Maryam

مريم

Mary98 ayahsMeccan

بِسْمِ ٱللَّهِ ٱلرَّحْمَٰنِ ٱلرَّحِيمِ

كٓهيعٓصٓ﴿١

1ਕਾਫ਼, ਹਾ, ਯਾ, ਐਨ, ਸਾੱਦ।

ذِكۡرُ رَحۡمَتِ رَبِّكَ عَبۡدَهُۥ زَكَرِيَّآ﴿٢

2(ਹੇ ਨਬੀ!) ਇਹ ਤੁਹਾਡੇ ਰੱਬ ਦੀ ਉਸ ਮਿਹਰਬਾਨੀ ਦੀ ਚਰਚਾ ਹੈ ਜਿਹੜੀ ਉਸ ਨੇ ਆਪਣੇ ਬੰਦੇ ਜ਼ਿਕਰੀਆ ’ਤੇ ਕੀਤੀ ਸੀ।

إِذۡ نَادَىٰ رَبَّهُۥ نِدَآءً خَفِيّٗا﴿٣

3ਜਦੋਂ ਉਸ (ਜ਼ਿਕਰੀਆ) ਨੇ ਆਪਣੇ ਰੱਬ ਨੂੰ ਮਲਕੜੇ ਜਿਹੇ ਪੁਕਾਰਿਆ ਸੀ।

قَالَ رَبِّ إِنِّي وَهَنَ ٱلۡعَظۡمُ مِنِّي وَٱشۡتَعَلَ ٱلرَّأۡسُ شَيۡبٗا وَلَمۡ أَكُنۢ بِدُعَآئِكَ رَبِّ شَقِيّٗا﴿٤

4(ਜ਼ਿਕਰੀਆ ਨੇ ਬੇਨਤੀ ਕੀਤੀ) ਕਿ ਹੇ ਮੇਰੇ ਪਾਲਣਹਾਰ! ਬੇਸ਼ੱਕ ਮੇਰੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਹਨ ਅਤੇ ਸਿਰ ਬੁਢਾਪੇ ਕਾਰਨ (ਭਾਵ ਸਫ਼ੈਦ ਵਾਲਾਂ ਨਾਲ) ਭੜਕ ਉਠਿਆ ਹੈ। ਹੇ ਮੇਰੇ ਰੱਬਾ! ਮੈਂ ਕਦੇ ਵੀ ਤੇਥੋਂ ਦੁਆ ਮੰਗ ਕੇ ਨਾ-ਮੁਰਾਦ ਨਹੀਂ ਰਿਹਾ।

وَإِنِّي خِفۡتُ ٱلۡمَوَٰلِيَ مِن وَرَآءِي وَكَانَتِ ٱمۡرَأَتِي عَاقِرٗا فَهَبۡ لِي مِن لَّدُنكَ وَلِيّٗا﴿٥

5ਮੈ` ਆਪਣੇ ਪਿੱਛੋਂ ਆਪਣੇ ਵਾਰਸਾਂ ਦੀ ਚਿੰਤਾ ਹੈ (ਕਿ ਉਹ ਕੁਰਾਹੇ ਨਾ ਪੈ ਜਾਣ) ਮੇਰੀ ਪਤਨੀ ਵੀ ਵਾਂਝ ਹੈ ਤੂੰ ਮੈਨੂੰ ਆਪਣੇ ਕੋਲ ਤੋਂ ਇਕ ਵਾਰਸ ਦੀ ਬਖ਼ਸ਼ਿਸ਼ ਕਰ।

يَرِثُنِي وَيَرِثُ مِنۡ ءَالِ يَعۡقُوبَۖ وَٱجۡعَلۡهُ رَبِّ رَضِيّٗا﴿٦

6ਜਿਹੜਾ ਮੇਰਾ ਵੀ ਵਾਰਸ ਹੋਵੇ ਅਤੇ ਯਾਕੂਬ ਦੀ ਨਸਲ ਦਾ ਵੀ ਵਾਰਸ ਹੋਵੇ। (ਹੇ ਮੇਰੇ ਰੱਬਾ!) ਤੂੰ ਉਸ ਨੂੰ ਇਕ ਮਨ ਭਾਉਂਦਾ ਵਿਅਕਤੀ ਬਣਾ।

يَٰزَكَرِيَّآ إِنَّا نُبَشِّرُكَ بِغُلَٰمٍ ٱسۡمُهُۥ يَحۡيَىٰ لَمۡ نَجۡعَل لَّهُۥ مِن قَبۡلُ سَمِيّٗا﴿٧

7(ਅੱਲਾਹ ਨੇ ਦੁਆ ਸੁਣ ਕੇ) ਫ਼ਰਮਾਇਆ ਕਿ ਹੇ ਜ਼ਿਕਰੀਆ! ਅਸੀਂ ਤੁਹਾਨੂੰ ਇਕ ਪੁੱਤਰ ਦੀ ਖ਼ੁਸ਼ਖ਼ਬਰੀ ਦਿੰਦੇ ਹਾਂ ਜਿਸ ਦਾ ਨਾਂ ਯਾਹਯਾ ਹੈ ਅਸੀਂ ਇਸ ਤੋਂ ਪਹਿਲਾਂ ਇਸ ਨਾਂ ਦਾ ਕੋਈ ਵਿਅਕਤੀ ਪੈਦਾ ਨਹੀਂ ਕੀਤਾ।

قَالَ رَبِّ أَنَّىٰ يَكُونُ لِي غُلَٰمٞ وَكَانَتِ ٱمۡرَأَتِي عَاقِرٗا وَقَدۡ بَلَغۡتُ مِنَ ٱلۡكِبَرِ عِتِيّٗا﴿٨

8(ਜ਼ਿਕਰੀਆ) ਆਖਣ ਲੱਗਾ ਕਿ ਹੇ ਮੇਰੇ ਮਾਲਿਕ! ਮੇਰੇ ਘਰ ਪੁੱਤਰ ਕਿਵੇਂ ਹੋਵੇਗਾ ਜਦ ਕਿ ਮੇਰੀ ਪਤਨੀ ਵਾਂਝ ਹੈ ਅਤੇ ਮੈਂ ਆਪ ਬੁਢਾਪੇ ਦੇ ਸਿਖਰ ’ਤੇ ਪਹੁੰਚ ਗਿਆ ਹਾਂ।

قَالَ كَذَٰلِكَ قَالَ رَبُّكَ هُوَ عَلَيَّ هَيِّنٞ وَقَدۡ خَلَقۡتُكَ مِن قَبۡلُ وَلَمۡ تَكُ شَيۡـٔٗا﴿٩

9ਫ਼ਰਿਸ਼ਤੇ ਨੇ ਆਖਿਆ ਕਿ ਇੰਜ ਹੀ ਹੋਵੇਗਾ। ਤੇਰੇ ਪਾਲਣਹਾਰ ਦਾ ਇਹ ਵੀ ਫ਼ਰਮਾਨ ਹੈ ਕਿ ਮੇਰੇ ਲਈ ਤਾਂ ਇੰਜ ਕਰਨਾ ਬਹੁਤ ਹੀ ਆਸਾਨ ਹੈ। ਇਸ ਤੋਂ ਜਦ ਕਿ ਤੂੰ ਕੁੱਝ ਵੀ ਨਹੀਂ ਸੀ, ਮੈਂ ਤੈ` ਪੈਦਾ ਕਰ ਚੁੱਕਿਆ ਹਾਂ।

قَالَ رَبِّ ٱجۡعَل لِّيٓ ءَايَةٗۖ قَالَ ءَايَتُكَ أَلَّا تُكَلِّمَ ٱلنَّاسَ ثَلَٰثَ لَيَالٖ سَوِيّٗا﴿١٠

10(ਜ਼ਿਕਰੀਆ ਨੇ) ਆਖਿਆ ਕਿ ਮੇਰੇ ਪਾਲਣਹਾਰ! ਮੇਰੇ ਲਈ ਕੋਈ ਨਿਸ਼ਾਨੀ ਨਿਸ਼ਚਿਤ ਕਰਦੇ। ਫ਼ਰਮਾਇਆ, ਤੇਰੇ ਲਈ ਨਿਸ਼ਾਨੀ ਇਹ ਹੈ ਕਿ ਤੂੰ ਸਵਸਥ ਹੁੰਦੇ ਹੋਏ ਵੀ ਲਗਾਤਾਰ ਤਿੰਨ ਰਾਤਾਂ (ਦਿਨ-ਰਾਤ) ਲੋਕਾਂ ਨਾਲ ਗੱਲ ਬਾਤ ਨਹੀਂ ਕਰ ਸਕੇਂਗਾ।

فَخَرَجَ عَلَىٰ قَوۡمِهِۦ مِنَ ٱلۡمِحۡرَابِ فَأَوۡحَىٰٓ إِلَيۡهِمۡ أَن سَبِّحُواْ بُكۡرَةٗ وَعَشِيّٗا﴿١١

11ਸੋ ਉਹ (ਜ਼ਿਕਰੀਆ) ਆਪਣੇ ਹੁਜਰਿਓਂ (ਕਮਰੇ ’ਚੋਂ) ਨਿਕਲ ਕੇ ਆਪਣੀ ਕੌਮ ਦੇ ਸਾਹਮਣੇ ਆਇਆ ਤੇ ਉਸ ਨੇ ਇਸ਼ਾਰਿਆਂ ਨਾਲ (ਬਿਨਾ ਬੋਲੇ) ਕਿਹਾ ਕਿ ਤੁਸੀਂ ਸਵੇਰ ਤੋਂ ਸ਼ਾਮ ਤਕ (ਭਾਵ ਹਰ ਵੇਲੇ ਰੱਬ ਦੀ) ਪਾਕੀ ਬਿਆਨ ਕਰੋ।

يَٰيَحۡيَىٰ خُذِ ٱلۡكِتَٰبَ بِقُوَّةٖۖ وَءَاتَيۡنَٰهُ ٱلۡحُكۡمَ صَبِيّٗا﴿١٢

12(ਜਦੋਂ ਯਾਹਯਾ ਜਵਾਨ ਹੋ ਗਿਆ ਤਾਂ ਰੱਬ ਨੇ ਉਸ ਨੂੰ ਆਪਣਾ ਨਬੀ ਘੋਸ਼ਿਤ ਕਰਦੇ ਹੋਏ) ਅੱਲਾਹ ਨੇ ਫ਼ਰਮਾਇਆ ਕਿ ਹੇ ਯਾਹਯਾ! (ਮੇਰੀ) ਕਿਤਾਬ (ਤੌਰੈਤ) ਨੂੰ ਜ਼ੋਰ ਨਾਲ ਫੜ ਲੈ। ਅਸੀਂ ਉਸ ਨੂੰ ਛੋਟੀ ਉਮਰ (ਬਚਪਣ) ਵਿਚ ਹੀ ਨਿਰਣਾ-ਸ਼ਕਤੀ ਨਾਲ ਨਿਵਾਜ਼ਿਆ ਸੀ।

وَحَنَانٗا مِّن لَّدُنَّا وَزَكَوٰةٗۖ وَكَانَ تَقِيّٗا﴿١٣

13ਅਤੇ ਆਪਣੇ ਵੱਲੋਂ ਉਸ (ਯਾਹਯਾ) ਨੂੰ ਨਿਮਰਤਾ ਤੇ ਪਵਿੱਤਰਤਾ ਬਖ਼ਸ਼ੀ। ਉਹ ਇਕ ਪਰਹੇਜ਼ਗਾਰ (ਰੱਬ ਦੀ ਨਾਰਾਜ਼ਗੀ ਤੋਂ ਡਰਨ ਵਾਲਾ) ਵਿਅਕਤੀ ਸੀ।

وَبَرَّۢا بِوَٰلِدَيۡهِ وَلَمۡ يَكُن جَبَّارًا عَصِيّٗا﴿١٤

14ਉਹ ਆਪਣੇ ਮਾਪਿਆ ਨਾਲ ਭਲਾਈ ਕਰਨ ਵਾਲਾ ਸੀ ਉਹ ਸਰਕਸ਼ ਤੇ ਨਾ-ਫ਼ਰਮਾਨ ਨਹੀਂ ਸੀ।

وَسَلَٰمٌ عَلَيۡهِ يَوۡمَ وُلِدَ وَيَوۡمَ يَمُوتُ وَيَوۡمَ يُبۡعَثُ حَيّٗا﴿١٥

15ਉਸ (ਯਾਹਯਾ) ’ਤੇ ਸਲਾਮ, ਜਿਸ ਦਿਨ ਉਹ ਪੈਦਾ ਹੋਇਆ, ਜਿਸ ਦਿਨ ਉਹ ਅਕਾਲ ਚਲਾਣਾ ਕਰੇਗਾ ਅਤੇ ਜਿਸ ਦਿਨ ਉਹ ਮੁੜ ਜਿਊਂਦਾ ਕਰਕੇ ਉਠਾਇਆ ਜਾਵੇਗਾ।

وَٱذۡكُرۡ فِي ٱلۡكِتَٰبِ مَرۡيَمَ إِذِ ٱنتَبَذَتۡ مِنۡ أَهۡلِهَا مَكَانٗا شَرۡقِيّٗا﴿١٦

16ਇਸ ਕਿਤਾਬ ਵਿਚ ਮਰੀਅਮ ਦਾ ਵੀ ਜ਼ਿਕਰ ਹੈ, ਜਦੋਂ ਉਹ ਆਪਣੇ ਲੋਕਾਂ ਤੋਂ ਵੱਖ ਹੋਕੇ ਪੂਰਬ ਵੱਲ ਘਰ ਵਿਚ ਜਾ ਬੈਠੀ।

فَٱتَّخَذَتۡ مِن دُونِهِمۡ حِجَابٗا فَأَرۡسَلۡنَآ إِلَيۡهَا رُوحَنَا فَتَمَثَّلَ لَهَا بَشَرٗا سَوِيّٗا﴿١٧

17ਅਤੇ ਉਹਨਾਂ ਲੋਕਾਂ ਤੋਂ ਪੜਦਾ ਕਰ ਲਿਆ ਫੇਰ ਅਸੀਂ ਅੱਲਾਹ ਨੇ ਉਸ (ਮਰੀਅਮ) ਕੋਲ ਆਪਣੀ ਰੂਹ (ਜਿਬਰਾਈਲ) ਨੂੰ ਭੇਜਿਆ, ਉਹ (ਜਿਬਰਾਈਲ) ਉਸ (ਮਰੀਅਮ) ਦੇ ਸਾਹਮਣੇ ਪੂਰੇ ਮਨੁੱਖ ਦੇ ਰੂਪ ਵਿਚ ਪ੍ਰਗਟ ਹੋਇਆ।

قَالَتۡ إِنِّيٓ أَعُوذُ بِٱلرَّحۡمَٰنِ مِنكَ إِن كُنتَ تَقِيّٗا﴿١٨

18ਇਹ ਵੇਖ ਕੇ ਮਰੀਅਮ ਆਖਣ ਲੱਗੀ ਕਿ ਮੈਂ ਤੈਥੋਂ ਰਹਿਮਾਨ ਦੀ ਪਨਾਹ ਮੰਗਦੀ ਹਾਂ ਜੇ ਤੂੰ ਰਤਾ ਵੀ ਉਸ ਤੋਂ ਡਰਨ ਵਾਲਾ ਹੈ।

قَالَ إِنَّمَآ أَنَا۠ رَسُولُ رَبِّكِ لِأَهَبَ لَكِ غُلَٰمٗا زَكِيّٗا﴿١٩

19ਉਸ (ਜਿਬਰਾਈਲ) ਨੇ ਉੱਤਰ ਵਿਚ ਕਿਹਾ ਕਿ ਮੈਂ ਤਾਂ ਤੇਰੇ ਰੱਬ ਵੱਲੋਂ ਹੀ ਭੇਜਿਆ ਹੋਇਆ ਹਾਂ ਤਾਂ ਜੋ ਤੈਨੂੰ ਰੱਬੀ ਹੁਕਮ ਨਾਲ ਇਕ ਪਵਿੱਤਰ ਬਾਲਕ ਬਖ਼ਸ਼ਾਂ।

قَالَتۡ أَنَّىٰ يَكُونُ لِي غُلَٰمٞ وَلَمۡ يَمۡسَسۡنِي بَشَرٞ وَلَمۡ أَكُ بَغِيّٗا﴿٢٠

20(ਮਰੀਅਮ) ਆਖਣ ਲੱਗੀ ਕਿ ਮੇਰੇ ਬੱਚਾ ਕਿਵੇਂ ਹੋ ਸਕਦਾ ਹੈ ? ਮੈਨੂੰ ਤਾਂ ਕਿਸੇ ਪੁਰਖ ਨੇ ਹੱਥ ਤਕ ਨਹੀਂ ਲਾਇਆ ਅਤੇ ਨਾ ਹੀ ਮੈਂ ਬਦਕਾਰ ਹਾਂ।

قَالَ كَذَٰلِكِ قَالَ رَبُّكِ هُوَ عَلَيَّ هَيِّنٞۖ وَلِنَجۡعَلَهُۥٓ ءَايَةٗ لِّلنَّاسِ وَرَحۡمَةٗ مِّنَّاۚ وَكَانَ أَمۡرٗا مَّقۡضِيّٗا﴿٢١

21ਫ਼ਰਿਸ਼ਤੇ (ਜਿਬਰਾਈਲ) ਨੇ ਆਖਿਆ ਕਿ ਇੰਜ ਹੀ ਹੋਵੇਗਾ ਤੇਰੇ ਰੱਬ ਦਾ ਫਰਮਾਨ ਹੈ ਕਿ ਇੰਜ ਕਰਨਾ ਮੇਰੇ ਲਈ ਬਹੁਤ ਹੀ ਆਸਾਨ ਹੈ। ਅਸੀਂ ਉਸ ਬਾਲਕ ਨੂੰ ਲੋਕਾਂ ਲਈ ਇਕ ਨਿਸ਼ਾਨੀ ਬਣਾ ਦੇਵਾਂਗੇ ਅਤੇ ਆਪਣੇ ਵੱਲੋਂ ਇਕ ਵਿਸ਼ੇਸ਼ ਰਹਿਮਤ ਬਣਾ ਦੇਵਾਂਗੇ ਅਤੇ ਇਹ ਕੰਮ ਹੋਣਾ ਨਿਸ਼ਚਿਤ ਹੈ।

۞ فَحَمَلَتۡهُ فَٱنتَبَذَتۡ بِهِۦ مَكَانٗا قَصِيّٗا﴿٢٢

22ਅੰਤ ਉਹ (ਮਰੀਅਮ) ਗਰਭਪਤੀ ਹੋ ਗਈ ਅਤੇ ਉਹ ਉਸ (ਗਰਭ) ਨੂੰ ਲੈ ਕੇ ਇਕ ਦੂਰ ਸਥਾਨ ’ਤੇ ਚਲੀ ਗਈ।[1]

فَأَجَآءَهَا ٱلۡمَخَاضُ إِلَىٰ جِذۡعِ ٱلنَّخۡلَةِ قَالَتۡ يَٰلَيۡتَنِي مِتُّ قَبۡلَ هَٰذَا وَكُنتُ نَسۡيٗا مَّنسِيّٗا﴿٢٣

23ਫੇਰ ਪਰਸੂਤ ਦੀਆਂ ਪੀੜਾਂ ਨੇ ਉਸ ਨੂੰ ਖਜੂਰ ਦੇ ਦਰਖ਼ਤ ਹੇਠ ਪਹੁੰਚਾ ਦਿੱਤਾ। ਆਖਣ ਲੱਗੀ ਕਿ ਕਾਸ਼! ਮੈਂ ਇਸ (ਬਾਲਕ ਦੇ ਜੰਮਣ) ਤੋਂ ਪਹਿਲਾਂ ਹੀ ਮਰ ਜਾਂਦੀ ਅਤੇ ਲੋਕੀ ਮੈਨੂੰ ਭੁਲ ਜਾਂਦੇ।

فَنَادَىٰهَا مِن تَحۡتِهَآ أَلَّا تَحۡزَنِي قَدۡ جَعَلَ رَبُّكِ تَحۡتَكِ سَرِيّٗا﴿٢٤

24ਉਦੋਂ ਹੀ ਫ਼ਰਿਸ਼ਤੇ ਨੇ ਉਸ ਦੇ ਹੇਠੋਂ ਅਵਾਜ਼ ਮਾਰ ਕੇ ਆਖਿਆ ਕਿ ਚਿੰਤਾ ਨਾ ਕਰ ਤੇਰੇ ਰੱਬ ਨੇ ਤੇਰੇ ਪੈਰਾਂ ਹੇਠ ਇਕ ਸੋਮਾ ਵਗਾ ਦਿੱਤਾ ਹੈ।

وَهُزِّيٓ إِلَيۡكِ بِجِذۡعِ ٱلنَّخۡلَةِ تُسَٰقِطۡ عَلَيۡكِ رُطَبٗا جَنِيّٗا﴿٢٥

25ਅਤੇ ਖਜੂਰ ਦੇ ਤਨੇ ਨੂੰ ਹਲੂਣਾ ਮਾਰ, ਇਹ ਤੇਰੇ ਅੱਗੇ (ਖਾਨ ਲਈ) ਤਾਜ਼ੀਆਂ ਤੇ ਪੱਕੀਆਂ ਹੋਈਆਂ ਖਜੂਰਾਂ ਝਾੜ ਦੇਵੇਗਾ।

فَكُلِي وَٱشۡرَبِي وَقَرِّي عَيۡنٗاۖ فَإِمَّا تَرَيِنَّ مِنَ ٱلۡبَشَرِ أَحَدٗا فَقُولِيٓ إِنِّي نَذَرۡتُ لِلرَّحۡمَٰنِ صَوۡمٗا فَلَنۡ أُكَلِّمَ ٱلۡيَوۡمَ إِنسِيّٗا﴿٢٦

26ਸੋ ਹੁਣ ਤੂੰ ਖਾ ਪੀ ਅਤੇ (ਬੱਚੇ ਨੂੰ ਵੇਖ ਕੇ) ਆਪਣੀਆਂ ਅੱਖਾਂ ਠੰਢੀਆਂ ਕਰ, ਜੇ ਤੈਨੂੰ ਕੋਈ ਵਿਅਕਤੀ ਵਿਖਾਈ ਦੇਵੇ ਤਾਂ ਉਹ ਨੂੰ ਆਖ ਦਈਂ ਕਿ ਮੈਂ ਰਹਿਮਾਨ ਲਈ ਰੋਜ਼ੇ ਦੀ ਸੁੱਖ ਸੁੱਖੀ ਹੈ ਸੋ ਅੱਜ ਮੈਂ ਕਿਸੇ ਨਾਲ ਵੀ ਗੱਲ ਨਹੀਂ ਕਰਾਂਗੀ।

فَأَتَتۡ بِهِۦ قَوۡمَهَا تَحۡمِلُهُۥۖ قَالُواْ يَٰمَرۡيَمُ لَقَدۡ جِئۡتِ شَيۡـٔٗا فَرِيّٗا﴿٢٧

27ਜਦੋਂ ਉਹ (ਮਰੀਅਮ) ਆਪਣੇ ਬੱਚੇ ਨੂੰ ਲੈ ਕੇ ਆਪਣੀ ਕੌਮ ਵੱਲ ਆਈ ਤਾਂ ਉਹ ਕਹਿਣ ਲੱਗੇ ਕਿ ਹੇ ਮਰੀਅਮ! ਇਹ ਤਾਂ ਤੂੰ ਘੋਰ ਪਾਪ ਕੀਤਾ ਹੈ।

يَٰٓأُخۡتَ هَٰرُونَ مَا كَانَ أَبُوكِ ٱمۡرَأَ سَوۡءٖ وَمَا كَانَتۡ أُمُّكِ بَغِيّٗا﴿٢٨

28(ਕੌਮ ਨੇ ਆਖਿਆ ਕਿ) ਹੇ ਹਾਰੂਨ ਦੀ ਭੈਣ! ਨਾ ਹੀ ਤੇਰਾ ਪਿਓ ਭੈੜਾ ਵਿਅਕਤੀ ਸੀ ਅਤੇ ਨਾ ਹੀ ਤੇਰੀ ਮਾਂ ਕੋਈ ਬਦਕਾਰ ਔਰਤ ਸੀ।

فَأَشَارَتۡ إِلَيۡهِۖ قَالُواْ كَيۡفَ نُكَلِّمُ مَن كَانَ فِي ٱلۡمَهۡدِ صَبِيّٗا﴿٢٩

29ਮਰੀਅਮ ਨੇ ਆਪਣੇ ਬੱਚੇ ਵੱਲ ਇਸ਼ਾਰਾ ਕੀਤਾ (ਜੋ ਪੁਛਣਾ ਹੈ ਇਸ ਤੋਂ ਪੱਛੋ ਕਿ ਇਸ ਤੋਂ ਪੁੱਛੋ)। ਉਹ ਲੋਕ ਕਹਿਣ ਲੱਗੇ ਕਿ ਭਲਾਂ ਗੋਦੀ ਵਾਲੇ ਬੱਚੇ ਨਾਲ ਅਸੀਂ ਕਿੱਦਾ ਗੱਲਾਂ ਕਰ ਸਕਦੇ ਹਾਂ।[2]

قَالَ إِنِّي عَبۡدُ ٱللَّهِ ءَاتَىٰنِيَ ٱلۡكِتَٰبَ وَجَعَلَنِي نَبِيّٗا﴿٣٠

30ਪਰ ਬੱਚਾ ਬੋਲ ਪਿਆ ਕਿ ਮੈਂ ਅੱਲਾਹ ਦਾ ਬੰਦਾ ਹਾਂ ਉਸ ਨੇ ਮੈਨੂੰ ਕਿਤਾਬ (ਇੰਜੀਲ) ਬਖ਼ਸ਼ੀ ਹੈ ਅਤੇ ਮੈਨੂੰ ਪੈਗ਼ੰਬਰ ਬਣਾਇਆ ਹੈ।

وَجَعَلَنِي مُبَارَكًا أَيۡنَ مَا كُنتُ وَأَوۡصَٰنِي بِٱلصَّلَوٰةِ وَٱلزَّكَوٰةِ مَا دُمۡتُ حَيّٗا﴿٣١

31ਉਸ (ਅੱਲਾਹ) ਨੇ ਮੈਨੂੰ ਬਰਕਤਾਂ ਵਾਲਾ ਬਣਾਇਆ ਹੈ, ਮੈਂ ਜਿੱਥੇ ਵੀ ਹੋਵਾਂ ਅਤੇ ਜਦੋਂ ਤੀਕ ਮੈਂ ਜਿਊਂਦਾ ਰਹਾਂ, ਉਸ ਨੇ ਮੈਨੂੰ ਨਮਾਜ਼ ਅਤੇ ਜ਼ਕਾਤ ਦੇਣ ਦਾ ਹੁਕਮ ਦਿੱਤਾ ਹੈ।

وَبَرَّۢا بِوَٰلِدَتِي وَلَمۡ يَجۡعَلۡنِي جَبَّارٗا شَقِيّٗا﴿٣٢

32ਅਤੇ ਉਸ ਨੇ ਮੈਨੂੰ ਆਪਣੀ ਮਾਤਾ ਦਾ ਸੇਵਾਦਾਰ ਬਣਾਇਆ ਹੈ। ਉਸ (ਅੱਲਾਹ) ਨੇ ਮੈਨੂੰ ਜ਼ੋਰ ਜ਼ਬਰਦਸਤੀ ਕਰਨ ਵਾਲਾ ਅਤੇ ਮੰਦਭਾਗਾ ਨਹੀਂ ਬਣਾਇਆ।

وَٱلسَّلَٰمُ عَلَيَّ يَوۡمَ وُلِدتُّ وَيَوۡمَ أَمُوتُ وَيَوۡمَ أُبۡعَثُ حَيّٗا﴿٣٣

33ਸਲਾਮ ਹੈ ਮੇਰੇ ਉੱਤੇ ਜਦੋਂ ਮੈਂ ਜਨਮਿਆ ਅਤੇ ਜਿਸ ਦਿਨ ਮੈਂ ਮਰਾਂਗਾ ਅਤੇ ਜਦੋਂ ਮੈਂ ਮੁੜ ਜਿਊਂਦਾ ਕਰਕੇ ਖੜਾ ਕੀਤਾ ਜਾਵਾਂਗਾ।

ذَٰلِكَ عِيسَى ٱبۡنُ مَرۡيَمَۖ قَوۡلَ ٱلۡحَقِّ ٱلَّذِي فِيهِ يَمۡتَرُونَ﴿٣٤

34ਇਹ ਹੈ ਈਸਾ ਪੁੱਤਰ ਮਰੀਅਮ (ਦੀ ਹਕੀਕਤ), ਇਹੋ ਹੱਕ ਸੱਚ ਵਾਲੀ ਗੱਲ ਹੈ, ਜਿਸ ਵਿਚ ਲੋਕੀ ਸ਼ੱਕ ਕਰ ਰਹੇ ਹਨ।

مَا كَانَ لِلَّهِ أَن يَتَّخِذَ مِن وَلَدٖۖ سُبۡحَٰنَهُۥٓۚ إِذَا قَضَىٰٓ أَمۡرٗا فَإِنَّمَا يَقُولُ لَهُۥ كُن فَيَكُونُ﴿٣٥

35ਅੱਲਾਹ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਸ ਦੇ ਕੋਈ ਸੰਤਾਨ ਹੋਵੇ, ਉਹ ਤਾਂ ਇਕ ਪਾਕ ਜ਼ਾਤ ਹੈ। ਉਹ ਜਦੋਂ ਕਿਸੇ ਕੰਮ ਦੇ ਕਰਨ ਦਾ ਫ਼ੈਸਲਾ ਕਰ ਲੈਂਦਾ ਹੈ ਤਾਂ ਆਖਦਾ ਹੈ ਕਿ ਹੋ ਜਾ ਤਾਂ ਉਹ ਝੱਟ ਹੋ ਜਾਂਦਾ ਹੈ।[3]

وَإِنَّ ٱللَّهَ رَبِّي وَرَبُّكُمۡ فَٱعۡبُدُوهُۚ هَٰذَا صِرَٰطٞ مُّسۡتَقِيمٞ﴿٣٦

36(ਈਸਾ ਨੇ ਆਖਿਆ) ਬੇਸ਼ੱਕ ਅੱਲਾਹ ਹੀ ਮੇਰਾ ਅਤੇ ਤੁਹਾਡਾ ਰੱਬ ਹੈ, ਸੋ ਤੁਸੀਂ ਸਾਰੇ ਉਸੇ ਦੀ ਬੰਦਗੀ ਕਰੋ, ਇਹੋ ਸਿੱਧਾ ਰਾਹ ਹੈ।

فَٱخۡتَلَفَ ٱلۡأَحۡزَابُ مِنۢ بَيۡنِهِمۡۖ فَوَيۡلٞ لِّلَّذِينَ كَفَرُواْ مِن مَّشۡهَدِ يَوۡمٍ عَظِيمٍ﴿٣٧

37ਪਰ ਫੇਰ ਵੱਖ-ਵੱਖ ਧੜੇ ਆਪੋ ਵਿਚਾਲੇ ਮਤਭੇਦ ਕਰਨ ਲੱਗ ਪਏ, [4] ਸੋ ਉਹਨਾਂ ਲਈ ਬਰਬਾਦੀ ਹੈ ਜਿਨ੍ਹਾਂ ਨੇ ਵੱਡੇ ਦਿਹਾੜੇ (ਭਾਵ ਕਿਆਮਤ) ਦੀ ਪੇਸ਼ੀ ਦਾ ਇਨਕਾਰ ਕੀਤਾ।

أَسۡمِعۡ بِهِمۡ وَأَبۡصِرۡ يَوۡمَ يَأۡتُونَنَا لَٰكِنِ ٱلظَّٰلِمُونَ ٱلۡيَوۡمَ فِي ضَلَٰلٖ مُّبِينٖ﴿٣٨

38ਉਹ ਲੋਕ ਕਿੰਨਾਂ ਵਧੀਆ ਵੇਖਣ ਵਾਲੇ ਤੇ ਸੁਣਨ ਵਾਲੇ ਹੋਣਗੇ ਜਦੋਂ (ਕਿਆਮਤ ਦਿਹਾੜੇ) ਉਹ ਕਾਫ਼ਿਰ ਸਾਡੇ ਕੋਲ ਆਉਣਗੇ ਪਰ ਅੱਜ ਦੇ ਦਿਨ ਤਾਂ ਇਹ ਜ਼ਾਲਮ ਲੋਕ ਸਪਸ਼ਟ ਕੁਰਾਹੇ ਪਏ ਹੋਏ ਹਨ।

وَأَنذِرۡهُمۡ يَوۡمَ ٱلۡحَسۡرَةِ إِذۡ قُضِيَ ٱلۡأَمۡرُ وَهُمۡ فِي غَفۡلَةٖ وَهُمۡ لَا يُؤۡمِنُونَ﴿٣٩

39(ਹੇ ਨਬੀ!) ਤੁਸੀਂ ਇਹਨਾਂ (ਕਾਫ਼ਿਰਾਂ) ਨੂੰ ਉਸ ਦੁਖ ਭਰੇ ਦਿਨ ਤੋਂ ਡਰਾਓ ਜਦੋਂ ਸਾਰੇ ਮਾਮਲਿਆਂ ਦਾ ਨਬੇੜਾ ਕਰ ਦਿੱਤਾ ਜਾਵੇਗਾ ਪਰ ਅੱਜ (ਸੰਸਾਰ ਵਿਚ) ਇਹ ਲੋਕੀ ਭੁਲੇਖੇ ਵਿਚ ਹਨ [5] ਉਹ ਈਮਾਨ ਨਹੀਂ ਲਿਆਉਣਗੇ।

إِنَّا نَحۡنُ نَرِثُ ٱلۡأَرۡضَ وَمَنۡ عَلَيۡهَا وَإِلَيۡنَا يُرۡجَعُونَ﴿٤٠

40ਅੰਤ ਨੂੰ ਅਸਾਂ ਹੀ ਧਰਤੀ ਦੇ ਅਤੇ ਸਾਰੇ ਧਰਤੀ ਵਾਲਿਆਂ ਦੇ ਵਾਰਸ ਹੋਵਾਂਗੇ ਅਤੇ ਸਾਰੇ ਹੀ ਲੋਕੀ ਸਾਡੇ ਵੱਲ ਹੀ ਪਰਤਾਏ ਜਾਣਗੇ।

وَٱذۡكُرۡ فِي ٱلۡكِتَٰبِ إِبۡرَٰهِيمَۚ إِنَّهُۥ كَانَ صِدِّيقٗا نَّبِيًّا﴿٤١

41(ਹੇ ਨਬੀ!) ਇਸੇ ਕਿਤਾਬ (.ਕੁਰਆਨ) ਵਿੱਚੋਂ ਇਬਰਾਹੀਮ ਦਾ ਵੀ ਕਿੱਸਾ ਬਿਆਨ ਕਰੋ, ਬੇਸ਼ੱਕ ਉਹ (ਇਬਰਾਹੀਮ) ਇਕ ਸੱਚਾ ਨਬੀ ਸੀ।

إِذۡ قَالَ لِأَبِيهِ يَٰٓأَبَتِ لِمَ تَعۡبُدُ مَا لَا يَسۡمَعُ وَلَا يُبۡصِرُ وَلَا يُغۡنِي عَنكَ شَيۡـٔٗا﴿٤٢

42ਜਦੋਂ ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਹੇ ਮੇਰੇ ਪਿਤਾ ਜੀ! ਤੁਸੀਂ ਇਨ੍ਹਾਂ (ਦੇਵੀ ਦੇਵਤਿਆਂ) ਨੂੰ ਕਿਉਂ ਪੂਜਦੇ ਹੋ ਜੋ ਨਾ ਕੁੱਝ ਸੁਣਨ, ਨਾ ਹੀ ਵੇਖਣ ਤੇ ਨਾ ਹੀ ਤੁਹਾਡੇ ਕਿਸੇ ਕੰਮ ਆਉਣ ?

يَٰٓأَبَتِ إِنِّي قَدۡ جَآءَنِي مِنَ ٱلۡعِلۡمِ مَا لَمۡ يَأۡتِكَ فَٱتَّبِعۡنِيٓ أَهۡدِكَ صِرَٰطٗا سَوِيّٗا﴿٤٣

43ਮੇਰੇ ਪਿਆਰੇ ਪਿਤਾ ਜੀ ਬੇਸ਼ੱਕ ਮੇਰੇ ਕੋਲ (ਮੇਰੇ ਰੱਬ ਵਲੋਂ) ਅਜਿਹਾ ਗਿਆਨ ਆਇਆ ਹੈ ਜਿਹੜਾ ਤੁਹਾਡੇ ਕੋਲ ਨਹੀਂ ਹੈ ਸੋ ਤੁਸੀਂ ਮੇਰੀ ਮੰਨੋ ਮੈਂ ਤੁਹਾਨੂੰ ਸਿੱਧੀ ਰਾਹ ਦਰਸਾਵਾਂਗਾ।

يَٰٓأَبَتِ لَا تَعۡبُدِ ٱلشَّيۡطَٰنَۖ إِنَّ ٱلشَّيۡطَٰنَ كَانَ لِلرَّحۡمَٰنِ عَصِيّٗا﴿٤٤

44ਪਿਤਾ ਜੀ, ਤੁਸੀਂ ਸ਼ੈਤਾਨ ਦੀ ਬੰਦਗੀ ਨਾ ਕਰੋ। ਬੇਸ਼ੱਕ ਸ਼ੈਤਾਨ ਤਾਂ ਰਹਿਮਾਨ (ਭਾਵ ਅੱਲਾਹ) ਦਾ ਨਾ-ਫ਼ਰਮਾਨ ਹੈ।

يَٰٓأَبَتِ إِنِّيٓ أَخَافُ أَن يَمَسَّكَ عَذَابٞ مِّنَ ٱلرَّحۡمَٰنِ فَتَكُونَ لِلشَّيۡطَٰنِ وَلِيّٗا﴿٤٥

45ਪਿਤਾ ਜੀ ਮੈਨੂੰ ਡਰ ਹੈ ਕਿ ਤੁਹਾਡੇ ਉੱਤੇ ਰਹਿਮਾਨ ਵੱਲੋਂ ਕੋਈ ਅਜ਼ਾਬ ਨਾ ਆ ਜਾਵੇ ਫੇਰ ਤੁਸੀਂ ਸ਼ੈਤਾਨ ਦੇ ਸਾਥੀ ਬਣ ਜਾਓ।

قَالَ أَرَاغِبٌ أَنتَ عَنۡ ءَالِهَتِي يَٰٓإِبۡرَٰهِيمُۖ لَئِن لَّمۡ تَنتَهِ لَأَرۡجُمَنَّكَۖ وَٱهۡجُرۡنِي مَلِيّٗا﴿٤٦

46(ਪਿਤਾ) ਆਜ਼ਰ ਨੇ ਆਖਿਆ ਕਿ ਹੇ ਇਬਰਾਹੀਮ! ਕੀ ਤੈਂ ਮੇਰੇ ਇਸ਼ਟਾਂ ਤੋਂ ਮੂੰਹ ਫੇਰ ਲਿਆ ਹੈ ? ਜੇ ਤੂੰ ਬਾਜ਼ ਨਾ ਆਇਆ ਤਾਂ ਮੈਂ ਪੱਥਰ ਮਾਰ-ਮਾਰ ਕੇ ਤੈਨੂੰ ਮਾਰ ਦਿਆਂਗਾ ਜਾਂ ਤੂੰ ਸਦਾ ਲਈ ਮੈਥੋਂ ਦੂਰ ਚਲਿਆ ਜਾ।

قَالَ سَلَٰمٌ عَلَيۡكَۖ سَأَسۡتَغۡفِرُ لَكَ رَبِّيٓۖ إِنَّهُۥ كَانَ بِي حَفِيّٗا﴿٤٧

47(ਇਬਰਾਹੀਮ ਨੇ) ਕਿਹਾ ਕਿ ਚੰਗਾ ਤੁਸੀਂ ਸਲਾਮਤ ਰਹੋ, ਮੈਂ ਛੇਤੀ ਹੀ ਤੁਹਾਡੀ ਬਖ਼ਸ਼ਿਸ਼ ਲਈ ਆਪਣੇ ਰੱਬ ਤੋਂ ਦੁਆ ਕਰਾਂਗਾ ਬੇਸ਼ੱਕ ਉਹ ਮੇਰੇ ’ਤੇ ਅਤਿ ਮਿਹਰਬਾਨ ਹੈ।

وَأَعۡتَزِلُكُمۡ وَمَا تَدۡعُونَ مِن دُونِ ٱللَّهِ وَأَدۡعُواْ رَبِّي عَسَىٰٓ أَلَّآ أَكُونَ بِدُعَآءِ رَبِّي شَقِيّٗا﴿٤٨

48ਮੈਂ ਤਾਂ ਤੁਹਾਨੂੰ ਵੀ ਛਡਦਾ ਹਾਂ ਅਤੇ ਉਹਨਾਂ ਨੂੰ ਵੀ ਛੱਡਦਾ ਹਾਂ ਜਿਨ੍ਹਾਂ ਨੂੰ ਤੁਸੀਂ ਰੱਬ ਨੂੂੰ ਛੱਡ ਕੇ ਪੁਕਾਰਦੇ ਹੋ। ਮੈਂ ਤਾਂ ਕੇਵਲ ਆਪਣੇ ਰੱਬ ਨੂੰ ਹੀ (ਆਪਣੀ ਮਦਦ ਲਈ) ਪੁਕਾਰਦਾ ਹਾਂ। ਮੈਨੂੰ ਆਸ ਹੈ ਕਿ ਮੈਂ ਆਪਣੇ ਰੱਬ ਨੂੰ ਪੁਕਾਰ ਕੇ ਨਾ-ਮੁਰਾਦ ਨਹੀਂ ਰਹਾਂਗਾ।

فَلَمَّا ٱعۡتَزَلَهُمۡ وَمَا يَعۡبُدُونَ مِن دُونِ ٱللَّهِ وَهَبۡنَا لَهُۥٓ إِسۡحَٰقَ وَيَعۡقُوبَۖ وَكُلّٗا جَعَلۡنَا نَبِيّٗا﴿٤٩

49ਜਦੋਂ ਉਹ (ਇਬਰਾਹੀਮ) ਉਹਨਾਂ (ਬਸਤੀ ਵਾਲਿਆਂ) ਤੋਂ ਅਤੇ ਜਿਨ੍ਹਾਂ ਨੂੰ ਉਹ ਅੱਲਾਹ ਨੂੰ ਛੱਡ ਕੇ ਪੂਜਦੇ ਸੀ, ਅੱਡ ਹੋ ਗਿਆ, ਫੇਰ ਅਸੀਂ ਉਸ ਨੂੰ ਇਸਹਾਕ (ਪੁੱਤਰ) ਅਤੇ ਯਾਕੂਬ (ਪੋਤਰਾ) ਜਿਹੀ ਔਲਾਦ ਬਖ਼ਸ਼ੀ ਅਤੇ ਅਸੀਂ ਉਨ੍ਹਾਂ ਸਭ ਨੂੰ ਨਬੀ ਬਣਾਇਆ।

وَوَهَبۡنَا لَهُم مِّن رَّحۡمَتِنَا وَجَعَلۡنَا لَهُمۡ لِسَانَ صِدۡقٍ عَلِيّٗا﴿٥٠

50ਅਸਾਂ ਉਹਨਾਂ ਨੂੰ ਆਪਣੀ ਮਿਹਰ ਨਾਲ ਨਿਵਾਜ਼ਿਆ ਅਤੇ ਉਹਨਾਂ ਲਈ ਸੱਚਾਈ ਦੇ ਬੋਲਾਂ ਨੂੰ ਉਚਾਈ (ਪ੍ਰਸਿੱਧੀ) ਬਖ਼ਸ਼ੀ।[6]

وَٱذۡكُرۡ فِي ٱلۡكِتَٰبِ مُوسَىٰٓۚ إِنَّهُۥ كَانَ مُخۡلَصٗا وَكَانَ رَسُولٗا نَّبِيّٗا﴿٥١

51(ਹੇ ਨਬੀ ਸ:!) ਇਸ ਕਿਤਾਬ (.ਕੁਰਆਨ) ਵਿੱਚੋਂ ਮੂਸਾ ਦਾ ਵੀ ਕਿੱਸਾ ਬਿਆਨ ਕਰੋ, ਉਹ ’ਚੋਂਣਵਾਂ ਰਸੂਲ (ਨਬੀ) ਸੀ।

وَنَٰدَيۡنَٰهُ مِن جَانِبِ ٱلطُّورِ ٱلۡأَيۡمَنِ وَقَرَّبۡنَٰهُ نَجِيّٗا﴿٥٢

52ਅਸੀਂ ਉਸ (ਮੂਸਾ) ਨੂੰ ਤੂਰ (ਪਹਾੜ) ਦੇ ਸੱਜੇ ਪਾਸਿਓਂ ਆਵਾਜ਼ ਦਿੱਤੀ ਅਤੇ ਭੇਤ ਭਰੀਆਂ ਗੱਲਾਂ ਕਰਨ ਲਈ ਨੇੜੇ ਕਰ ਲਿਆ।

وَوَهَبۡنَا لَهُۥ مِن رَّحۡمَتِنَآ أَخَاهُ هَٰرُونَ نَبِيّٗا﴿٥٣

53ਅਤੇ ਆਪਣੀ ਵਿਸ਼ੇਸ਼ ਕ੍ਰਿਪਾ ਕਰਦੇ ਹੋਏ ਉਸ ਦੇ ਭਰਾ (ਹਾਰੂਨ) ਨੂੰ ਵੀ ਨਬੀ ਬਣਾਇਆ।

وَٱذۡكُرۡ فِي ٱلۡكِتَٰبِ إِسۡمَٰعِيلَۚ إِنَّهُۥ كَانَ صَادِقَ ٱلۡوَعۡدِ وَكَانَ رَسُولٗا نَّبِيّٗا﴿٥٤

54ਇਸ ਕਿਤਾਬ (.ਕੁਰਆਨ) ਵਿੱਚੋਂ ਇਸਮਾਈਲ ਦੀ ਵੀ ਚਰਚਾ ਕਰੋ ਉਹ ਵਾਅਦੇ ਦਾ ਪੱਕਾ ਸੀ ਰਸੂਲ ਤੇ ਨਬੀ ਸੀ।

وَكَانَ يَأۡمُرُ أَهۡلَهُۥ بِٱلصَّلَوٰةِ وَٱلزَّكَوٰةِ وَكَانَ عِندَ رَبِّهِۦ مَرۡضِيّٗا﴿٥٥

55ਉਹ (ਇਸਮਾਈਲ) ਆਪਣੇ ਘਰ ਵਾਲਿਆਂ ਨੂੰ ਨਮਾਜ਼ ਤੇ ਜ਼ਕਾਤ ਦਾ ਹੁਕਮ ਦਿਆ ਕਰਦਾ ਸੀ। ਬੇਸ਼ੱਕ ਉਹ ਆਪਣੇ ਰੱਬ ਦਾ ਮਨ-ਭਾਉਂਦਾ ਬੰਦਾ ਸੀ।

وَٱذۡكُرۡ فِي ٱلۡكِتَٰبِ إِدۡرِيسَۚ إِنَّهُۥ كَانَ صِدِّيقٗا نَّبِيّٗا﴿٥٦

56ਇਸ ਕਿਤਾਬ (.ਕੁਰਆਨ) ਵਿਚ ਇਦਰੀਸ ਦੀ ਵੀ ਚਰਚਾ ਕਰੋ ਉਹ ਇਕ ਸੱਚਾ ਨਬੀ ਸੀ।

وَرَفَعۡنَٰهُ مَكَانًا عَلِيًّا﴿٥٧

57ਅਤੇ ਅਸੀਂ ਉਸ (ਇਦਰੀਸ) ਨੂੰ ਇਕ ਉੱਚਾ ਸਥਾਨ ਬਖ਼ਸ਼ਿਆ ਸੀ।

أُوْلَٰٓئِكَ ٱلَّذِينَ أَنۡعَمَ ٱللَّهُ عَلَيۡهِم مِّنَ ٱلنَّبِيِّـۧنَ مِن ذُرِّيَّةِ ءَادَمَ وَمِمَّنۡ حَمَلۡنَا مَعَ نُوحٖ وَمِن ذُرِّيَّةِ إِبۡرَٰهِيمَ وَإِسۡرَٰٓءِيلَ وَمِمَّنۡ هَدَيۡنَا وَٱجۡتَبَيۡنَآۚ إِذَا تُتۡلَىٰ عَلَيۡهِمۡ ءَايَٰتُ ٱلرَّحۡمَٰنِ خَرُّواْۤ سُجَّدٗاۤ وَبُكِيّٗا۩﴿٥٨

58ਇਹ ਉਹ ਪੈਗ਼ੰਬਰ ਹਨ ਜਿਨ੍ਹਾਂ ਨੂੰ ਅੱਲਾਹ ਨੇ ਇਨਾਮ ਨਾਲ ਨਿਵਾਜ਼ਿਆ, ਜੋ ਕਿ ਆਦਮ ਦੀ ਸੰਤਾਨ ਵਿੱਚੋਂ ਸਨ ਅਤੇ ਉਹਨਾਂ ਲੋਕਾਂ ਦੀ ਨਸਲ ਵਿੱਚੋਂ ਸਨ ਜਿਨ੍ਹਾਂ ਨੂੰ ਅਸੀਂ ਨੂਹ ਦੇ ਸੰਗ ਕਿਸ਼ਤੀ ’ਤੇ ਸਵਾਰ ਕੀਤਾ ਸੀ ਅਤੇ ਇਬਰਾਹੀਮ ਤੇ ਇਸਰਾਈਲ (ਭਾਵ ਯਾਕੂਬ) ਦੇ ਵੰਸ਼ ਵਿੱਚੋਂ ਸਨ। ਜਿਨ੍ਹਾਂ ਲੋਕਾਂ ਨੂੰ ਅਸੀਂ ਆਪਣੇ ਵੱਲੋਂ ਹਿਦਾਇਤ ਬਖ਼ਸ਼ੀ ਅਤੇ (ਪੈਗ਼ੰਬਰੀ ਲਈ) ਚੁਣ ਲਿਆ, ਜਦੋਂ ਉਹਨਾਂ ਦੇ ਸਾਹਮਣੇ ਰਹਿਮਾਨ ਦੀਆਂ ਆਇਤਾਂ (.ਕੁਰਆਨ) ਦੀ ਪੜ੍ਹਾਈ ਕੀਤੀ ਜਾਂਦੀ ਸੀ ਤਾਂ ਉਹ ਰੋਂਦੇ ਹੋਏ ਸਿਜਦੇ ਵਿਚ ਡਿਗ ਪੈਂਦੇ ਸਨ।[7]

۞ فَخَلَفَ مِنۢ بَعۡدِهِمۡ خَلۡفٌ أَضَاعُواْ ٱلصَّلَوٰةَ وَٱتَّبَعُواْ ٱلشَّهَوَٰتِۖ فَسَوۡفَ يَلۡقَوۡنَ غَيًّا﴿٥٩

59ਫੇਰ ਉਹਨਾਂ ਤੋਂ ਬਾਅਦ ਕੁੱਝ ਅਜਿਹੇ ਅਯੋਗ ਜਾਨਸ਼ੀਨ ਬਣੇ ਕਿ ਉਹ ਨਮਾਜ਼ਾਂ ਨੂੰ ਅਜਾਈਂ ਕਰਦੇ ਰਹੇ ਅਤੇ ਅਪਣੀਆਂ ਇੱਛਾਵਾਂ ਦੇ ਪਿੱਛੇ ਹੀ ਲੱਗੇ ਰਹੇ। [8] ਛੇਤੀ ਹੀ ਉਹਨਾਂ ਨੂੰ ਹਲਾਕਤ ਤੇ ਗੁਮਰਾਹੀ ਦਾ ਫਲ ਭੁਗਤਣਾ ਪਵੇਗਾ।

إِلَّا مَن تَابَ وَءَامَنَ وَعَمِلَ صَٰلِحٗا فَأُوْلَٰٓئِكَ يَدۡخُلُونَ ٱلۡجَنَّةَ وَلَا يُظۡلَمُونَ شَيۡـٔٗا﴿٦٠

60ਪਰ ਜਿਹੜੇ ਲੋਕ ਤੌਬਾ ਕਰ ਲੈਣ ਅਤੇ ਈਮਾਨ ਲਿਆਉਣ ਅਤੇ ਨੇਕ ਅਮਲ ਵੀ ਕਰਨ, ਅਜਿਹੇ ਲੋਕ ਹੀ ਜੰਨਤ ਵਿਚ ਜਾਣਗੇ ਅਤੇ ਉਹਨਾਂ ਦਾ ਭੋਰਾ ਭਰ ਵੀ ਹੱਕ ਨਹੀਂ ਮਾਰਿਆ ਜਾਵੇਗਾ।[9]

جَنَّٰتِ عَدۡنٍ ٱلَّتِي وَعَدَ ٱلرَّحۡمَٰنُ عِبَادَهُۥ بِٱلۡغَيۡبِۚ إِنَّهُۥ كَانَ وَعۡدُهُۥ مَأۡتِيّٗا﴿٦١

61ਇਹ ਜੰਨਤਾਂ ਸਦੀਵੀ ਹਨ ਜਿਨ੍ਹਾਂ ਦਾ ਵਾਅਦਾ ਰਹਿਮਾਨ ਨੇ ਆਪਣੇ ਆਗਿਆਕਾਰੀ ਬੰਦਿਆ ਨਾਲ ਅਣ-ਡਿਠਿਆਂ ਹੀ ਕੀਤਾ ਹੋਇਆ ਹੈ। ਨਿਰਸੰਦੇਹ, ਉਸ (ਰੱਬ) ਦਾ ਇਹ ਵਾਅਦਾ ਪੂਰਾ ਹੋ ਕੇ ਰਹੇਗਾ।

لَّا يَسۡمَعُونَ فِيهَا لَغۡوًا إِلَّا سَلَٰمٗاۖ وَلَهُمۡ رِزۡقُهُمۡ فِيهَا بُكۡرَةٗ وَعَشِيّٗا﴿٦٢

62ਉਹ ਲੋਕ ਉੱਥੇ (ਜੰਨਤ ਵਿਚ) ਛੁੱਟ ਸਲਾਮ ਤੋਂ, ਕੋਈ ਬੇਹੂਦਾ ਗੱਲਾਂ ਨਹੀਂ ਸੁਣਨਗੇ। ਉੱਥੇ ਉਹਨਾਂ ਲਈ ਸਵੇਰੇ-ਸ਼ਾਮ ਰਿਜ਼ਕ ਹੋਵੇਗਾ।

تِلۡكَ ٱلۡجَنَّةُ ٱلَّتِي نُورِثُ مِنۡ عِبَادِنَا مَن كَانَ تَقِيّٗا﴿٦٣

63ਇਹ ਉਹ ਸਵਰਗ ਹੈ ਜਿਸ ਦਾ ਵਾਰਸ ਅਸੀਂ ਆਪਣੇ ਬੰਦਿਆਂ ਵਿੱਚੋਂ ਉਹਨਾਂ ਨੂੰ ਬਣਾਉਂਦੇ ਹਾਂ ਜਿਹੜੇ ਪਰਹੇਜ਼ਗਾਰ ਹੁੰਦੇ ਹਨ।

وَمَا نَتَنَزَّلُ إِلَّا بِأَمۡرِ رَبِّكَۖ لَهُۥ مَا بَيۡنَ أَيۡدِينَا وَمَا خَلۡفَنَا وَمَا بَيۡنَ ذَٰلِكَۚ وَمَا كَانَ رَبُّكَ نَسِيّٗا﴿٦٤

64(ਹੇ ਨਬੀ!) ਅਸੀਂ (ਭਾਵ ਫ਼ਰਿਸ਼ਤੇ) ਤੁਹਾਡੇ ਰੱਬ ਦੀ ਆਗਿਆ ਨਾਲ ਹੀ (ਧਰਤੀ ’ਤੇ) ਉੱਤਰਦੇ ਹਾਂ, ਜੋ ਸਾਡੇ ਅੱਗੇ ਹੈ ਤੇ ਜੋ ਸਾਡੇ ਪਿੱਛੇ ਹੈ ਅਤੇ ਜੋ ਉਹਨਾਂ ਦੇ ਵਿਚਕਾਰ ਹੈ ਉਹ ਸਭ ਉਸੇ ਦਾ ਹੈ ਅਤੇ ਤੁਹਾਡਾ ਰੱਬ ਭੁਲਣ ਵਾਲਾ ਨਹੀਂ।

رَّبُّ ٱلسَّمَٰوَٰتِ وَٱلۡأَرۡضِ وَمَا بَيۡنَهُمَا فَٱعۡبُدۡهُ وَٱصۡطَبِرۡ لِعِبَٰدَتِهِۦۚ هَلۡ تَعۡلَمُ لَهُۥ سَمِيّٗا﴿٦٥

65ਅਕਾਸ਼ਾਂ ਤੇ ਧਰਤੀ ਦਾ ਅਤੇ ਜੋ ਵੀ ਇਹਨਾਂ ਦੇ ਵਿਚਕਾਰ ਹੈ, ਸਭ ਦਾ ਮਾਲਿਕ ਉਹੀਓ ਹੈ। ਸੋ ਤੁਸੀਂ ਉਸੇ ਦੀ ਇਬਾਦਤ ਕਰੋ ਤੇ ਉੇਸੇ ਦੀ ਇਬਾਦਤ ’ਤੇ ਕਾਇਮ ਰਹੋ। ਕੀ ਤੁਸੀਂ ਉਸ ਜਿਹਾ ਕੋਈ ਨਾਂ ਹੋਰ ਵੀ ਜਾਣਦੇ ਹੈ ?[10]

وَيَقُولُ ٱلۡإِنسَٰنُ أَءِذَا مَا مِتُّ لَسَوۡفَ أُخۡرَجُ حَيًّا﴿٦٦

66ਮਨੁੱਖ ਆਖਦਾ ਹੈ ਕਿ ਜਦੋਂ ਮੈਂ ਮਰ ਜਾਵਾਂਗਾ ਤਾਂ ਕੀ ਮੈਂ ਮੁੜ (ਕਬਰਾਂ ’ਚੋਂ) ਜਿਊਂਦਾ ਕੱਢਿਆ ਜਾਵਾਂਗਾ?

أَوَلَا يَذۡكُرُ ٱلۡإِنسَٰنُ أَنَّا خَلَقۡنَٰهُ مِن قَبۡلُ وَلَمۡ يَكُ شَيۡـٔٗا﴿٦٧

67ਕੀ ਇਹ ਮਨੁੱਖ ਇਹ ਵੀ ਨਹੀਂ ਜਾਣਦਾ ਕਿ ਅਸੀਂ ਇਸ ਨੂੰ ਇਸ ਤੋਂ ਪਹਿਲਾਂ ਪੈਦਾ ਕਰ ਚੁੱਕੇ ਹਾਂ ਜਦੋਂ ਕਿ ਉਹ ਕੁੱਝ ਵੀ ਨਹੀਂ ਸੀ।

فَوَرَبِّكَ لَنَحۡشُرَنَّهُمۡ وَٱلشَّيَٰطِينَ ثُمَّ لَنُحۡضِرَنَّهُمۡ حَوۡلَ جَهَنَّمَ جِثِيّٗا﴿٦٨

68ਤੇਰੇ ਰੱਬ ਦੀ ਸੁੰਹ ਅਸੀਂ ਜ਼ਰੂਰ ਹੀ ਇਹਨਾਂ (ਕਾਫ਼ਿਰਾਂ) ਨੂੰ ਸ਼ੈਤਾਨਾਂ ਦੇ ਨਾਲ ਇਕੱਠਾ ਕਰਾਂਗੇ ਫੇਰ ਅਸੀਂ ਜ਼ਰੂਰ ਹੀ ਇਹਨਾਂ ਨੂੰ ਨਰਕ ਦੇ ਆਲੇ-ਦੁਆਲੇ ਗੋਡਿਆਂ ਦੇ ਭਾਰ ਹਾਜ਼ਰ ਕਰਾਂਗੇ।

ثُمَّ لَنَنزِعَنَّ مِن كُلِّ شِيعَةٍ أَيُّهُمۡ أَشَدُّ عَلَى ٱلرَّحۡمَٰنِ عِتِيّٗا﴿٦٩

69ਫੇਰ ਅਸੀਂ ਹਰੇਕ ਧੜੇ ਵਿੱਚੋਂ ਉਸ ਨੂੰ ਖਿੱਚ ਕੇ ਵੱਖ ਕਰ ਦੇਵਾਂਗੇ, ਜਿਹੜਾ ਇਹਨਾਂ ਵਿੱਚੋਂ ਰਹਿਮਾਨ ਦੇ ਵਿਰੁੱਧ ਸਰਕਸ਼ੀ ਵਿਚ ਵਧੇਰੇ ਸਖ਼ਤ ਸੀ।

ثُمَّ لَنَحۡنُ أَعۡلَمُ بِٱلَّذِينَ هُمۡ أَوۡلَىٰ بِهَا صِلِيّٗا﴿٧٠

70ਫੇਰ ਅਸੀਂ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹਾਂ ਜਿਹੜੇ ਨਰਕ ਵਿਚ ਜਾਣ ਦਾ ਵਧੇਰੇ ਹੱਕ ਰੱਖਦੇ ਹਨ।

وَإِن مِّنكُمۡ إِلَّا وَارِدُهَاۚ كَانَ عَلَىٰ رَبِّكَ حَتۡمٗا مَّقۡضِيّٗا﴿٧١

71ਤੁਹਾਡੇ (ਕਾਫ਼ਿਰਾਂ) ’ਚੋਂ ਕੋਈ ਵੀ ਅਜਿਹਾ ਨਹੀਂ ਜਿਹੜਾ ਨਰਕ ਤਕ ਨਾ ਪਹੁੰਚੇ,[11] ਜਿਸ ਨੂੰ ਪੂਰਾ ਕਰਨਾ ਤੁਹਾਡੇ ਰੱਬ ਦੀ ਜ਼ਿੰਮੇਵਾਰੀ ਹੈ ਅਤੇ ਇਹ ਹੋ ਕੇ ਰਹਿਣਾ ਹੈ।

ثُمَّ نُنَجِّي ٱلَّذِينَ ٱتَّقَواْ وَّنَذَرُ ٱلظَّٰلِمِينَ فِيهَا جِثِيّٗا﴿٧٢

72ਫੇਰ ਅਸੀਂ ਪਰਹੇਜ਼ਗਾਰਾਂ ਨੂੰ ਤਾਂ ਬਚਾ ਲਵਾਂਗੇ ਅਤੇ ਜ਼ਾਲਮਾਂ ਨੂੰ ਉਸੇ ਨਰਕ ਵਿਚ ਗੋਡੇ ਭਾਰ ਡਿੱਗੇ ਪਏ ਛੱਡ ਦਿਆਂਗੇ।

وَإِذَا تُتۡلَىٰ عَلَيۡهِمۡ ءَايَٰتُنَا بَيِّنَٰتٖ قَالَ ٱلَّذِينَ كَفَرُواْ لِلَّذِينَ ءَامَنُوٓاْ أَيُّ ٱلۡفَرِيقَيۡنِ خَيۡرٞ مَّقَامٗا وَأَحۡسَنُ نَدِيّٗا﴿٧٣

73ਜਦੋਂ ਉਹਨਾਂ ਦੇ ਸਾਹਮਣੇ ਸਾਡੀਆਂ ਸਪਸ਼ਟ ਆਇਤਾਂ ਪੜ੍ਹੀਆਂ ਜਾਂਦੀਆਂ ਹਨ ਤਾਂ ਕਾਫ਼ਿਰ ਮੁਸਲਮਾਨਾਂ ਨੂੰ ਆਖਦੇ ਹਨ ਕਿ ਦੱਸੋ ਸਾਡੇ ਦੋਹਾਂ ਧੜ੍ਹਿਆਂ ਵਿੱਚੋਂ ਕਿਹੜੇ ਧੜੇ ਦਾ ਦਰਜਾ ਉੱਚਾ ਹੈ ਅਤੇ ਕਿਸ ਦੀਆਂ ਸਭਾਵਾਂ ਵਧੇਰੇ ਸ਼ਾਨਦਾਰ ਹਨ।

وَكَمۡ أَهۡلَكۡنَا قَبۡلَهُم مِّن قَرۡنٍ هُمۡ أَحۡسَنُ أَثَٰثٗا وَرِءۡيٗا﴿٧٤

74ਜਦ ਕਿ ਇਹਨਾਂ ਤੋਂ ਪਹਿਲਾਂ ਅਸੀਂ ਕਈ ਕੌਮਾਂ ਨੂੰ ਹਲਾਕ ਕਰ ਚੁੱਕੇ ਹਾਂ ਜਿਹੜੀਆਂ ਧਨ ਪਦਾਰਥ ਪੱਖੋਂ ਵੀ ਅਤੇ ਪ੍ਰਸਿੱਧੀ ਤੇ ਠਾਠ-ਬਾਠ ਵਿਚ ਵੀ ਇਹਨਾਂ ਤੋਂ ਕਿਤੇ ਵਾਧੂ ਸਨ।

قُلۡ مَن كَانَ فِي ٱلضَّلَٰلَةِ فَلۡيَمۡدُدۡ لَهُ ٱلرَّحۡمَٰنُ مَدًّاۚ حَتَّىٰٓ إِذَا رَأَوۡاْ مَا يُوعَدُونَ إِمَّا ٱلۡعَذَابَ وَإِمَّا ٱلسَّاعَةَ فَسَيَعۡلَمُونَ مَنۡ هُوَ شَرّٞ مَّكَانٗا وَأَضۡعَفُ جُندٗا﴿٧٥

75ਆਖ ਦਿਓ ਕਿ ਜਿਹੜਾ ਵਿਅਕਤੀ ਕੁਰਾਹੇ ਪੈ ਜਾਂਦਾ ਹੈ ਤਾਂ ਰਹਿਮਾਨ (ਅੱਲਾਹ) ਵੀ ਉਸ ਨੂੰ ਖੁੱਲ੍ਹੀ ਢਿੱਲ ਦੇ ਛੱਡਦਾ ਹੈ ਇੱਥੋਂ ਤੀਕ ਕਿ ਉਹ ਉਹਨਾਂ ਚੀਜ਼ਾਂ ਨੂੰ ਵੇਖ ਲੈਂਦਾ ਹੈ ਜਿਸ ਦਾ ਉਹਨਾਂ ਨਾਲ ਵਾਅਦਾ ਕੀਤਾ ਗਿਆ ਹੈ। ਉਸ ਸਮੇਂ ਉਹਨਾਂ ਨੂੰ ਪਤਾ ਲੱਗੇਗਾ ਕਿ ਕੌਣ ਭੈੜੇ ਹਾਲਾਂ ਵਿਚ ਹੈ ਅਤੇ ਕਿਸ ਦਾ ਜੱਥਾ ਲਾਓ-ਲਸ਼ਕਰ ਪੱਖੋਂ ਕਮਜ਼ੋਰ ਹੈ।

وَيَزِيدُ ٱللَّهُ ٱلَّذِينَ ٱهۡتَدَوۡاْ هُدٗىۗ وَٱلۡبَٰقِيَٰتُ ٱلصَّٰلِحَٰتُ خَيۡرٌ عِندَ رَبِّكَ ثَوَابٗا وَخَيۡرٞ مَّرَدًّا﴿٧٦

76ਅਤੇ ਹਿਦਾਇਤ ਵਾਲੀ ਰਾਹ ਤੁਰਨ ਵਾਲੇ ਲੋਕਾਂ ਦੀ ਹਿਦਾਇਤ ਵਿਚ ਅੱਲਾਹ ਵਾਧਾ ਕਰਦਾ ਰਹਿੰਦਾ ਹੈ। ਨੇਕੀਆਂ ਹੀ ਬਾਕੀ ਰਹਿਣ ਵਾਲੀਆਂ ਹਨ ਜਿਹੜੀਆਂ ਬਦਲੇ ਤੇ ਸਿੱਟੇ ਪੱਖੋਂ ਤੇਰੇ ਰੱਬ ਦੀਆਂ ਨਜ਼ਰਾਂ ਵਿਚ ਬਹੁਤ ਹੀ ਵਧੀਆ ਹਨ।

أَفَرَءَيۡتَ ٱلَّذِي كَفَرَ بِـَٔايَٰتِنَا وَقَالَ لَأُوتَيَنَّ مَالٗا وَوَلَدًا﴿٧٧

77ਕੀ ਤੁਸੀਂ ਉਸ ਵਿਅਕਤੀ ਨੂੰ ਵੀ ਵੇਖਿਆ ਜਿਸ ਨੇ ਸਾਡੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਕੀਤਾ ਅਤੇ ਕਿਹਾ ਕਿ ਮੈਨੂੰ ਤਾਂ ਧੰਨ ਤੇ ਸੰਤਾਨ ਲਾਜ਼ਮੀ ਮਿਲੇਗੀ।

أَطَّلَعَ ٱلۡغَيۡبَ أَمِ ٱتَّخَذَ عِندَ ٱلرَّحۡمَٰنِ عَهۡدٗا﴿٧٨

78ਕੀ ਉਹ ਗ਼ੈਬ (ਪਰੋਖ) ਨੂੰ ਜਾਣਦਾ ਹੈ ਜਾਂ ਰਹਿਮਾਨ ਤੋਂ ਕੋਈ ਵਚਨ ਲੈ ਛੱਡਿਆ ਹੈ।

كَلَّاۚ سَنَكۡتُبُ مَا يَقُولُ وَنَمُدُّ لَهُۥ مِنَ ٱلۡعَذَابِ مَدّٗا﴿٧٩

79ਕਦੇ ਵੀ ਨਹੀਂ! ਜੋ ਵੀ ਇਹ ਕਹਿ ਰਿਹਾ ਹੈ ਅਸੀਂ ਉਸ ਨੂੰ ਜ਼ਰੂਰ ਲਿਖ ਰੱਖਾਂਗੇ ਅਤੇ ਉਸ ਦੇ ਅਜ਼ਾਬ ਵਿਚ ਹੋਰ ਵਾਧਾ ਕਰ ਦੇਵਾਂਗੇ।

وَنَرِثُهُۥ مَا يَقُولُ وَيَأۡتِينَا فَرۡدٗا﴿٨٠

80ਜਿਨ੍ਹਾਂ ਚੀਜ਼ਾਂ ਦੀ (ਇਹ ਇਨਕਾਰੀ) ਗੱਲ ਕਰਦਾ ਹੈ (ਭਾਵ ਧਨ-ਦੌਲਤ, ਔਲਾਦ, ਲਾਓ ਲਸ਼ਕ ਆਦਿ) ਉਹਨਾਂ ਸਭਨਾ ਦੇ ਅਸੀਂ ਹੀ ਵਾਰਸ ਹਾਂ। ਇਹ ਤਾਂ ਇਕੱਲਾ ਹੀ ਸਾਡੇ ਕੋਲ ਆਵੇਗਾ।

وَٱتَّخَذُواْ مِن دُونِ ٱللَّهِ ءَالِهَةٗ لِّيَكُونُواْ لَهُمۡ عِزّٗا﴿٨١

81ਉਹਨਾਂ ਨੇ ਅੱਲਾਹ ਨੂੰ ਛੱਡ ਦੂਜਿਆਂ ਨੂੰ ਇਸ਼ਟ ਬਣਾ ਲਿਆ ਹੈ ਤਾਂ ਜੋ ਉਹ ਉਹਨਾਂ ਦੀ (ਕਿਆਮਤ ਦਿਹਾੜੇ) ਮਦਦ ਕਰ ਸਕਣ।

كَلَّاۚ سَيَكۡفُرُونَ بِعِبَادَتِهِمۡ وَيَكُونُونَ عَلَيۡهِمۡ ضِدًّا﴿٨٢

82ਪਰ ਇੰਜ ਹੋਵੇਗਾ ਨਹੀਂ, ਉਹ (ਇਸ਼ਟ) ਤਾਂ ਉਹਨਾਂ ਲੋਕਾਂ ਵੱਲੋਂ ਕੀਤੀ ਗਈ ਬੰਦਗੀ ਦਾ ਇਨਕਾਰ ਕਰਨਗੇ ਸਗੋਂ ਉਹਨਾਂ ਦੇ ਵਿਰੋਧੀ ਬਣ ਜਾਣਗੇ।

أَلَمۡ تَرَ أَنَّآ أَرۡسَلۡنَا ٱلشَّيَٰطِينَ عَلَى ٱلۡكَٰفِرِينَ تَؤُزُّهُمۡ أَزّٗا﴿٨٣

83ਕੀ ਤੁਸੀਂ ਨਹੀਂ ਵੇਖਿਆ ਕਿ ਅਸਾਂ ਕਾਫ਼ਿਰਾਂ ਉੱਤੇ ਸ਼ੈਤਾਨਾਂ ਨੂੰ ਛੱਡ ਰੱਖਿਆ ਹੈ ਜਿਹੜੇ ਇਹਨਾਂ ਨੂੰ (ਗੁਨਾਹਾਂ ਲਈ) ਪ੍ਰੇਰਿਤ ਕਰਦੇ ਹਨ।

فَلَا تَعۡجَلۡ عَلَيۡهِمۡۖ إِنَّمَا نَعُدُّ لَهُمۡ عَدّٗا﴿٨٤

84ਤੁਸੀਂ ਉਹਨਾਂ ਲਈ (ਅਜ਼ਾਬ ਪੱਖੋਂ) ਛੇਤੀ ਨਾ ਕਰੋ, ਅਸੀਂ ਤਾਂ ਬਸ ਇਹਨਾਂ ਦੇ ਦਿਨ ਗਿਣ ਰਹੇ ਹਾਂ।

يَوۡمَ نَحۡشُرُ ٱلۡمُتَّقِينَ إِلَى ٱلرَّحۡمَٰنِ وَفۡدٗا﴿٨٥

85ਜਿਸ ਦਿਨ ਅਸੀਂ ਪਰਹੇਜ਼ਗਾਰਾਂ ਨੂੰ ਰਹਿਮਾਨ (ਅੱਲਾਹ) ਕੋਲ ਮਹਿਮਾਨਾਂ ਵਜੋਂ ਇਕੱਠਾ ਕਰਾਂਗੇ।

وَنَسُوقُ ٱلۡمُجۡرِمِينَ إِلَىٰ جَهَنَّمَ وِرۡدٗا﴿٨٦

86ਅਤੇ ਪਾਪੀਆਂ ਨੂੰ ਪਿਆਸ ਦੀ ਹਾਲਤ ਵਿਚ ਨਰਕ ਵੱਲ ਧਕਦੇ ਹੋਏ ਲੈ ਜਾਵਾਂਗੇ।

لَّا يَمۡلِكُونَ ٱلشَّفَٰعَةَ إِلَّا مَنِ ٱتَّخَذَ عِندَ ٱلرَّحۡمَٰنِ عَهۡدٗا﴿٨٧

87(ਉਸ ਵੇਲੇ) ਕਿਸੇ ਨੂੰ ਵੀ ਸਿਫ਼ਾਰਸ਼ ਕਰਨ ਦਾ ਅਧਿਕਾਰ ਨਹੀਂ ਹੋਵੇਗਾ, ਛੁੱਟ ਉਸ ਤੋਂ ਜਿਸ ਨੇ ਰਹਿਮਾਨ ਤੋਂ (ਸਿਫ਼ਾਰਸ਼ ਕਰਨ ਦਾ) ਵਚਨ ਲਿਆ ਹੋਵੇਗਾ।

وَقَالُواْ ٱتَّخَذَ ٱلرَّحۡمَٰنُ وَلَدٗا﴿٨٨

88ਇਹ (ਕਾਫ਼ਿਰ) ਆਖਦੇ ਹਨ ਕਿ ਰਹਿਮਾਨ ਦੇ ਵੀ ਔਲਾਦ ਹੈ।

لَّقَدۡ جِئۡتُمۡ شَيۡـًٔا إِدّٗا﴿٨٩

89ਤੁਸੀਂ ਬਹੁਤ ਹੀ ਭੈੜੇ ਤੇ ਸਖ਼ਤ ਸ਼ਬਦ ਬੋਲ ਰਹੇ ਹੋ ਤੇ ਗੁਨਾਹ ਤਕ ਆ ਪਹੁੰਚੇ ਹੋ।

تَكَادُ ٱلسَّمَٰوَٰتُ يَتَفَطَّرۡنَ مِنۡهُ وَتَنشَقُّ ٱلۡأَرۡضُ وَتَخِرُّ ٱلۡجِبَالُ هَدًّا﴿٩٠

90ਨੇੜੇ ਹੈ ਕਿ ਤੁਹਾਡੇ ਇਸ ਕਥਣੀ ਕਾਰਨ ਅਕਾਸ਼ ਫਟ ਜਾਵੇ, ਧਰਤੀ ਟੋਟੇ-ਟੋਟੇ ਹੋ ਜਾਵੇ ਤੇ ਪਹਾੜ ਚੂਰਾ-ਚੂਰਾ ਹੋ ਕੇ ਡਿੱਗ ਪੈਣ।

أَن دَعَوۡاْ لِلرَّحۡمَٰنِ وَلَدٗا﴿٩١

91ਇਹ ਗੱਲ ਕਿ ਉਹਨਾਂ ਨੇ ਰਹਿਮਾਨ (ਅੱਲਾਹ) ਲਈ ਸੰਤਾਨ ਹੋਣ ਦਾ ਦਾਅਵਾ ਕੀਤਾ ਹੈ।

وَمَا يَنۢبَغِي لِلرَّحۡمَٰنِ أَن يَتَّخِذَ وَلَدًا﴿٩٢

92ਇਹ ਗੱਲ ਰਹਿਮਾਨ ਨੂੰ ਸ਼ੋਭਾ ਨਹੀਂ ਦਿੰਦੀ ਕਿ ਉਸ ਦੇ ਔਲਾਦ ਹੋਵੇ।

إِن كُلُّ مَن فِي ٱلسَّمَٰوَٰتِ وَٱلۡأَرۡضِ إِلَّآ ءَاتِي ٱلرَّحۡمَٰنِ عَبۡدٗا﴿٩٣

93ਅਕਾਸ਼ ਤੇ ਧਰਤੀ ਵਿਚਕਾਰ ਜੋ ਕੁੱਝ ਵੀ ਹੈ ਸਾਰੇ ਦੇ ਸਾਰੇ ਰਹਿਮਾਨ ਦੇ ਸੇਵਕ ਬਣ ਕੇ ਹੀ (ਕਿਅਮਾਤ ਦਿਹਾੜੇ) ਹਾਜ਼ਰ ਹੋਣਗੇ।

لَّقَدۡ أَحۡصَىٰهُمۡ وَعَدَّهُمۡ عَدّٗا﴿٩٤

94ਇਹਨਾਂ ਸਾਰਿਆਂ ਨੂੰ ਉਸ (ਅੱਲਾਹ) ਨੇ ਘੇਰਿਆ ਹੋਇਆ ਹੈ ਅਤੇ ਸਭ ਨੂੰ ਗਿਣ ਰੱਖਿਆ ਹੈ।

وَكُلُّهُمۡ ءَاتِيهِ يَوۡمَ ٱلۡقِيَٰمَةِ فَرۡدًا﴿٩٥

95ਇਹ ਸਾਰੇ ਕਿਅਮਾਤ ਦਿਹਾੜੇ ਉਸ (ਅੱਲਾਹ) ਦੇ ਹਜ਼ੂਰ ਇਕੱਲਾ ਇਕੱਲਾ ਹਾਜ਼ਰ ਹੋਣਗੇ।

إِنَّ ٱلَّذِينَ ءَامَنُواْ وَعَمِلُواْ ٱلصَّٰلِحَٰتِ سَيَجۡعَلُ لَهُمُ ٱلرَّحۡمَٰنُ وُدّٗا﴿٩٦

96ਬੇਸ਼ੱਕ ਜਿਹੜੇ ਈਮਾਨ ਲਿਆਏ ਤੇ ਨੇਕ ਅਮਲ ਕੀਤੇ, ਉਹਨਾਂ ਲਈ ਰਹਿਮਾਨ ਦਿਲਾਂ ਵਿਚ ਮੁਹੱਬਤ ਪੈਦਾ ਕਰ ਦੇਵੇਗਾ।[12]

فَإِنَّمَا يَسَّرۡنَٰهُ بِلِسَانِكَ لِتُبَشِّرَ بِهِ ٱلۡمُتَّقِينَ وَتُنذِرَ بِهِۦ قَوۡمٗا لُّدّٗا﴿٩٧

97(ਹੇ ਨਬੀ!) ਬੇਸ਼ੱਕ ਅਸੀਂ ਇਸ (.ਕੁਰਆਨ) ਨੂੰ ਤੁਹਾਡੀ ਭਾਸ਼ਾ (ਅਰਬੀ) ਵਿਚ ਬਹੁਤ ਹੀ ਸਰਲ ਕਰ ਦਿੱਤਾ ਹੈ ਤਾਂ ਜੋ ਤੁਸੀਂ ਇਸ ਰਾਹੀਂ ਪਰਹੇਜ਼ਗਾਰਾਂ ਨੂੰ ਜੰਨਤ ਦੀਆਂ ਖ਼ੁਸ਼ਖ਼ਬਰੀਆਂ ਸੁਣਾ ਦਿਓ ਅਤੇ ਝਗੜਾਲੂ (ਕਾਫ਼ਿਰ ਤੇ ਮੁਸ਼ਰਿਕ) ਲੋਕਾਂ ਨੂੰ (ਨਰਕ ਤੋਂ) ਡਰਾ ਦਿਓ।[13]

وَكَمۡ أَهۡلَكۡنَا قَبۡلَهُم مِّن قَرۡنٍ هَلۡ تُحِسُّ مِنۡهُم مِّنۡ أَحَدٍ أَوۡ تَسۡمَعُ لَهُمۡ رِكۡزَۢا﴿٩٨

98ਅਸੀਂ (ਮੱਕੇ ਵਾਲਿਆਂ) ਤੋਂ ਪਹਿਲਾਂ ਵੀ ਕਿੰਨੀਆਂ ਹੀ ਕੌਮਾਂ ਦਾ ਸਰਵਨਾਸ਼ ਕਰ ਚੁੱਕੇ ਹਾਂ। ਕੀ ਤੁਸੀਂ ਉਹਨਾਂ ਦਾ ਨਾਂ-ਥੇਹ ਵੀ ਵੇਖਦੇ ਹੋ ? ਜਾਂ ਉਹਨਾਂ ਦੀ ਕੋਈ ਭਿਣਕ ਵੀ ਕੀਤੇ ਸੁਣਾਈ ਦਿੰਦੀ ਹੈ ?

RELATED SURAHS