الكافرون
The Disbelievers • 6 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1(ਹੇ ਨਬੀ!) ਆਖ ਦਿਓ ਕਿ ਹੇ (ਅੱਲਾਹ ਦੇ) ਇਨਕਾਰੀਓ!
2ਮੈਂ ਉੱਕਾ ਹੀ ਇਹਨਾਂ (ਬੁਤਾਂ) ਦੀ ਬੰਦਗੀ ਨਹੀਂ ਕਰਦਾ, ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।
3ਅਤੇ ਨਾ ਹੀ ਤੁਸੀਂ ਉਸ (ਇੱਕੋ ਅੱਲਾਹ) ਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।
4ਅਤੇ ਨਾ ਹੀ ਮੈਂ ਉਹਨਾਂ ਦੀ ਬੰਦਗੀ ਕਰਨ ਵਾਲਾ ਹਾਂ, ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।
5ਅਤੇ ਨਾ ਤੁਸੀਂ ਉਸ ਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।
6(ਸੋ) ਤੁਹਾਡੇ ਲਈ ਤੁਹਾਡਾ ਦੀਨ (ਧਰਮ) ਅਤੇ ਮੇਰੇ ਲਈ ਮੇਰਾ ਦੀਨ।