَرِينَ﴿٦٤

64ਅਤੇ ਅਸੀਂ ਦੂਜੇ ਧੜੇ (ਫ਼ਿਰਔਨੀਆਂ) ਨੂੰ (ਸਮੁੰਦਰ ਦੇ) ਨੇੜੇ ਲੈ ਆਏ।

وَأَنجَيۡنَا مُوسَىٰ وَمَن مَّعَهُۥٓ أَجۡمَعِينَ﴿٦٥

65ਅਤੇ ਮੂਸਾ ਨੂੰ ਅਤੇ ਉਸ ਦੇ ਸਾਥੀਆਂ ਨੂੰ ਬਚਾ ਲਿਆ।

ثُمَّ أَغۡرَقۡنَا ٱلۡأٓخَرِينَ﴿٦٦

66ਅਤੇ ਦੂਜੇ (ਫ਼ਿਰਔਨੀ) ਸਾਰੇ ਡੋਬ ਦਿੱਤੇ।

إِنَّ فِي ذَٰلِكَ لَأٓيَةٗۖ وَمَا كَانَ أَكۡثَرُهُم مُّؤۡمِنِينَ﴿٦٧

67ਬੇਸ਼ੱਕ ਇਸ (ਘਟਨਾ) ਵਿਚ ਬਹੁਤ ਵੱਡੀ ਸਿੱਖਿਆ ਹੈ, ਫੇਰ ਵੀ ਬਹੁਤੇ ਲੋਕੀ ਈਮਾਨ ਨਹੀਂ ਲਿਆਉਂਦੇ।

وَإِنَّ رَبَّكَ لَهُوَ ٱلۡعَزِيزُ ٱلرَّحِيمُ﴿٦٨

68ਬੇਸ਼ੱਕ ਤੁਹਾਡਾ ਪਾਲਣਹਾਰ ਬਹੁਤ ਹੀ ਜ਼ੋਰਾਵਰ ਅਤੇ ਮਿਹਰਬਾਨ ਹੈ।

وَٱتۡلُ عَلَيۡهِمۡ نَبَأَ إِبۡرَٰهِيمَ﴿٦٩

69(ਹੇ ਨਬੀ!) ਉਹਨਾਂ ਨੂੰ ਇਬਰਾਹੀਮ ਦਾ ਕਿੱਸਾ ਵੀ ਸੁਣਾਓ।

إِذۡ قَالَ لِأَبِيهِ وَقَوۡمِهِۦ مَا تَعۡبُدُونَ﴿٧٠

70ਜਦੋਂ ਉਸ ਨੇ ਆਪਣੇ ਪਿਤਾ ਤੇ ਆਪਣੀ ਕੌਮ ਤੋਂ ਪੁੱਛਿਆ ਸੀ ਕਿ ਤੁਸੀਂ ਕੀ ਪੂਜਦੇ ਹੋ?

قَالُواْ نَعۡبُدُ أَصۡنَامٗا فَنَظَلُّ لَهَا عَٰكِفِينَ﴿٧١

71ਉਹਨਾਂ ਨੇ ਜਵਾਬ ਵਿਚ ਕਿਹਾ ਕਿ ਅਸੀਂ ਬੁਤਾਂ ਨੂੰ ਪੂਜਦੇ ਹਾਂ ਅਤੇ ਉਹਨਾਂ ਦੇ ਹੀ ਪੁਜਾਰੀ ਰਹਾਂਗੇ।

قَالَ هَلۡ يَسۡمَعُونَكُمۡ إِذۡ تَدۡعُونَ﴿٧٢

72ਇਬਰਾਹੀਮ ਨੇ ਕਿਹਾ ਕਿ ਜਦੋਂ ਤੁਸੀਂ ਉਹਨਾਂ ਨੂੰ ਪੁਕਾਰਦੇ ਹੋ ਤਾਂ ਕੀ ਇਹ ਸੁਣਦੇ ਵੀ ਹਨ?

أَوۡ يَنفَعُونَكُمۡ أَوۡ يَضُرُّونَ﴿٧٣

73ਜਾਂ ਤੁਹਾਨੂੰ ਕੋਈ ਨਫ਼ਾ ਜਾਂ ਨੁਕਸਾਨ ਵੀ ਪਹੁੰਚਾ ਸਕਦੇ ਹਨ?

قَالُواْ بَلۡ وَجَدۡنَآ ءَابَآءَنَا كَذَٰلِكَ يَفۡعَلُونَ﴿٧٤

74ਉਹਨਾਂ ਨੇ ਕਿਹਾ ਕਿ ਅਸੀਂ ਤਾਂ ਆਪਣੇ ਬਜ਼ੁਰਗਾਂ ਨੂੰ ਇੰਜ ਹੀ ਕਰਦੇ ਵੇਖਿਆ ਹੈ।

قَالَ أَفَرَءَيۡتُم مَّا كُنتُمۡ تَعۡبُدُونَ﴿٧٥

75ਇਬਰਾਹੀਮ ਨੇ ਕਿਹਾ, ਜਿਨ੍ਹਾਂ ਨੂੰ ਤੁਸੀਂ ਪੂਜਦੇ ਹੋ, ਕੀ ਤੁਸੀਂ ਉਹਨਾਂ ਨੂੰ ਵੇਖਿਆ ਵੀ ਹੈ ?

أَنتُمۡ وَءَابَآؤُكُمُ ٱلۡأَقۡدَمُونَ﴿٧٦

76(ਅਤੇ ਕਿਹਾ ਕਿ) ਤੁਸੀਂ ਅਤੇ ਤੁਹਾਡੇ ਪਿਓ-ਦਾਦਾ ਜਿਨ੍ਹਾਂ ਨੂੰ ਪੂਜਦੇ ਹੋ।

فَإِنَّهُمۡ عَدُوّٞ لِّيٓ إِلَّا رَبَّ ٱلۡعَٰلَمِينَ﴿٧٧

77ਛੁੱਟ ਸਾਰੇ ਜਹਾਨਾਂ ਦੇ ਪਾਲਣਹਾਰ ਤੋਂ, ਉਹ (ਸਾਰੇ ਇਸ਼ਟ) ਮੇਰੇ ਵੈਰੀ ਹਨ।

ٱلَّذِي خَلَقَنِي فَهُوَ يَهۡدِينِ﴿٧٨

78ਜਿਸ ਨੇ ਮੈਨੂੰ ਪੈਦਾ ਕੀਤਾ ਹੈ ਉਹੀਓ ਮੇਰੀ ਅਗਵਾਈ ਕਰਦਾ ਹੈ।

وَٱلَّذِي هُوَ يُطۡعِمُنِي وَيَسۡقِينِ﴿٧٩

79ਉਹੀਓ ਮੈਨੂੰ ਖੁਆਉਂਦਾ-ਪਿਆਉਂਦਾ ਹੈ।

وَإِذَا مَرِضۡتُ فَهُوَ يَشۡفِينِ﴿٨٠

80ਜਦੋਂ ਮੈਂ ਬੀਮਾਰ ਹੁੰਦਾ ਹਾਂ ਤਾਂ ਉਹੀਓ ਮੈਨੂੰ ਸਵਸਥ ਕਰਦਾ ਹੈ।

وَٱلَّذِي يُمِيتُنِي ثُمَّ يُحۡيِينِ﴿٨١

81ਉਹੀਓ ਮੈਨੂੰ ਮੌਤ ਦੇਵੇਗਾ ਫੇਰ ਮੈਨੂੰ ਮੁੜ ਜਿਊਂਦੇ ਕਰੇਗਾ।

وَٱلَّذِيٓ أَطۡمَعُ أَن يَغۡفِرَ لِي خَطِيٓـَٔتِي يَوۡمَ ٱلدِّينِ﴿٨٢

82ਉਹੀਓ ਹੈ ਜਿਸ ਤੋਂ ਮੈਂ ਆਸ ਕਰਦਾ ਹਾਂ ਕਿ ਬਦਲੇ ਵਾਲੇ ਦਿਨ ਮੇਰੇ ਗੁਨਾਹਾਂ ਨੂੰ ਮੁਆਫ਼ ਕਰ ਦੇਵੇਗਾ।

رَبِّ هَبۡ لِي حُكۡمٗا وَأَلۡحِقۡنِي بِٱلصَّٰلِحِينَ﴿٨٣

83ਹੇ ਮੇਰੇ ਰੱਬਾ! ਮੈਨੂੰ ਹਿਕਮਤ (ਸੂਝ-ਬੂਝ) ਦੀ ਦਾਤ ਬਖ਼ਸ਼ ਅਤੇ ਮੈਨੂੰ ਨੇਕ ਲੋਕਾਂ ਵਿਚ ਸ਼ਾਮਲ ਕਰ ਲੈ।

وَٱجۡعَل لِّي لِسَانَ صِدۡقٖ فِي ٱلۡأٓخِرِينَ﴿٨٤

84ਅਤੇ ਮੇਰੀ ਚਰਚਾ ਆਉਣ ਵਾਲੇ ਲੋਕਾਂ ਵਿਚ ਵੀ ਬਾਕੀ ਰਵੇ।

وَٱجۡعَلۡنِي مِن وَرَثَةِ جَنَّةِ ٱلنَّعِيمِ﴿٨٥

85ਮੈਨੂੰ ਨਿਅਮਤਾਂ ਵਾਲੀ ਜੰਨਤਾਂ ਦਾ ਵਾਰਿਸ ਬਣਾ।

وَٱغۡفِرۡ لِأَبِيٓ إِنَّهُۥ كَانَ مِنَ ٱلضَّآلِّينَ﴿٨٦

86ਮੇਰੇ ਪਿਤਾ ਨੂੰ ਬਖ਼ਸ਼ ਦੇ ਉਹ ਗੁਮਰਾਹ ਲੋਕਾਂ ਵਿੱਚੋਂ ਸੀ।

وَلَا تُخۡزِنِي يَوۡمَ يُبۡعَثُونَ﴿٨٧

87ਜਦੋਂ (ਸਾਰੇ) ਲੋਕੀ ਮੁੜ ਜਿਊਂਦੇ ਕੀਤੇ ਜਾਣਗੇ (ਉਸ ਦਿਨ) ਮੈਨੂੰ ਜ਼ਲੀਲ ਨਾ ਕਰੀਂ।

يَوۡمَ لَا يَنفَعُ مَالٞ وَلَا بَنُونَ﴿٨٨

88ਜਿਸ ਦਿਨ ਮਾਲ ਤੇ ਔਲਾਦ ਕਿਸੇ ਕੰਮ ਨਹੀਂ ਆਵੇਗੀ।

إِلَّا مَنۡ أَتَى ٱللَّهَ بِقَلۡبٖ سَلِيمٖ﴿٨٩

89ਛੁੱਟ ਉਸ ਤੋਂ ਕਿ ਕੋਈ ਵਿਅਕਤੀ ਨਿਰਮਲ-ਚਿੱਤ ਲੈਕੇ ਅੱਲਾਹ ਦੇ ਹਜ਼ੂਰ ਪੇਸ਼ ਹੋਵੇ।

وَأُزۡلِفَتِ ٱلۡجَنَّةُ لِلۡمُتَّقِينَ﴿٩٠

90ਅਤੇ ਜੰਨਤ ਪਰਹੇਜ਼ਗਾਰਾਂ ਦੇ ਨੇੜੇ ਕਰ ਦਿੱਤੀ ਜਾਵੇਗੀ।

وَبُرِّزَتِ ٱلۡجَحِيمُ لِلۡغَاوِينَ﴿٩١

91ਅਤੇ ਗੁਮਰਾਹ ਲੋਕਾਂ ਲਈ ਨਰਕ ਪ੍ਰਗਟ ਕੀਤੀ ਜਾਵੇਗੀ।

وَقِيلَ لَهُمۡ أَيۡنَ مَا كُنتُمۡ تَعۡبُدُونَ﴿٩٢

92ਅਤੇ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਜਿਨ੍ਹਾਂ ਦੀ ਪੂਜਾ ਤੁਸੀਂ ਕਰਦੇ ਸੀ ਉਹ ਕਿੱਥੇ ਹਨੱ ?

مِن دُونِ ٱللَّهِ هَلۡ يَنصُرُونَكُمۡ أَوۡ يَنتَصِرُونَ﴿٩٣

93ਕੀ ਅੱਲਾਹ ਤੋਂ ਛੁੱਟ (ਇਸ਼ਟ) ਤੁਹਾਡੀ ਸਹਾਇਤਾ ਕਰ ਸਕਦੇ ਹਨ? ਜਾਂ ਉਹ (ਤੁਹਾਡੀ ਸਜ਼ਾ) ਦਾ ਬਦਲਾ ਲੈ ਸਕਦੇ ਹਨ?

فَكُبۡكِبُواْ فِيهَا هُمۡ وَٱلۡغَاوُۥنَ﴿٩٤

94ਫਿਰ ਉਹ ਸਾਰੇ ਕੁਰਾਹੇ ਪਏ ਲੋਕ ਨਰਕ ਵਿਚ ਮੁੱਧੇ ਮੂੰਹ ਸੁੱਟੇ ਜਾਣਗੇ।

وَجُنُودُ إِبۡلِيسَ أَجۡمَعُونَ﴿٩٥

95ਅਤੇ ਇਬਲੀਸ (ਸ਼ੈਤਾਨ) ਦੇ ਸਾਰੇ ਦੇ ਸਾਰੇ ਲਸ਼ਕਰ ਵੀ (ਸੁੱਟੇ ਜਾਣਗੇ)।

قَالُواْ وَهُمۡ فِيهَا يَخۡتَصِمُونَ﴿٩٦

96ਉੱਥੇ ਉਹ ਆਪੋ ਵਿਚ ਲੜਦੇ ਝਗੜਦੇ ਹੋਏ ਆਪਣੇ ਈਸ਼ਟਾਂ ਨੂੰ ਆਖਣਗੇ।

تَٱللَّهِ إِن كُنَّا لَفِي ضَلَٰلٖ مُّبِينٍ﴿٩٧

97ਕਿ ਅੱਲਾਹ ਦੀ ਸੁੰਹ ਅਸੀਂ ਤਾਂ ਸਪਸ਼ਟ ਕੁਰਾਹੀਏ ਸਾਂ।

إِذۡ نُسَوِّيكُم بِرَبِّ ٱلۡعَٰلَمِينَ﴿٩٨

98ਜਦੋਂ ਅਸੀਂ ਤੁਹਾਨੂੰਸਾਰੇ ਜਹਾਨਾਂ ਦੇ ਰੱਬ ਬਰਾਬਰ ਸਮਝ ਬੈਠੇ ਸੀ

وَمَآ أَضَلَّنَآ إِلَّا ٱلۡمُجۡرِمُونَ﴿٩٩

99ਸਾਨੂੰ ਤਾਂ ਉਹਨਾਂ ਅਪਰਾਧੀਆਂ ਨੇ ਗੁਮਰਾਹ ਕੀਤਾ ਸੀ।

فَمَا لَنَا مِن شَٰفِعِينَ﴿١٠٠

100ਹੁਣ ਸਾਡਾ ਕੋਈ ਵੀ ਸਿਫ਼ਾਰਸ਼ੀ ਨਹੀਂ।

وَلَا صَدِيقٍ حَمِيمٖ﴿١٠١

101ਅਤੇ ਨਾ ਹੀ ਕੋਈ ਸੱਚਾ ਦੋਸਤ ਹੈ।

فَلَوۡ أَنَّ لَنَا كَرَّةٗ فَنَكُونَ مِنَ ٱلۡمُؤۡمِنِينَ﴿١٠٢

102ਕਾਸ਼ ਕਿ ਸਾਡੀ ਇਕ ਵਾਰ ਫੇਰ ਸੰਸਾਰ ਵਿਚ ਵਾਪਸੀ ਹੋ ਜਾਵੇ ਤਾਂ ਜੋ ਅਸੀਂ ਵੀ ਮੋਮਿਨਾਂ ਵਿੱਚੋਂ ਹੋ ਜਾਈਏ।

إِنَّ فِي ذَٰلِكَ لَأٓيَةٗۖ وَمَا كَانَ أَكۡثَرُهُم مُّؤۡمِنِينَ﴿١٠٣

103ਬੇਸ਼ੱਕ ਇਸ ਵਿਚ ਬਹੁਤ ਹੀ ਵੱਡੀ ਨਿਸ਼ਾਨੀ ਹੈ, ਫੇਰ ਵੀ ਉਹਨਾਂ ਵਿੱਚੋਂ ਬਹੁਤੇ ਲੋਕ ਈਮਾਨ ਲਿਆਉਣ ਵਾਲੇ ਨਹੀਂ।

وَإِنَّ رَبَّكَ لَهُوَ ٱلۡعَزِيزُ ٱلرَّحِيمُ﴿١٠٤

104ਬੇਸ਼ੱਕ ਤੁਹਾਡਾ ਰੱਬ ਹੀ ਜ਼ੋਰਾਵਾਰ ਤੇ ਮਿਹਰਬਾਨ ਹੈ।

كَذَّبَتۡ قَوۡمُ نُوحٍ ٱلۡمُرۡسَلِينَ﴿١٠٥

105ਨੂਹ ਦੀ ਕੌਮ ਨੇ ਵੀ ਨਬੀਆਂ ਦਾ ਇਨਕਾਰ ਕੀਤਾ।

إِذۡ قَالَ لَهُمۡ أَخُوهُمۡ نُوحٌ أَلَا تَتَّقُونَ﴿١٠٦

106ਜਦੋਂ ਉਹਨਾਂ ਦੇ ਹੀ ਇਕ ਭਰਾ ਨੂਹ ਨੇ ਕਿਹਾ, ਕੀ ਤੁਸੀਂ ਰੱਬ ਤੋਂ ਡਰਦੇ ਨਹੀਂ ?

إِنِّي لَكُمۡ رَسُولٌ أَمِينٞ﴿١٠٧

107ਬੇਸ਼ੱਕ ਮੈਂ ਅੱਲਾਹ ਵੱਲੋਂ ਤੁਹਾਡੇ ਲਈ ਇਕ ਅਮਾਨਤਦਾਰ ਰਸੂਲ ਹਾਂ।

فَٱتَّقُواْ ٱللَّهَ وَأَطِيعُونِ﴿١٠٨

108ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਤਾਬੇਦਾਰੀ ਕਰੋ।

وَمَآ أَسۡـَٔلُكُمۡ عَلَيۡهِ مِنۡ أَجۡرٍۖ إِنۡ أَجۡرِيَ إِلَّا عَلَىٰ رَبِّ ٱلۡعَٰلَمِينَ﴿١٠٩

109ਮੈਂ ਤੁਹਾਥੋਂ ਇਸ (ਧਰਮ ਪ੍ਰਚਾਰ) ਲਈ ਕੋਈ ਬਦਲਾ ਨਹੀਂ ਚਾਹੁੰਦਾ, ਮੇਰਾ ਬਦਲਾ ਤਾਂ ਸਾਰੇ ਜਹਾਨਾਂ ਦੇ ਰੱਬ ਦੇ ਜ਼ਿੰਮੇ ਹੈ।

فَٱتَّقُواْ ٱللَّهَ وَأَطِيعُونِ﴿١١٠

110ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਪੈਰਵੀ ਕਰੋ।

۞ قَالُوٓاْ أَنُؤۡمِنُ لَكَ وَٱتَّبَعَكَ ٱلۡأَرۡذَلُونَ﴿١١١

111(ਕੌਮ ਨੇ) ਕਿਹਾ ਕਿ ਕੀ ਅਸੀਂ ਤੇਰੇ ’ਤੇ ਈਮਾਨ ਲਿਆਈਏ? ਤੇਰੀ ਤਾਬੇਦਾਰੀ ਤਾਂ ਨੀਚ ਲੋਕ ਹੀ ਕਰਨਗੇ।

قَالَ وَمَا عِلۡمِي بِمَا كَانُواْ يَعۡمَلُونَ﴿١١٢

112ਨੂਹ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਪਹਿਲਾਂ ਇਹ ਲੋਕ ਕੀ ਕਰਦੇ ਰਹੇ ਹਨ ?

إِنۡ حِسَابُهُمۡ إِلَّا عَلَىٰ رَبِّيۖ لَوۡ تَشۡعُرُونَ﴿١١٣

113ਉਸ ਦਾ ਹਿਸਾਬ ਲੈਣਾ ਮੇਰੇ ਰੱਬ ਜ਼ਿੰਮੇ ਹੈ, ਕਿੰਨਾ ਚੰਗਾ ਹੋਵੇ ਜੇ ਤੁਹਾਨੂੰ ਅਕਲ-ਸਮਝ ਹੋਵੇ।

وَمَآ أَنَا۠ بِطَارِدِ ٱلۡمُؤۡمِنِينَ﴿١١٤

114ਮੈਂ ਈਮਾਨ ਵਾਲਿਆਂ ਨੂੰ ਧੱਕੇ ਨਹੀਂ ਦੇਵਾਂਗਾਂ।

إِنۡ أَنَا۠ إِلَّا نَذِيرٞ مُّبِينٞ﴿١١٥

115ਮੈਂ ਤਾਂ ਸਪਸ਼ਟ ਰੂਪ ਵਿਚ ਡਰਾਉਣ ਵਾਲਾ ਹਾਂ।

قَالُواْ لَئِن لَّمۡ تَنتَهِ يَٰنُوحُ لَتَكُونَنَّ مِنَ ٱلۡمَرۡجُومِينَ﴿١١٦

116ਉਹਨਾਂ ਨੇ ਕਿਹਾ ਕਿ ਹੇ ਨੂਹ! ਜੇ ਤੂੰ ਬਾਜ਼ ਨਾ ਆਇਆ ਤਾਂ ਅਸੀਂ ਤੈਨੂੰ ਪੱਥਰ ਮਾਰ-ਮਾਰ ਕੇ ਮਾਰ ਦਿਆਂਗੇ।

قَالَ رَبِّ إِنَّ قَوۡمِي كَذَّبُونِ﴿١١٧

117(ਨੂਹ ਨੇ) ਕਿਹਾ ਕਿ ਹੇ ਮੇਰੇ ਰੱਬਾ! ਮੇਰੀ ਕੌਮ ਨੇ ਮੈ` ਮੰਣਨ ਤੋਂ ਨਾ ਕਰ ਦਿੱਤੀ ਹੈ।

فَٱفۡتَحۡ بَيۡنِي وَبَيۡنَهُمۡ فَتۡحٗا وَنَجِّنِي وَمَن مَّعِيَ مِنَ ٱلۡمُؤۡمِنِينَ﴿١١٨

118ਹੁਣ ਤੂੰ ਮੇਰੇ ਅਤੇ ਉਹਨਾਂ ਵਿਚਕਾਰ ਫ਼ੈਸਲਾ ਕਰਦੇ ਅਤੇ ਮੈਨੂੰ ਅਤੇ ਮੇਰੇ ਈਮਾਨ ਵਾਲੇ ਸਾਥੀਆਂ ਨੂੰ ਬਚਾ ਲੈ।

فَأَنجَيۡنَٰهُ وَمَن مَّعَهُۥ فِي ٱلۡفُلۡكِ ٱلۡمَشۡحُونِ﴿١١٩

119ਸੋ ਅਸੀਂ ਉਸ (ਨੂਹ) ਨੂੰ ਅਤੇ ਉਸ ਦੇ (ਮੋਮਿਨ) ਸਾਥੀਆਂ ਨੂੂੰ ਭਰੀ ਹੋਈ ਕਿਸਤੀ ਵਿਚ (ਸਵਾਰ ਕਰਕੇ) ਬਚਾ ਲਿਆ।

ثُمَّ أَغۡرَقۡنَا بَعۡدُ ٱلۡبَاقِينَ﴿١٢٠

120ਉਸ ਤੋਂ ਮਗਰੋਂ ਬਾਕੀ ਸਾਰੇ ਹੀ ਲੋਕਾਂ ਨੂੰ ਅਸੀਂ ਡੋਬ ਦਿੱਤਾ।

إِنَّ فِي ذَٰلِكَ لَأٓيَةٗۖ وَمَا كَانَ أَكۡثَرُهُم مُّؤۡمِنِينَ﴿١٢١

121ਬੇਸ਼ੱਕ ਇਸ ਘਟਨਾ ਵਿਚ ਬਹੁਤ ਵੱਡੀ ਸਿੱਖਿਆ ਹੈ ਪਰ ਫੇਰ ਵੀ ਉਹਨਾਂ ਵਿੱਚੋਂ ਬਹੁਤੇ ਲੋਕ ਈਮਾਨ ਨਹੀਂ ਲਿਆਏ।

وَإِنَّ رَبَّكَ لَهُوَ ٱلۡعَزِيزُ ٱلرَّحِيمُ﴿١٢٢

122ਬੇਸ਼ੱਕ ਤੁਹਾਡਾ ਪਾਲਣਹਾਰ ਉਹੀਓ ਹੈ ਜਿਹੜਾ ਸਭ ਤੋਂ ਵੱਧ ਜ਼ੋਰਾਵਰ ਤੇ ਮਿਹਰਾਂ ਕਰਨ ਵਾਲਾ ਹੈ।

كَذَّبَتۡ عَادٌ ٱلۡمُرۡسَلِينَ﴿١٢٣

123ਆਦੀਆਂ ਨੇ ਵੀ ਰਸੂਲਾਂ ਨੂੰ ਝੁਠਲਾਇਆ ਸੀ।

إِذۡ قَالَ لَهُمۡ أَخُوهُمۡ هُودٌ أَلَا تَتَّقُونَ﴿١٢٤

124ਜਦੋਂ ਉਹਨਾਂ ਦੇ ਹੀ ਭਰਾ ਹੂਦ ਨੇ ਕਿਹਾ ਸੀ, ਕੀ ਤੁਸੀਂ (ਰੱਬ ਦੇ ਅਜ਼ਾਬ ਤੋਂ) ਡਰਦੇ ਨਹੀਂ?

إِنِّي لَكُمۡ رَسُولٌ أَمِينٞ﴿١٢٥

125ਮੈਂ ਤੁਹਾਡੇ ਲਈ ਅਮਾਨਤਦਾਰ ਪੈਗ਼ੰਬਰ ਹਾਂ।

فَٱتَّقُواْ ٱللَّهَ وَأَطِيعُونِ﴿١٢٦

126ਸੋ ਤੁਸੀਂ ਰੱਬ ਤੋਂ ਡਰੋ ਅਤੇ ਮੇਰੇ ਆਖੇ ਲੱਗੋ।

وَمَآ أَسۡـَٔلُكُمۡ عَلَيۡهِ مِنۡ أَجۡرٍۖ إِنۡ أَجۡرِيَ إِلَّا عَلَىٰ رَبِّ ٱلۡعَٰلَمِينَ﴿١٢٧

127ਮੈਂ ਇਸ (ਅਗਵਾਈ) ਲਈ ਤੁਹਾਥੋਂ ਕੁੱਝ ਬਦਲਾ ਨਹੀਂ ਚਾਹੁੰਦਾ, ਮੇਰਾ ਬਦਲਾ ਤਾਂ ਸਾਰੇ ਜਹਾਨਾਂ ਦੇ ਪਾਲਣਹਾਰ ਦੇ ਜ਼ਿੰਮੇ ਹੈ।

أَتَبۡنُونَ بِكُلِّ رِيعٍ ءَايَةٗ تَعۡبَثُونَ﴿١٢٨

128ਕੀ ਤੁਸੀਂ ਹਰੇਕ ਉੱਚੀ ਥਾਂ ’ਤੇ ਵਿਅਰਥ ਖੇਡ ਵਜੋਂ ਯਾਦਗਾਰਾਂ ਬਣਾ ਰਹੇ ਹੋ।

وَتَتَّخِذُونَ مَصَانِعَ لَعَلَّكُمۡ تَخۡلُدُونَ﴿١٢٩

129ਤੁਸੀਂ ਮਜ਼ਬੂਤ ਮਹਿਲ ਉਸਾਰਦੇ ਹੋ, ਸ਼ਾਇਦ ਤੁਸੀਂ ਸਦਾ ਇੱਥੇ (ਸੰਸਾਰ ਵਿਚ) ਹੀ ਰਹੋਗੇ।

وَإِذَا بَطَشۡتُم بَطَشۡتُمۡ جَبَّارِينَ﴿١٣٠

130ਜਦੋਂ ਤੁਸੀਂ ਕਿਸੇ ’ਤੇ ਹੱਥ ਪਾਉਂਦੇ ਹੋ ਤਾਂ ਬਹੁਤ ਹੀ ਸਖ਼ਤੀ ਅਤੇ ਜ਼ੁਲਮ ਨਾਲ ਪਾਉਂਦੇ ਹੋ।

فَٱتَّقُواْ ٱللَّهَ وَأَطِيعُونِ﴿١٣١

131ਅੱਲਾਹ ਤੋਂ ਡਰੋ ਅਤੇ ਮੇਰੀ (ਹੂਦ ਦੀ) ਪੈਰਵੀ ਕਰੋ।

وَٱتَّقُواْ ٱلَّذِيٓ أَمَدَّكُم بِمَا تَعۡلَمُونَ﴿١٣٢

132ਤੁਸੀਂ ਉਸ (ਹਸਤੀ) ਤੋਂ ਡਰੋ ਜਿਸ ਨੇ ਤੁਹਾਡੀ ਉਹਨਾਂ ਚੀਜ਼ਾਂ ਦੁਆਰਾ ਮਦਦ ਕੀਤੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ।

أَمَدَّكُم بِأَنۡعَٰمٖ وَبَنِينَ﴿١٣٣

133ਉਸ (ਰੱਬ) ਨੇ ਤੁਹਾਡੀ ਸਹਾਇਤਾ ਮਾਲ ਦੌਲਤ ਤੇ ਔਲਾਦ ਨਾਲ ਕੀਤੀ।

وَجَنَّٰتٖ وَعُيُونٍ﴿١٣٤

134ਬਾਗ਼ਾਂ ਤੇ ਚਸ਼ਮਿਆਂ (ਨਹਿਰਾਂ) ਦੁਆਰਾ ਕੀਤੀ।

إِنِّيٓ أَخَافُ عَلَيۡكُمۡ عَذَابَ يَوۡمٍ عَظِيمٖ﴿١٣٥

135ਮੈਂ ਤਾਂ ਤੁਹਾਡੇ ਲਈ ਉਸ ਵੱਡੇ (ਕਿਆਮਤ) ਦਿਹਾੜੇ ਤੋਂ ਡਰਦਾ ਹਾਂ।

قَالُواْ سَوَآءٌ عَلَيۡنَآ أَوَعَظۡتَ أَمۡ لَمۡ تَكُن مِّنَ ٱلۡوَٰعِظِينَ﴿١٣٦

136ਉਹਨਾਂ (ਕੌਮ) ਨੇ ਕਿਹਾ ਕਿ ਹੇ ਹੂਦ! ਤੂੰ ਸਾਨੂੰ ਸਮਝਾ ਜਾਂ ਨਾ ਸਮਝਾ, ਸਾਡੇ ਲਈ ਇੱਕੋ ਗੱਲ ਹੈ।

إِنۡ هَٰذَآ إِلَّا خُلُقُ ٱلۡأَوَّلِينَ﴿١٣٧

137ਇਹ ਤਾਂ ਪਹਿਲੇ ਸਮੇਂ ਦੇ ਲੋਕਾਂ ਦੀਆਂ ਗੱਲਾਂ ਹਨ।

وَمَا نَحۡنُ بِمُعَذَّبِينَ﴿١٣٨

138ਸਾਨੂੰ ਕਦੇ ਕੋਈ ਅਜ਼ਾਬ ਨਹੀਂ ਦਿੱਤਾ ਜਾਵੇਗਾ।

فَكَذَّبُوهُ فَأَهۡلَكۡنَٰهُمۡۚ إِنَّ فِي ذَٰلِكَ لَأٓيَةٗۖ وَمَا كَانَ أَكۡثَرُهُم مُّؤۡمِنِينَ﴿١٣٩

139ਉਹਨਾਂ ਨੇ ਉਸ (ਹੂਦ) ਨੂੰ (ਰੱਬ ਦਾ ਰਸੂਲ ਮੰਣਨ ਤੋਂ) ਇਨਕਾਰ ਕਰ ਦਿੱਤਾ ਸੀ। ਸੋ ਅਸੀਂ ਉਹਨਾਂ ਨੂੰ ਤਬਾਹ ਕਰ ਦਿੱਤਾ। ਬੇਸ਼ੱਕ ਇਸ ਵਿਚ (ਸਮਝਣ ਵਾਲਿਆਂ ਲਈ) ਨਿਸ਼ਾਨੀਆਂ ਹਨ, ਪਰ ਉਹਨਾਂ ਵਿੱਚੋਂ ਵਧੇਰੇ ਉਹ ਹਨ ਜਿਹੜੇ ਈਮਾਨ ਨਹੀਂ ਲਿਆਉਂਦੇ

وَإِنَّ رَبَّكَ لَهُوَ ٱلۡعَزِيزُ ٱلرَّحِيمُ﴿١٤٠

140ਬੇਸ਼ੱਕ ਤੁਹਾਡਾ ਰੱਬ ਉਹੀਓ ਹੈ ਜਿਹੜਾ ਜ਼ੋਰਾਵਰ ਤੇ ਮਿਹਰਬਾਨ ਹੈ।

كَذَّبَتۡ ثَمُودُ ٱلۡمُرۡسَلِينَ﴿١٤١

141ਸਮੂਦੀਆਂ ਨੇ ਵੀ ਪੈਗ਼ੰਬਰਾਂ ਨੂੰ ਮੰਣਨ ਤੋਂ ਇਨਕਾਰ ਕਰ ਦਿੱਤਾ।

إِذۡ قَالَ لَهُمۡ أَخُوهُمۡ صَٰلِحٌ أَلَا تَتَّقُونَ﴿١٤٢

142ਉਹਨਾਂ (ਸਮੂਦੀਆਂ) ਦੇ ਭਰਾ ਸਾਲੇਹ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਲਾਹ ਤੋਂ ਕਿਉਂ ਨਹੀਂ ਡਰਦੇ?

إِنِّي لَكُمۡ رَسُولٌ أَمِينٞ﴿١٤٣

143ਮੈਂ ਤੁਹਾਡੇ ਵੱਲ ਅੱਲਾਹ ਦਾ ਇਕ ਅਮਾਨਤਦਾਰ ਪੈਗ਼ੰਬਰ ਹਾਂ।

فَٱتَّقُواْ ٱللَّهَ وَأَطِيعُونِ﴿١٤٤

144ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੇ ਆਖੇ ਲੱਗੋ।

وَمَآ أَسۡـَٔلُكُمۡ عَلَيۡهِ مِنۡ أَجۡرٍۖ إِنۡ أَجۡرِيَ إِلَّا عَلَىٰ رَبِّ ٱلۡعَٰلَمِينَ﴿١٤٥

145ਮੈਂ ਇਸ ਦੇ ਲਈ ਤੁਹਾਥੋਂ ਕੋਈ ਉਜਰਤ ਨਹੀਂ ਭਾਲਦਾ, ਮੇਰੀ ਉਜਰਤ (ਬਦਲਾ) ਤਾਂ ਮੇਰੇ ਪਾਲਣਹਾਰ ਦੇ ਜ਼ਿੰਮੇ ਹੈ।

أَتُتۡرَكُونَ فِي مَا هَٰهُنَآ ءَامِنِينَ﴿١٤٦

146ਕੀ ਉਹਨਾਂ ਚੀਜ਼ਾਂ ਨਾਲ ਤੁਹਾਨੂੰ ਅਮਨ ਸ਼ਾਂਤੀ ਨਾਲ ਨਿਸ਼ਚਿੰਤ ਹੋਕੇ (ਸੰਸਾਰ ਵਿਚ) ਰਹਿਣ ਲਈ ਛੱਡ ਦਿੱਤਾ ਜਾਵੇਗਾ?

فِي جَنَّٰتٖ وَعُيُونٖ﴿١٤٧

147ਭਾਵ ਇਹਨਾਂ ਬਾਗ਼ਾਂ ਤੇ ਚਸ਼ਮਿਆਂ ਵਿਚ (ਨਹਿਰਾਂ ਆਦਿ)।

وَزُرُوعٖ وَنَخۡلٖ طَلۡعُهَا هَضِيمٞ﴿١٤٨

148ਇਹ ਖੇਤ ਅਤੇ ਖਜੂਰ ਦੇ ਬਾਗ਼ਾਂ ਵਿਚ ਜਿਨ੍ਹਾਂ ਦੇ ਗੁੱਛੇ ਰਸ ਭਰੇ ਹਨ।

وَتَنۡحِتُونَ مِنَ ٱلۡجِبَالِ بُيُوتٗا فَٰرِهِينَ﴿١٤٩

149ਤੁਸੀਂ ਪਹਾੜਾਂ ਨੂੰ ਕੱਟ-ਕੱਟ ਕੇ ਵੱਡੇ ਮਾਣ ਨਾਲ ਉਹਨਾਂ ਵਿਚ ਭਵਨ ਉਸਾਰਦੇ ਹੋ।

فَٱتَّقُواْ ٱللَّهَ وَأَطِيعُونِ﴿١٥٠

150ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਤਾਬੇਦਾਰੀ ਕਰੋ।

وَلَا تُطِيعُوٓاْ أَمۡرَ ٱلۡمُسۡرِفِينَ﴿١٥١

151ਤੁਸੀਂ ਰੱਬ ਵੱਲੋਂ ਨਿਯਤ ਕੀਤੀਆਂ ਹੱਦਾਂ ਨੂੰ ਟੱਪਣ ਵਾਲਿਆਂ ਦੇ ਆਖੇ ਨਾ ਲੱਗੋ

ٱلَّذِينَ يُفۡسِدُونَ فِي ٱلۡأَرۡضِ وَلَا يُصۡلِحُونَ﴿١٥٢

152ਉਹ (ਬਾਗ਼ੀ) ਹਨ, ਜਿਹੜੇ ਧਰਤੀ ’ਤੇ ਫ਼ਸਾਦ ਫੈਲਾਉਂਦੇ ਹਨ, ਸੁਧਾਰ ਨਹੀਂ ਕਰਦੇ।

قَالُوٓاْ إِنَّمَآ أَنتَ مِنَ ٱلۡمُسَحَّرِينَ﴿١٥٣

153ਉਹਨਾਂ ਨੇ ਕਿਹਾ ਕਿ (ਹੇ ਸਾਲੇਹ!) ਤੂੰ ਤਾਂ ਉਹਨਾਂ ਵਿੱਚੋਂ ਹੈ ਜਿਨ੍ਹਾਂ ’ਤੇ ਜਾਦੂ ਕੀਤਾ ਗਿਆ ਹੈ।

مَآ أَنتَ إِلَّا بَشَرٞ مِّثۡلُنَا فَأۡتِ بِـَٔايَةٍ إِن كُنتَ مِنَ ٱلصَّٰدِقِينَ﴿١٥٤

154ਤੂੰ ਤਾਂ ਸਾਡੇ ਵਰਗਾ ਹੀ ਇਕ ਮਨੁੱਖ ਹੈ, ਜੇ ਤੂੰ ਸੱਚਾ ਹੈ ਤਾਂ ਕੋਈ ਮੋਅਜਜ਼ਾ (ਰੱਬੀ ਚਮਤਕਾਰ) ਲਿਆ?

قَالَ هَٰذِهِۦ نَاقَةٞ لَّهَا شِرۡبٞ وَلَكُمۡ شِرۡبُ يَوۡمٖ مَّعۡلُومٖ﴿١٥٥

155ਸਾਲੇਹ ਨੇ ਕਿਹਾ ਕਿ ਇਹ ਊਠਣੀ (ਨਿਸ਼ਾਨੀ) ਹੈ। ਇਕ ਨਿਸ਼ਚਿਤ ਦਿਨ ਪਾਣੀ ਪੀਣ ਦੀ ਵਾਰੀ ਇਸ ਦੀ ਹੈ ਅਤੇ ਇਕ ਦਿਨ ਤੁਹਾਡੀ ਹੈ।

وَلَا تَمَسُّوهَا بِسُوٓءٖ فَيَأۡخُذَكُمۡ عَذَابُ يَوۡمٍ عَظِيمٖ﴿١٥٦

156ਇਸ ਨੂੰ ਭੈੜੇ ਇਰਾਦੇ ਨਾਲ ਹੱਥ ਨਹੀਂ ਲਾਉਣਾ, ਨਹੀਂ ਤਾਂ ਇਕ ਵੱਡੇ ਦਿਹਾੜੇ ਦਾ ਅਜ਼ਾਬ ਤੁਹਾਨੂੰ ਆ ਨੱਪੇਗਾ।

فَعَقَرُوهَا فَأَصۡبَحُواْ نَٰدِمِينَ﴿١٥٧

157(ਇਸ ਚਿਤਾਵਨੀ ਤੋਂ ਬਾਅਦ ਵੀ) ਉਹਨਾਂ (ਸਮੂਦੀਆਂ) ਨੇ ਉਸ (ਊਠਣੀ) ਦੀਆਂ ਖੁੱਚਾਂ ਵੱਡ ਸੁੱਟੀਆਂ। ਫੇਰ ਉਹ ਪਛਤਾਉਣ ਲੱਗੇ।

فَأَخَذَهُمُ ٱلۡعَذَابُۚ إِنَّ فِي ذَٰلِكَ لَأٓيَةٗۖ وَمَا كَانَ أَكۡثَرُهُم مُّؤۡمِنِينَ﴿١٥٨

158ਅਤੇ ਉਹਨਾਂ ਨੂੰ ਅਜ਼ਾਬ ਨੇ ਆ ਝੱਫਿਆ, ਬੇਸ਼ੱਕ ਇਸ (ਘਟਣਾ) ਵਿਚ ਇਕ ਸਿੱਖਿਆ ਹੈ। ਉਹਨਾਂ ਵਿੱਚੋਂ ਵਧੇਰੇ ਈਮਾਨ ਲਿਆਉਣ ਵਾਲੇ ਨਹੀਂ ਸਾਂ।

وَإِنَّ رَبَّكَ لَهُوَ ٱلۡعَزِيزُ ٱلرَّحِيمُ﴿١٥٩

159ਬੇਸ਼ੱਕ ਤੁਹਾਡਾ ਰੱਬ ਉਹ ਹੈ ਜਿਹੜਾ ਡਾਢਾ ਜ਼ੋਰਾਵਰ ਤੇ ਰਹਿਮ ਫ਼ਰਮਾਉਣ ਵਾਲਾ ਹੈ।

كَذَّبَتۡ قَوۡمُ لُوطٍ ٱلۡمُرۡسَلِينَ﴿١٦٠

160ਲੂਤ ਦੀ ਕੌਮ ਨੇ ਨਬੀਆਂ ਨੂੰ ਝੁਠਲਾਇਆ।

إِذۡ قَالَ لَهُمۡ أَخُوهُمۡ لُوطٌ أَلَا تَتَّقُونَ﴿١٦١

161ਜਦੋਂ ਉਹਨਾਂ ਨੂੰ ਉਹਨਾਂ ਦੇ ਭਰਾ ਲੂਤ ਨੇ ਆਖਿਆ, ਕੀ ਤੁਸੀਂ ਅੱਲਾਹ ਤੋਂ ਨਹੀਂ ਡਰਦੇ?

إِنِّي لَكُمۡ رَسُولٌ أَمِينٞ﴿١٦٢

162ਮੈਂ ਤੁਹਾਡੇ ਵੱਲ ਇਕ ਅਮਾਨਤਦਾਰ ਰਸੂਲ (ਬਣਕੇ ਆਇਆ) ਹਾਂ।

فَٱتَّقُواْ ٱللَّهَ وَأَطِيعُونِ﴿١٦٣

163ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰਾ ਕਹਿਣਾ ਮੰਨੋ।

وَمَآ أَسۡـَٔلُكُمۡ عَلَيۡهِ مِنۡ أَجۡرٍۖ إِنۡ أَجۡرِيَ إِلَّا عَلَىٰ رَبِّ ٱلۡعَٰلَمِينَ﴿١٦٤

164ਮੈਂ (ਇਸ ਨਸੀਹਤ ਲਈ) ਤੁਹਾਥੋਂ ਕੋਈ ਬਦਲਾ (ਉਜਰਤ) ਨਹੀਂ ਮੰਗਦਾ ਮੇਰਾ ਬਦਲਾ ਤਾਂ ਅੱਲਾਹ ਦੇ ਜ਼ਿੰਮੇ ਹੈ।

أَتَأۡتُونَ ٱلذُّكۡرَانَ مِنَ ٱلۡعَٰلَمِينَ﴿١٦٥

165ਕੀ ਤੁਸੀਂ (ਕਾਮ ਵਾਸਨਾ ਦੇ ਲਈ) ਦੁਨੀਆਂ ਵਿੱਚੋਂ ਪੁਰਸ਼ਾ ਕੋਲ ਜਾਂਦੇ ਹੋ?

وَتَذَرُونَ مَا خَلَقَ لَكُمۡ رَبُّكُم مِّنۡ أَزۡوَٰجِكُمۚ بَلۡ أَنتُمۡ قَوۡمٌ عَادُونَ﴿١٦٦

166ਅਤੇ ਆਪਣੀਆਂ ਪਤਨੀਆਂ ਨੂੰ ਛੱਡ ਦਿੰਦੇ ਹੋ ਜਿਨ੍ਹਾਂ ਨੂੰ ਅੱਲਾਹ ਨੇ ਤੁਹਾਡੇ ਲਈ ਪੈਦਾ ਕੀਤਾ ਹੈ। ਤੁਸੀਂ ਤਾਂ ਹੱਦਾਂ ਟੱਪਣ ਵਾਲੇ ਹੋ।

قَالُواْ لَئِن لَّمۡ تَنتَهِ يَٰلُوطُ لَتَكُونَنَّ مِنَ ٱلۡمُخۡرَجِينَ﴿١٦٧

167ਉਹਨਾਂ ਨੇ ਉੱਤਰ ਵਿਚ ਕਿਹਾ ਕਿ ਹੇ ਲੂਤ! ਜੇ ਤੂੰ ਬਾਜ਼ ਨਾ ਆਇਆ ਤਾਂ ਤੂੰ (ਬਸਤੀ ਵਿੱਚੋਂ) ਬਾਹਰ ਕੱਢ ਦਿੱਤਾ ਜਾਵੇਗਾ।

قَالَ إِنِّي لِعَمَلِكُم مِّنَ ٱلۡقَالِينَ﴿١٦٨

168ਲੂਤ ਨੇ ਆਖਿਆ, ਬੇਸ਼ੱਕ ਮੈਂ ਤੁਹਾਡੀਆਂ (ਅਸ਼ਲੀਲ) ਹਰਕਤਾਂ ਦਾ ਕੱਟੜ ਵਿਰੋਧੀ ਹਾਂ।

رَبِّ نَجِّنِي وَأَهۡلِي مِمَّا يَعۡمَلُونَ﴿١٦٩

169ਲੂਤ ਨੇ ਦੁਆ ਕੀਤੀ ਕਿ ਹੇ ਮੇਰੇ ਰੱਬਾ! ਤੂੰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਉਹਨਾਂ ਭੈੜੇ ਕਰਮਾਂ ਤੋਂ ਛੁਟਕਾਰਾ ਦੇ।

فَنَجَّيۡنَٰهُ وَأَهۡلَهُۥٓ أَجۡمَعِينَ﴿١٧٠

170ਅਤੇ ਇੰਜ ਅਸੀਂ ਉਸ (ਲੂਤ) ਨੂੰ ਅਤੇ ਉਸ ਦੇ ਸਾਥੀਆਂ ਨੂੰ ਬਚਾ ਲਿਆ।

إِلَّا عَجُوزٗا فِي ٱلۡغَٰبِرِينَ﴿١٧١

171ਛੁੱਟ ਉਸ ਬੁੱਢੀ ਔਰਤ (ਲੂਤ ਦੀ ਪਤਨੀ) ਤੋਂ ਜਿਹੜੀ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਸੀ।

ثُمَّ دَمَّرۡنَا ٱلۡأٓخَرِينَ﴿١٧٢

172ਫਿਰ ਅਸੀਂ ਬਾਕੀ ਰਹਿੰਦੇ ਲੋਕਾਂ ਨੂੰ ਹਲਾਕ (ਬਰਬਾਦ) ਕਰ ਦਿੱਤਾ।

وَأَمۡطَرۡنَا عَلَيۡهِم مَّطَرٗاۖ فَسَآءَ مَطَرُ ٱلۡمُنذَرِينَ﴿١٧٣

173ਅਸੀਂ ਉਹਨਾਂ ਉੱਤੇ (ਪੱਥਰਾਂ ਦਾ) ਮੀਂਹ ਬਰਸਾਇਆ। ਉਹ ਬਹੁਤ ਹੀ ਭੈੜਾ ਮੀਂਹ ਸੀ, ਜਿਹੜੇ ਡਰਾਏ ਹੋਏ ਲੋਕਾਂ ’ਤੇ ਬਰਸਿਆ ਸੀ।

إِنَّ فِي ذَٰلِكَ لَأٓيَةٗۖ وَمَا كَانَ أَكۡثَرُهُم مُّؤۡمِنِينَ﴿١٧٤

174ਬੇਸ਼ੱਕ ਇਸ ਘਟਣਾ ਵਿਚ ਵੀ ਇਕ (ਸਿੱਖਿਆਦਾਇਕ) ਨਿਸ਼ਾਨੀ ਹੈ। ਉਹਨਾਂ ਵਿੱਚੋਂ ਵੀ ਵਧੇਰੇ ਲੋਕ ਈਮਾਨ ਨਹੀਂ ਲਿਆਏ ਸਾਂ।

وَإِنَّ رَبَّكَ لَهُوَ ٱلۡعَزِيزُ ٱلرَّحِيمُ﴿١٧٥

175ਬੇਸ਼ੱਕ ਤੇਰਾ ਰੱਬ ਹੀ (ਹਰ ਪੱਖੋ) ਭਾਰੂ ਹੈ ਅਤੇ ਮਿਹਰਬਾਨ ਹੈ।

كَذَّبَ أَصۡحَٰبُ لۡـَٔيۡكَةِ ٱلۡمُرۡسَلِينَ﴿١٧٦

176‘ਐਕੇ’ ਵਾਲਿਆਂ ਨੇ ਵੀ ਰਸੂਲਾਂ ਨੂੰ ਝੁਠਲਾਇਆ।

إِذۡ قَالَ لَهُمۡ شُعَيۡبٌ أَلَا تَتَّقُونَ﴿١٧٧

177ਜਦੋਂ ਉਹਨਾਂ ਨੂੰ ਸ਼ੁਐਬ ਨੇ ਕਿਹਾ, ਕੀ ਤੁਸੀਂ (ਰੱਬ ਤੋਂ) ਨਹੀਂ ਡਰਦੇ ?

إِنِّي لَكُمۡ رَسُولٌ أَمِينٞ﴿١٧٨

178ਮੈਂ ਤੁਹਾਡੇ ਲਈ (ਰੱਬ ਵੱਲੋਂ) ਭੇਜਿਆ ਹੋਇਆ ਇਕ ਅਮਾਨਤਦਾਰ ਰਸੂਲ ਹਾਂ।

فَٱتَّقُواْ ٱللَّهَ وَأَطِيعُونِ﴿١٧٩

179ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਆਗਿਆ ਦਾ ਪਾਲਣ ਕਰੋ।

وَمَآ أَسۡـَٔلُكُمۡ عَلَيۡهِ مِنۡ أَجۡرٍۖ إِنۡ أَجۡرِيَ إِلَّا عَلَىٰ رَبِّ ٱلۡعَٰلَمِينَ﴿١٨٠

180(ਇਹ ਸਿੱਖਿਆ ਦੇਣ ਲਈ) ਮੈਂ ਤੁਹਾਥੋਂ ਕੋਈ ਬਦਲਾ ਨਹੀਂ ਚਾਹੁੰਦਾ, ਮੇਰਾ ਬਦਲਾ ਤਾਂ ਸਾਰੇ ਜਹਾਨਾਂ ਦੇ ਪਾਲਣਹਾਰ ਦੇ ਕੋਲ ਹੀ ਹੈ।

۞ أَوۡفُواْ ٱلۡكَيۡلَ وَلَا تَكُونُواْ مِنَ ٱلۡمُخۡسِرِينَ﴿١٨١

181ਮਿਣਤੀ ਪੂਰੀ ਭਰ ਕੇ ਦਿਓ ਅਤੇ ਦੂਜਿਆਂ ਦਾ ਨੁਕਸਾਨ ਕਰਨ ਵਾਲੇ ਨਾ ਬਣੋ।

وَزِنُواْ بِٱلۡقِسۡطَاسِ ٱلۡمُسۡتَقِيمِ﴿١٨٢

182ਅਤੇ ਸਿੱਧੀ ਤੱਕੜੀ ਨਾਲ ਤੋਲੋ (ਭਾਵ ਡੰਡੀ ਨਾ ਮਾਰੋ)।

وَلَا تَبۡخَسُواْ ٱلنَّاسَ أَشۡيَآءَهُمۡ وَلَا تَعۡثَوۡاْ فِي ٱلۡأَرۡضِ مُفۡسِدِينَ﴿١٨٣

183ਲੋਕਾਂ ਨੂੰ ਉਹਨਾਂ ਦੀਆਂ ਚੀਜ਼ਾਂ ਘੱਟ ਨਾ ਦਿਓ ਅਤੇ ਧਰਤੀ ’ਤੇ ਫ਼ਸਾਦ ਨਾ ਮਚਾਉਂਦੇ ਫਿਰੋ।

وَٱتَّقُواْ ٱلَّذِي خَلَقَكُمۡ وَٱلۡجِبِلَّةَ ٱلۡأَوَّلِينَ﴿١٨٤

184ਉਸ ਰੱਬ ਤੋਂ ਡਰੋ ਜਿਸ ਨੇ ਤੁਹਾਨੂੰ ਅਤੇ ਤੁਹਾਥੋਂ ਪਹਿਲੀ ਮਖ਼ਲੂਕ ਨੂੰ ਪੈਦਾ ਕੀਤਾ ਹੈ।

قَالُوٓاْ إِنَّمَآ أَنتَ مِنَ ٱلۡمُسَحَّرِينَ﴿١٨٥

185ਉਹਨਾਂ ਨੇ ਕਿਹਾ ਕਿ ਤੂੰ ਤਾਂ ਉਹਨਾਂ ਵਿੱਚੋਂ ਹੈ ਜਿਨ੍ਹਾਂ ’ਤੇ ਜਾਦੂ ਕਰ ਦਿੱਤਾ ਜਾਂਦਾ ਹੈ।

وَمَآ أَنتَ إِلَّا بَشَرٞ مِّثۡلُنَا وَإِن نَّظُنُّكَ لَمِنَ ٱلۡكَٰذِبِينَ﴿١٨٦

186ਤੂੰ ਤਾਂ ਸਾਡੇ ਵਰਗਾ ਹੀ ਇਕ ਮਨੁੱਖ ਹੈ, ਅਸੀਂ ਤਾਂ ਤੈਨੂੰ ਝੂਠ ਬੋਲਣ ਵਾਲਿਆਂ ਵਿੱਚੋਂ ਹੀ ਸਮਝਦੇ ਹਾਂ।

فَأَسۡقِطۡ عَلَيۡنَا كِسَفٗا مِّنَ ٱلسَّمَآءِ إِن كُنتَ مِنَ ٱلصَّٰدِقِينَ﴿١٨٧

187ਜੇ ਤੂੰ ਸੱਚਾ ਹੈ ਤਾਂ ਸਾਡੇ ਉੱਤੇ ਅਕਾਸ਼ ਦਾ ਕੋਈ ਟੁਕੜਾ ਡੇਗ ਦੇ।

قَالَ رَبِّيٓ أَعۡلَمُ بِمَا تَعۡمَلُونَ﴿١٨٨

188ਸ਼ੁਐਬ ਨੇ ਕਿਹਾ ਕਿ ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਜੋ ਤੁਸੀਂ ਕਰ ਰਹੇ ਹੋ।

فَكَذَّبُوهُ فَأَخَذَهُمۡ عَذَابُ يَوۡمِ ٱلظُّلَّةِۚ إِنَّهُۥ كَانَ عَذَابَ يَوۡمٍ عَظِيمٍ﴿١٨٩

189ਸੋ ਜਦੋਂ ਉਹਨਾਂ ਨੇ ਉਹ (ਸ਼ੁਐਬ) ਨੂੰ ਝੁਠਲਾਇਆ (ਛੇਤੀ ਹੀ) ਉਹਨਾਂ ਨੂੰ (ਬੱਦਲਾਂ ਦੇ) ਪਰਛਾਵੇਂ ਵਾਲੇ ਦਿਹਾੜੇ ਦੇ ਅਜ਼ਾਬ ਨੇ ਆ ਨੱਪਿਆ, ਉਹ ਬਹੁਤ ਹੀ ਭਾਰੀ ਦਿਨ ਦਾ ਅਜ਼ਾਬ ਸੀ।

إِنَّ فِي ذَٰلِكَ لَأٓيَةٗۖ وَمَا كَانَ أَكۡثَرُهُم مُّؤۡمِنِينَ﴿١٩٠

190ਇਸ ਘਟਨਾ ਵਿਚ ਵੱਡੀਆਂ ਨਿਸ਼ਾਨੀਆਂ ਹਨ, ਉਹਨਾਂ ਵਿੱਚੋਂ ਬਹੁਤੇ ਲੋਕ ਈਮਾਨ ਲਿਆਉਣ ਵਾਲੇ ਨਹੀਂ ਸਨ।

وَإِنَّ رَبَّكَ لَهُوَ ٱلۡعَزِيزُ ٱلرَّحِيمُ﴿١٩١

191ਬੇਸ਼ੱਕ ਤੁਹਾਡਾ ਪਾਲਣਹਾਰ ਹੀ ਭਾਰੂ ਤੇ ਮਿਹਰਬਾਨੀਆਂ ਵਾਲਾ ਹੈ।

وَإِنَّهُۥ لَتَنزِيلُ رَبِّ ٱلۡعَٰلَمِينَ﴿١٩٢

192ਅਤੇ ਨਿਰਸੰਦੇਹ, ਇਹ (.ਕੁਰਆਨ) ਸਾਰੇ ਹੀ ਜਹਾਨਾਂ ਦੇ ਪਾਲਣਹਾਰ ਵੱਲੋਂ ਭੇਜਿਆ ਗਿਆ ਹੈ।

نَزَلَ بِهِ ٱلرُّوحُ ٱلۡأَمِينُ﴿١٩٣

193ਇਸ ਨੂੰ ਇਕ ਅਮਾਨਤਦਾਰ ਰੂਹ (ਜਿਬਰਾਈਲ) ਲੈ ਕੇ ਆਇਆ ਹੈ।

عَلَىٰ قَلۡبِكَ لِتَكُونَ مِنَ ٱلۡمُنذِرِينَ﴿١٩٤

194(ਹੇ ਮੁਹੰਮਦ!) ਅਸੀਂ ਇਸ (.ਕੁਰਆਨ)ਨੂੰ ਤੁਹਾਡੇ ਦਿਲ ਉੱਤੇ ਨਾਜ਼ਿਲ ਕੀਤਾ ਹੈ ਤਾਂ ਜੋ ਤੁਸੀਂ ਵੀ ਡਰਾਉਣ ਵਾਲੇ (ਪੈਗ਼ੰਬਰਾਂ) ਵਿੱਚੋਂ ਹੋ ਜਾਓ।

بِلِسَانٍ عَرَبِيّٖ مُّبِينٖ﴿١٩٥

195ਇਹ .ਕੁਰਆਨ ਸਪਸ਼ਟ ਤੇ ਠੇਠ ਅਰਬੀ ਭਾਸ਼ਾ ਵਿਚ ਹੈ।

وَإِنَّهُۥ لَفِي زُبُرِ ٱلۡأَوَّلِينَ﴿١٩٦

196ਬੇਸ਼ੱਕ ਇਸ਼ਕੁਰਆਨ ਦੀ ਚਰਚਾ ਪਹਿਲੀਆਂ ਅਸਮਾਨੀ ਕਿਤਾਬਾਂ ਵਿਚ ਵੀ ਕੀਤੀ ਗਈ ਹੈ।

أَوَلَمۡ يَكُن لَّهُمۡ ءَايَةً أَن يَعۡلَمَهُۥ عُلَمَٰٓؤُاْ بَنِيٓ إِسۡرَٰٓءِيلَ﴿١٩٧

197ਕੀ ਉਹਨਾਂ (ਕਾਫ਼ਿਰਾਂ) ਲਈ ਇਹੋ ਨਿਸ਼ਾਨੀ ਕਾਫ਼ੀ ਨਹੀਂ ਕਿ .ਕੁਰਆਨ ਦੇ ਹੱਕ ਹੋਣ ਨੂੰ ਤਾਂ ਬਨੀ-ਇਸਰਾਈਲ ਦੇ ਵਿਦਵਾਨ ਵੀ ਜਾਣਦੇ ਹਨ। [1]

وَلَوۡ نَزَّلۡنَٰهُ عَلَىٰ بَعۡضِ ٱلۡأَعۡجَمِينَ﴿١٩٨

198ਜੇਕਰ ਅਸੀਂ ਇਸ .ਕੁਰਆਨ ਨੂੰ ਕਿਸੇ ਅਜਮੀ (ਗੈਰ ਅਰਬੀ ਵਿਅਕਤੀ) ਉੱਤੇ ਨਾਜ਼ਿਲ ਕਰ ਦਿੰਦੇ।

فَقَرَأَهُۥ عَلَيۡهِم مَّا كَانُواْ بِهِۦ مُؤۡمِنِينَ﴿١٩٩

199ਅਤੇ ਉਹ ਉਹਨਾਂ (ਅਰਬੀ ਲੋਕਾਂ) ਦੇ ਸਾਹਮਣੇ ਇਸ (.ਕੁਰਆਨ) ਨੂੰ ਪੜ੍ਹਦਾ ਤਾਂ ਉਹ ਵੀ ਈਮਾਨ ਨਾ ਲਿਆਉਂਦੇ।

كَذَٰلِكَ سَلَكۡنَٰهُ فِي قُلُوبِ ٱلۡمُجۡرِمِينَ﴿٢٠٠

200ਇਸ ਤਰ੍ਹਾਂ ਅਸਾਂ ਗੁਨਾਹਗਾਰਾਂ ਦੇ ਦਿਲਾਂ ਵਿਚ ਇਸ (.ਕੁਰਆਨ) ਨੂੰ ਝੁਠਲਾਉਣਾ ਪੱਕਾ ਕਰ ਦਿੱਤਾ ਹੈ।

لَا يُؤۡمِنُونَ بِهِۦ حَتَّىٰ يَرَوُاْ ٱلۡعَذَابَ ٱلۡأَلِيمَ﴿٢٠١

201ਉਹ ਜਦੋਂ ਤਕ ਦਰਦ ਭਰੇ ਅਜ਼ਾਬ ਨਹੀਂ ਵੇਖ ਲੈਂਦੇ, ਈਮਾਨ ਨਹੀਂ ਲਿਆਉਣਗੇ।

فَيَأۡتِيَهُم بَغۡتَةٗ وَهُمۡ لَا يَشۡعُرُونَ﴿٢٠٢

202ਸੋ ਉਹ ਅਜ਼ਾਬ ਉਹਨਾਂ ਉੱਤੇ ਅਚਣਚੇਤ ਆਵੇਗਾ ਅਤੇ ਉਹਨਾਂ ਨੂੰ ਇਸ ਦਾ ਪਤਾ ਵੀ ਨਹੀਂ ਲੱਗੇਗਾ।

فَيَقُولُواْ هَلۡ نَحۡنُ مُنظَرُونَ﴿٢٠٣

203ਫੇਰ ਉਹ ਆਖਣਗੇ, ਕੀ ਸਾਨੂੰ ਕੁੱਝ ਸਮੇਂ ਲਈ ਮੋਹਲਤ ਮਿਲ ਸਕਦੀ ਹੈ? (ਤਾਂ ਜੋ ਅਸੀਂ ਈਮਾਨ ਲਿਆਈਏ)

أَفَبِعَذَابِنَا يَسۡتَعۡجِلُونَ﴿٢٠٤

204ਕੀ ਉਹ ਸਾਡੇ ਅਜ਼ਾਬ ਲਈ ਕਾਹਲੀ ਪਾ ਰਹੇ ਹਨ ?

أَفَرَءَيۡتَ إِن مَّتَّعۡنَٰهُمۡ سِنِينَ﴿٢٠٥

205ਰਤਾ ਤੁਸੀਂ ਵੇਖੋ! ਜੇ ਭਲਾਂ ਅਸੀਂ ਉਹਨਾਂ (ਅਪਰਾਧੀਆਂ) ਨੂੰ ਹੋਰ ਕਈ ਵਰ੍ਹੇ ਸੰਸਾਰ ਦਾ ਲਾਭ ਲੈਣ (ਲਈ ਮੋਹਲਤ) ਦੇ ਦਿੰਦੇ।

ثُمَّ جَآءَهُم مَّا كَانُواْ يُوعَدُونَ﴿٢٠٦

206ਫਿਰ ਉਹਨਾਂ (ਕਾਫ਼ਿਰਾਂ) ਉੱਤੇ ਉਹ ਅਜ਼ਾਬ ਆ ਜਾਂਦਾ ਜਿਸ ਤੋਂ ਡਰਾਏ ਜਾ ਰਹੇ ਹਨ।

مَآ أَغۡنَىٰ عَنۡهُم مَّا كَانُواْ يُمَتَّعُونَ﴿٢٠٧

207ਤਾਂ ਵੀ ਜਿਸ ਜੀਵਨ ਸਮੱਗਰੀ ਦਾ ਉਹ ਆਨੰਦ ਲੈ ਰਹੇ ਹਨ ਉਹ ਉਹਨਾਂ ਦੇ ਕਿਸੇ ਕੰਮ ਨਾ ਆਉਂਦੀ।

وَمَآ أَهۡلَكۡنَا مِن قَرۡيَةٍ إِلَّا لَهَا مُنذِرُونَ﴿٢٠٨

208ਅਸੀਂ ਜਿਹੜੀ ਵੀ ਬਸਤੀ ਨੂੰ ਹਲਾਕ ਕੀਤਾ ਹੈ ਤਾਂ (ਪਹਿਲਾਂ) ਉਸ ਵਿਚ ਡਰਾਉਣ ਵਾਲੇ ਭੇਜੇ।

ذِكۡرَىٰ وَمَا كُنَّا ظَٰلِمِينَ﴿٢٠٩

209ਲੋਕਾਂ ਨੂੰ ਸਮਝਾਉਣ ਲਈ (ਡਰਾਉਣ ਵਾਲੇ ਭੇਜੇ)। ਅਸੀਂ ਕਿਸੇ ’ਤੇ ਕੋਈ ਜ਼ੁਲਮ (ਵਧੀਕੀ) ਕਰਨ ਵਾਲੇ ਨਹੀਂ।

وَمَا تَنَزَّلَتۡ بِهِ ٱلشَّيَٰطِينُ﴿٢١٠

210ਇਸ .ਕੁਰਆਨ ਨੂੰ ਸ਼ੈਤਾਨ ਲੈਕੇ ਨਹੀਂ ਉੱਤਰੇ।

وَمَا يَنۢبَغِي لَهُمۡ وَمَا يَسۡتَطِيعُونَ﴿٢١١

211ਨਾ ਹੀ ਉਹ ਇਸ ਯੋਗ ਹਨ ਤੇ ਨਾ ਹੀ ਉਹ ਸਮਰਥਾ ਰੱਖਦੇ ਹਨ।

إِنَّهُمۡ عَنِ ٱلسَّمۡعِ لَمَعۡزُولُونَ﴿٢١٢

212ਉਹ ਤਾਂ ਇਸ (.ਕੁਰਆਨ) ਨੂੰ ਸੁਣਨ ਤੋਂ ਵੀ ਦੂਰ ਰੱਖੇ ਗਏ ਹਨ।

فَلَا تَدۡعُ مَعَ ٱللَّهِ إِلَٰهًا ءَاخَرَ فَتَكُونَ مِنَ ٱلۡمُعَذَّبِينَ﴿٢١٣

213ਸੋ ਤੁਸੀਂ (ਹੇ ਮੁਹੰਮਦ ਸ:!) ਅੱਲਾਹ ਦੇ ਨਾਲ ਕਿਸੇ ਹੋਰ ਇਸ਼ਟ ਨੂੰ ਨਾ ਪੁਕਾਰੋ ਨਹੀਂ ਤਾਂ ਤੁਸੀਂ ਵੀ ਸਜ਼ਾ ਭੋਗਣ ਵਾਲਿਆਂ ਵਿੱਚੋਂ ਹੋ ਜਾਓਗੇ।

وَأَنذِرۡ عَشِيرَتَكَ ٱلۡأَقۡرَبِينَ﴿٢١٤

214ਤੁਸੀਂ ਆਪਣੇ ਸਕੇ-ਸੰਬੰਧੀਆਂ ਨੂੰ ਡਰਾਓ।[2]

وَٱخۡفِضۡ جَنَاحَكَ لِمَنِ ٱتَّبَعَكَ مِنَ ٱلۡمُؤۡمِنِينَ﴿٢١٥

215ਈਮਾਨ ਵਾਲਿਆਂ ਵਿੱਚੋਂ ਜਿਹੜੇ ਤੁਹਾਡੀ ਪੈਰਵੀ ਕਰਨ, ਉਹਨਾਂ ਨਾਲ ਅਤਿ ਨਿਮਰਤਾ ਦਾ ਵਿਹਾਰ ਕਰੋ।

فَإِنۡ عَصَوۡكَ فَقُلۡ إِنِّي بَرِيٓءٞ مِّمَّا تَعۡمَلُونَ﴿٢١٦

216ਜੇ ਉਹ ਤੁਹਾਡੇ ਆਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਸੀਂ ਵੀ ਐਲਾਨ ਕਰ ਦਿਓ ਕਿ ਮੈਂ ਤੁਹਾਡੇ ਉਹਨਾਂ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਤੋਂ, ਜਿਹੜੇ ਕੰਮ ਤੁਸੀਂ ਕਰ ਰਹੇ ਹੋ, ਆਜ਼ਾਦ ਹਾਂ।

وَتَوَكَّلۡ عَلَى ٱلۡعَزِيزِ ٱلرَّحِيمِ﴿٢١٧

217(ਹੇ ਮੁਹੰਮਦ ਸ:!) ਤੁਸੀਂ ਆਪਣਾ ਭਰੋਸਾ ਉਸੇ ਜ਼ੋਰਾਵਰ ਮਿਹਰਬਾਨ ’ਤੇ ਰੱਖੋ।

ٱلَّذِي يَرَىٰكَ حِينَ تَقُومُ﴿٢١٨

218ਜਿਹੜਾ ਤੁਹਾਨੂੰ ਵੇਖਦਾ ਹੈ ਜਦੋਂ ਤੁਸੀਂ (ਨਮਾਜ਼ ਲਈ) ਖੜੇ ਹੁੰਦੇ ਹੋ।

وَتَقَلُّبَكَ فِي ٱلسَّٰجِدِينَ﴿٢١٩

219ਅਤੇ ਉਹ ਸਿਜਦਾ ਕਰਨ ਵਾਲਿਆਂ ਵਿਚਕਾਰ ਤੁਹਾਡਾ ਉਠਣਾ ਬੈਠਣਾ ਵੀ ਵੇਖਦਾ ਹੈ।

إِنَّهُۥ هُوَ ٱلسَّمِيعُ ٱلۡعَلِيمُ﴿٢٢٠

220ਉਹ (ਅੱਲਾਹ) ਹਰ ਗੱਲ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।

هَلۡ أُنَبِّئُكُمۡ عَلَىٰ مَن تَنَزَّلُ ٱلشَّيَٰطِينُ﴿٢٢١

221ਕੀ ਮੈਂ (ਅੱਲਾਹ) ਤੁਹਾਨੂੰ ਦੱਸਾਂ ਕਿ ਸ਼ੈਤਾਨ ਕਿਸ ’ਤੇ ਉਤਰਿਆ ਕਰਦੇ ਹਨ।

تَنَزَّلُ عَلَىٰ كُلِّ أَفَّاكٍ أَثِيمٖ﴿٢٢٢

222ਉਹ ਸ਼ੈਤਾਨ ਹਰੇਕ ਝੂਠ ਘੜਣ ਵਾਲੇ ਪਾਪੀ ’ਤੇ ਉਤਰਿਆ ਕਰਦੇ ਹਨ।

يُلۡقُونَ ٱلسَّمۡعَ وَأَكۡثَرُهُمۡ كَٰذِبُونَ﴿٢٢٣

223ਜਿਹੜੇ (ਸ਼ੈਤਾਨਾਂ ਵੱਲ) ਕੰਨ ਲਾਈਂ ਰੱਖਦੇ ਹਨ, ਉਹਨਾਂ ਵਿੱਚੋਂ ਬਹੁਤੇ ਝੂਠੇ ਹੁੰਦੇ ਹਨ।

وَٱلشُّعَرَآءُ يَتَّبِعُهُمُ ٱلۡغَاوُۥنَ﴿٢٢٤

224ਕਵੀਆਂ ਪਿੱਛੇ ਤਾਂ ਕੁਰਾਹੀਏ ਹੀ ਲੱਗਦੇ ਹਨ।

أَلَمۡ تَرَ أَنَّهُمۡ فِي كُلِّ وَادٖ يَهِيمُونَ﴿٢٢٥

225ਕੀ ਤੁਸੀਂ ਨਹੀਂ ਵੇਖਿਆ ਕਿ ਉਹ (ਕਵੀ) ਹਰੇਕ ਖ਼ਿਆਲੀ ਘਾਟੀ ਵਿਚ ਟੱਕਰਾਂ ਮਾਰਦੇ ਫਿਰਦੇ ਹਨ?

وَأَنَّهُمۡ يَقُولُونَ مَا لَا يَفۡعَلُونَ﴿٢٢٦

226ਅਤੇ ਉਹ ਅਜਿਹੀਆਂ ਗੱਲਾਂ ਕਹਿੰਦੇ ਹਨ ਜੋ ਉਹ ਆਪ ਨਹੀਂ ਕਰਦੇ।

إِلَّا ٱلَّذِينَ ءَامَنُواْ وَعَمِلُواْ ٱلصَّٰلِحَٰتِ وَذَكَرُواْ ٱللَّهَ كَثِيرٗا وَٱنتَصَرُواْ مِنۢ بَعۡدِ مَا ظُلِمُواْۗ وَسَيَعۡلَمُ ٱلَّذِينَ ظَلَمُوٓاْ أَيَّ مُنقَلَبٖ يَنقَلِبُونَ﴿٢٢٧

227ਛੁੱਟ ਉਹਨਾਂ (ਕਵੀਆਂ) ਤੋਂ ਜਿਹੜੇ ਈਮਾਨ ਲਿਆਏ ਅਤੇ ਚੰਗੇ ਕੰਮ ਕੀਤੇ ਅਤੇ ਅੱਲਾਹ ਨੂੰ ਵੀ ਵੱਧ ਤੋਂ ਵੱਧ ਯਾਦ ਕੀਤਾ ਅਤੇ ਜਦੋਂ ਉਹਨਾਂ ’ਤੇ ਜ਼ੁਲਮ ਹੋਇਆ ਤਾਂ ਉਹਨਾਂ ਨੇ ਉਸ ਦਾ ਬਦਲਾ (ਕਲਮ ਤੇ ਹਥਿਆਰ) ਰਾਹੀਂ ਲਿਆ। ਜ਼ਾਲਮ ਛੇਤੀ ਹੀ ਜਾਣ ਲੈਣਗੇ ਕਿ ਕਿਸ (ਦੁਖਦਾਈ) ਪਰਤਣ ਵਾਲੀ ਥਾਂ ਉਹ ਪਰਤਣਗੇ।

RELATED SURAHS